ਪ੍ਰਧਾਨ ਮੰਤਰੀ ਨੇ ਅੱਜ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ, ਮਹਾਮਹਿਮ ਉਰਸੁਲਾ ਵੋਨ ਡੇਰ ਲੇਯੇਨ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਚਲ ਰਹੀ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿੱਚ ਪੈਦਾ ਹੋਈ ਆਲਮੀ ਸਥਿਤੀ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕੋਵਿਡ – 19 ਦੇ ਕਾਰਨ ਯੂਰਪੀਅਨ ਸੰਘ ਵਿੱਚ ਹੋਈ ਲੋਕਾਂ ਦੀ ਮੌਤ ਉੱਤੇ ਆਪਣੇ ਵੱਲੋਂ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਮਹਾਮਾਰੀ ਨਾਲ ਲੜਾਈ ਵਿੱਚ ਸਾਰੇ ਦੇਸ਼ਾਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਸੰਕਰਮਣ ਦੇ ਪ੍ਰਸਾਰ ਉੱਤੇ ਰੋਕਥਾਮ ਲਈ ਭਾਰਤ ਦੁਆਰਾ ਉਠਾਏ ਗਏ ਕਦਮਾਂ ਉੱਤੇ ਵੀ ਜ਼ੋਰ ਦਿੱਤਾ।
ਸੁਸ਼੍ਰੀ ਵੋਨ ਡੇਰ ਲੇਯੇਨ ਨੇ ਕਿਹਾ ਕਿ ਭਾਰਤ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਤਤਪਰਤਾ ਨਾਲ ਉਠਾਏ ਗਏ ਕਦਮ ਖਾਸੇ ਅਹਿਮ ਹਨ। ਉਨ੍ਹਾਂ ਨੇ ਇਸ ਹਾਲਤ ਵਿੱਚ ਭਾਰਤ ਵਿੱਚ ਯੂਰਪੀਅਨ ਨਾਗਰਿਕਾਂ ਨੂੰ ਦਿੱਤੀ ਗਈ ਸਹਾਇਤਾ ਦੀ ਤਾਰੀਫ ਕੀਤੀ।
ਸੁਸ਼੍ਰੀ ਵੋਨ ਡੇਰ ਲੇਯੇਨ ਨੇ ਦਵਾਈਆਂ ਅਤੇ ਵੈਕਸੀਨ ਦੇ ਵਿਕਾਸ ਵਿੱਚ ਤਾਲਮੇਲੀ ਯਤਨਾਂ ਸਹਿਤ ਜ਼ਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
ਦੋਹਾਂ ਨੇਤਾਵਾਂ ਨੇ ਇਸ ਸੰਦਰਭ ਵਿੱਚ ਜੀ-20 ਵਿਵਸਥਾ ਤਹਿਤ ਸੰਭਾਵਿਤ ਸਹਿਯੋਗ ਅਤੇ ਅਗਲੀ ਵੀਡੀਓ ਕਨਫਰੰਸ ਬਾਰੇ ਚਰਚਾ ਕੀਤੀ।
****
ਵੀਆਰਆਰਕੇ/ਏਕੇ