Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ 106ਵੀਂ ਇੰਡੀਅਨ ਸਾਇੰਸ ਕਾਂਗਰਸ ‘ਤੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ


ਮੰਚ ‘ਤੇ ਵਿਰਾਜਮਾਨ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾਕਟਰ ਹਰਸ਼ ਵਰਧਨ ਜੀ, ਹੋਰ ਮੰਨ ਪ੍ਰਮੰਨੇ ਅਤਿਥੀਗਣ, ਇੱਥੇ ਹਾਜ਼ਰ students ਅਤੇ delegates , greetings for the New Year .

ਮੈਂ ਇੰਡੀਅਨ ਸਾਇੰਸ ਕਾਗਰਸ ਦੇ 106ਵੇਂ ਸੈਸ਼ਨ ਦਾ ਉਦਘਾਟਨ ਕਰਕੇ ਖੁਸ਼ ਹਾਂ। ਉੱਘੇ ਵਿਗਿਆਨੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਸੰਗਤ ਵਿੱਚ ਹੋਣਾ ਖੁਸ਼ੀ ਦੀ ਗੱਲ ਹੈ।

ਵੈਸੇ ਮੇਰਾ ਯਤਨ ਇਹੀ ਸੀ ਕਿ ਤੁਹਾਡੇ ਦਰਮਿਆਨ ਸਮੇਂ ‘ਤੇ ਪਹੁੰਚਾਂ , ਲੇਕਿਨ ਕੋਹਰੇ ਦੀ ਵਜ੍ਹਾ ਨਾਲ ਦੇਰੀ ਹੋ ਗਈ ।

ਸਾਥੀਓ , ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਸਮ੍ਰਿੱਧੀ ਦੀ ਇਸ ਭੂਮੀ ‘ਤੇ ਇਸ ਸਾਲ Indian Science Association ਨੇ ਇੱਕ ਸਟੀਕ ਵਿਸ਼ਾ ਚੁਣਿਆ ਹੈ , Future India , Science & Technology . ਮੇਰਾ ਸਪਸ਼ਟ ਮੰਨਣਾ ਹੈ ਕਿ ਭਾਰਤ ਦੀ ਮਹਾਨਤਾ ਸਾਡੇ ਗਿਆਨ , ਵਿਗਿਆਨ ਵਿੱਚ ਤਾਂ ਹੈ ਹੀ , ਪਰ ਇਸ ਮਹਾਨਤਾ ਦਾ ਅਸਲੀ ਮਕਸਦ ਸਾਡੇ science , technology ਅਤੇ innovation ਨੂੰ ਸਮਾਜ ਨਾਲ ਜੋੜਨ ਦਾ ਵੀ ਹੈ ।

ਦੋਸਤੋ, ਇੰਡੀਅਨ ਸਾਇੰਸ ਕਾਂਗਰਸ ਦੀ ਇੱਕ ਅਮੀਰ ਵਿਰਸਤ ਹੈ । ਆਚਾਰੀਆ ਜੀਸੀ. ਬੋਸ, ਸੀਵੀ. ਰਮਨ, ਮੇਘਨਾਥ ਸਾਹਾ ਅਤੇ ਐੱਸਐੱਨ ਬੋਸ ਸਮੇਤ ਭਾਰਤ ਦੇ ਕੁਝ ਬਿਹਤਰੀਨ ਦਿਮਾਗ ਇਸ ਨਾਲ ਜੁੜੇ ਰਹੇ ਹਨ। Minimum resources ਵਿੱਚ maximum struggle ਦੀ ਦੌੜ ਵਿੱਚ ਉਨ੍ਹਾਂ ਨੇ ਆਪਣੇ ਵਿਚਾਰਾਂ , ਖੋਜਾਂ ਨਾਲ ਲੋਕਾਂ ਦੀ ਸੇਵਾ ਕੀਤੀ । ਅੱਜ ਵੀ ਅਸੀਂ ਉਨ੍ਹਾਂ ਦੀ commitment ਅਤੇ creativity ਤੋਂ ਸਿਖ ਰਹੇ ਹਾਂ ।

ਸੰਨ 1917 ਵਿੱਚ ਆਚਾਰੀਆ ਜਗਦੀਸ਼ ਚੰਦਰ ਬੋਸ ਨੇ ਭਾਰਤ ਦਾ ਪਹਿਲਾ ਸਮਰਪਿਤ ਵਿਗਿਆਨਕ ਖੋਜ ਕੇਂਦਰ, ਦ ਬੋਸ ਇੰਸਟਿਚਿਊਟ ਆਵ੍ ਕਲਕੱਤਾ ਸਥਾਪਤ ਕੀਤਾ । ਉਨ੍ਹਾਂ ਦਾ ਉਦਘਾਟਨੀ ਭਾਸ਼ਣ, ਸਾਇੰਸ ਬਾਰੇ ਉਨ੍ਹਾਂ ਦੇ ਸੰਪੂਰਨ ਵਿਚਾਰਾਂ ਦਾ ਪ੍ਰਤੀਬਿੰਬ ਸੀ। ਉਨ੍ਹਾਂ ਕਿਹਾ, ‘‘ਮੈਂ ਅੱਜ ਇਹ ਸੰਸਥਾ ਕੇਵਲ ਇੱਕ ਪ੍ਰਯੋਗਸ਼ਾਲਾ ਵਜੋਂ ਹੀ ਨਹੀਂ ਬਲਕਿ ਇੱਕ ਮੰਦਰ ਰਾਸ਼ਟਰ ਨੂੰ ਸਮਰਪਿਤ ਕਰ ਰਿਹਾ ਹਾਂ।’’ ਭਾਰਤ ਦੇ ਸੈਂਕੜੇ ਵਿਗਿਆਨੀਆਂ ਦੇ ਜੀਵਨ ਅਤੇ ਕਾਰਜ ਟੈਕਨੋਲੋਜੀ ਵਿਕਾਸ ਅਤੇ ਰਾਸ਼ਟਰ ਨਿਰਮਾਣ ਨਾਲ ਗਹਿਰੀ ਬੁਨਿਆਦੀ ਸਮਝ ਦੇ ਏਕੀਕਰਨ ਦੀ ਮਜ਼ਬੂਤ ਵਸੀਅਤ ਹਨ। ਸਾਡੇ ਵਿਗਿਆਨ ਦੇ ਆਧੁਨਿਕ ਮੰਦਰਾਂ ਰਾਹੀਂ ਹੀ ਭਾਰਤ ਆਪਣੇ ਵਰਤਮਾਨ ਦਾ ਕਾਇਆਕਲਪ ਕਰ ਰਿਹਾ ਹੈ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ।

ਦੋਸਤੋ, ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਸਾਨੂੰ ਨਾਅਰਾ ਦਿੱਤਾ-ਜੈ ਜਵਾਨ ਜੈ ਕਿਸਾਨ। ਸਾਡੇ ਮਹਾਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਵੀਹ ਸਾਲ ਪਹਿਲਾਂ ਪੋਖਰਣ ਵਿਖੇ ਇੱਕ ਇਤਿਹਾਸਕ ਭਾਸ਼ਣ ਵਿੱਚ ਸਾਇੰਸ ਅਤੇ ਟੈਕਨੋਲੋਜੀ ਦੇ ਭਾਰਤ ਲਈ ਯੋਗਦਾਨ ਨੂੰ ਮਾਨਤਾ ਦਿੱਤੀ ਸੀ। ਉਨ੍ਹਾਂ ਨੇ ‘ਜੈ ਵਿਗਿਆਨ’ ਜੋੜ ਕੇ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ’ ਕਰ ਦਿੱਤਾ।

ਮੇਰਾ ਵਿਸ਼ਵਾਸ ਹੈ ਕਿ ਹੁਣ ਸਮਾਂ ਹੈ ਕਿ ਇੱਕ ਕਦਮ ਹੋਰ ਅੱਗੇ ਵਧਿਆ ਜਾਵੇ। ਮੈਂ ਇਸ ਨਾਲ ‘ਜੈ ਅਨੁਸੰਧਾਨ’ ਜੋੜਨਾ ਚਾਹੁੰਦਾ ਹਾਂ। ਇਸ ਤਰ੍ਹਾਂ ਹੁਣ ਇਹ ਨਾਅਰਾ ਇੰਜ ਬਣ ਗਿਆ ਹੈ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ’।

ਬੇਸ਼ੱਕ ਵਿਗਿਆਨ ਦੀ ਕਾਰਵਾਈ ਦੋ ਉਦੇਸ਼ਾਂ ਦੀ ਪ੍ਰਾਪਤੀ ਰਾਹੀਂ ਪੂਰੀ ਹੁੰਦੀ ਹੈ। ਪਹਿਲਾ, ਗਹਿਰੇ ਸਿਰਜਣਾਤਮਕ ਜਾਂ ਵਿਨਾਸ਼ਕ ਗਿਆਨ ਦੀ ਖੋਜ। ਦੂਜਾ, ਸਮਾਜਕ ਤੇ ਆਰਥਕ ਭਲੇ ਲਈ ਉਸ ਗਿਆਨ ਦੀ ਵਰਤੋਂ। ਜਿਵੇਂ ਅਸੀਂ ਆਪਣੇ ਡਿਸਕਵਰੀ ਸਾਇੰਸ ਈਕੋ-ਸਿਸਟਮ ਨੂੰ ਉਤਸ਼ਾਹਿਤ ਕਰਦੇ ਹਾਂ, ਸਾਨੂੰ ਇਨੋਵੇਸ਼ਨ ਅਤੇ ਸਟਾਰਟਅੱਪਸ ‘ਤੇ ਵੀ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ।
ਸਾਡੇ ਵਿਗਿਆਨੀਆਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਨੇ ਅਟਲ ਇਨੋਵੇਸ਼ਨ ਮਿਸ਼ਨ ਲਾਂਚ ਕੀਤਾ ਹੈ। ਪਿਛਲੇ 4 ਸਾਲ ਵਿੱਚ ਇਸ ਤੋਂ ਪਹਿਲੇ 40 ਸਾਲ ਦੇ ਮੁਕਾਬਲੇ ਵਧੇਰੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਸਥਾਪਤ ਕੀਤੇ ਗਏ ਹਨ। ਸਟਾਰਟਅੱਪਸ ਨੂੰ ਸਮੇਂ ਸਿਰ ਨਿਰਦੇਸ਼ਨ, ਵਿਜ਼ਨ, ਮੈਂਟਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਦਾਨ ਕਰਨ ਵਿੱਚ ਉਦਯੋਗਾਂ ਨੂੰ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡੇ ਵਿਗਿਆਨੀ ਕਿਫ਼ਾਇਤੀ ਸਿਹਤ-ਸੰਭਾਲ, ਹਾਊਸਿੰਗ, ਸਾਫ਼ ਹਵਾ, ਪਾਣੀ ਤੇ ਊਰਜਾ, ਖੇਤੀਬਾੜੀ ਉਤਪਾਦਕਤਾ ਅਤੇ ਫੂਡ ਪ੍ਰੋਸੈੱਸਿੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰ ਪ੍ਰਤੀਬੱਧ ਹੋਣ। ਜਦੋਂਕਿ ਸਾਇੰਸ ਸਰਬਵਿਆਪੀ ਹੈ, ਸਥਾਨਕ ਲੋੜਾਂ ਅਤੇ ਸਥਿਤੀਆਂ ਦੇ ਪ੍ਰਾਸੰਗਿਕ ਹੱਲ ਪ੍ਰਦਾਨ ਕਰਨ ਲਈ ਟੈਕਨੋਲੋਜੀ ਜ਼ਰੂਰ ਲੋਕਲ ਹੋਵੇ।

ਸਾਥੀਓ , ਅੱਜ ਸਾਡੇ ਸਾਹਮਣੇ ਜੋ ਸਮਾਜਕ , ਆਰਥਕ ਚੁਣੌਤੀਆਂ ਹਨ , ਉਨ੍ਹਾਂ ਨਾਲ ਨਜਿੱਠਣ ਲਈ National Research Laboratories and Scientific Organizations ਨੂੰ ਸੁਲਭ , ਸੁਗਮ ਔਰ ਸਸਤੇ ਸਮਾਧਾਨ ਤਿਆਰ ਕਰਨੇ ਹੋਣਗੇ । ਮੈਂ ਤੁਹਾਨੂੰ ਕੁਝ ਉਦਾਹਰਣ ਦਿੰਦਾ ਹਾਂ । ਸਾਡੇ ਦੇਸ਼ ਵਿੱਚ ਅਜਿਹੇ ਕਿਸਾਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਪਾਸ ਸਿਰਫ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ । ਉਨ੍ਹਾਂ ਨੂੰ ਘੱਟ ਮਿਹਨਤ ਨਾਲ ਜ਼ਿਆਦਾ ਫ਼ਸਲ ਲਈ ਟੈਕਨੋਲੋਜੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ । ਅਸੀਂ ਖੇਤੀਬਾੜੀ ਵਿਗਿਆਨ ਵਿੱਚ ਕਾਫ਼ੀ ਪ੍ਰਗਤੀ ਕੀਤੀ ਹੈ । ਸਾਡੇ ਇੱਥੇ ਫ਼ਸਲ ਵੀ ਵਧੀ ਹੈ , ਗੁਣਵੱਤਾ ਵੀ ਸੁ‍ਨਿਸ਼ਚਿਤ ਹੋਈ ਹੈ , ਲੇਕਿਨ ਨਿਊ ਇੰਡੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ , ਨਵੇਂ ਵਿਸਤਾਰ ਦੀ ਜ਼ਰੂਰਤ ਹੈ ।

Big data analysis , artificial intelligence , block chain ਅਤੇ communication ਨਾਲ ਜੁੜੀਆਂ ਤਮਾਮ ਟੈਕਨੋਲੋਜੀਆਂ ਦੀ ਘੱਟ ਲਾਗਤ ਨਾਲ ਕਾਰਗਰ ਵਰਤੋਂ ਖੇਤੀ ਵਿੱਚ ਕਿਵੇਂ ਹੋਵੇ , ਇਸ ‘ਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ । ਹੁਣ ਅੱਜ ਦੇ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਸਾਰੀਆਂ ਖੋਜਾਂ ਦੇ ਨਾਲ ਸੈਂਸਰ ਟੈਕਨੋਲੋਜੀ , ਡ੍ਰੋਨ , satellite imaging ਅਤੇ artificial intelligence ਨੂੰ ਇੱਕ ਪੈਕੇਜ ਬਣਾਕੇ ਆਪਣੇ ਕਿਸਾਨਾਂ ਦੀ ਮਦਦ ਕੀਤੀ ਜਾਵੇ । ਇਸ ਮਦਦ ਦੇ ਜਰੀਏ ਸਾਡੇ ਕਿਸਾਨ ਆਪਣੀ ਫ਼ਸਲ , ਅਨਾਜ , ਸਿੰਚਾਈ , ਫਰਟੀਲਾਈਜਰ , ਟਰਾਂਸਪੋਰਟ ਅਤੇ pesticide ਨਾਲ ਜੁੜੇ ਤਮਾਮ ਫੈਸਲੇ ਅੱਜ ਦੇ ਵਿਗਿਆਨਕ ਤਰੀਕਿਆਂ ਦੀ ਮਦਦ ਨਾਲ ਕਰ ਸਕਣਗੇ ।

ਸਾਥੀਓ , ਜਿਸ ਤਰ੍ਹਾਂ ਅਸੀ ease of doing business ਵਿੱਚ ਨਿਰੰਤਰ ਅੱਗੇ ਵਧ ਰਹੇ ਹਾਂ , ਉਸੇ ਤਰ੍ਹਾਂ ਸਾਨੂੰ ਸਵਾ ਸੌ ਕਰੋੜ ਭਾਰਤੀਆਂ ਦੀ ease of living ‘ਤੇ ਵੀ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ । ਇਸ ਦੀ ਦਿਸ਼ਾ ਕੀ ਹੋਵੇ , ਉਹ ਸਪਸ਼ਟ ਕਰਨ ਲਈ ਕੁਝ ਸਵਾਲਾਂ ‘ਤੇ ਮੰਥਨ ਕੀਤਾ ਜਾਣਾ ਜ਼ਰੂਰੀ ਹੈ । ਕੀ ਅਸੀਂ ਆਪਣੇ ਦੇਸ਼ ਦੇ ਘੱਟ ਬਾਰਿਸ਼ ਵਾਲੇ ਇਲਾਕਿਆਂ ਵਿੱਚ ਬਿਹਤਰ ਅਤੇ ਵਿਗਿਆਨਕ ਢੰਗ ਨਾਲ draught management ’ਤੇ ਕੰਮ ਕਰ ਸਕਦੇ ਹਾਂ ? ਕੀ ਬਾਰਿਸ਼ , cyclone ਅਤੇ ਦੂਜੀਆਂ ਆਪਦਾਵਾਂ ਦੀ ਭੱਵਿਖਬਾਣੀ ਦੇ ਤੰਤਰ ਵਿੱਚ ਹੋਰ ਸੁਧਾਰ ਕਰ ਸਕਦੇ ਹਾਂ ? ਇਸ ਨਾਲ ਖੇਤੀਬਾੜੀ ਦਾ ਫਾਇਦਾ ਤਾਂ ਹੋਵੇਗਾ ਹੀ , ਅਨੇਕ ਜ਼ਿੰਦਗੀਆਂ ਨੂੰ ਵੀ ਬਚਾਇਆ ਜਾ ਸਕੇਗਾ।

ਕੀ ਅਸੀਂ ਆਪਣੇ ਦੇਸ਼ ਦੀ ਦਹਾਕਿਆਂ ਤੋਂ ਚਲੀ ਆ ਰਹੀ malnutrition ਦੀ ਸਮੱਸਿਆ ਨੂੰ ਸੁਧਾਰਨ ਲਈ ਬਿਹਤਰ technological solution ਤਲਾਸ਼ ਕਰ ਸਕਦੇ ਹਾਂ ? ਅਜਿਹੇ ਤਰੀਕੇ ਜਿਨ੍ਹਾਂ ਨਾਲ ਸਾਡੇ ਬੱਚਿਆਂ ਦੀ ਬਿਹਤਰ ਸਿਹਤ ਸੁਨਿਸ਼ਚਿਤ ਹੋ ਸਕੇ । ਕੀ ਅਸੀਂ ਆਪਣੇ ਬੱਚਿਆਂ ਨੂੰ, ਚਿਕਨਗੁਨੀਆ ਅਤੇ ਐੱਨਸੈਫਲਾਈਟਿਸ ਜਿਹੀਆਂ ਬਿਮਾਰੀਆਂ ਤੋਂ ਭਾਰਤ ਨੂੰ ਮੁਕਤ ਕਰਨ ਦਾ ਇਲਾਜ ਲੱਭ ਸਕਦੇ ਹਾਂ ? ਕੀ waste ਤੋਂ ਐਨਰਜੀ ਬਣਾਉਣ ਅਤੇ ਸਵੱਛਤਾh ਲਈ ਸਸਤੀ ਅਤੇ ਆਮਦਨ ਪੈਦਾ ਕਰਨ ਵਾਲੀ ਜ਼ਿਆਦਾ ਪ੍ਰਭਾਵਸ਼ਾਲੀ ਟੈਕਨੋਲੋਜੀ ਵਿਕਸਿਤ ਕਰ ਸਕਦੇ ਹਾਂ ? ਕੀ ਅਸੀਂ ਪੀਣ ਦੇ ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ recycling ਅਤੇ conservation ਨਾਲ ਜੁੜੀਆਂ ਨਵੀਆਂ ਟੈਕਨੋਲੋਜੀਆਂ ਵਿਕਸਿਤ ਕਰ ਸਕਦੇ ਹਾਂ ? ਕੀ ਅਸੀਂ ਕੋਈ ਅਜਿਹਾ ਸਿਸਟਮ ਬਣਾ ਸਕਦੇ ਹਾਂ ਜਿਸ ਦੇ ਨਾਲ ਸਾਡੀਆਂ ਸੰਵੇਦਨਸ਼ੀਲ ਸੰਸਥਾਵਾਂ ਨੂੰ ਅਜਿਹੀ ਸਾਈਬਰ ਸੁਰੱਖਿਆ ਮਿਲ ਸਕੇ ਕਿ ਉੱਥੋ ਸੰਨ੍ਹ ਲਾਉਣਾ ਅਸੰਭਵ ਹੋ ਜਾਵੇ? ਕੀ ਅਸੀਂ ਸੌਰ ਊਰਜਾ ਦੀ ਵਰਤੋਂ ਲਈ ਅਜਿਹੇ ਸਮਾਧਾਨ ਤਿਆਰ ਕਰ ਸਕਦੇ ਹਾਂ ਜੋ ਬਹੁਤ ਹੀ ਘੱਟ ਕੀਮਤ ਵਿੱਚ ਗ਼ਰੀਬ ਤੋਂ ਗ਼ਰੀਬ ਵਿਅਕਤੀ ਲਈ ਵੀ ਉਪਲੱਬਧ ਹੋ ਸਕਣ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਖੋਜਣੇ ਹੋਣਗੇ ।

ਸਾਨੂੰ ਸਾਇੰਸ ਨੂੰ ਸਧਾਰਨ ਮਨੁੱਖ ਦੇ ਜੀਵਨ ਨਾਲ ਜੋੜਨਾ ਹੀ ਹੋਵੇਗਾ । ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਹੁਣ ਸਾਡੇ ਕੋਲ ਅਤੇ ਖ਼ਾਸ ਕਰਕੇ ਭਾਰਤ ਕੋਲ ਨਾ ਰੁਕਣ ਦਾ ਹੱਕ ਹੈ, ਨਾ ਕੋਈ ਕਰੇ ਅਸੀਂ ਵਰਤੋਂ ਕਰਾਂਗੇ , ਇਸ ਇੰਤਜਾਰ ਦਾ ਵੀ ਵਕਤ ਹੈ । ਅਸੀਂ ਲੀਡਰਸ਼ਿਪ ਲੈਣੀ ਹੈ , ਸਾਨੂੰ ਦੁਨੀਆ ਵਿੱਚ ਕੁਝ ਕਰਕੇ ਦਿਖਾਉਣਾ ਹੈ । ਸਾਨੂੰ ਸਮੇਂ ਦੇ ਅਨੁਸਾਰ ਸਮਾਧਾਨ ਤਲਾਸ਼ਣੇ ਹੋਣਗੇ , ਉਹ ਵੀ ਸਮਾਂ-ਸੀਮਾ ਦੇ ਅੰਦਰ ।

ਦੋਸਤੋ, ਭਾਰਤ ਦੀ ਸਾਇੰਸ 2018 ਇੱਕ ਚੰਗਾ ਵਰ੍ਹਾ ਸੀ। ਸਾਡੀਆਂ ਇਸ ਸਾਲ ਦੀਆਂ ਪ੍ਰਾਪਤੀਆਂ ਵਿੱਚ ਜਹਾਜ਼ਾਂ ਵਿੱਚ ਵਰਤਣਯੋਗ ਜੈਵਿਕ ਈਂਧਣ ਦਾ ਉਤਪਾਦਨ, ਦਿਵਯ ਨਯਨ- ਦ੍ਰਿਸ਼ਟੀਹੀਣਾਂ ਲਈ ਇੱਕ ਮਸ਼ੀਨ, ਸਰਵਾਈਕਲ ਕੈਂਸਰ, ਟੀਬੀ ਅਤੇ ਡੇਂਗੂ ਦੀ ਜਾਂਚ ਕਰਨ ਲਈ ਸਸਤੇ ਯੰਤਰ ਸ਼ਾਮਲ ਹਨ। ਸਿੱਕਮ – ਦਾਰਜੀਲਿੰਗ ਖੇਤਰ ਵਿੱਚ ਭੂਮੀ ਖਿਸਕਣ ਦੀ ਸਮੇਂ ਸਿਰ ਚੇਤਾਵਨੀ ਦਾ ਪ੍ਰਬੰਧ ਹੋਇਆ ਹੈ। ਫਿਰ ਵੀ ਹਾਲੇ ਬਹੁਤ ਲੰਮਾ ਰਸਤਾ ਤੈਅ ਕਰਨਾ ਹੈ। ਸਾਨੂੰ ਵਪਾਰੀਕਰਨ ਲਈ ਮਜ਼ਬੂਤ ਸਸਤੇ ਰਾਹ, ਖੋਜਣ ਦੀ ਲੋੜ ਹੈ ਤਾਕਿ ਖੋਜ ਅਤੇ ਵਿਕਾਸ ਪ੍ਰਾਪਤੀਆਂ ਉਦਯੋਗਿਕ ਉਤਪਾਦਾਂ ਦੇ ਜਰੀਏ ਹਾਸਲ ਹੋ ਸਕਣ। ਭਵਿੱਖ ਪਰਿਵਰਤਨ ਅਤੇ ਕਨੈਕਟਿਡ ਟੈਕਨੋਲੋਜੀਆਂ ਦਾ ਹੈ। ਸਾਨੂੰ ਪਰਿਵਰਤਨ ‘ਤੇ ਕੰਟਰੋਲ ਕਰਕੇ ਇਸ ਦਾ ਰਾਸ਼ਟਰ ਦੀ ਖੁਸ਼ਹਾਲੀ ਲਈ ਉਪਯੋਗ ਕਰਨਾ ਚਾਹੀਦਾ ਹੈ। ਯੂ. ਐੱਸ ਦੱਸਦਾ ਹੈ ਕਿ ਵਿਗਿਆਨਕ ਪ੍ਰਕਾਸ਼ਨਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੀ ਗਿਣਤੀ ਵਿਸ਼ਵ ਦੇ ਸਿਖ਼ਰਲੇ ਪੰਜ ਰਾਸ਼ਟਰਾਂ ਵਿੱਚ ਹੈ। ਇਹ ਬਹੁਤ ਵੱਡੀ ਉਪਲੱਬਧੀ ਹੈ ਅਤੇ ਤਹਿ ਦਿਲੋਂ ਸ਼ਲਾਘਾਯੋਗ ਹੈ। ਇਹ ਉੱਨਤ ਭਾਰਤ, ਆਧੁਨਿਕ ਭਾਰਤ, ਵਿਗਿਆਨਿਕ ਭਾਰਤ ਬਣਾਉਣ ਦੀ ਮਜ਼ਬੂਤ ਬੁਨਿਆਦ ਹੈ।

ਸਾਥੀਓ , ਉੱਨਤੀ ਭਾਰਤ ਬਣਾਉਣ ਲਈ ਅੱਜ ਭਾਰਤ ਦੇ ਵਿਗਿਆਨ ਨੂੰ ਮਹੱਤਵਪੂਰਨ ਬਣਾਉਣਾ ਹੋਵੇਗਾ । ਅਸੀਂ ਸਿਰਫ਼ ਪ੍ਰਤੀਸਪਰਧਾ ਨਹੀਂ ਕਰਨੀ , ਸਾਨੂੰ ਸ੍ਰੇਸ਼ਠਤਾ ਦਿਖਾਉਣੀ ਹੋਵੇਗੀ । ਸਾਨੂੰ ਸਿਰਫ਼ ਰਿਸਰਚ ਕਰਨ ਲਈ ਰਿਸਰਚ ਨਹੀਂ ਕਰਨੀ ਹੈ ਬਲਕਿ ਆਪਣੀ finding ਨੂੰ ਉਸ ਪੱਧਰ ‘ਤੇ ਲੈਕੇ ਜਾਣਾ ਹੈ ਜਿਸ ਨਾਲ ਦੁਨੀਆ ਉਸ ਦੇ ਪਿੱਛੇ ਚੱਲਣਾ ਸ਼ੁਰੂ ਕਰੇ।

ਇਹ ਮੁਕਾਮ ਹਾਸਲ ਕਰਨ ਲਈ ਸਾਨੂੰ ਰਿਸਰਚ ਦਾ ਵਿਸਤ੍ਰਿਤ ਈਕੋ -ਸਿਸਟਮ ਬਣਾਉਣਾ ਹੋਵੇਗਾ । ਅੱਜ ਅਜਿਹੇ ਤੰਤਰ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ । ਚਾਹੇ climate change ਦੀ ਗੱਲ ਹੋਵੇ ਜਾਂ ਫਿਰ artificial intelligence ਦੀ , population dynamics ਦੀ ਹੋਵੇ ਜਾਂ bio technology ਅਤੇ digital market place ਦੀ। ਅੱਜ ਇਸੇ eco – system ਜ਼ਰੀਏ ਅਸੀਂ ਆਪਣੇ ਦੇਸ਼ ਦੇ talent pool ਦੇ potential ਦਾ ਫਾਇਦਾ ਉਠਾ ਸਕਦੇ ਹਾਂ

ਅਗਰ ਅਸੀਂ ਆਉਣ ਵਾਲੇ ਸਮੇਂ ਵਿੱਚ knowledge society ਦੇ world leader ਦੀ ਕਤਾਰ ਵਿੱਚ ਖੜ੍ਹਾ ਹੋਣਾ ਹੈ ਤਾਂ ਦੇਸ਼ ਨੂੰ ਆਪਣੀ ਰਿਸਰਚ ਸਮਰੱਥਾ ਵਧਾਉਣ ਲਈ ਹਰ ਸੰਭਵ ਕੰਮ ਕਰਨਾ ਹੋਵੇਗਾ। ਸਾਨੂੰ ਨਿਸ਼ਾਨਾ ਰੱਖ ਕੇ interdisciplinary research ਕਰਨੀਆਂ ਹੋਣਗੀਆਂ।

ਸਾਥੀਓ, ਕਿਸੇ ਵੀ ਦੇਸ਼ ਦੀ intellectual creativity ਅਤੇ identity ਉਸ ਦੇ ਇਤਿਹਾਸ, ਕਲਾ, ਭਾਸ਼ਾ ਅਤੇ ਸੱਭਿਆਚਾਰ ਨਾਲ ਬਣਦੀ ਹੈ। ਅਜਿਹੇ ਵਿੱਚ ਸਾਨੂੰ ਵਿਧਾਵਾਂ (ਸ਼ੈਲੀਆਂ) ਦੇ ਬੰਧਨ ਤੋਂ ਮੁਕਤ ਹੋ ਕੇ ਖੋਜ ਕਰਨੀ ਹੋਵੇਗੀ । ਹੁਣ ਅਜਿਹੀ ਰਿਸਰਚ ਦੀ ਜ਼ਰੂਰਤ ਹੈ ਜਿਸ ਵਿੱਚ arts ਅਤੇ humanities , social science , scienceਅਤੇ technology ਦੇ innovation ਦਾ fusion ਹੋ । ਇਹੀ ਸਾਡੇ ਦੇਸ਼ ਦੀ ਪਹਿਚਾਣ ਨੂੰ ਸਸ਼ਕਤ ਅਤੇ ਗੌਰਵਮਈ ਬਣਾ ਸਕਦਾ ਹੈ ।

ਸਾਥੀਓ , ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਪ੍ਰਾਚੀਨ ਗਿਆਨ ਖੋਜ ‘ਤੇ ਹੀ ਅਧਾਰਤ ਰਿਹਾ ਹੈ । ਭਾਰਤੀ ਵਿਦਵਾਨਾਂ ਨੇ ਵਿਗਿਆਨ ਤੋਂ ਗਣਿਤ ਤੱਕ , ਕਲਾ ਤੋਂ ਸਾਹਿਤ ਤੱਕ , ਭਾਸ਼ਾ ਵਿਗਿਆਨ ਤੋਂ ਤਰਕ ਸ਼ਾਸਤਰ ਅਤੇ ਚਿਕਿਤਸਾ ਤੋਂ ਲੈ ਕੇ ਦਰਸ਼ਨ ਤੱਕ , ਦੁਨੀਆ ਨੂੰ ਪ੍ਰਕਾਸ਼ਿਤ ਕੀਤਾ ਹੈ , ਪ੍ਰਜਵਲਿਤ ਕੀਤਾ ਹੈ । ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੁਨੀਆ ਵਿੱਚ ਉਸੇ ਸਥਾਨ ਨੂੰ ਹਾਸਲ ਕਰੇ । ਇਹ ਤਦੇ ਸੰਭਵ ਹੈ ਜਦੋਂ ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਇੱਕ ਬਣਕੇ ਅਸੀਂ ਆਪਣੀ research and innovation ਜ਼ਰੀਏ ਦੁਨੀਆ ਨੂੰ ਦਿਸ਼ਾ ਦੇਈਏ।

ਮਿੱਤਰੋ, ਖੋਜ ਅਤੇ ਵਿਕਾਸ ਵਿੱਚ ਸਾਡੀਆਂ ਤਾਕਤਾਂ ਸਾਡੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ, ਕੇਂਦਰੀ ਯੂਨੀਵਰਸਿਟੀਆਂ, ਆਈਆਈਟੀ, ਆਈਆਈਐੱਸਜ਼, ਟੀਆਈਐੱਫਆਰ ਅਤੇ ਆਈ ਐੱਸਈਆਰ (ਆਈਸਰ) ‘ਤੇ ਬਣੀਆਂ ਹਨ। ਜਦਕਿ ਸਾਡੇ 95% ਤੋਂ ਅਧਿਕ ਵਿਦਿਆਰਥੀ ਸਟੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਜਾਂਦੇ ਹਨ ਜਿੱਥੇ ਕਿ ਅਜੇ ਵੀ ਖੋਜ ਸੀਮਤ ਹੈ। ਇਨ੍ਹਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਮਜ਼ਬੂਤ ਰਿਸਰਚ ਈਕੋ ਸਿਸਟਮ ਜ਼ਰੂਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦੀ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਪਰਿਸ਼ਦ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਨ੍ਹਾਂ ਮੁੱਦਿਆਂ ‘ਤੇ ਵਿਸਥਾਰ ਸਹਿਤ ਚਰਚਾ ਕਰੇ ਅਤੇ ਸਾਡੇ ਕਾਲਜਾਂ ਅਤੇ ਸਟੇਟ ਯੂਨੀਵਰਸਿਟੀਆਂ ਵਿੱਚ ਰਿਸਰਚ ਨੂੰ ਹੁਲਾਰਾ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਲਾਹ ਨਾਲ ਇੱਕ ਕਾਰਜ ਯੋਜਨਾ (Action Plan) ਤਿਆਰ ਕਰੇ।

ਦੋਸਤੋ, ਇੰਡੀਅਨ ਸਾਇੰਸ ਕਾਂਗਰਸ ਦੇ ਤਿਰੂਪਤੀ ਸੈਸ਼ਨ ਵਿੱਚ ਮੈਂ ਗਲੋਬਲ ਰਾਈਜ਼ ਜਾਂ ਫਾਈਬਰ ਫਿਜ਼ੀਕਲ ਸਿਸਟਮ ਬਾਰੇ ਬੋਲਿਆ ਸੀ। ਇਸ ਵਿੱਚ ਸਾਡੇ ਜਨਸੰਖਿਅਕ ਲਾਭਾਂਸ਼ ਨੂੰ ਅਦੁੱਤੀ ਚੁਣੌਤੀ ਦੇਣ ਦੀ ਸਮਰੱਥਾ ਹੈ। ਖੋਜ, ਸਿਖਲਾਈ ਰੋਬੋਟਿਕਸ ਵਿੱਚ ਮੁਹਾਰਤ, ਆਰਟੀਫੀਸ਼ਲ ਇੰਟੈਲੀਜੈਂਸ, ਬਿੱਗ ਡੇਟਾ ਐਨਾਲਿਟਕਸ ਨਾਲ ਅਸੀਂ ਇਸ ਨੂੰ ਇੱਕ ਵੱਡੇ ਅਵਸਰ ਵਿੱਚ ਤਬਦੀਲ ਕਰ ਸਕਦੇ ਹਾਂ। ਸਰਕਾਰ ਨੇ ਇੰਟਰ ਡਿਸਿਪਿਲਨਰੀ ਸਾਈਬਰ ਫਿਜ਼ੀਕਲ ਸਿਸਟਮਜ਼, ਬਾਰੇ ਇੱਕ ਰਾਸ਼ਟਰੀ ਮਿਸ਼ਨ 3600 ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਨਾਲ ਪ੍ਰਵਾਨ ਕੀਤਾ ਹੈ। ਇਸ ਮਿਸ਼ਨ ਵਿੱਚ ਸਹਿਜ ਢੰਗ ਨਾਲ ਖੋਜ ਤੇ ਵਿਕਾਸ, ਟੈਕਨੋਲੋਜੀ ਵਿਕਾਸ, ਮਾਨਵ ਸੰਸਾਧਨ ਅਤੇ ਹੁਨਰ, ਇਨੋਵੇਸ਼ਨ ਸਟਾਰਟਅੱਪ ਈਕੋ ਸਿਸਟਮ ਅਤੇ ਮਜ਼ਬੂਤ ਉਦਯੋਗ ਅਤੇ ਅੰਤਰਰਾਸ਼ਟਰੀ ਸਹਿਯੋਗ ਸ਼ਾਮਲ ਹੋਣਗੇ।

ਡੇਟਾ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਚਲਾਉਣ ਵਾਲਾ ਇੱਕ ਇੰਜਣ ਹੈ। ਸਬੰਧਤ ਮੰਤਰਾਲਿਆਂ ਨਾਲ ਕੰਮ ਕਰ ਰਹੇ ਸਾਡੇ ਵਿਗਿਆਨੀਆਂ ਨੂੰ ਪ੍ਰਭਾਵਸ਼ਾਲੀ ਡੇਟਾ ਨੀਤੀਆਂ ਅਤੇ ਪਿਰਤਾਂ ਤਿਆਰ ਕਰਨੀਆਂ ਚਾਹੀਦੀਆਂ ਹਨ ਜੋ ਡੇਟਾ ਜਨਰੇਸ਼ਨ ਤੋਂ ਡੇਟਾ ਫਲੋਅ, ਡੇਟਾ ਪ੍ਰੋਟੇਕਸ਼ਨ ਤੋਂ ਡੇਟਾ ਸ਼ੇਅਰਿੰਗ ਅਤੇ ਵਰਤੇ ਡੇਟਾ ਤੱਕ ਜ਼ਮੀਨੀ ਪੱਧਰ ‘ਤੇ ਸਭ ਕੁਝ ਸੰਪੂਰਨ ਤੌਰ ‘ਤੇ ਕਵਰ ਕਰਦੀਆਂ ਹੋਣ।

ਸਾਥੀਓ, ਸਾਇੰਸ ਅਤੇ ਟੈਕਨੋਲੋਜੀ ਵਿੱਚ ਸਾਡੀ ਸਮਰੱਥਾ, ਸਾਡਾ ਕੌਸ਼ਲ ਹਾਲ ਹੀ ਵਿੱਚ ਮਿਲੀਆਂ Space Mission ਦੀਆਂ ਸਫ਼ਲਤਾਵਾਂ ਤੋਂ ਪਤਾ ਚੱਲਦੇ ਹਨ । ਹਾਲ ਹੀ ਵਿੱਚ ਅਸੀਂ CARTOSAT 2 series satellite ਸਮੇਤ navigation , communication ਅਤੇ hyper spectral imaging ਨਾਲ ਜੁੜੇ 30 ਹੋਰ satellite launch ਕੀਤੇ ਹਨ । ਸਾਲ 20 – 22 ਤੱਕ ਤਿੰਨ ਭਾਰਤੀਆਂ ਨੂੰ ਆਪਣੇ ਗਗਨਯਾਨ ਵਿੱਚ ਹੀ ਪੁਲਾੜ ਵਿੱਚ ਭੇਜਣ ਦੀ ਤਿਆਰੀ ਜ਼ੋਰ – ਸ਼ੋਰ ਨਾਲ ਚਲ ਰਹੀ ਹੈ

ਇਸਰੋ ਨੇ ਇਸ ਲਈ ਇੱਕ ਵਿਸ਼ੇਸ਼ ਟੈਕਨੋਲੋਜੀ crew escape system ਦਾ demonstration ਵੀ ਕੀਤਾ ਹੈ। ਮੈਨੂੰ ਆਪਣੇ ਵਿਗਿਆਨੀਆਂ ‘ਤੇ ਪੂਰਾ ਭਰੋਸਾ ਹੈ ਕਿ ਗਗਨਯਾਨ ਦਾ ਸਾਡਾ ਸੁਪਨਾ ਤੈਅ (ਤਹਿ) ਸਮੇਂ ‘ਤੇ ਪੂਰਾ ਹੋਵੇਗਾ।

ਸਾਥੀਓ , ਅਜਿਹੇ ਅਨੇਕ ਖੇਤਰ ਹਨ ਜਿੱਥੇ scientific ਅਤੇ technological intervention ਜਨ ਸਧਾਰਣ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ । ਕੀ ਅਸੀਂ ਤਕਨੀਕ ਦੀ ਤਾਕਤ ਨਾਲ continuously operating reference stations network ਨਹੀਂ ਬਣਾ ਸਕਦੇ ਹਾਂ ? ਜਿਸ ਦੇ ਨਾਲ ਸਾਨੂੰ high resolution Geo Spacial digital data ਤੇਜ਼ ਰਫ਼ਤਾਰ ਨਾਲ ਮਿਲ ਸਕੇ। ਇਸ ਤੋਂ ਅਸੀਂ ਆਪਣੇ ਨਾਵਿਕਾਂ , ਵਿਗਿਆਨੀਆਂ , ਪਲਾਨਿੰਗ (ਯੋਜਨਾਬੰਦੀ) ਵਿੱਚ ਜੁਟੇ ਲੋਕਾਂ ਨੂੰ ਬਿਹਤਰ ਡੇਟਾ ਉਪਲੱਬਧ ਕਰਵਾ ਸਕਾਂਗੇ । ਇਹ ਵਿਕਾਸ ਦੀਆਂ ਯੋਜਨਾਵਾਂ ਦੀ planning , monitoring , management ਅਤੇ ਉਸ ਦੇ implementation ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੇ ਹਨ ।

ਸਾਥੀਓ , ਪਿਛਲੀ ਵਾਰ ਜਦੋਂ ਇੰਫਾਲ ਵਿੱਚ Indian Science Congress ਦਾ ਪ੍ਰੋਗਰਾਮ ਹੋਇਆ ਸੀ, ਤਦ ਮੈਂ ਤੁਹਾਨੂੰ ਸਾਰੇ ਵਿਗਿਆਨੀਆਂ ਨੂੰ ਇੱਕ ਅਪੀਲ ਕੀਤੀ ਸੀ ਕਿ ਵਿਗਿਆਨੀਆਂ ਨੂੰ sickle cell anemia ਦੀ ਸਮੱਸਿਆ ਦਾ ਰਸਤਾ , ਸਸਤਾ , ਸੁਲਭ ਅਤੇ ਇਲਾਜ ਢੂੰਢਣਾ ਹੈ । ਇਸ ਬਿਮਾਰੀ ਤੋਂ ਸਾਡਾ ਆਦਿਵਾਸੀ ਸਮਾਜ ਪ੍ਰਭਾਵਿਤ ਹੈ । ਮੈਨੂੰ ਪ੍ਰਸੰਨਤਾ ਹੈ ਕਿ CSIR ਅਤੇ DBT ਨੇ ਇਸ ਦੇ ਲਈ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ । ਦੋਨਾਂ ਸੰਸਥਾਨਾਂ ਦੇ ਵਿਗਿਆਨੀ ਹੁਣ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਦੇ ਨਾਲ ਹੀ ਹੁਣ ਅਜਿਹੀ gene therapy ਦਾ ਵਿਕਾਸ ਕਰ ਰਹੇ ਹਨ ਜਿਸ ਨਾਲ ਹੀਮੋਗਲੋਬਿਨ ਦੇ ਵਿਕਾਰਾਂ ਨੂੰ ਠੀਕ ਕੀਤਾ ਜਾ ਸਕਦਾ ਹੈ।

ਦੋਸਤੋ, ਭਾਰਤ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਲਈ ਇੱਕ ਨਵਾਂ ਭਵਿੱਖਮੁਖੀ ਨਕਸ਼ਾ ਚਾਹੀਦਾ ਹੈ। ਇਨ੍ਹਾਂ ਉਦੇਸ਼ਾਂ ਨਾਲ ਅਸੀਂ ਹਾਲ ਹੀ ਵਿੱਚ ਪ੍ਰਮੁੱਖ ਵਿਗਿਆਨ ਟੈਕਨੋਲੋਜੀ (Prime Science Technology ) ਨੂੰ ਇੱਕ ਇਨੋਵੇਸ਼ਨ ਸਲਾਹਕਾਰ ਪਰਿਸ਼ਦ ਬਣਾਇਆ ਹੈ। ਇਹ ਪਰਿਸ਼ਦ ਉਚਿਤ ਵਿਗਿਆਨ ਅਤੇ ਟੈਕਨੋਲੋਜੀ ਦਖਲ ਤਿਆਰ ਕਰਨ ਵਿੱਚ ਮਦਦ ਕਰੇਗੀ, ਹਿਤਧਾਰਕਾਂ, ਮੰਤਰਾਲਿਆਂ ਵਿੱਚ ਸਹਿਯੋਗ ਪੈਦਾ ਕਰਨ ਅਤੇ ਮਲਟੀਹਿਤ ਧਾਰਕ ਨੀਤੀ ਪਹਿਲਾਂ ਨੂੰ ਲਾਗੂ ਕਰਨ ਵਿਚ ਮਦਦ ਕਰੇਗੀ। ਸਰਕਾਰ ਉੱਚ ਸਿੱਖਿਆ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਪ੍ਰਕਿਰਿਆ ਵਿੱਚ ਹੈ। ਅਸੀਂ ਉੱਚ ਸਿੱਖਿਆ ਦੇ ਖੇਤਰ ਨੂੰ ਉਦਾਰ ਬਣਾਇਆ ਹੈ। ਯੂਜੀਸੀ ਨੇ ਬਿਹਤਰ ਕਾਰਗੁਜ਼ਾਰੀ ਵਾਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕਾਰਜਸ਼ੀਲ ਅਤੇ ਵਿੱਤੀ ਖੁਦਮੁਖਤਿਆਰੀ ਦੇਣ ਲਈ ਸ਼੍ਰੇਣੀਬੱਧ ਖੁਦਮੁਖਤਿਆਰੀ ਨਿਯਮ ਪੇਸ਼ ਕੀਤੇ ਹਨ। ਅਸੀਂ ਅਜਿਹੇ ਉੱਚ ਸੰਸਥਾਨਾਂ ਦੀ ਸਥਾਪਨਾ ਦੀ ਪ੍ਰਕਿਰਿਆ ਵਿੱਚ ਹਾਂ ਜੋ ਦੁਨੀਆ ਵਿੱਚ ਸਰਬਸ਼੍ਰੇਸ਼ਠ ਦਾ ਮੁਕਾਬਲਾ ਕਰ ਸਕਦੇ ਹਨ। ਇਹ ਯਤਨ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਦੇਣਗੇ, ਨਿਜੀ ਨਿਵੇਸ਼ ਲਿਆਉਣਗੇ ਅਤੇ ਉੱਚ ਸਿੱਖਿਆ ਸੰਸਥਾਨਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ। ਅਸੀਂ ਪ੍ਰਧਾਨ ਮੰਤਰੀ ਰਿਸਰਚ ਫੈਲੋਜ਼ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਸਰਬਸ਼੍ਰੇਸ਼ਠ ਸੰਸਥਾਨਾਂ ਦੇ ਇੱਕ ਹਜ਼ਾਰ ਪ੍ਰਤਿਭਾਵਾਨਾਂ ਵਿਅਕਤੀਆਂ ਨੂੰ ਆਈਆਈਟੀ ਅਤੇ ਆਈਆਈਐੱਸਸੀ ਵਿੱਚ ਪੀਐੱਚਡੀ ਪ੍ਰੋਗਰਾਮਾਂ ਵਿੱਚ ਸਿੱਧਾ ਦਾਖਲਾ ਦਿੱਤਾ ਜਾਵੇਗਾ। ਇਹ ਯੋਜਨਾ ਪ੍ਰਮੁੱਖ ਸਿੱਖਿਆ ਸੰਸਥਾਨਾਂ ਵਿੱਚ ਗੁਣਵੱਤਾ ਭਰਪੂਰ ਖੋਜ ਅਤੇ ਫੈਕਲਟੀ ਦੀ ਘਾਟ ਨੂੰ ਪੂਰਾ ਕਰੇਗੀ।

ਦੋਸਤੋ, ਮੈਂ ਆਪਣੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦਾ ਇੱਕ ਕਥਨ ਯਾਦ ਕਰਨਾ ਚਾਹੁੰਦਾ ਹਾਂ। ‘ਰੌਚਕ ਕਲਪਨਾ ਅਤੇ ਨਿਰੰਤਰ ਯਤਨਾਂ ਨਾਲ ਬ੍ਰਹਿਮੰਡ ਦੀਆਂ ਸ਼ਕਤੀਆਂ ਨੂੰ ਪ੍ਰੇਰਿਤ ਮਨ ਲਈ ਕੰਮ ਕਰਨ ‘ਤੇ ਲਾਇਆ ਜਾ ਸਕਦਾ ਹੈ।’ ਅਸੀਂ ਭਾਰਤੀ ਯੁਵਾ ਮਨਾਂ ਕਿਵੇਂ ਪ੍ਰੇਰਿਤ ਕਰਦੇ ਹਾਂ ਜਿਹੜੇ ਅਤਿ ਆਧੁਨਿਕ ਖੋਜ ਦੀ ਬੁਨਿਆਦ ਹਨ ਅਤੇ ਭਾਰਤੀ ਵਿਗਿਆਨ ਦਾ ਪੁਨਰ ਨਿਰਮਾਣ ਕਰਨ ਵਾਲੇ ਹਨ।

ਭਾਰਤ, ਰਚਨਾਤਮਕ, ਊਰਜਾਵਾਨ ਅਤੇ ਆਤਮਵਿਸ਼ਵਾਸ ਨਾਲ ਭਰੀ ਹੋਈ ਨਵੀਂ ਪੀੜ੍ਹੀ ਨਾਲ ਛਲਕ ਰਿਹਾ ਹੈ। ਸਰਕਾਰ ਉਨ੍ਹਾਂ ਨੂੰ ਵਿਗਿਆਨ ਰਾਹੀਂ ‘ਨਿਊ ਇੰਡੀਆ’ ਬਣਾਉਣ ਲਈ ਸਮਰੱਥ ਮਾਹੌਲ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

ਇੱਕ ਅਜਿਹਾ ਭਾਰਤ ਜੋ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਅਜਿਹਾ ਭਾਰਤ ਜੋ ਵਿਚਾਰ, ਗਿਆਨ, ਬੁੱਧੀ ਅਤੇ ਕਾਰਜਾਂ ਨਾਲ ਭਰਪੂਰ ਹੈ।

ਇੱਕ ਅਜਿਹਾ ਭਾਰਤ ਜੋ ਜ਼ਿਆਦਾ ਮਜ਼ਬੂਤ, ਆਤਮਵਿਸ਼ਵਾਸੀ, ਖੁਸ਼ਹਾਲ ਅਤੇ ਸੁਅਸਥ ਹੈ। ਇੱਕ ਅਜਿਹਾ ਭਾਰਤ ਜੋ ਦਿਆਲੂ ਅਤੇ ਸਮਾਵੇਸ਼ੀ ਹੈ।

ਮੈਂ ਤੁਹਾਨੂੰ ਸਾਰਿਆਂ ਨੂੰ ਰਚਨਾਤਮਕ ਅਤੇ ਫਲਦਾਇਕ ਨਵੇਂ ਸਾਲ 2019 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਤੁਹਾਡਾ ਧੰਨਦਾਵ। ਤੁਹਾਡਾ ਬਹੁਤ ਬਹੁਤ ਧੰਨਵਾਦ।

*****

ਏਕੇਟੀ/ਵੀਜੇ/ਐੱਸਬੀਪੀ