Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੀਵਾ ਅਲਟ੍ਰਾ ਮੈਗਾ ਸੋਲਰ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਅਲਟ੍ਰਾ ਮੈਗਾ ਸੋਲਰ ਪਾਵਰ ਪ੍ਰੋਜੈਕਟ ਰਾਸ਼ਟਖਰ ਨੂੰ ਸਮਰਪਿਤ ਕੀਤਾ। ਇਹ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪ੍ਰੋਜੈਕਟ ਹੈ।

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਕਿਹਾ ਕਿ ਮੌਜੂਦਾ ਦਹਾਕੇ ਵਿੱਚ ਰੀਵਾ ਪ੍ਰੋਜੈਕਟ ਪੂਰੇ ਖੇਤਰ ਨੂੰ ਸਵੱਛ ਅਤੇ ਸੁਰੱਖਿਅਤ ਊਰਜਾ ਦੇ ਵੱਡੇ ਕੇਂਦਰ ਦੇ ਰੂਪ ਵਿੱਚ ਬਦਲ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਦਿੱਲੀ ਮੈਟਰੋ ਸਹਿਤ ਰੀਵਾ ਅਤੇ ਉਸ ਦੇ ਆਸ-ਪਾਸ ਦੇ ਸਮੁੱਚੇ ਖੇਤਰ ਨੂੰ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਛੇਤੀ ਮੱਧ ਪ੍ਰਦੇਸ਼ ਭਾਰਤ ਵਿੱਚ ਸੋਲਰ ਪਾਵਰ ਦਾ ਮੁੱਖ ਕੇਂਦਰ ਹੋਵੇਗਾ, ਕਿਉਂਕਿ ਨੀਮਚ, ਸ਼ਾਜਾਪੁਰ, ਛਤਰਪੁਰ ਅਤੇ ਓਂਕਾਰੇਸ਼ਵਰ ਵਿੱਚ ਅਜਿਹੇ ਕਈ ਪ੍ਰਮੁੱਖ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਗ਼ਰੀਬਾਂ, ਮੱਧ ਵਰਗ ਦੇ ਲੋਕਾਂ, ਆਦਿਵਾਸੀਆਂ ਅਤੇ ਕਿਸਾਨਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸੋਲਰ ਪਾਵਰ 21ਵੀਂ ਸਦੀ ਵਿੱਚ ਖਾਹਿਸ਼ੀ ਭਾਰਤ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇੱਕ ਪ੍ਰਮੁੱਖ ਮਾਧਿਅਮ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਰ ਊਰਜਾ ‘ਨਿਸ਼ਚਿਤ, ਸ਼ੁੱਧ ਅਤੇ ਸੁਰੱਖਿਅਤ’ ਹੈ। ਸੂਰਜ ਤੋਂ ਊਰਜਾ ਦੀ ਨਿਰਤੰਰ ਸਪਲਾਈ ਦੇ ਕਾਰਨ ਇਸ ਦਾ ਹਮੇਸ਼ਾ ਮਿਲਣਾ ਸੁਨਿਸ਼ਚਿਤ ਰਹਿੰਦਾ ਹੈ ਅਤੇ ਵਾਤਾਵਰਣ ਦੇ ਅਨੁਕੂਲ ਹੋਣ ਕਾਰਨ ਇਹ ਸ਼ੁੱਧ ਹੁੰਦੀ ਹੈ ਅਤੇ ਇਸ ਦੇ ਇਲਾਵਾ ਇਹ ਸਾਡੀਆਂ ਊਰਜਾ ਜ਼ਰੂਰਤਾਂ ਲਈ ਇੱਕ ਸੁਰੱਖਿਅਤ ਸਰੋਤ ਵੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੌਰ ਊਰਜਾ ਪ੍ਰੋਜੈਕਟ ਆਤਮਨਿਰਭਰ ਭਾਰਤ ਦਾ ਸਹੀ ਪ੍ਰਤੀਨਿੱਧਤਾ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਆਤਮਨਿਰਭਰਤਾ ਅਤੇ ਪ੍ਰਗਤੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਅਰਥਵਿਵਸਥਾ ਜਾਂ ਫਿਰ ਪਰਿਸਥਿਤੀ-ਵਿਗਿਆਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਦੁਬਿਧਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸੌਰ ਊਰਜਾ ਪ੍ਰੋਜੈਕਟਾਂ ਅਤੇ ਹੋਰ ਵਾਤਾਵਰਣ ਦੇ ਅਨੁਕੂਲ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਅਜਿਹੀਆਂ ਦੁਬਿਧਾਵਾਂ ਦਾ ਸਮਾਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਅਤੇ ਪਰਿਸਥਿਤੀ-ਵਿਗਿਆਨ ਵਿਰੋਧਾਭਾਸੀ ਨਹੀਂ ਹਨ ਬਲਕਿ ਇੱਕ-ਦੂਜੇ ਦੇ ਪੂਰਕ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਜੀਵਨ ਸੁਗਮਤਾ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਵੱਛ ਭਾਰਤ, ਗ਼ਰੀਬਾਂ ਦੇ ਘਰਾਂ ਵਿੱਚ ਐੱਲਪੀਜੀ ਸਿਲੰਡਰਾਂ ਦੀ ਸਪਲਾਈ, ਸੀਐੱਨਜੀ ਨੈੱਟਵਰਕ ਦੇ ਵਿਕਾਸ ਜਿਹੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਜੀਵਨ ਨੂੰ ਅਸਾਨ ਬਣਾਉਣ ਅਤੇ ਗ਼ਰੀਬਾਂ ਅਤੇ ਮੱਧ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਕੇਵਲ ਕੁਝ ਪ੍ਰੋਜੈਕਟਾਂ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਜੀਣ ਦਾ ਇੱਕ ਤਰੀਕਾ ਹੈ।

ਉਨ੍ਹਾਂ ਨੇ ਕਿਹਾ ਕਿ ਜਦੋਂ ਅਖੁੱਟ ਊਰਜਾ ਦੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਂਦੇ ਹਨ ਤਾਂ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਸਵੱਛ ਊਰਜਾ ਦੇ ਪ੍ਰਤੀ ਦ੍ਰਿੜ੍ਹ ਸੰਕਲਪ ਜੀਵਨ ਦੇ ਹਰ ਖੇਤਰ ਵਿੱਚ ਦਿਖਾਈ ਦੇਵੇ। ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਇਸ ਦਾ ਲਾਭ ਦੇਸ਼ ਦੇ ਹਰ ਕੋਨੇ, ਸਮਾਜ ਦੇ ਹਰ ਵਰਗ, ਹਰ ਨਾਗਰਿਕ ਤੱਕ ਪਹੁੰਚੇ। ਉਨ੍ਹਾਂ ਨੇ ਇਸ ਬਾਰੇ ਐੱਲਈਡੀ ਬੱਲਬਾਂ ਦੀ ਉਦਾਹਰਣ ਪੇਸ਼ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਨ੍ਹਾਂ ਦੇ ਇਸਤੇਰਮਾਲ ਨੇ ਬਿਜਲੀ ਦੇ ਬਿਲ ਨੂੰ ਘੱਟ ਕੀਤਾ ਹੈ। ਐੱਲਈਡੀ ਬੱਲਬਾਂ ਦੇ ਇਸਤੇਸਮਾਲ ਦੀ ਵਜ੍ਹਾ ਨਾਲ ਲਗਭਗ 4 ਕਰੋੜ ਟਨ ਕਾਰਬਨ ਡਾਇਆਕਸਾਈਡ ਨੂੰ ਵਾਤਾਵਰਣ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 6 ਅਰਬ ਯੂਨਿਟ ਬਿਜਲੀ ਦੀ ਬੱਚਤ ਹੋਈ ਹੈ ਜਿਸ ਦੇ ਨਾਲ ਸਰਕਾਰੀ ਖਜ਼ਾਨੇ ਦੇ 24,000 ਕਰੋੜ ਰੁਪਏ ਬਚੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਸਾਡੇ ਵਾਤਾਵਰਣ, ਸਾਡੀ ਹਵਾ, ਸਾਡੇ ਪਾਣੀ ਨੂੰ ਵੀ ਸਾਫ਼ ਬਣਾਈ ਰੱਖਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਇਹ ਸੋਚ ਸੌਰ ਊਰਜਾ, ਨੀਤੀ ਅਤੇ ਰਣਨੀਤੀ ਵਿੱਚ ਵੀ ਦਿਖਾਈ ਦਿੰਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਸੌਰ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਮਿਸਾਲੀ ਪ੍ਰਗਤੀ ਦੁਨੀਆ ਲਈ ਦਿਲਚਸਪੀਾ ਦੀ ਇੱਕ ਵੱਡੀ ਵਜ੍ਹਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰਮੁੱਖ ਕਦਮਾਂ ਕਾਰਨ, ਭਾਰਤ ਨੂੰ ਸਵੱਛ ਊਰਜਾ ਦਾ ਸਭ ਤੋਂ ਆਕਰਸ਼ਕ ਬਜ਼ਾਰ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਨੂੰ ਸੌਰ ਊਰਜਾ ਦੇ ਮਾਮਲੇ ਵਿੱਚ ਪੂਰੀ ਦੁਨੀਆ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਵੰਨ ਵਰਲਡ, ਵੰਨ ਸੰਨ, ਵੰਨ ਗ੍ਰਿੱਡ ਦੀ ਭਾਵਨਾ ਸੀ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੱਧ ਪ੍ਰਦੇਸ਼ ਦੇ ਕਿਸਾਨ ਸਰਕਾਰ ਦੇ ‘ਕੁਸੁਮ’ ਪ੍ਰੋਗਰਾਮ ਦਾ ਭਰਪੂਰ ਲਾਭ ਉਠਾਉਣਗੇ ਅਤੇ ਆਪਣੀ ਭੂਮੀ ਵਿੱਚ ਆਮਦਨ ਦੇ ਅਤਿਰਿਕਤ ਸਰੋਤ ਦੇ ਰੂਪ ਵਿੱਚ ਸੌਰ ਊਰਜਾ ਪਲਾਂਟ ਸਥਾਪਿਤ ਕਰਨਗੇ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਬਹੁਤ ਛੇਤੀ ਭਾਰਤ ਪਾਵਰ ਦਾ ਇੱਕ ਪ੍ਰਮੁੱਖ ਨਿਰਯਾਤਕ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫੋਟੋਵੋਲਟਿਕ ਸੈੱਲ, ਬੈਟਰੀ ਅਤੇ ਸਟੋਰੇਜ ਜਿਹੇ ਸੌਰ ਪਲਾਂਟਾਂ ਲਈ ਜ਼ਰੂਰੀ ਕਈ ਹਾਰਡਵੇਅਰ ਦੇ ਆਯਾਤ ਉੱਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਰਕਾਰ ਉਦਯੋਗ, ਨੌਜਵਾਨਾਂ, ਐੱਮਐੱਸਐੱਮਈ ਅਤੇ ਸਟਾਰਟ-ਅੱਪਸ ਨੂੰ ਇਸ ਅਵਸਰ ਤੋਂ ਨਾ ਖੁੰਝਣ ਅਤੇ ਸੌਰ ਊਰਜਾ ਲਈ ਜ਼ਰੂਰੀ ਸਾਰੀਆਂ ਵਸਤਾਂਂ ਦੇ ਉਤਪਾਦਨ ਅਤੇ ਬਿਹਤਰੀ ਲਈ ਕੰਮ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ।

ਕੋਵਿਡ ਮਹਾਮਾਰੀ ਕਾਰਨ ਚਲ ਰਹੇ ਸੰਕਟ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜਾਂ ਸਮਾਜ ਲਈ, ਦਇਆ ਅਤੇ ਸਤਰਕਤਾ ਇਸ ਕਠਿਨ ਚੁਣੌਤੀ ਨਾਲ ਨਜਿੱਠਣ ਲਈ ਸਭ ਤੋਂ ਵੱਡੇ ਪ੍ਰੇਰਕ ਤੱਤ ਹਨ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੀ ਸ਼ੁਰੂਆਤ ਤੋਂ ਹੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਭੋਜਨ ਅਤੇ ਈਂਧਣ ਦੀ ਸਪਲਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਨਾਲ ਸਰਕਾਰ ਨੇ ਅਨਲੌਕਿੰਗ ਦੇ ਪੜਾਅ ਵਿੱਚ ਵੀ ਇਸ ਸਾਲ ਨਵੰਬਰ ਤੱਕ ਖੁਰਾਕ ਅਤੇ ਐੱਲਪੀਜੀ ਦੀ ਮੁਫਤ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਇਹੀ ਨਹੀਂ, ਸਰਕਾਰ ਨਿਜੀ ਖੇਤਰ ਦੇ ਲੱਖਾਂ ਕਰਮਚਾਰੀਆਂ ਦੇ ਕਰਮਚਾਰੀ ਭਵਿੱਖ ਨਿਧੀ ਖਾਤੇ ਵਿੱਚ ਵੀ ਪੂਰਾ ਯੋਗਦਾਨ ਦੇ ਰਹੀ ਹੈ। ਇਸ ਤਰ੍ਹਾਂ, ਪੀਐੱਮ-ਸਵਨਿਧੀ ਯੋਜਨਾ ਰਾਹੀਂ ਉਨ੍ਹਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ ਜਿਨ੍ਹਾਂ ਦੇ ਪਾਸ ਵਿਵਸਥਾ ਤੱਕ ਪਹੁੰਚ ਦੇ ਸਭ ਤੋਂ ਘੱਟ ਸੰਸਾਧਨ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੱਧ ਪ੍ਰਦੇਸ਼ ਦੇ ਲੋਕ ਆਪਣੇ ਰਾਜ‍ ਨੂੰ ਤਰੱਕੀ ਦੇ ਰਸਤੇਾ ਉੱਤੇ ਅੱਗੇ ਲਿਜਾਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਤਾਂ ਅਜਿਹੇ ਵਿੱਚ ਉਨ੍ਹਾਂ ਨੂੰ ਦੋ ਗਜ ਦੀ ਦੂਰੀ ਬਣਾਈ ਰੱਖਣ, ਚਿਹਰੇ ਉੱਤੇ ਮਾਸਕ ਪਹਿਨਣ ਅਤੇ ਘੱਟ ਤੋਂ ਘੱਟ 20 ਸਕਿੰਟ ਤੱਕ ਸਾਬਣ ਨਾਲ ਹੱਥ ਧੋਣ ਜਿਹੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

***

ਵੀਆਰਆਰਕੇ/ਏਕੇ