ਸਾਰੇ ਦੇਸ਼ਵਾਸੀਆਂ ਨੂੰ ਆਦਰ ਪੂਰਵਕ ਨਮਸਕਾਰ,
ਕੋਰੋਨਾ ਸੰਕ੍ਰਮਣ ਨਾਲ ਮੁਕਾਬਲਾ ਕਰਦੇ ਹੋਏ ਦੁਨੀਆ ਨੂੰ ਹੁਣ ਚਾਰ ਮਹੀਨੇ ਤੋਂ ਜ਼ਿਆਦਾ ਹੋ ਰਹੇ ਹਨ। ਇਸ ਦੌਰਾਨ ਤਮਾਮ ਦੇਸ਼ਾਂ ਦੇ 42 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋਏ ਹਨ। ਪੌਣੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਦੁਖਦ ਮੌਤ ਹੋਈ ਹੈ। ਭਾਰਤ ਵਿੱਚ ਵੀ ਲੋਕਾਂ ਨੇ ਆਪਣੇ ਸੱਜਣ ਖੋਏ ਹਨ। ਮੈਂ ਸਾਰਿਆਂ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।
ਸਾਥੀਓ,
ਇੱਕ ਵਾਇਰਸ ਨੇ ਦੁਨੀਆ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਵਿਸ਼ਵ ਭਰ ਵਿੱਚ ਕਰੋੜਾਂ ਜ਼ਿੰਦਗੀਆਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਸਾਰੀ ਦੁਨੀਆ, ਜ਼ਿੰਦਗੀ ਬਚਾਉਣ ਦੀ ਜੰਗ ਵਿੱਚ ਜੁਟੀ ਹੋਈ ਹੈ। ਅਸੀਂ ਅਜਿਹਾ ਸੰਕਟ ਨਾ ਦੇਖਿਆ ਹੈ, ਨਾ ਹੀ ਸੁਣਿਆ ਹੈ। ਨਿਸ਼ਚਿਤ ਤੌਰ ’ਤੇ ਮਾਨਵ ਜਾਤੀ ਲਈ ਇਹ ਸਭ ਕੁਝ ਕਲਪਨਾ ਤੋਂ ਬਾਹਰ ਹੈ, ਇਹ Crisis ਬੇਮਿਸਾਲ ਹੈ।
ਲੇਕਿਨ ਥੱਕਣਾ, ਹਾਰਨਾ, ਟੁੱਟਣਾ-ਬਿਖਰਨਾ, ਮਾਨਵ ਨੂੰ ਮਨਜ਼ੂਰ ਨਹੀਂ ਹੈ। ਸਤਰਕ ਰਹਿੰਦੇ ਹੋਏ, ਅਜਿਹੀ ਜੰਗ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ, ਹੁਣ ਸਾਨੂੰ ਬਚਣਾ ਵੀ ਹੈ ਅਤੇ ਅੱਗੇ ਵੀ ਵਧਣਾ ਹੈ। ਅੱਜ ਜਦੋਂ ਦੁਨੀਆ ਸੰਕਟ ਵਿੱਚ ਹੈ, ਤਦ ਸਾਨੂੰ ਆਪਣਾ ਸੰਕਲਪ ਹੋਰ ਮਜ਼ਬੂਤ ਕਰਨਾ ਹੋਵੇਗਾ । ਸਾਡਾ ਸੰਕਲਪ ਇਸ ਸੰਕਟ ਤੋਂ ਵੀ ਵਿਰਾਟ ਹੋਵੇਗਾ।
ਸਾਥੀਓ,
ਅਸੀਂ ਪਿਛਲੀ ਸ਼ਤਾਬਦੀ ਤੋਂ ਹੀ ਸੁਣਦੇ ਆਏ ਹਾਂ ਕਿ 21ਵੀਂ ਸਦੀ ਹਿੰਦੁਸਤਾਨ ਦੀ ਹੈ। ਸਾਨੂੰ ਕੋਰੋਨਾ ਤੋਂ ਪਹਿਲਾਂ ਦੀ ਦੁਨੀਆ ਨੂੰ, ਗਲੋਬਲ ਵਿਵਸਥਾਵਾਂ ਨੂੰ ਵਿਸਤਾਰ ਨਾਲ ਦੇਖਣ-ਸਮਝਣ ਦਾ ਮੌਕਾ ਮਿਲਿਆ ਹੈ। ਕੋਰੋਨਾ ਸੰਕਟ ਦੇ ਬਾਅਦ ਵੀ ਦੁਨੀਆ ਵਿੱਚ ਜੋ ਸਥਿਤੀਆਂ ਬਣ ਰਹੀਆਂ ਹਨ, ਉਸ ਨੂੰ ਵੀ ਅਸੀਂ ਨਿਰੰਤਰ ਦੇਖ ਰਹੇ ਹਾਂ। ਜਦੋਂ ਅਸੀਂ ਇਨ੍ਹਾਂ ਦੋਵੇਂ ਕਾਲਖੰਡਾਂ ਨੂੰ ਭਾਰਤ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਲਗਦਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇ,
ਇਹ ਸਾਡਾ ਸੁਪਨਾ ਨਹੀਂ, ਇਹ ਸਾਡੀ ਸਾਰੀਆਂ ਦੀ ਜ਼ਿੰਮੇਦਾਰੀ ਹੈ।
ਲੇਕਿਨ ਇਸ ਦਾ ਮਾਰਗ ਕੀ ਹੋਵੇ? ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦਾ ਮਾਰਗ ਇੱਕ ਹੀ ਹੈ – “ਆਤਮਨਿਰਭਰ ਭਾਰਤ”।
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ – ਏਸ਼: ਪੰਥਾ: (एष: पंथा:)
ਯਾਨੀ ਇਹੀ ਰਸਤਾ ਹੈ – ਆਤਮਨਿਰਭਰ ਭਾਰਤ।
ਸਾਥੀਓ ,
ਇੱਕ ਰਾਸ਼ਟਰ ਦੇ ਰੂਪ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੋੜ ’ਤੇ ਖੜ੍ਹੇ ਹਾਂ। ਇਤਨੀ ਬੜੀ ਆਪਦਾ, ਭਾਰਤ ਲਈ ਇੱਕ ਸੰਕੇਤ ਲੈ ਕੇ ਆਈ ਹੈ, ਇੱਕ ਸੰਦੇਸ਼ ਲੈ ਕੇ ਆਈ ਹੈ, ਇੱਕ ਅਵਸਰ ਲੈ ਕੇ ਆਈ ਹੈ।
ਮੈਂ ਇੱਕ ਉਦਾਹਰਨ ਦੇ ਨਾਲ ਆਪਣੀ ਗੱਲ ਰੱਖਾਂਗਾ । ਜਦੋਂ ਕੋਰੋਨਾ ਸੰਕਟ ਸ਼ੁਰੂ ਹੋਇਆ, ਤਦ ਭਾਰਤ ਵਿੱਚ ਇੱਕ ਵੀ ਪੀਪੀਈ ਕਿੱਟ ਨਹੀਂ ਬਣਦੀ ਸੀ । ਐੱਨ-95 ਮਾਸਕ ਦਾ ਭਾਰਤ ਵਿੱਚ ਨਾਮ ਮਾਤਰ ਉਤਪਾਦਨ ਹੁੰਦਾ ਸੀ। ਅੱਜ ਸਥਿਤੀ ਇਹ ਹੈ ਕਿ ਭਾਰਤ ਵਿੱਚ ਹੀ ਹਰ ਰੋਜ਼ 2 ਲੱਖ PPE ਅਤੇ 2 ਲੱਖ ਐੱਨ-95 ਮਾਸਕ ਬਣਾਏ ਜਾ ਰਹੇ ਹਨ।
ਇਹ ਅਸੀਂ ਇਸ ਲਈ ਕਰ ਸਕੇ, ਕਿਉਂਕਿ ਭਾਰਤ ਨੇ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ। ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਭਾਰਤ ਦੀ ਇਹ ਦ੍ਰਿਸ਼ਟੀ, ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਲਈ ਉਤਨੀ ਹੀ ਪ੍ਰਭਾਵੀ ਸਿੱਧ ਹੋਣ ਵਾਲੀ ਹੈ ।
ਸਾਥੀਓ ,
ਅੱਜ ਵਿਸ਼ਵ ਵਿੱਚ ਆਤਮਨਿਰਭਰ ਸ਼ਬਦ ਦੇ ਮਾਅਨੇ ਬਦਲ ਗਏ ਹਨ, Global World ਵਿੱਚ ਆਤਮਨਿਰਭਰਤਾ ਦੀ Definition ਬਦਲ ਗਈ ਹੈ। ਅਰਥਕੇਂਦ੍ਰਿਤ ਵੈਸ਼ਵੀਕਰਣ ਬਨਾਮ ਮਾਨਵ ਕੇਂਦ੍ਰਿਤ ਵੈਸ਼ਵੀਕਰਨ ਦੀ ਚਰਚਾ ਜੋਰਾਂ ’ਤੇ ਹੈ। ਵਿਸ਼ਵ ਦੇ ਸਾਹਮਣੇ ਭਾਰਤ ਦਾ ਮੂਲਭੂਤ ਚਿੰਤਨ, ਆਸ ਦੀ ਕਿਰਨ ਨਜ਼ਰ ਆਉਂਦਾ ਹੈ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਸੰਸਕਾਰ, ਉਸ ਆਤਮਨਿਰਭਰਤਾ ਦੀ ਗੱਲ ਕਰਦੇ ਹਨ ਜਿਸ ਦੀ ਆਤਮਾ ਵਸੁਧੈਵ ਕੁਟੁੰਬਕਮ ਹੈ। ਭਾਰਤ ਜਦੋਂ ਆਤਮਨਿਰਭਰਤਾ ਦੀ ਗੱਲ ਕਰਦਾ ਹੈ, ਤਾਂ ਆਤਮਕੇਂਦ੍ਰਿਤ ਵਿਵਸਥਾ ਦੀ ਵਕਾਲਤ ਨਹੀਂ ਕਰਦਾ ।
ਭਾਰਤ ਦੀ ਆਤਮਨਿਰਭਰਤਾ ਵਿੱਚ ਸੰਸਾਰ ਦੇ ਸੁਖ, ਸਹਿਯੋਗ ਅਤੇ ਸ਼ਾਂਤੀ ਦੀ ਚਿੰਤਾ ਹੁੰਦੀ ਹੈ। ਜੋ ਸੰਸਕ੍ਰਿਤੀ ਜੈ ਜਗਤ ਵਿੱਚ ਵਿਸ਼ਵਾਸ ਰੱਖਦੀ ਹੋਵੇ, ਜੋ ਜੀਵ ਮਾਤਰ ਦਾ ਕਲਿਆਣ ਚਾਹੁੰਦੀ ਹੋਵੇ, ਜੋ ਪੂਰੇ ਵਿਸ਼ਵ ਨੂੰ ਪਰਿਵਾਰ ਮੰਨਦੀ ਹੋਵੇ, ਜੋ ਆਪਣੀ ਆਸਥਾ ਵਿੱਚ ‘ਮਾਤਾ ਭੂਮਿ: ਪੁਤ੍ਰੋ ਅਹਮ੍ ਪ੍ਰਥਿਵਯ:’ (‘माता भूमिः पुत्रो अहम् पृथिव्यः‘) ਦੀ ਸੋਚ ਰੱਖਦੀ ਹੋਵੇ ਜੋ ਧਰਤੀ ਨੂੰ ਮਾਂ ਮੰਨਦੀ ਹੋਵੇ, ਉਹ ਸੰਸਕ੍ਰਿਤੀ, ਉਹ ਭਾਰਤਭੂਮੀ, ਜਦੋਂ ਆਤਮਨਿਰਭਰ ਬਣਦੀ ਹੈ, ਤਦ ਉਸ ਤੋਂ ਇੱਕ ਸੁਖੀ-ਸਮ੍ਰਿੱਧ ਵਿਸ਼ਵ ਦੀ ਸੰਭਾਵਨਾ ਵੀ ਸੁਨਿਸ਼ਚਿਤ ਹੁੰਦੀ ਹੈ ।
ਭਾਰਤ ਦੀ ਪ੍ਰਗਤੀ ਵਿੱਚ ਤਾਂ ਹਮੇਸ਼ਾ ਵਿਸ਼ਵ ਦੀ ਪ੍ਰਗਤੀ ਸਮਾਹਿਤ ਰਹੀ ਹੈ। ਭਾਰਤ ਦੇ ਲਕਸ਼ਾਂ ਦਾ ਪ੍ਰਭਾਵ, ਭਾਰਤ ਦੇ ਕਾਰਜਾਂ ਦਾ ਪ੍ਰਭਾਵ, ਵਿਸ਼ਵ ਕਲਿਆਣ ’ਤੇ ਪੈਂਦਾ ਹੈ। ਜਦੋਂ ਭਾਰਤ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੁੰਦਾ ਹੈ ਤਾਂ ਦੁਨੀਆ ਦੀ ਤਸਵੀਰ ਬਦਲ ਜਾਂਦੀ ਹੈ। ਟੀਬੀ ਹੋਵੇ, ਕੁਪੋਸ਼ਣ ਹੋਵੇ, ਪੋਲੀਓ ਹੋਵੇ, ਭਾਰਤ ਦੇ ਅਭਿਯਾਨਾਂ ਦਾ ਅਸਰ ਦੁਨੀਆ ’ਤੇ ਪੈਂਦਾ ਹੀ ਪੈਂਦਾ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਵਾਰਮਿੰਗ ਦੇ ਖ਼ਿਲਾਫ਼ ਭਾਰਤ ਦੀ ਸੁਗਾਤ ਹੈ।
ਇੰਟਰਨੈਸ਼ਨਲ ਯੋਗਾ ਦਿਵਸ ਦੀ ਪਹਿਲ, ਮਾਨਵ ਜੀਵਨ ਨੂੰ ਤਣਾਅ ਤੋਂ ਮੁਕਤੀ ਦਿਵਾਉਣ ਲਈ ਭਾਰਤ ਦਾ ਉਪਹਾਰ ਹੈ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਦੁਨੀਆ ਵਿੱਚ ਅੱਜ ਭਾਰਤ ਦੀਆਂ ਦਵਾਈਆਂ ਇੱਕ ਨਵੀਂ ਆਸ ਲੈ ਕੇ ਪਹੁੰਚਦੀਆਂ ਹਨ।
ਇਨ੍ਹਾਂ ਕਦਮਾਂ ਨਾਲ ਦੁਨੀਆ ਭਰ ਵਿੱਚ ਭਾਰਤ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈ, ਤਾਂ ਹਰ ਭਾਰਤੀ ਮਾਣ ਕਰਦਾ ਹੈ।
ਦੁਨੀਆ ਨੂੰ ਵਿਸ਼ਵਾਸ ਹੋਣ ਲਗਿਆ ਹੈ ਕਿ ਭਾਰਤ ਬਹੁਤ ਅੱਛਾ ਕਰ ਸਕਦਾ ਹੈ, ਮਾਨਵ ਜਾਤੀ ਦੇ ਕਲਿਆਣ ਲਈ ਬਹੁਤ ਕੁਝ ਅੱਛਾ ਦੇ ਸਕਦਾ ਹੈ। ਸਵਾਲ ਇਹ ਹੈ – ਕਿ ਆਖਿਰ ਕਿਵੇਂ? ਇਸ ਸਵਾਲ ਦਾ ਵੀ ਉੱਤਰ ਹੈ – 130 ਕਰੋੜ ਦੇਸ਼ਵਾਸੀਆਂ ਦਾ ਆਤਮਨਿਰਭਰ ਭਾਰਤ ਦਾ ਸੰਕਲਪ।
ਸਾਥੀਓ ,
ਸਾਡਾ ਸਦੀਆਂ ਦਾ ਗੌਰਵਪੂਰਨ ਇਤਿਹਾਸ ਰਿਹਾ ਹੈ। ਭਾਰਤ ਜਦੋਂ ਸਮ੍ਰਿੱਧ (ਖੁਸ਼ਹਾਲ) ਸੀ , ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਸੰਪੰਨ ਸੀ , ਉੱਦੋਂ ਸਦਾ ਵਿਸ਼ਵ ਦੇ ਕਲਿਆਣ ਦੇ ਰਾਹ ‘ਤੇ ਹੀ ਚਲਿਆ। ਵਕਤ ਬਦਲ ਗਿਆ, ਦੇਸ਼ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜ ਗਿਆ, ਅਸੀਂ ਵਿਕਾਸ ਲਈ ਤਰਸਦੇ ਰਹੇ। ਅੱਜ ਭਾਰਤ ਵਿਕਾਸ ਵੱਲ ਸਫਲਤਾਪੂਰਵਕ ਕਦਮ ਵਧਾ ਰਿਹਾ ਹੈ, ਤਦ ਵੀ ਵਿਸ਼ਵ ਕਲਿਆਣ ਦੀ ਰਾਹ ‘ਤੇ ਅਟਲ ਹੈ। ਯਾਦ ਕਰੋ, ਇਸ ਸ਼ਤਾਬਦੀ ਦੀ ਸ਼ੁਰੂਆਤ ਦੇ ਸਮੇਂ Y2K ਸੰਕਟ ਆਇਆ ਸੀ। ਭਾਰਤ ਦੇ ਟੈਕਨੋਲੋਜੀ ਐਕਸਪਰਟਸ ਨੇ ਦੁਨੀਆ ਨੂੰ ਉਸ ਸੰਕਟ ਤੋਂ ਕੱਢਿਆ ਸੀ।
ਅੱਜ ਸਾਡੇ ਪਾਸ ਸਾਧਨ ਹਨ, ਸਾਡੇ ਪਾਸ ਸਮਰੱਥਾ ਹੈ, ਸਾਡੇ ਪਾਸ ਦੁਨੀਆ ਦਾ ਸਭ ਤੋਂ ਬਿਹਤਰੀਨ ਟੈਲੇਂਟ ਹੈ,
ਅਸੀਂ Best Products ਬਣਾਵਾਂਗੇ, ਆਪਣੀ Quality ਹੋਰ ਬਿਹਤਰ ਕਰਾਂਗੇ, ਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ , ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ।
ਸਾਥੀਓ ,
ਮੈਂ ਆਪਣੀਆਂ ਅੱਖਾਂ ਨਾਲ ਕੱਛ ਭੂਚਾਲ ਦੇ ਉਹ ਦਿਨ ਦੇਖੇ ਹਨ। ਹਰ ਤਰਫ ਸਿਰਫ ਮਲਬਾ ਹੀ ਮਲਬਾ। ਸਭ ਕੁਝ ਧਵਸਤ ਹੋ (ਢਹਿ) ਗਿਆ ਸੀ। ਅਜਿਹਾ ਲਗਦਾ ਸੀ ਮੰਨ ਲਉ ਕੱਛ , ਮੌਤ ਦੀ ਚਾਦਰ ਲੈ ਕੇ ਸੌਂ ਗਿਆ ਹੋਵੇ। ਉਸ ਪਰਿਸਥਿਤੀ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਹਾਲਾਤ ਬਦਲ ਸਕਣਗੇ। ਲੇਕਿਨ ਦੇਖਦੇ ਹੀ ਦੇਖਦੇ ਕੱਛ ਉਠ ਖੜ੍ਹਾ ਹੋਇਆ, ਕਛ ਚਲ ਪਿਆ, ਕੱਛ ਵਧ ਚਲਿਆ।
ਇਹੀ ਸਾਡੇ ਭਾਰਤੀਆਂ ਦੀ ਸੰਕਲਪਸ਼ਕਤੀ ਹੈ। ਅਸੀਂ ਠਾਣ ਲਈਏ ਤਾਂ ਕੋਈ ਟੀਚਾ (ਲਕਸ਼) ਅਸੰਭਵ ਨਹੀਂ, ਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਹ ਵੀ ਹੈ , ਰਾਹ ਵੀ ਹੈ। ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ। ਭਾਰਤ ਦੀ ਸੰਕਲਪਸ਼ਕਤੀ ਅਜਿਹੀ ਹੈ ਕਿ ਭਾਰਤ ਆਤਮਨਿਰਭਰ ਬਣ ਸਕਦਾ ਹੈ।
ਸਾਥੀਓ,
ਆਤਮਨਿਰਭਰ ਭਾਰਤ ਦੀ ਇਹ ਸ਼ਾਨਦਾਰ ਇਮਾਰਤ, ਪੰਜ Pillars ਉੱਤੇ ਖੜ੍ਹੀ ਹੋਵੇਗੀ।
ਪਹਿਲਾ ਪਿੱਲਰ (ਥੰਮ੍ਹ) Economy ਇੱਕ ਅਜਿਹੀ ਇਕੌਨਮੀ ਜੋ Incremental change ਨਹੀਂ ਬਲਕਿ Quantum Jump ਲਿਆਵੇ।
ਦੂਜਾ ਪਿੱਲਰ (ਥੰਮ੍ਹ) Infrastructure ਇੱਕ ਅਜਿਹਾ Infrastructure ਜੋ ਆਧੁਨਿਕ ਭਾਰਤ ਦੀ ਪਹਿਚਾਣ ਬਣੇ। ਤੀਜਾ ਪਿੱਲਰ (ਥੰਮ੍ਹ) – ਸਾਡਾ System – ਇੱਕ ਅਜਿਹਾ ਸਿਸਟਮ ਜੋ ਬੀਤੀ ਸ਼ਤਾਬਦੀ ਦੀ ਰੀਤੀ – ਨੀਤੀ ਨਹੀਂ , ਬਲਕਿ 21ਵੀਂ ਸਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀਆਂ Technology Drivenਵਿਵਸਥਾਵਾਂ ‘ਤੇ ਅਧਾਰਿਤ ਹੋਵੇ।
ਚੌਥਾ ਪਿੱਲਰ (ਥੰਮ੍ਹ) – ਸਾਡੀ Demography – ਦੁਨੀਆ ਦੀ ਸਭ ਤੋਂ ਵੱਡੀ Democracy ਵਿੱਚ ਸਾਡੀ Vibrant Demography ਸਾਡੀ ਤਾਕਤ ਹੈ, ਆਤਮਨਿਰਭਰ ਭਾਰਤ ਲਈ ਸਾਡੀ ਊਰਜਾ ਦਾ ਸਰੋਤ ਹੈ।
ਪੰਜਵਾਂ ਪਿੱਲਰ (ਥੰਮ੍ਹ) – Demand – ਸਾਡੀ ਅਰਥਵਿਵਸਥਾ ਵਿੱਚ ਡਿਮਾਂਡ ਅਤੇ ਸਪਲਾਈ ਚੇਨ ਦਾ ਜੋ ਚੱਕਰ ਹੈ, ਜੋ ਤਾਕਤ ਹੈ , ਉਸ ਨੂੰ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤੇ ਜਾਣ ਦੀ ਜ਼ਰੂਰਤ ਹੈ।
ਦੇਸ਼ ਵਿੱਚ ਡਿਮਾਂਡ ਵਧਾਉਣ ਲਈ , ਡਿਮਾਂਡ ਨੂੰ ਪੂਰਾ ਕਰਨ ਲਈ, ਸਾਡੀ ਸਪਲਾਈ ਚੇਨ ਦੇ ਹਰ ਸਟੇਕ – ਹੋਲਡਰ ਦਾ ਸਸ਼ਕਤ ਹੋਣਾ ਜ਼ਰੂਰੀ ਹੈ। ਸਾਡੀ ਸਪਲਾਈ ਚੇਨ, ਸਾਡੀ ਸਪਲਾਈ ਦੀ ਉਸ ਵਿਵਸਥਾ ਨੂੰ ਅਸੀਂ ਮਜ਼ਬੂਤ ਕਰਾਂਗੇ ਜਿਸ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਮਹਿਕ ਹੋਵੇ , ਸਾਡੇ ਮਜ਼ਦੂਰਾਂ ਦੇ ਪਸੀਨੇ ਦੀ ਖੁਸ਼ਬੂ ਹੋਵੇ।
ਸਾਥੀਓ ,
ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ, ਨਵੇਂ ਸੰਕਲਪ ਨਾਲ ਮੈਂ ਅੱਜ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ, ‘ਆਤਮਨਿਰਭਰ ਭਾਰਤ ਅਭਿਯਾਨ’ ਦੀ ਅਹਿਮ ਕੜੀ ਦੇ ਤੌਰ ‘ਤੇ ਕੰਮ ਕਰੇਗਾ।
ਸਾਥੀਓ ,
ਹਾਲ ਵਿੱਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ , ਜੋ ਰਿਜ਼ਰਵ ਬੈਂਕ ਦੇ ਫੈਸਲੇ ਸਨ , ਅਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦਿਓ ਤਾਂ ਇਹ ਕਰੀਬ – ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ GDP ਦਾ ਕਰੀਬ – ਕਰੀਬ 10 ਪ੍ਰਤੀਸ਼ਤ ਹੈ।
ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ, ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ, 20 ਲੱਖ ਕਰੋੜ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ, 2020 ਵਿੱਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਅਭਿਯਾਨ ਨੂੰ ਇੱਕ ਨਵੀਂ ਗਤੀ ਦੇਵੇਗਾ। ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ ਵਿੱਚ Land, Labour, Liquidity ਅਤੇ Laws, ਸਾਰਿਆਂ ਉੱਤੇ ਬਲ ਦਿੱਤਾ ਗਿਆ ਹੈ।
ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਮੰਝੋਲੇ ਉਦਯੋਗ, ਸਾਡੇ MSME ਦੇ ਲਈ ਹੈ, ਜੋ ਕਰੋੜਾਂ ਲੋਕਾਂ ਦੀ ਆਜੀਵਿਕਾ ਦਾ ਸਾਧਨ ਹੈ, ਜੋ ਕਿ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਅਧਾਰ ਹੈ।
ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਲਈ ਹੈ, ਦੇਸ਼ ਦੇ ਉਸ ਕਿਸਾਨ ਲਈ ਹੈ ਜੋ ਹਰ ਸਥਿਤੀ, ਹਰ ਮੌਸਮ ਵਿੱਚ ਦੇਸ਼ਵਾਸੀਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦਾ ਹੈ। ਇਹ ਆਰਥਿਕ ਪੈਕੇਜ ਭਾਰਤੀ ਉਦਯੋਗ ਜਗਤ ਲਈ ਹੈ ਜੋ ਕਿ ਭਾਰਤ ਦੀ ਆਰਥਿਕ ਤਾਕਤ ਨੂੰ ਬੁਲੰਦੀ ਦੇਣ ਲਈ ਸੰਕਲਪਿਤ ਹੈ।
ਕੱਲ੍ਹ ਤੋਂ ਸ਼ੁਰੂ ਕਰਕੇ, ਆਉਣ ਵਾਲੇ ਕੁਝ ਦਿਨਾਂ ਤੱਕ, ਵਿੱਤ ਮੰਤਰੀ ਜੀ ਦੁਆਰਾ ਤੁਹਾਨੂੰ ‘ਆਤਮਨਿਰਭਰ ਭਾਰਤ ਅਭਿਯਾਨ‘ ਤੋਂ ਪ੍ਰੇਰਿਤ ਇਸ ਆਰਥਿਕ ਪੈਕੇਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਸਾਥੀਓ,
ਆਤਮਨਿਰਭਰ ਭਾਰਤ ਬਣਾਉਣ ਦੇ ਲਈ Bold Reforms ਦੀ ਪ੍ਰਤੀਬੱਧਤਾ ਦੇ ਨਾਲ ਹੁਣ ਦੇਸ਼ ਦਾ ਅੱਗੇ ਵਧਣਾ ਜ਼ਰੂਰੀ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਪਿਛਲੇ 6 ਸਾਲਾਂ ਵਿੱਚ ਜੋ Reforms ਹੋਏ, ਉਨ੍ਹਾਂ ਕਾਰਨ ਅੱਜ ਵੀ ਸੰਕਟ ਦੇ ਇਸ ਸਮੇਂ ਵਿੱਚ, ਭਾਰਤ ਦੀਆਂ ਵਿਵਸਥਾਵਾਂ ਅਧਿਕ ਸਕਸ਼ਮ, ਅਧਿਕ ਸਮਰੱਥ ਨਜ਼ਰ ਆਈਆਂ ਹਨ। ਵਰਨਾ ਕੌਣ ਸੋਚ ਸਕਦਾ ਸੀ ਕਿ ਭਾਰਤ ਸਰਕਾਰ ਜੋ ਪੈਸਾ ਭੇਜੇਗੀ, ਉਹ ਪੂਰਾ ਦਾ ਪੂਰਾ ਗ਼ਰੀਬ ਦੀ ਜੇਬ ਵਿੱਚ, ਕਿਸਾਨ ਦੀ ਜੇਬ ਵਿੱਚ ਪਹੁੰਚ ਸਕੇਗਾ।
ਲੇਕਿਨ ਇਹ ਹੋਇਆ। ਉਹ ਵੀ ਉਦੋਂ ਹੋਇਆ ਜਦੋਂ ਸਾਰੇ ਸਰਕਾਰੀ ਦਫ਼ਤਰ ਬੰਦ ਸਨ, ਟਰਾਂਸਪੋਰਟ ਦੇ ਸਾਧਨ ਬੰਦ ਸਨ।
ਜਨਧਨ-ਆਧਾਰ-ਮੋਬਾਈਲ- JAM ਤ੍ਰਿਸ਼ਕਤੀ ਨਾਲ ਜੁੜਿਆ ਇਹ ਸਿਰਫ਼ ਇੱਕ ਰਿਫਾਰਮ ਸੀ, ਜਿਸ ਦਾ ਅਸਰ ਅਸੀਂ ਹੁਣੇ ਦੇਖਿਆ। ਹੁਣ Reforms ਦੇ ਉਸ ਦਾਇਰੇ ਨੂੰ ਵਿਆਪਕ ਕਰਨਾ ਹੈ, ਨਵੀਂ ਉਚਾਈ ਦੇਣੀ ਹੈ।
ਇਹ ਰਿਫਾਰਮਸ ਖੇਤੀ ਨਾਲ ਜੁੜੀ ਪੂਰੀ ਸਪਲਾਈ ਚੇਨ ਵਿੱਚ ਹੋਣਗੇ, ਤਾਕਿ ਕਿਸਾਨ ਵੀ ਸਸ਼ਕਤ ਹੋਣ ਅਤੇ ਭਵਿੱਖ ਵਿੱਚ ਕੋਰੋਨਾ ਜਿਹੇ ਕਿਸੇ ਦੂਜੇ ਸੰਕਟ ਵਿੱਚ ਖੇਤੀਬਾੜੀ ਉੱਤੇ ਘੱਟ ਤੋਂ ਘੱਟ ਅਸਰ ਹੋਵੇ। ਇਹ ਰਿਫਾਰਮਸ, Rational ਟੈਕਸ ਸਿਸਟਮ, ਸਰਲ ਅਤੇ ਸਪਸ਼ਟ ਨਿਯਮ-ਕਾਨੂੰਨ, ਉੱਤਮ ਇਨਫ੍ਰਾਸਟਰਕਚਰ, ਸਮਰੱਥ ਅਤੇ ਸਕਸ਼ਮ Human Resource ਅਤੇ ਮਜ਼ਬੂਤ ਵਿੱਤੀ ਪ੍ਰਣਾਲੀ ਦੇ ਨਿਰਮਾਣ ਲਈ ਹੋਣਗੇ। ਇਹ ਰਿਫਾਰਮਸ, ਬਿਜ਼ਨਸ ਨੂੰ ਪ੍ਰੋਤਸਾਹਿਤ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਮੇਕ ਇਨ ਇੰਡੀਆ ਦੇ ਸਾਡੇ ਸੰਕਲਪ ਨੂੰ ਸਸ਼ਕਤ ਕਰਨਗੇ।
ਸਾਥੀਓ,
ਆਤਮਨਿਰਭਰਤਾ, ਆਤਮਬਲ ਅਤੇ ਆਤਮਵਿਸ਼ਵਾਸ ਤੋਂ ਹੀ ਸੰਭਵ ਹੈ। ਆਤਮਨਿਰਭਰਤਾ, ਗਲੋਬਲ ਸਪਲਾਈ ਚੇਨ ਵਿੱਚ ਸਖਤ ਮੁਕਾਬਲੇ ਲਈ ਵੀ ਦੇਸ਼ ਨੂੰ ਤਿਆਰ ਕਰਦੀ ਹੈ। ਅਤੇ ਅੱਜ ਇਹ ਸਮੇਂ ਦੀ ਮੰਗ ਹੈ ਕਿ ਭਾਰਤ ਹਰ ਮੁਕਾਬਲੇ ਵਿੱਚ ਜਿੱਤੇ, ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭੂਮਿਕਾ ਨਿਭਾਵੇ। ਇਸ ਨੂੰ ਸਮਝਦੇ ਹੋਏ ਵੀ, ਆਰਥਿਕ ਪੈਕੇਜ ਵਿੱਚ ਕਈ ਪ੍ਰਾਵਧਾਨ ਕੀਤੇ ਗਏ ਹਨ। ਇਸ ਨਾਲ ਸਾਡੇ ਸਾਰੇ ਸੈਕਟਰਾਂ ਦੀ Efficiency ਵਧੇਗੀ ਅਤੇ Quality ਵੀ ਸੁਨਿਸ਼ਚਿਤ ਹੋਵੇਗੀ।
ਸਾਥੀਓ,
ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੀਆਂ ਤੋਂ ਵੱਡੀਆਂ ਵਿਵਸਥਾਵਾਂ ਹਿੱਲ ਗਈਆਂ ਹਨ। ਲੇਕਿਨ ਇਨ੍ਹਾਂ ਪ੍ਰਸਥਿਤੀਆਂ ਵਿੱਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭੈਣ ਅਤੇ ਭਰਾਵਾਂ ਦੀ ਸੰਘਰਸ਼-ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ ਹੈ। ਖ਼ਾਸ-ਤੌਰ ‘ਤੇ ਸਾਡੇ ਰੇਹੜੀ ਵਾਲੇ ਭੈਣ-ਭਰਾ ਹਨ, ਠੇਲਾ ਲਗਾਉਣ ਵਾਲੇ ਹਨ, ਪਟੜੀ ‘ਤੇ ਚੀਜ਼ਾਂ ਵੇਚਣ ਵਾਲੇ ਹਨ, ਜੋ ਸਾਡੇ ਮਜ਼ਦੂਰ ਸਾਥੀ ਹਨ, ਜਿਹੜੇ ਘਰਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾ ਹਨ, ਉਨ੍ਹਾਂ ਨੇ ਇਸ ਦੌਰਾਨ ਬਹੁਤ ਤਪੱਸਿਆ ਕੀਤੀ ਹੈ, ਤਿਆਗ ਕੀਤਾ ਹੈ। ਅਜਿਹਾ ਕੌਣ ਹੋਵੇਗਾ ਜਿਸ ਨੇ ਉਨ੍ਹਾਂ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਨਹੀਂ ਕੀਤਾ।
ਹੁਣ ਸਾਡਾ ਕਰਤੱਵ ਹੈ ਉਨ੍ਹਾਂ ਨੂੰ ਤਾਕਤਵਰ ਬਣਾਉਣ ਦਾ, ਉਨ੍ਹਾਂ ਦੇ ਆਰਥਿਕ ਹਿਤਾਂ ਲਈ ਕੁਝ ਵੱਡੇ ਕਦਮ ਉਠਾਉਣ ਦਾ। ਇਸ ਨੂੰ ਧਿਆਨ ਵਿੱਚ ਰੱਖਦਿਆਂ ਗ਼ਰੀਬ ਹੋਵੇ, ਮਜ਼ਦੂਰ ਹੋਵੇ, ਪ੍ਰਵਾਸੀ ਮਜ਼ਦੂਰ ਹੋਵੇ, ਪਸ਼ੂ-ਪਾਲਕ ਹੋਵੇ, ਸਾਡੇ ਮਛੁਆਰੇ ਸਾਥੀ ਹੋਣ, ਸੰਗਠਿਤ ਖੇਤਰ ਤੋਂ ਜਾਂ ਅਸੰਗਠਿਤ ਖੇਤਰ ਤੋਂ ਹੋਣ, ਹਰ ਵਰਗ ਦੇ ਆਰਥਿਕ ਪੈਕੇਜ ਵਿੱਚ ਕੁਝ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ।
ਸਾਥੀਓ,
ਕੋਰੋਨਾ ਸੰਕਟ ਨੇ ਸਾਨੂੰ Local Manufacturing, Local Market, Local Supply Chain, ਦਾ ਵੀ ਮਹੱਤਵ ਸਮਝਾਇਆ ਹੈ। ਸੰਕਟ ਦੇ ਸਮੇਂ ਵਿੱਚ, Local ਨੇ ਹੀ ਸਾਡੀ Demand ਪੂਰੀ ਕੀਤੀ ਹੈ , ਸਾਨੂੰ ਇਸ Local ਨੇ ਹੀ ਬਚਾਇਆ ਹੈ। Local ਸਿਰਫ ਜ਼ਰੂਰਤ ਨਹੀਂ, ਬਲਕਿ ਸਾਡੀ ਜ਼ਿੰਮੇਦਾਰੀ ਹੈ। ਸਮੇਂ ਨੇ ਸਾਨੂੰ ਸਿਖਾਇਆ ਹੈ ਕਿ Local ਨੂੰ ਸਾਨੂੰ ਆਪਣਾ ਜੀਵਨ ਮੰਤਰ ਬਣਾਉਣਾ ਹੀ ਹੋਵੇਗਾ।
ਤੁਹਾਨੂੰ ਅੱਜ ਜੋ Global Brands ਲਗਦੇ ਹਨ ਉਹ ਵੀ ਕਦੇ ਇੰਜ ਹੀ ਬਿਲਕੁਲ Local ਸਨ। ਲੇਕਿਨ ਜਦੋਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਦਾ ਇਸਤੇਮਾਲ ਸ਼ੁਰੂ ਕੀਤਾ, ਉਨ੍ਹਾਂ ਦਾ ਪ੍ਰਚਾਰ ਸ਼ੁਰੂ ਕੀਤਾ, ਉਨ੍ਹਾਂ ਦੀ ਬ੍ਰਾਂਡਿੰਗ ਕੀਤੀ, ਉਨ੍ਹਾਂ ‘ਤੇ ਗਰਵ (ਮਾਣ) ਕੀਤਾ, ਤਾਂ ਉਹ Products, Local ਤੋਂ Global ਬਣ ਗਏ। ਇਸ ਲਈ, ਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ ਵੋਕਲ ਬਣਨਾ ਹੈ, ਨਾ ਸਿਰਫ ਲੋਕਲ Products ਖਰੀਦਣੇ ਹਨ, ਬਲਕਿ ਉਨ੍ਹਾਂ ਦਾ ਗਰਵ (ਮਾਣ) ਨਾਲ ਪ੍ਰਚਾਰ ਵੀ ਕਰਨਾ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ। ਤੁਹਾਡੀਆਂ ਕੋਸ਼ਿਸ਼ਾਂ ਨੇ, ਤਾਂ ਹਰ ਵਾਰ, ਤੁਹਾਡੇ ਪ੍ਰਤੀ ਮੇਰੀ ਸ਼ਰਧਾ ਨੂੰ ਹੋਰ ਵਧਾਇਆ ਹੈ। ਮੈਂ ਗਰਵ (ਮਾਣ) ਦੇ ਨਾਲ ਇੱਕ ਗੱਲ ਮਹਿਸੂਸ ਕਰਦਾ ਹਾਂ, ਯਾਦ ਕਰਦਾ ਹਾਂ। ਜਦੋਂ ਮੈਂ ਤੁਹਾਨੂੰ, ਦੇਸ਼ ਨੂੰ ਖਾਦੀ ਖਰੀਦਣ ਦੀ ਤਾਕੀਦ ਕੀਤੀ ਸੀ। ਇਹ ਵੀ ਕਿਹਾ ਸੀ ਕਿ ਦੇਸ਼ ਦੇ ਹੈਂਡਲੂਮ ਵਰਕਰਸ ਨੂੰ ਸਪੋਰਟ ਕਰੋ।
ਤੁਸੀਂ ਦੇਖੋ , ਬਹੁਤ ਹੀ ਘੱਟ ਸਮੇਂ ਵਿੱਚ ਖਾਦੀ ਅਤੇ ਹੈਂਡਲੂਮ, ਦੋਹਾਂ ਦੀ ਹੀ ਡਿਮਾਂਡ ਅਤੇ ਵਿਕਰੀ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਇੰਨਾ ਹੀ ਨਹੀਂ, ਉਸ ਨੂੰ ਤੁਸੀਂ ਵੱਡਾ ਬ੍ਰਾਂਡ ਵੀ ਬਣਾ ਦਿੱਤਾ। ਬਹੁਤ ਛੋਟੀ ਜਿਹੀ ਕੋਸ਼ਿਸ਼ ਸੀ, ਲੇਕਿਨ ਨਤੀਜਾ ਮਿਲਿਆ, ਬਹੁਤ ਚੰਗਾ ਨਤੀਜਾ ਮਿਲਿਆ।
ਸਾਥੀਓ,
ਸਾਰੇ ਐਕਸਪਰਟਸ (ਮਾਹਿਰ) ਦੱਸਦੇ ਹਨ, ਸਾਇੰਟਿਸਟ ਦੱਸਦੇ ਹਨ ਕਿ ਕੋਰੋਨਾ ਲੰਬੇ ਸਮੇਂ ਤੱਕ ਸਾਡੇ ਜੀਵਨ ਦਾ ਹਿੱਸਾ ਬਣਿਆ ਰਹੇਗਾ। ਲੇਕਿਨ ਨਾਲ ਹੀ , ਅਸੀਂ ਅਜਿਹਾ ਵੀ ਨਹੀਂ ਹੋਣ ਦੇ ਸਕਦੇ ਕਿ ਸਾਡੀ ਜ਼ਿੰਦਗੀ ਸਿਰਫ ਕੋਰੋਨਾ ਦੇ ਇਰਦ-ਗਿਰਦ ਹੀ ਸਿਮਟਕੇ ਰਹਿ ਜਾਵੇ। ਅਸੀਂ ਮਾਸਕ ਪਹਿਨਾਂਗੇ, ਦੋ ਗਜ ਦੀ ਦੂਰੀ ਦਾ ਪਾਲਣ ਕਰਾਂਗੇ ਲੇਕਿਨ ਆਪਣੇ ਟੀਚਿਆਂ (ਲਕਸ਼ਾਂ) ਨੂੰ ਦੂਰ ਨਹੀਂ ਹੋਣ ਦੇਵਾਂਗੇ।
ਇਸ ਲਈ, ਲੌਕਡਾਊਨ ਦਾ ਚੌਥਾ ਪੜਾਅ, ਲੌਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗ ਰੂਪ ਵਾਲਾ ਹੋਵੇਗਾ, ਨਵੇਂ ਨਿਯਮਾਂ ਵਾਲਾ ਹੋਵੇਗਾ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਅਧਾਰ ‘ਤੇ ਲੌਕਡਾਊਨ 4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਮੈਨੂੰ ਪੂਰਾ ਭਰੋਸਾ ਹੈ ਕਿ ਨਿਯਮਾਂ ਦਾ ਪਾਲਣ ਕਰਦੇ ਹੋਏ, ਅਸੀਂ ਕੋਰੋਨਾ ਨਾਲ ਲੜਾਂਗੇ ਵੀ ਅਤੇ ਅੱਗੇ ਵੀ ਵਧਾਂਗੇ।
ਸਾਥੀਓ,
ਸਾਡੇ ਇੱਥੇ ਕਿਹਾ ਗਿਆ ਹੈ – ‘ਸਰਵਮ੍ ਆਤਮ ਵਸ਼ੰ ਸੁਖਮ੍’ (‘सर्वम् आत्म वशं सुखम्‘) ਅਰਥਾਤ, ਜੋ ਸਾਡੇ ਵਸ ਵਿੱਚ ਹੈ, ਜੋ ਸਾਡੇ ਕਾਬੂ ਵਿੱਚ ਹੈ ਉਹੀ ਸੁਖ ਹੈ। ਆਤਮਨਿਰਭਰਤਾ ਸਾਨੂੰ ਸੁਖ ਅਤੇ ਸੰਤੋਖ (ਤਸੱਲੀ) ਦੇਣ ਦੇ ਨਾਲ – ਨਾਲ ਸਸ਼ਕਤ ਵੀ ਕਰਦੀ ਹੈ।
21ਵੀਂ ਸਦੀ, ਭਾਰਤ ਦੀ ਸਦੀ ਬਣਾਉਣ ਦੀ ਸਾਡੀ ਜ਼ਿੰਮੇਵਾਰੀ, ਆਤਮਨਿਰਭਰ ਭਾਰਤ ਦੇ ਪ੍ਰਣ ਨਾਲ ਹੀ ਪੂਰੀ ਹੋਵੇਗੀ। ਇਸ ਜ਼ਿੰਮੇਵਾਰੀ ਨੂੰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਾਣਸ਼ਕਤੀ ਤੋਂ ਹੀ ਊਰਜਾ ਮਿਲੇਗੀ। ਆਤਮਨਿਰਭਰ ਭਾਰਤ ਦਾ ਇਹ ਯੁੱਗ, ਹਰ ਭਾਰਤਵਾਸੀ ਲਈ ਨੂਤਨ (ਨਵਾਂ) ਪ੍ਰਣ ਵੀ ਹੋਵੇਗਾ, ਨੂਤਨ ਪਰਵ ਵੀ ਹੋਵੇਗਾ।
ਹੁਣ ਇੱਕ ਨਵੀਂ ਪ੍ਰਾਣਸ਼ਕਤੀ, ਨਵੀਂ ਸੰਕਲਪਸ਼ਕਤੀ ਦੇ ਨਾਲ ਸਾਨੂੰ ਅੱਗੇ ਵਧਣਾ ਹੈ। ਜਦੋਂ ਆਚਾਰ- ਵਿਚਾਰ ਕਰਤੱਵ ਭਾਵ ਨਾਲ ਸਰਾਬੋਰ ਹੋਵੇ, ਕਰਮਠਤਾ ਦਾ ਪਰਾਕਾਸ਼ਠਾ ਹੋਵੇ, ਕੌਸ਼ਲਯ ਦੀ ਪੂੰਜੀ ਹੋਵੇ, ਤਾਂ ਆਤਮਨਿਰਭਰ ਭਾਰਤ ਬਣਨ ਤੋਂ ਕੌਣ ਰੋਕ ਸਕਦਾ ਹੈ?
ਅਸੀਂ ਭਾਰਤ ਨੂੰ ਆਤਮ ਨਿਰਭਰ ਭਾਰਤ ਬਣਾ ਸਕਦੇ ਹਾਂ। ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਕੇ ਰਹਾਂਗੇ।
ਇਸ ਸੰਕਲਪ ਦੇ ਨਾਲ, ਇਸ ਵਿਸ਼ਵਾਸ ਦੇ ਨਾਲ, ਮੈਂ ਤੁਹਾਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਸੀਂ ਆਪਣੀ ਸਿਹਤ ਦਾ, ਆਪਣੇ ਪਰਿਵਾਰ, ਆਪਣੇ ਕਰੀਬੀਆਂ ਦਾ ਧਿਆਨ ਰੱਖੋ।
ਬਹੁਤ-ਬਹੁਤ ਧੰਨਵਾਦ!!!
*****
ਵੀਆਰਆਰਕੇ/ਕੇਪੀ
(Release ID: 1623418)
English Rendering of Prime Minister Shri Narendra Modi’s Address to the Nation on 12.5.2020
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12.5.2020 ਨੂੰ ਰਾਸ਼ਟਰ ਦੇ ਨਾਮ ਸੰਬੋਧਨ

सभी देशवासियों को आदर पूर्वक नमस्कार,
— PMO India (@PMOIndia) May 12, 2020
कोरोना संक्रमण से मुकाबला करते हुए दुनिया को अब
चार महीने से ज्यादा हो रहे हैं: PM @narendramodi
साथियों,
— PMO India (@PMOIndia) May 12, 2020
एक वायरस ने दुनिया को
तहस-नहस कर दिया है।
विश्व भर में करोड़ों जिंदगियां संकट का सामना कर रही हैं।
सारी दुनिया,
जिंदगी बचाने की जंग में जुटी है: PM @narendramodi
लेकिन
— PMO India (@PMOIndia) May 12, 2020
थकना,
हारना,
टूटना-बिखरना,
मानव को मंजूर नहीं है।
सतर्क रहते हुए,
ऐसी जंग के सभी नियमों का पालन करते हुए,
अब हमें बचना
भी है और
आगे भी बढ़ना है: PM @narendramodi
जब हम इन दोनों कालखंडो को भारत के नजरिए से देखते हैं तो लगता है कि
— PMO India (@PMOIndia) May 12, 2020
21वीं सदी भारत की हो,
ये हमारा सपना नहीं,
ये हम सभी की जिम्मेदारी है: PM @narendramodi
विश्व की आज की स्थिति हमें सिखाती है कि इसका मार्ग एक ही है- "आत्मनिर्भर भारत": PM @narendramodi
— PMO India (@PMOIndia) May 12, 2020
एक राष्ट्र के रूप में आज हम एक बहुत ही अहम मोड़ पर खड़े हैं।
— PMO India (@PMOIndia) May 12, 2020
इतनी बड़ी आपदा,
भारत के लिए एक संकेत लेकर आई है,
एक संदेश लेकर आई है,
एक अवसर लेकर आई है: PM @narendramodi
जब कोरोना संकट शुरु हुआ,
— PMO India (@PMOIndia) May 12, 2020
तब भारत में एक भी पीपीई (PPE) किट नहीं बनती थी।
एन-95 मास्क का भारत में नाममात्र
उत्पादन होता था।
आज स्थिति ये है कि भारत में ही
हर रोज
2 लाख PPE और
2 लाख एन-95 मास्क बनाए जा रहे हैं: PM @narendramodi
विश्व के सामने भारत का मूलभूत चिंतन,
— PMO India (@PMOIndia) May 12, 2020
आशा की किरण नजर आता है।
भारत की संस्कृति,
भारत के संस्कार,
उस आत्मनिर्भरता की बात करते हैं
जिसकी आत्मा
वसुधैव कुटुंबकम है: PM @narendramodi #AatmanirbharBharat
भारत जब आत्मनिर्भरता की बात करता है,
— PMO India (@PMOIndia) May 12, 2020
तो आत्मकेंद्रित व्यवस्था की वकालत नहीं करता।
भारत की आत्मनिर्भरता में संसार के
सुख,
सहयोग और
शांति
की चिंता होती है: PM @narendramodi #AatmanirbharBharat
जो पृथ्वी को मां मानती हो,
— PMO India (@PMOIndia) May 12, 2020
वो संस्कृति,
वो भारतभूमि,
जब आत्मनिर्भर बनती है,
तब उससे एक
सुखी-समृद्ध विश्व की संभावना भी सुनिश्चित होती है: PM @narendramodi #AatmanirbharBharat
भारत की प्रगति में तो हमेशा विश्व की प्रगति समाहित रही है।
— PMO India (@PMOIndia) May 12, 2020
भारत के लक्ष्यों
का प्रभाव,
भारत के कार्यों का प्रभाव,
विश्व कल्याण पर पड़ता है: PM @narendramodi #AatmanirbharBharat
जब भारत खुले में शौच से मुक्त होता है तो दुनिया की तस्वीर बदल जाती है।
— PMO India (@PMOIndia) May 12, 2020
टीबी हो,
कुपोषण हो,
पोलियो हो,
भारत के अभियानों का असर दुनिया पर पड़ता ही पड़ता है: PM @narendramodi #AatmanirbharBharat
इंटरनेशनल सोलर अलायंस,
— PMO India (@PMOIndia) May 12, 2020
ग्लोबर वॉर्मिंग
के खिलाफ भारत की सौगात है।
इंटरनेशनल योगा दिवस की पहल,
मानव जीवन को तनाव से मुक्ति दिलाने के लिए भारत का उपहार है: PM @narendramodi
जिंदगी और मौत की लड़ाई लड़ रही दुनिया में आज भारत की दवाइयां एक नई आशा लेकर पहुंचती हैं।
— PMO India (@PMOIndia) May 12, 2020
इन कदमों से
दुनिया भर में भारत की
भूरि-भूरि प्रशंसा होती है,
तो हर भारतीय गर्व करता है: PM @narendramodi #AatmanirbharBharat
दुनिया को विश्वास होने लगा है कि भारत बहुत अच्छा कर सकता है, मानव जाति के कल्याण के लिए बहुत कुछ अच्छा
— PMO India (@PMOIndia) May 12, 2020
दे सकता है।
सवाल यह है -
कि आखिर कैसे?
इस सवाल का भी उत्तर है-
130 करोड़ देशवासियों का आत्मनिर्भर भारत का संकल्प: PM @narendramodi #AatmanirbharBharat
आज हमारे पास साधन हैं,
— PMO India (@PMOIndia) May 12, 2020
हमारे पास सामर्थ्य है,
हमारे पास दुनिया का सबसे बेहतरीन टैलेंट है,
हम Best Products बनाएंगे,
अपनी Quality और बेहतर करेंगे,
सप्लाई चेन को और आधुनिक बनाएंगे,
ये हम कर सकते हैं और हम जरूर करेंगे: PM @narendramodi #AatmanirbharBharat
यही हम भारतीयों की संकल्पशक्ति है।
— PMO India (@PMOIndia) May 12, 2020
हम ठान लें तो कोई लक्ष्य असंभव नहीं,
कोई राह मुश्किल नहीं।
और आज तो चाह भी है,
राह भी है।
ये है भारत को आत्मनिर्भर बनाना: PM @narendramodi #AatmanirbharBharat
आत्मनिर्भर भारत की ये भव्य इमारत,
— PMO India (@PMOIndia) May 12, 2020
पाँच Pillars पर खड़ी होगी।
पहला पिलर Economy
एक ऐसी इकॉनॉमी जो Incremental change
नहीं बल्कि Quantum Jump लाए
दूसरा पिलर Infrastructure
एक ऐसा Infrastructureजो आधुनिक भारत की पहचान बने: PM @narendramodi #AatmanirbharBharat
तीसरा पिलर-
— PMO India (@PMOIndia) May 12, 2020
हमारा System-
एक ऐसा सिस्टम जो बीती शताब्दी की रीति-नीति नहीं,
बल्कि 21वीं सदी के सपनों को साकार करने वाली
Technology Driven व्यवस्थाओं पर आधारित हो: PM @narendramodi
#AatmanirbharBharat
चौथा पिलर-
— PMO India (@PMOIndia) May 12, 2020
हमारी Demography-
दुनिया की सबसे बड़ी Democracy में हमारी
Vibrant Demography
हमारी ताकत है,
आत्मनिर्भर भारत के लिए हमारी ऊर्जा का स्रोत है: PM @narendramodi #AatmanirbharBharat
पाँचवाँ पिलर-
— PMO India (@PMOIndia) May 12, 2020
Demand-
हमारी अर्थव्यवस्था में डिमांड और सप्लाई चेन का जो चक्र है,
जो ताकत है,
उसे पूरी क्षमता से इस्तेमाल किए जाने की जरूरत है: PM @narendramodi
कोरोना संकट का सामना करते हुए, नए संकल्प के साथ मैं आज एक विशेष आर्थिक पैकेज की घोषणा कर रहा हूं।
— PMO India (@PMOIndia) May 12, 2020
ये आर्थिक पैकेज,
'आत्मनिर्भर
भारत अभियान'
की अहम कड़ी के तौर पर काम करेगा: PM @narendramodi #AatmanirbharBharat
हाल में सरकार ने कोरोना संकट से जुड़ी जो आर्थिक घोषणाएं की थीं,
— PMO India (@PMOIndia) May 12, 2020
जो रिजर्व बैंक के फैसले थे,
और आज जिस आर्थिक पैकेज का ऐलान हो रहा है,
उसे जोड़ दें तो ये
करीब-करीब
20 लाख करोड़ रुपए का है।
ये पैकेज भारत की
GDP का
करीब-करीब
10 प्रतिशत है: PM @narendramodi #AatmanirbharBharat
इन सबके जरिए देश के विभिन्न वर्गों को,
— PMO India (@PMOIndia) May 12, 2020
आर्थिक व्यवस्था की कड़ियों को,
20 लाख करोड़ रुपए का संबल मिलेगा,
सपोर्ट मिलेगा।
20 लाख करोड़ रुपए का ये पैकेज, 2020 में देश की विकास यात्रा को,
आत्मनिर्भर भारत अभियान को
एक नई गति देगा: PM @narendramodi #AatmanirbharBharat
आत्मनिर्भर भारत के संकल्प को सिद्ध करने के लिए,
— PMO India (@PMOIndia) May 12, 2020
इस पैकेज में
Land,
Labour,
Liquidity
और
Laws,
सभी पर बल दिया गया है: PM @narendramodi #AatmanirbharBharat
ये आर्थिक पैकेज हमारे
— PMO India (@PMOIndia) May 12, 2020
कुटीर उद्योग,
गृह उद्योग,
हमारे लघु-मंझोले उद्योग,
हमारे MSME के लिए है,
जो करोड़ों लोगों की आजीविका का साधन है,
जो आत्मनिर्भर भारत के हमारे संकल्प का मजबूत आधार है: PM @narendramodi #AatmanirbharBharat
ये आर्थिक पैकेज देश के उस श्रमिक के लिए है,
— PMO India (@PMOIndia) May 12, 2020
देश के उस किसान के लिए है
जो हर स्थिति,
हर मौसम में देशवासियों के लिए दिन रात परिश्रम कर रहा है।
ये आर्थिक पैकेज हमारे देश के मध्यम वर्ग के लिए है,
जो ईमानदारी से टैक्स देता है,
देश के विकास में अपना योगदान देता है: PM @narendramodi
आपने भी अनुभव किया है कि बीते
— PMO India (@PMOIndia) May 12, 2020
6 वर्षों में जो
Reforms हुए,
उनके कारण आज संकट के इस समय भी भारत की व्यवस्थाएं
अधिक सक्षम,
अधिक समर्थ
नज़र आईं हैं: PM @narendramodi #AatmanirbharBharat
अब Reforms के उस दायरे को व्यापक करना है,
— PMO India (@PMOIndia) May 12, 2020
नई ऊंचाई देनी है।
ये रिफॉर्मस खेती से जुड़ी पूरी सप्लाई चेन में होंगे,
ताकि किसान भी सशक्त हो और भविष्य में कोरोना जैसे किसी दूसरे संकट में कृषि पर कम से कम असर हो: PM @narendramodi #AatmanirbharBharat
साथियों,
— PMO India (@PMOIndia) May 12, 2020
आत्मनिर्भरता,
आत्मबल और
आत्मविश्वास
से ही संभव है।
आत्मनिर्भरता,
ग्लोबल सप्लाई चेन में कड़ी स्पर्धा के लिए भी देश
को तैयार करती है: PM @narendramodi #AatmanirbharBharat
ये संकट इतना बड़ा है,
— PMO India (@PMOIndia) May 12, 2020
कि बड़ी से बड़ी व्यवस्थाएं हिल
गई हैं।
लेकिन इन्हीं परिस्थितियों में हमने,
देश ने हमारे गरीब
भाई-बहनों की संघर्ष-शक्ति,
उनकी संयम-शक्ति का भी दर्शन किया है: PM @narendramodi
आज से हर भारतवासी को अपने लोकल के लिए ‘वोकल’ बनना है,
— PMO India (@PMOIndia) May 12, 2020
न सिर्फ
लोकल Products
खरीदने हैं,
बल्कि उनका गर्व से प्रचार भी करना है।
मुझे पूरा विश्वास है कि हमारा देश ऐसा कर सकता है: PM @narendramodi #AatmanirbharBharat
लॉकडाउन का चौथा चरण, लॉकडाउन 4,
— PMO India (@PMOIndia) May 12, 2020
पूरी तरह नए रंग रूप वाला होगा, नए नियमों वाला होगा।
राज्यों से हमें जो सुझाव मिल रहे हैं, उनके आधार पर लॉकडाउन 4
से जुड़ी जानकारी भी आपको
18 मई से पहले
दी जाएगी: PM @narendramodi
आत्मनिर्भरता हमें सुख और संतोष देने के साथ-साथ सशक्त भी करती है।
— PMO India (@PMOIndia) May 12, 2020
21वीं सदी,
भारत की सदी बनाने का हमारा दायित्व,
आत्मनिर्भर भारत के प्रण से ही पूरा होगा।
इस दायित्व को
130 करोड़ देशवासियों की प्राणशक्ति से ही ऊर्जा मिलेगी: PM @narendramodi #AatmanirbharBharat
आत्मनिर्भर भारत का ये युग,
— PMO India (@PMOIndia) May 12, 2020
हर भारतवासी के लिए
नूतन प्रण भी होगा,
नूतन पर्व भी होगा।
अब एक नई प्राणशक्ति,
नई संकल्पशक्ति के साथ हमें आगे बढ़ना है: PM @narendramodi #AatmanirbharBharat