Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੂਡੋਕਾ ਕਪਿਲ ਪਰਮਾਰ ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਲ ਰਹੇ ਪੈਰਿਸ ਪੈਰਾਲਿੰਪਿਕਸ ਵਿੱਚ ਪੁਰਸ਼ਾਂ ਦੇ 60 ਕਿਲੋਗ੍ਰਾਮ ਜੇ1 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਐਥਲੀਟ ਕਪਿਲ ਪਰਮਾਰ ਨੂੰ ਵਧਾਈਆਂ ਦਿੱਤੀਆਂ।

 ਸ਼੍ਰੀ ਮੋਦੀ ਨੇ ਉਸ ਦੇ ਪ੍ਰਦਰਸ਼ਨ ਨੂੰ ਯਾਦਗਾਰ ਦੱਸਿਆ ਅਤੇ ਉਸ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਇੱਕ ਬਹੁਤ ਹੀ ਯਾਦਗਾਰੀ ਖੇਡ ਪ੍ਰਦਰਸ਼ਨ ਅਤੇ ਇੱਕ ਸਪੈਸ਼ਲ ਮੈਡਲ!

ਕਪਿਲ ਪਰਮਾਰ ਨੂੰ ਵਧਾਈਆਂ, ਕਿਉਂਕਿ ਉਹ ਪੈਰਾਲਿੰਪਿਕਸ ਵਿੱਚ ਜੂਡੋ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਪੈਰਾਲਿੰਪਿਕਸ 2024 (#Paralympics2024) ਵਿੱਚ ਪੁਰਸ਼ਾਂ ਦੇ 60 ਕਿਲੋਗ੍ਰਾਮ ਜੇ1 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਉਸ ਨੂੰ ਵਧਾਈਆਂ! ਉਸ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।

#Cheer4Bharat”

  

***

ਐੱਮਜੇਪੀਐੱਸ