Excellencies,
Friends,
ਮੈਂ ਇੱਕ ਵਾਰ ਫਿਰ ਆਪਣੇ ਮਿੱਤਰ ਰਾਸ਼ਟਰਪਤੀ ਜੋਕੋਵੀ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਇਸ ਕਠਿਨ ਸਮੇਂ ਵਿੱਚ ਜੀ-20 ਨੂੰ ਕੁਸ਼ਲ ਅਗਵਾਈ ਦਿੱਤੀ ਹੈ। ਅਤੇ ਮੈਂ ਅੱਜ ਜੀ-20 ਸਮੁਦਾਇ ਨੂੰ ਬਾਲੀ ਡਿਕਲੇਰੇਸ਼ਨ ਦੀ ਮਨਜੂਰੀ ਦੇ ਲਈ ਵੀ ਵਧਾਈ ਦਿੰਦਾ ਹਾਂ। ਭਾਰਤ ਆਪਣੀ ਜੀ-20 ਪ੍ਰਧਾਨਗੀ ਦੇ ਦੌਰਾਨ ਇੰਡੋਨੇਸ਼ੀਆ ਦੀਆਂ ਪ੍ਰਸ਼ੰਸਾਯੋਗ initiatives ਨੂੰ ਅੱਗੇ ਵਧਾਉਣ ਦਾ ਯਤਨ ਕਰੇਗਾ। ਭਾਰਤ ਦੇ ਲਈ ਇਹ ਅਤਿਅੰਤ ਸ਼ੁਭ ਸੰਯੋਗ ਹੈ ਕਿ ਅਸੀਂ ਜੀ-20 ਪ੍ਰਧਾਨਗੀ ਦੀ ਜ਼ਿੰਮੇਦਾਰੀ ਇਸ ਪਵਿੱਤਰ ਦ੍ਵੀਪ ਬਾਲੀ ਵਿੱਚ ਗ੍ਰਹਿਣ ਕਰ ਰਹੇ ਹਾਂ। ਭਾਰਤ ਅਤੇ ਬਾਲੀ ਦਾ ਬਹੁਤ ਹੀ ਪ੍ਰਾਚੀਨ ਰਿਸ਼ਤਾ ਹੈ।
Excellencies,
ਭਾਰਤ ਜੀ-20 ਦਾ ਜਿੰਮਾ ਅਜਿਹੇ ਸਮੇਂ ਲੈ ਰਿਹਾ ਹੈ ਜਦੋਂ ਵਿਸ਼ਵ geopolitical ਤਣਾਵਾਂ, ਆਰਥਿਕ ਮੰਦੀ, ਖੁਰਾਕਅਤੇ ਊਰਜਾ ਦੀਆਂ ਵਧੀਆਂ ਹੋਈਆਂ ਕੀਮਤਾਂ, ਅਤੇ ਮਹਾਮਾਰੀ ਦੇ ਦੀਰਘਕਾਲੀ ਬੁਰੇ ਪ੍ਰਭਾਵਾਂ ਨਾਲ ਇੱਕ ਸਾਥ ਜੂਝ ਰਿਹਾ ਹੈ। ਅਜਿਹੇ ਸਮੇਂ, ਵਿਸ਼ਵ ਜੀ-20 ਵੱਲ ਆਸ਼ਾ ਦੀ ਨਜ਼ਰ ਨਾਲ ਦੇਖ ਰਿਹਾ ਹੈ। ਅੱਜ ਮੈਂ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਦੀ ਜੀ-20 ਪ੍ਰਧਾਨਗੀ inclusive, ambitious, decisive, ਅਤੇ action-oriented ਹੋਵੇਗੀ।
Excellencies,
ਅਗਲੇ ਇੱਕ ਸਾਲ ਵਿੱਚ ਸਾਡਾ ਯਤਨ ਰਹੇਗਾ ਕਿ ਜੀ-20 ਨਵੇਂ ਵਿਚਾਰਾਂ ਦੀ ਪਰਿਕਲਪਨਾ ਦੇ ਲਈ ਅਤੇ ਸਮੂਹਿਕ ਐਕਸ਼ਨ ਨੂੰ ਗਤੀ ਦੇਣ ਦੇ ਲਈ, ਇੱਕ ਗਲੋਬਲ prime mover ਦੀ ਤਰ੍ਹਾ ਕੰਮ ਕਰੇ। ਕੁਦਰਤੀ ਸੰਸਾਧਨਾਂ ’ਤੇ ownership ਦਾ ਭਾਵ ਅੱਜ ਸੰਘਰਸ਼ ਨੂੰ ਜਨਮ ਦੇ ਰਿਹਾ ਹੈ, ਅਤੇ ਵਾਤਾਵਰਣ ਦੀ ਦੁਰਦਸ਼ਾ ਦਾ ਮੁੱਖ ਕਾਰਣ ਬਣਿਆ ਹੈ। Planet ਦੇ ਸੁਰੱਖਿਅਤ ਭਵਿੱਖ ਦੇ ਲਈ, trusteeship ਦਾ ਭਾਵ ਹੀ ਸਮਾਧਾਨ ਹੈ। ਇਸ ਵਿੱਚ LiFE ਯਾਨੀ ‘ਲਾਈਫਸਟਾਈਲ ਫਾਰ ਐਨਵਾਇਰਨਮੈਂਟ’ ਅਭਿਯਾਨ ਇੱਕ ਵੱਡਾ ਯੋਗਦਾਨ ਦੇ ਸਕਦਾ ਹੈ। ਇਸ ਦਾ ਉਦੇਸ਼ ਸਟਟੈਨਬਲ lifestyles ਨੂੰ ਇੱਕ ਜਨ-ਅੰਦੋਲਨ ਬਣਾਉਣਾ ਹੈ।
Excellencies,
ਅੱਜ ਜ਼ਰੂਰਤ ਹੈ ਕਿ ਵਿਕਾਸ ਦੇ ਲਾਭ ਸਰਵ-ਸਪਰਸ਼ੀ ਅਤੇ ਸਰਵ-ਸਮਾਵੇਸ਼ੀ ਹੋਣ। ਸਾਨੂੰ ਵਿਕਾਸ ਦੇ ਲਾਭਾਂ ਨੂੰ ਮਮ-ਭਾਵ ਅਤੇ ਸਮ-ਭਾਵ ਤੋਂ ਮਾਨਵ-ਮਾਤਰ ਤੱਕ ਪਹੁੰਚਾਉਣਾ ਹੋਵੇਗਾ। ਗਲੋਬਲ ਵਿਕਾਸ ਮਹਿਲਾਵਾਂ ਦੀ ਹਿੱਸੇਦਾਰੀ ਦੇ ਬਿਨਾ ਸੰਭਵ ਨਹੀਂ ਹੈ। ਸਾਨੂੰ ਆਪਣੇ ਜੀ-20 agenda ਵਿੱਚ women led development ’ਤੇ ਪ੍ਰਾਥਮਿਕਤਾ ਬਣਾਈ ਰੱਖਣੀ ਹੋਵੇਗੀ। ਬਿਨਾ ਸ਼ਾਂਤੀ ਅਤੇ ਸੁਰੱਖਿਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਰਥਿਕ ਵਾਧਾ ਜਾਂ technological ਇਨੋਵੈਸ਼ਨ ਦਾ ਲਾਭ ਨਹੀਂ ਲੈ ਸਕਣਗੇ। ਜੀ-20 ਨੂੰ ਸ਼ਾਂਤੀ ਅਤੇ ਸੌਹਾਰਦ ਦੇ ਪੱਖ ਵਿੱਚ ਇੱਕ ਦ੍ਰਿੜ੍ਹ ਸੰਦੇਸ਼ ਦੇਣਾ ਹੋਵੇਗਾ। ਇਹ ਸਾਰੀਆਂ ਪ੍ਰਾਥਮਿਕਤਾਵਾਂ, ਭਾਰਤ ਦੀ ਜੀ-20 ਪ੍ਰਧਾਨਗੀ ਦਾ ਥੀਮ – “One Earth, One Family, One Future” – ਵਿੱਚ ਪੂਰਨ ਰੂਪ ਨਾਲ ਸ਼ਾਮਲ ਹਨ।
Excellencies,
ਜੀ-20 ਦੀ ਪ੍ਰਧਾਨਗੀ ਗ੍ਰਹਿਣ ਕਰਨਾ ਹਰ ਭਾਰਤੀ ਦੇ ਲਈ ਮਾਣ ਦਾ ਅਵਸਰ ਹੈ। ਸਾਨੂੰ ਆਪਣੇ ਦੇਸ਼ ਦੇ ਵਿਭਿੰਨ ਸ਼ਹਿਰਾਂ ਅਤੇ ਰਾਜਾਂ ਵਿੱਚ, ਜੀ-20 ਦੀਆਂ ਬੈਠਕਾਂ ਆਯੋਜਿਤ ਕਰਨਗੇ। ਸਾਡੇ ਮਹਿਮਾਨਾਂ ਨੂੰ ਭਾਰਤ ਦੀ ਅਦਭੁੱਤਤਾ ਵਿਵਿਧਤਾ, ਸਮਾਵੇਸ਼ੀ ਪਰੰਪਰਾਵਾਂ, ਅਤੇ ਸੱਭਿਆਚਾਰਕ ਸਮ੍ਰਿੱਧੀ ਦਾ ਪੂਰਾ ਅਨੁਭਵ ਮਿਲੇਗਾ। ਸਾਡੀ ਕਾਮਨਾ ਹੈ ਕਿ ਤੁਸੀਂ ਸਾਰੇ ‘ਮਦਰ ਆਵ੍ ਡਿਮਾਕ੍ਰਸੀ’ ਭਾਰਤ ਵਿੱਚ ਇਸ ਵਿਲੱਖਣ ਉਸਤਵ ਵਿੱਚ ਸਹਿਭਾਗੀ ਹੋਵਾਂਗੇ। ਸਾਥ ਮਿਲ ਕੇ ਅਸੀਂ ਜੀ-20 ਸਮੂਹ ਨੂੰ ਆਲਮੀ ਬਦਲਾਅ ਦਾ ਕੈਟਲਿਸਟ ਬਣਾਵਾਂਗੇ।
ਬਹੁਤ ਬਹੁਤ ਧੰਨਵਾਦ।
***
ਡੀਐੱਸ/ਐੱਸਐੱਚ/ਏਕੇ