Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘ਚੇਨਈ ਕਨੈਕਟ’ ਨਾਲ ਭਾਰਤ – ਚੀਨ ਸਬੰਧਾਂ ਵਿੱਚ ਸਹਿਯੋਗ ਦਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਚੇਨਈ ਦੇ ਮਮੱਲਾਪੁਰਮ ਵਿੱਚ ਦੂਜੇ ਗ਼ੈਰ-ਰਸਮੀ ਸਿਖਰ ਸੰਮੇਲਨ ਨੂੰ ਭਾਰਤ ਅਤੇ ਚੀਨ ਦਰਮਿਆਨ “ਸਹਿਯੋਗ ਦੇ ਇੱਕ ਨਵੇਂ ਯੁੱਗ” ਦੀ ਸ਼ੁਰੂਆਤ ਕਿਹਾ।

ਪ੍ਰਧਾਨ ਮੰਤਰੀ ਅੱਜ ਮਮੱਲਾਪੁਰਮ ਵਿੱਚ ਗ਼ੈਰ-ਰਸਮੀ ਸਿਖਰ ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਵਿੱਚ ਵਫ਼ਦ ਪੱਧਰੀ ਗੱਲਬਾਤ ਦੀ ਸ਼ੁਰੂਆਤ ਵਿੱਚ ਆਪਣਾ ਉਦਘਾਟਨੀ ਬਿਆਨ ਦੇ ਰਹੇ ਸਨ।

ਪਿਛਲੇ ਵਰ੍ਹੇ ਵੁਹਾਨ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਪਹਿਲੇ ਗ਼ੈਰ-ਰਸਮੀ ਸਿਖਰ ਸੰਮੇਲਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨਾਲ ਸਾਡੇ ਸਬੰਧਾਂ ਵਿੱਚ ਸਥਿਰਤਾ ਵਧੀ ਹੈ ਅਤੇ ਉਸ ਨੂੰ ਇੱਕ ਨਵੀਂ ਰਫਤਾਰ ਮਿਲੀ ਹੈ।

ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸੰਚਾਰ ਵਿੱਚ ਵਾਧਾ ਹੋਇਆ ਹੈ ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਤੈਅ ਕੀਤਾ ਹੈ ਕਿ ਅਸੀਂ ਆਪਣੇ ਮੱਤਭੇਦਾਂ ਨੂੰ ਵਿਵਾਦਾਂ ਵਿੱਚ ਬਦਲਣ ਤੋਂ ਪਹਿਲਾਂ ਹੀ ਉਸਦਾ ਸਮਾਧਾਨ ਕਰਾਂਗੇ, ਅਸੀਂ ਇੱਕ – ਦੂਜੇ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਵਾਂਗੇ ਅਤੇ ਸਾਡੇ ਸਬੰਧ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਪ੍ਰਯਤਨਸ਼ੀਲ ਹੋਣਗੇ।”

ਮਮੱਲਾਪੁਰਮ ਵਿੱਚ ਦੂਜੇ ਗ਼ੈਰ-ਰਸਮੀ ਸਿਖਰ ਸੰਮੇਲਨ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਚੇਨਈ ਸਿਖਰ ਸੰਮੇਲਨ ਵਿੱਚ ਹੁਣ ਤੱਕ ਅਸੀਂ ਦੁਵੱਲੇ ਅਤੇ ਗਲੋਬਲ ਮੁੱਦਿਆਂ ਉੱਤੇ ਕਾਫ਼ੀ ਗੱਲਬਾਤ ਕੀਤੀ ਹੈ। ਵੁਹਾਨ ਸਿਖਰ ਸੰਮੇਲਨ ਨੇ ਸਾਡੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਰਫ਼ਤਾਰ ਪ੍ਰਦਾਨ ਕੀਤੀ ਹੈ। ਅੱਜ ਸਾਡੇ ਚੇਨਈ ਕਨੈਕਟ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸਹਿਯੋਗ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।”

“ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸਾਡੇ ਦੂਜੇ ਗ਼ੈਰ-ਰਸਮੀ ਸਿਖਰ ਸੰਮੇਲਨ ਲਈ ਭਾਰਤ ਆਉਣ ਲਈ ਧੰਨਵਾਦ ਕਰਦਾ ਹਾਂ। ਚੇਨਈ ਕਨੈਕਟ ਨਾਲ ਭਾਰਤ – ਚੀਨ ਸਬੰਧਾਂ ਨੂੰ ਕਾਫ਼ੀ ਰਫ਼ਤਾਰ ਮਿਲੇਗੀ । ਇਸ ਤੋਂ ਦੋਵਾਂ ਦੇਸ਼ਾਂ ਅਤੇ ਦੁਨੀਆ ਦੇ ਲੋਕਾਂ ਨੂੰ ਲਾਭ ਹੋਵੇਗਾ।”

ਵੀਆਰਆਰਕੇ/ਏਕੇਪੀ