ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ, ਮਹਾਮਹਿਮ ਅਬਦੇਲ ਫਤਹ ਅਲ – ਸੀਸੀ (H.E. Abdel Fattah Al-Sisi) ਨਾਲ ਅੱਜ ਟੈਲੀਫੋਨ ‘ਤੇ ਗੱਲਬਾਤ ਵਿੱਚ ਰਾਸ਼ਟਾਰਪਤੀ ਅਤੇ ਮਿਸਰ ਦੀ ਜਨਤਾ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ।
ਵਧਾਈ ਨੂੰ ਸਵੀਕਾਰ ਕਰਦੇ ਹੋਏ, ਮਿਸਰ ਦੇ ਰਾਸ਼ਟਰਪਤੀ ਨੇ ਮਿਸਰ ਅਤੇ ਭਾਰਤ ਦਾ ਦੁਨੀਆ ਦੀ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਜ਼ਿਕਰ ਕੀਤਾ ਅਤੇ ਤੇਜ਼ੀ ਨਾਲ ਵਧਦੇ ਦੁਵੱਲੇ ਸਬੰਧਾਂ ‘ਤੇ ਖੁਸ਼ੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਕੋਵਿਡ-19 ਸੰਕਟ ਦੇ ਦੌਰਾਨ ਮਿਸਰ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਮਿਸਰ ਦੇ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਲਈ ਪ੍ਰਸ਼ੰਸਾ ਕੀਤੀ।
ਇਸ ਸਾਲ ਦੀ ਆਪਣੀ ਪੂਰਵ ਨਿਯੋਜਿਤ ਮਿਸਰ ਯਾਤਰਾ ਦਾ ਜ਼ਿਕਰ ਕਰਦੇ ਹੋਏ, ਜਿਸ ਨੂੰ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰਨਾ ਪਿਆ, ਪ੍ਰਧਾਨ ਮੰਤਰੀ ਨੇ ਪਰਿਸਥਿਤੀਆਂ ਦੇ ਠੀਕ ਹੁੰਦਿਆਂ ਹੀ ਰਾਸ਼ਟਰਪਤੀ ਸਿਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ।
ਵੀਆਰਆਰਕੇ/ਕੇਪੀ
Conveyed Eid greetings to President @AlsisiOfficial and to the people of Egypt. Also thanked him for the support extended to Indian citizens in Egypt. India-Egypt relations will continue to grow and prosper.
— Narendra Modi (@narendramodi) May 26, 2020