Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਰਸ਼ਾਂ ਦੇ ਕਲੱਬ ਥ੍ਰੋਅ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਣਵ ਸੂਰਮਾ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਲ ਰਹੇ ਪੈਰਿਸ ਪੈਰਾਲਿੰਪਿਕਸ ਵਿੱਚ ਪੁਰਸ਼ਾਂ ਦੇ ਕਲੱਬ ਥ੍ਰੋਅ ਐੱਫ51 ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਐਥਲੀਟ ਪ੍ਰਣਵ ਸੂਰਮਾ ਨੂੰ ਵਧਾਈਆਂ ਦਿੱਤੀਆਂ ਅਤੇ ਉਸ ਦੀ ਮਿਹਨਤ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

ਪੈਰਾਲਿੰਪਿਕਸ 2024 (#Paralympics2024) ਵਿੱਚ ਪੁਰਸ਼ਾਂ ਦੇ ਕਲੱਬ ਥ੍ਰੋਅ ਐੱਫ51 ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਣਵ ਸੂਰਮਾ ਨੂੰ ਵਧਾਈਆਂ! ਉਸ ਦੀ ਸਫ਼ਲਤਾ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਉਸ ਦੀ ਮਿਹਨਤ ਅਤੇ ਦ੍ਰਿੜ੍ਹਤਾ ਸ਼ਲਾਘਾਯੋਗ ਹਨ। #Cheer4Bharat”

 

***

ਐੱਮਜੇਪੀਐੱਸ/ਐੱਸਆਰ