Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਚੰਦਰ ਸ਼ੇਖਰ-ਦੀ ਲਾਸਟ ਆਇਕੋਨ ਆਵ੍ ਆਈਡਿਓਲੋਜੀਕਲ ਪੋਲੀਟਿਕਸ’ ਪੁਸਤਕ ਨੂੰ ਰਿਲੀਜ਼ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੰਦਰ ਸ਼ੇਖਰਦੀ ਲਾਸਟ ਆਇਕੋਨ ਆਵ੍ ਆਈਡਿਓਲੋਜੀਕਲ ਪੋਲੀਟਿਕਸਪੁਸਤਕ ਨੂੰ ਰਿਲੀਜ਼ ਕੀਤੀ ਇਸ ਪੁਸਤਕ ਦੀ ਰਚਨਾ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਸ਼੍ਰੀ ਰਵੀ ਦੱਤ ਬਾਜਪੇਈ ਨੇ ਕੀਤੀ ਹੈ। ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਬਾਲਯੋਗੀ ਆਡੀਟੋਰੀਅਮ, ਸੰਸਦ ਲਾਇਬ੍ਰੇਰੀ ਭਵਨ ਵਿੱਚ ਕੀਤਾ ਗਿਆ।

http://pibphoto.nic.in/documents/rlink/2019/jul/i201972405.JPG

 

ਪ੍ਰਧਾਨ ਮੰਤਰੀ ਨੇ ਪੁਸਤਕ ਦੀ ਪ੍ਰਥਮ ਕਾਪੀ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੂੰ ਭੇਂਟ ਕੀਤੀ।

http://pibphoto.nic.in/documents/rlink/2019/jul/i201972406.JPG

 

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਰਾਜਨੀਤਿਕ ਸੰਦਰਭ ਵਿੱਚ ਇਹ ਜ਼ਿਕਰਯੋਗ ਹੈ ਕਿ ਦੇਹਾਂਤ ਦੇ ਲਗਭਗ 12 ਸਾਲ ਬਾਅਦ ਵੀ ਪੂਰਵ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜੀ ਦੇ ਵਿਚਾਰ ਸਾਡਾ ਮਾਰਗਦਰਸ਼ਨ ਕਰਦੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਜੀਵੰਤ ਹੈ।

http://pibphoto.nic.in/documents/rlink/2019/jul/i201972407.JPG

ਸ਼੍ਰੀ ਹਰੀਵੰਸ਼ ਨੂੰ ਇਸ ਪੁਸਤਕ ਦੀ ਰਚਨਾ ਕਰਨ ਲਈ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸ਼੍ਰੀ ਚੰਦਰ ਸ਼ੇਖਰ ਦੇ ਨਾਲ ਜੁੜੀਆਂ ਕੁਝ ਯਾਦਾਂ ਅਤੇ ਉਨ੍ਹਾਂ ਦੇ ਨਾਲ ਹੋਈ ਆਪਣੀ ਗੱਲਬਾਤ ਦੇ ਕਿੱਸੇ ਸਾਝੇ ਕੀਤੇ।

ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ 1977 ਵਿੱਚ ਚੰਦਰ ਸ਼ੇਖਰ ਜੀ ਨਾਲ ਮਿਲੇ। ਉਹ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦੇ ਨਾਲ ਯਾਤਰਾ ਕਰ ਰਹੇ ਸਨ ਅਤੇ ਦਿੱਲੀ ਏਅਰਪੋਰਟ ‘ਤੇ ਸ਼੍ਰੀ ਚੰਦਰ ਸ਼ੇਖਰ ਨਾਲ ਮਿਲੇ। ਉਨ੍ਹਾਂ ਨੇ ਕਿਹਾ ਕਿ ਦੋਹਾਂ ਰਾਜ ਨੇਤਾਵਾਂ ਦਰਮਿਆਨ ਰਾਜਨੀਤਿਕ ਵਿਚਾਰਧਾਰਾ ਵਿੱਚ ਅੰਤਰ ਹੋਣ ਦੇ ਬਾਵਜੂਦ ਨਜ਼ਦੀਕੀ ਸਬੰਧ ਸੀ।  

ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਚੰਦਰ ਸ਼ੇਖਰ ਜੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਗੁਰੂ ਜੀ ਕੇ ਸੰਬੋਧਿਤ ਕਰਦੇ ਸਨ। ਉਨ੍ਹਾਂ ਨੇ ਚੰਦਰ ਸ਼ੇਖਰ ਜੀ ਦੇ ਬਾਰੇ ਵਿੱਚ ਕਿਹਾ ਕਿ ਉਹ ਇੱਕ ਸਿਧਾਂਤ ਵਾਲੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਸਮੇਂ ਦੀ ਮਜ਼ਬੂਤ ਰਾਜਨੀਤਿਕ ਪਾਰਟੀ ਦਾ ਵਿਰੋਧ ਕਰਨ ਵਿੱਚ ਵੀ ਝਿਝਕ ਨਹੀਂ ਦਿਖਾਈ, ਕਿਉਂਕਿ ਉਹ ਕੁਝ ਮਾਮਲਿਆਂ ‘ਤੇ ਉਸ ਰਾਜਨੀਤਿਕ ਪਾਰਟੀ ਨਾਲ ਅਸਹਿਮਤ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਹਨ ਧਾਰੀਆ ਜੀ ਅਤੇ ਜਾਰਜ ਫਰਨਾਂਡਿਸ ਅਜਿਹੇ ਰਾਜਨੀਤਿਕ ਨੇਤਾ ਚੰਦਰ ਸ਼ੇਖਰ ਜੀ ਦਾ ਬਹੁਤ ਸਨਮਾਨ ਕਰਦੇ ਸਨ।

ਸ਼੍ਰੀ ਨਰੇਂਦਰ ਮੋਦੀ ਨੇ ਚੰਦਰ ਸ਼ੇਖਰ ਜੀ ਦੇ ਨਾਲ ਆਪਣੀ ਅੰਤਿਮ ਮੁਲਾਕਾਤ ਦਾ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਬਿਮਾਰ ਸਨ ਅਤੇ ਉਨ੍ਹਾਂ ਨੇ ਟੈਲੀਫੋਨ ‘ਤੇ ਮੈਨੂੰ ਮੁਲਾਕਾਤ ਕਰਨ ਦਾ ਸੱਦਾ ਦਿੱਤਾ। ਉਸ ਗੱਲਬਾਤ ਵਿੱਚ ਚੰਦਰ ਸ਼ੇਖਰ ਜੀ ਨੇ ਗੁਜਰਾਤ ਦੇ ਵਿਕਾਸ ਦੇ ਬਾਰੇ ਪੁੱਛ-ਤਾਛ  ਕੀਤੀ ਅਤੇ ਕਈ ਰਾਸ਼ਟਰੀ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰਾਂ ਦੀ ਸਪੱਸ਼ਟਤਾ, ਲੋਕਾਂ ਲਈ ਪ੍ਰਤੀਬੱਧਤਾ ਅਤੇ ਲੋਕਤੰਤਰ ਸਿਧਾਂਤਾਂ ਦੇ ਪ੍ਰਤੀ ਸਮਰਪਣ ਦੀ ਸਹਾਰਨਾ ਕੀਤੀ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ, ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਲਈ ਸ਼੍ਰੀ ਚੰਦਰ ਸ਼ੇਖਰ ਜੀ ਦੁਆਰਾ ਕੀਤੇ ਗਏ ਇਤਿਹਸਿਕ ਪਦਯਾਤਰਾ ਨੂੰ ਵੀ ਯਾਦ ਕੀਤੀਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਸੀਂ ਉਸ ਸਮੇਂ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦੇ ਸਕੇ ਜਿਸ ਦੇ ਉਹ ਹੱਕਦਾਰ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਇੱਕ ਚੋਕੜੀ ਹੈ ਜਿਨ੍ਹਾਂ ਨੇ ਡਾ. ਅੰਬੇਡਕਰ ਅਤੇ ਸਰਦਾਰ ਪਟੇਲ ਸਹਿਤ ਕੁਝ ਮਹਾਨ ਭਾਰਤੀ ਨੇਤਾਵਾਂ ਦੀ ਪ੍ਰਤੀਕੂਲ ਛਵੀ ਬਣਾਉਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਇੱਕ ਮਿਊਜ਼ੀਅਮ ਦਿੱਲੀ ਵਿੱਚ ਬਣਾਇਆ ਜਾਏਗਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਜਨਾਂ ਨਾਲ ਇਨ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਸ਼ਾਨਦਾਰ ਕਾਰਜ ਦੇ ਵੱਖ-ਵੱਖ ਪਹਿਲੂਆਂ ਨੂੰ ਸਾਂਝਾ ਕਰਨ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਰਾਜਨੀਤਿਕ ਭੇਦਭਾਵ ਤੋਂ ਪਰੇ ਇੱਕ ਨੇ ਰਾਜਨੀਤਿਕ ਸੱਭਿਆਚਾਰ ਦੀ ਜ਼ਰੂਰਤ ਹੈ।

ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ, ਰਾਜਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਗੁਲਾਮ ਨਬੀ ਆਜ਼ਾਦ ਇਸ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਹਾਜ਼ਰ ਲੋਕਾਂ ਨੂੰ ਸੰਬੋਧਿਤ ਕੀਤਾ।

***

ਵੀਆਰਆਰਕੇ/ਕੇਪੀ/ਐੱਸਐੱਚ