Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਲੀ ਵਿੱਚ ਜੀ-20 ਸਮਿਟ ਦੇ ਅਵਸਰ ’ਤੇ ਮੈਂਗਰੋਵ ਵਣਾਂ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਲੀ ਵਿੱਚ ਜੀ-20 ਸਮਿਟ ਦੇ ਅਵਸਰ ’ਤੇ ਮੈਂਗਰੋਵ ਵਣਾਂ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਦੇ ਹੋਰ ਨੇਤਾਵਾਂ ਦੇ ਨਾਲ ਅੱਜ ਬਾਲੀ ਵਿੱਚ ਜੀ-20 ਸਮਿਟ ਦੇ ਮੌਕੇ ’ਤੇ ‘ਤਮਨ ਹਟਨ ਰਾਯਾ ਨਗੁਰਾਹ ਰਾਯ’ ਮੈਂਗਰੋਵ (Mangroveਵਣਾਂ  ਦਾ ਦੌਰਾ ਕੀਤਾ ਅਤੇ ਉੱਥੇ ਪੌਦੇ ਲਗਾਏ।

ਮੈਂਗਰੋਵ ਗਲੋਬਲ ਸੰਭਾਲ ਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ  ਇੰਡੋਨੇਸ਼ੀਆ ਦੀ ਜੀ-20 ਦੀ ਪ੍ਰਧਾਨਗੀ ਤਹਿਤ  ਮੈਂਗਰੋਵ ਅਲਾਇੰਸ ਫਾਰ ਕਲਾਈਮੇਟ (ਐੱਮਏਸੀ), ਜੋ ਕਿ ਇੰਡੋਨੇਸ਼ੀਆ ਅਤੇ ਯੂਏਈ ਦੀ ਸੰਯੁਕਤ ਪਹਿਲ ਹੈ, ਵਿੱਚ ਸ਼ਾਮਲ ਹੋ ਗਿਆ ਹੈ।

ਭਾਰਤ ਵਿੱਚ 5000 ਵਰਗ ਕਿਲੋਮੀਟਰ ਵਿੱਚ ਫੈਲੀਆਂ ਮੈਂਗਰੋਵ ਦੀਆਂ 50 ਤੋਂ ਅਧਿਕ ਪ੍ਰਜਾਤੀਆਂ ਪਾਈਆਂ ਜਾ ਸਕਦੀਆਂ ਹਨ। ਭਾਰਤ ਮੈਂਗਰੋਵ ਦੀ ਸੰਭਾਲ਼ ਅਤੇ ਉਨ੍ਹਾਂ ਦੀ ਬਹਾਲੀ ’ਤੇ ਜ਼ੋਰ ਦੇ ਰਿਹਾ ਹੈ,  ਜੋ ਜੈਵ ਵਿਵਿਧਤਾ ਦੇ ਸਮ੍ਰਿੱਧ ਸਥਲ ਹਨ ਅਤੇ ਪ੍ਰਭਾਵੀ ਕਾਰਬਨ ਸਿੰਕ ਦੇ ਰੂਪ ਵਿੱਚ ਕੰਮ ਕਰਦੇ ਹਨ।

 

***

 

ਡੀਐੱਸ/ਏਕੇ