ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਮਹਾਮਹਿਮ ਸੁਲਤਾਨ ਹਾਜੀ ਹਸਨਲ ਬੋਲਕੀਆ (His Majesty Sultan Haji Hassanal Bolkiah) ਦੇ ਸੱਦੇ ‘ਤੇ ਸਰਕਾਰੀ ਯਾਤਰਾ ‘ਤੇ ਬੰਦਰ ਸੇਰੀ ਬੇਗਵਾਨ ਪਹੁੰਚੇ।
ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨੇਈ ਦੀ ਪਹਿਲੀ ਦੁਵੱਲੀ ਯਾਤਰਾ ਹੈ। ਭਾਰਤ ਅਤੇ ਬਰੂਨੇਈ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੀ ਇਹ ਇਤਿਹਾਸਿਕ ਯਾਤਰਾ ਹੋ ਰਹੀ ਹੈ।
ਬੰਦਰ ਸੇਰੀ ਬੇਗਵਾਨ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਬਰੂਨੇਈ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀਨੀਅਰ ਮੰਤਰੀ, ਮਹਾਮਹਿਮ ਰਾਜਕੁਮਾਰ ਹਾਜੀ ਅਲ-ਮੁਹਤਾਦੀ ਬਿੱਲਾਹ (His Royal Highness Prince Haji Al-Muhtadee Billah) ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਬਰੂਨੇਈ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਭਾਰਤ-ਪ੍ਰਸ਼ਾਂਤ ਵਿਜ਼ਨ (India’s ‘Act East’ Policy and Indo-Pacific Vision) ਵਿੱਚ ਇੱਕ ਮਹੱਤਵਪੂਰਨ ਸਾਂਝੇਦਾਰ ਹੈ। ਭਾਰਤ ਅਤੇ ਬਰੂਨੇਈ ਦੇ ਦਰਮਿਆਨ ਦੋਸਤਾਨਾ ਸਬੰਧ ਹੈ, ਜੋ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ‘ਤੇ ਆਪਸੀ ਸਨਮਾਨ ਅਤੇ ਸਮਝ ‘ਤੇ ਅਧਾਰਿਤ ਹੈ। ਦੋਵੇਂ ਦੇਸ਼ ਇੱਕ ਸਹਸ੍ਰਾਬਦੀ (ਮਿਲੇਨੀਅਮ-millennium) ਤੋਂ ਚਲੇ ਆ ਰਹੇ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾ ਨਾਲ ਜੁੜੇ ਹੋਏ ਹਨ।
***
ਐੱਮਜੇਪੀਐੱਸ/ਐੱਸਟੀ
PM @narendramodi arrived in Brunei Darussalam a short while ago.
— PMO India (@PMOIndia) September 3, 2024
In a special gesture, the Prime Minister was warmly received by Crown Prince His Royal Highness Prince Haji Al-Muhtadee Billah at the airport. pic.twitter.com/N4O1B4jNFw
Landed in Brunei Darussalam. Looking forward to strong ties between our nations, especially in boosting commercial and cultural linkages. I thank Crown Prince His Royal Highness Prince Haji Al-Muhtadee Billah for welcoming me at the airport. pic.twitter.com/azcZywzjCh
— Narendra Modi (@narendramodi) September 3, 2024