Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਯੂਸੇਪੇ ਕੋਂਤੇ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰੀ ਮੋਦੀ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਯੁਸੇਪੇ ਕੋਂਤੇ ਦਰਮਿਆਨ ਅੱਜ ਟੈਲੀਫ਼ੋਨ ’ਤੇ ਗੱਲਬਾਤ ਹੋਈ।

ਪ੍ਰਧਾਨ ਮੰਤਰੀ ਨੇ ਕੋਵਿਡ–19 ਕਾਰਨ ਇਟਲੀ ’ਚ ਹੋਈਆਂ ਮੌਤਾਂ ਉੱਤੇ ਦੁਖ ਜ਼ਾਹਰ ਕਰਦੇ ਹੋਏ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਸੰਕਟ ਸਮੇਂ ਇਟਲੀ ਦੇ ਨਾਗਰਿਕਾਂ ਵੱਲੋਂ ਦਿਖਾਏ ਧੀਰਜ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਦੋਵੇਂ ਆਗੂਆਂ ਨੇ ਆਪੋ–ਆਪਣੇ ਦੇਸ਼ਾਂ ਤੇ ਮਹਾਮਾਰੀ ਦੇ ਸਿਹਤ ਸਬੰਧੀ ਤੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਜ਼ਰੂਰੀ ਉਪਾਵਾਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਦੋਵੇਂ ਆਗੂਆਂ ਨੇ ਇੱਕ–ਦੂਜੇ ਪ੍ਰਤੀ ਇਕਜੁੱਟਤਾ ਪ੍ਰਗਟਾਈ ਤੇ ਇੱਕ–ਦੂਜੇ ਦੇ ਦੇਸ਼ ਵਿੱਚ ਫਸੇ ਨਾਗਰਿਕਾਂ ਪ੍ਰਤੀ ਦਿਖਾਏ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਸ਼੍ਰੀ ਕੋਂਤੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਜ਼ਰੂਰੀ ਦਵਾਈਆਂ ਤੇ ਹੋਰ ਸਮੱਗਰੀ ਦਾ ਇੰਤਜ਼ਾਮ ਕਰਨ ਵਿੱਚ ਇਟਲੀ ਨੂੰ ਉਦਾਰਤਾ ਨਾਲ ਸਹਿਯੋਗ ਦਿੰਦਾ ਰਹੇਗਾ।

ਦੋਵੇਂ ਆਗੂ ਭਾਰਤ ਤੇ ਇਟਲੀ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਆਪਸ ਵਿੱਚ ਸਰਗਰਮ ਸਲਾਹ–ਮਸ਼ਵਰਾ ਤੇ ਸਹਿਯੋਗ ਕਰਨ ਲਈ ਸਹਿਮਤ ਹੋਏ।

ਇਟਲੀ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰੇਂਦਰ ਮੋਦੀ ਨੂੰ ਇੱਕ ਵਾਰ ਫਿਰ ਉਚਿਤ ਸਮੇਂ ’ਤੇ ਇਟਲੀ ਆਉਣ ਦਾ ਸੱਦਾ ਦਿੱਤਾ।

****

ਵੀਆਰਆਰਕੇ/ਐੱਸਐੱਚ