Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਹੋਕਾਤੋ ਹੋਤੋਝੇ ਸੇਮਾ (athlete Hokato Hotozhe Sema) ਨੂੰ ਪੁਰਸ਼ਾਂ ਦੇ ਸ਼ੌਟਪੁਟ ਮੁਕਾਬਲੇਬਾਜ਼ੀ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਲ ਰਹੇ ਪੈਰਿਸ ਪੈਰਾਲਿੰਪਿਕਸ ਵਿੱਚ ਪੁਰਸ਼ਾਂ ਦੇ ਸ਼ੌਟਪੁਟ ਐੱਫ57 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਐਥਲੀਟ ਹੋਕਾਤੋ ਹੋਤੋਝੇ ਸੇਮਾ (athlete Hokato Hotozhe Semaਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਸਾਡੇ ਦੇਸ਼ (ਰਾਸ਼ਟਰ) ਦੇ ਲਈ ਮਾਣ ਦਾ ਪਲ ਹੈ, ਕਿਉਂਕਿ ਹੋਕਾਤੋ ਹੋਤੋਝੇ ਸੇਮਾ(Hokato Hotozhe Semaਨੇ ਪੁਰਸ਼ਾਂ ਦੇ ਸ਼ੌਟਪੁਟ ਐੱਫ57 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ! ਉਸ ਦੀ ਸ਼ਾਨਦਾਰ ਤਾਕਤ ਅਤੇ ਦ੍ਰਿੜ੍ਹ ਸੰਕਲਪ ਅਸਾਧਾਰਣ ਹਨ। ਉਸ ਨੂੰ ਵਧਾਈਆਂ। ਅੱਗੇ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।

#Cheer4Bharat”

 

*************

 

ਐੱਮਜੇਪੀਐੱਸ/ਐੱਸਆਰ