Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਵੀਡਿਓ ਕਾਨਫਰੰਸਿੰਗ ਜ਼ਰੀਏ ਦੱਖਣੀ ਏਸ਼ੀਆਈ ਰਾਸ਼ਟਰਾਂ ਦੀਆਂ ਸਰਕਾਰਾਂ ਦੇ ਮੁਖੀਆ ਨਾਲ ਦੱਖਣ ਏਸ਼ੀਆ ਸੈਟੇਲਾਈਟ ਦੀ ਲਾਂਚਿੰਗ ਮੌਕੇ ਦਿੱਤੇ ਉਦਘਾਟਨੀ ਭਾਸ਼ਣ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਵੀਡਿਓ ਕਾਨਫਰੰਸਿੰਗ ਜ਼ਰੀਏ ਦੱਖਣੀ ਏਸ਼ੀਆਈ ਰਾਸ਼ਟਰਾਂ ਦੀਆਂ ਸਰਕਾਰਾਂ ਦੇ ਮੁਖੀਆ ਨਾਲ ਦੱਖਣ ਏਸ਼ੀਆ ਸੈਟੇਲਾਈਟ ਦੀ ਲਾਂਚਿੰਗ ਮੌਕੇ ਦਿੱਤੇ ਉਦਘਾਟਨੀ ਭਾਸ਼ਣ ਦਾ ਮੂਲ ਪਾਠ


ਸਤਿਕਾਰਤ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ,

ਸਤਿਕਾਰਤ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ,

ਸਤਿਕਾਰਤ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ (Tshering Tobgay),

ਸਤਿਕਾਰਤ ਮਾਲਦੀਵਸ ਦੇ ਰਾਸ਼ਟਰਪਤੀ ਅਬਦੁੱਲਾ ਯਾਮਨੀ,

ਸਤਿਕਾਰਤ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ,

ਸਤਿਕਾਰਤ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ੍ਰੀਸੇਨਾ ਮੈਥਰੀਪਾਲਾ (Maithripala Sirisena ),

ਭੈਣੋਂ ਅਤੇ ਭਰਾਵੋ,

ਨਮਸਕਾਰ!

ਸਤਿਕਾਰਤ,

ਅੱਜ ਦੱਖਣੀ ਏਸ਼ੀਆ ਲਈ ਇਤਿਹਾਸਕ ਦਿਨ ਹੈ। ਤਰਜੀਹ ਤੋਂ ਬਿਨਾਂ ਇੱਕ ਦਿਨ। ਦੋ ਸਾਲ ਪਹਿਲਾਂ ਭਾਰਤ ਨੇ ਵਾਅਦਾ ਕੀਤਾ ਸੀ।

ਦੱਖਣੀ ਏਸ਼ੀਆ ਦੇ ਆਪਣੇ ਭੈਣਾਂ ਅਤੇ ਭਰਾਵਾਂ ਦੇ ਵਾਧੇ ਅਤੇ ਖੁਸ਼ਹਾਲੀ ਲਈ ਪੁਲਾੜ ਤਕਨਾਲੋਜੀ ਦੇ ਵਿਸਥਾਰ ਦਾ ਵਾਅਦਾ।

ਦੱਖਣ ਏਸ਼ੀਆ ਸੈਟੇਲਾਈਟ ਦੀ ਲਾਂਚਿੰਗ ਨਾਲ ਉਹ ਸਫਲਤਾ ਪੂਰਵਕ ਪੂਰਾ ਹੋ ਗਿਆ ਹੈ। ਇਸ ਲਾਂਚਿੰਗ ਨਾਲ ਅਸੀਂ ਆਪਣੀ ਸਾਂਝੇਦਾਰੀ ਦੀ ਸਭ ਤੋਂ ਉੱਤਮ ਸੀਮਾ ਬਣਾਉਣ ਦੀ ਸ਼ੁਰੂਆਤ ਕੀਤੀ ਹੈ।

ਅਕਾਸ਼ ਵਿੱਚ ਇਸ ਦੀ ਸਥਿਤੀ ਉੱਚੀ ਹੋਣ ਨਾਲ ਦੱਖਣੀ ਏਸ਼ੀਆ ਸਹਿਯੋਗ ਦਾ ਇਹ ਪ੍ਰਤੀਕ ਸਾਡੇ ਖੇਤਰ ਵਿੱਚ ਢਾਈ ਅਰਬ ਤੋਂ ਜ਼ਿਆਦਾ ਲੋਕਾਂ ਦੀ ਆਰਥਿਕ ਪ੍ਰਗਤੀ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ। ਅਤੇ ਬਾਹਰੀ ਪੁਲਾੜ ਵਿੱਚ ਸਾਡੇ ਲਿੰਕ ਦਾ ਵਿਸਥਾਰ ਕਰੇਗਾ।

ਸਤਿਕਾਰਤ

ਮੈਂ ਅੱਜ ਇਸ ਲਾਂਚਿੰਗ ਦਾ ਜਸ਼ਨ ਮਨਾਉਣ ਲਈ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ, ਮਾਲਦੀਵਸ ਅਤੇ ਸ੍ਰੀ ਲੰਕਾ ਦੇ ਆਪਣੇ  ਸਾਥੀ ਨੇਤਾਵਾਂ ਦੇ ਸ਼ਾਮਲ ਹੋਣ ‘ਤੇ ਸ਼ੁਕਰੀਆ ਅਦਾ ਕਰਦਾ ਹਾਂ।

ਮੈਂ ਤੁਹਾਡੀਆਂ ਸਰਕਾਰਾਂ ਵੱਲੋਂ ਮਜ਼ਬੂਤ ਅਤੇ ਮੁੱਲਵਾਨ ਸਮਰਥਨ ਦੇਣ ਲਈ ਬਹੁਤ ਪ੍ਰਸ਼ੰਸਾ ਕਰਦਾ ਹਾਂ, ਇਸ ਤੋਂ ਬਿਨਾਂ ਇਹ ਪ੍ਰਾਜੈਕਟ ਸੰਭਵ ਨਹੀਂ ਹੋਣਾ ਸੀ। ਆਪਣੇ ਲੋਕਾਂ ਦੀਆਂ ਜ਼ਰੂਰਤਾਂ ਲਈ ਸਾਡਾ ਸਾਰਿਆਂ ਦਾ ਇਕੱਠਾ ਅੱਗੇ ਆਉਣਾ ਸਾਡੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।

ਇਹ ਦਰਸਾਉਂਦਾ ਹੈ ਕਿ ਸਾਡੀਆਂ ਆਪਣੇ ਨਾਗਰਿਕਾਂ ਲਈ ਸਮੂਹਿਕ ਪਸੰਦਾਂ ਝਗੜੇ ਨਹੀਂ ਸਹਿਯੋਗ, ਵਿਨਾਸ਼ ਨਹੀਂ ਵਿਕਾਸ ਅਤੇ ਗਰੀਬੀ ਨਹੀਂ ਬਲਕਿ ਖੁਸ਼ਹਾਲੀ ਲਿਆਉਣਗੀਆਂ।

ਸਤਿਕਾਰਤ

ਦੱਖਣੀ ਏਸ਼ੀਆ ਵਿੱਚ ਇਹ ਆਪਣੇ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ। ਅਤੇ ਇਸ ਜ਼ਰੀਏ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵਸ, ਨੇਪਾਲ, ਸ੍ਰੀ ਲੰਕਾ ਅਤੇ ਭਾਰਤ ਮਿਲ ਕੇ ਹਾਸਲ ਕਰਨਗੇ:

ਪ੍ਰਭਾਵਸ਼ਾਲੀ ਸੰਚਾਰ,

ਬਿਹਤਰ ਸ਼ਾਸਨ

ਬਿਤਹਰ ਬੈਕਿੰਗ ਅਤੇ

ਦੂਰ ਦਰਾਜ ਦੇ ਖੇਤਰਾਂ ਵਿੱਚ ਬਿਹਤਰ ਸਿੱਖਿਆ,

ਮੌਸਮ ਦੀ ਸਟੀਕ ਭਵਿੱਖਬਾਣੀ ਅਤੇ ਨਕਸ਼ਿਆਂ ਲਈ ਕੁਸ਼ਲ ਸੰਕੇਤ,

ਟੈਲੀ ਮੈਡੀਸਨ ਰਾਹੀਂ ਲੋਕਾਂ ਨੂੰ ਚੋਟੀ ਦੀਆਂ  ਮੈਡੀਕਲ ਸੇਵਾਵਾਂ ਨਾਲ ਜੋੜਨਾ ਅਤੇ

ਕੁਦਰਤੀ ਆਫ਼ਤ ਮੌਕੇ ਜਲਦੀ ਪ੍ਰਤੀਕਿਰਿਆ।

ਖੇਤਰ ਵਿੱਚ ਪੁਲਾੜ ਤਕਨਾਲੋਜੀ ਸਾਡੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇਗੀ।

ਸੈਟੇਲਾਈਟ ਦੇਸ਼ਾਂ ਨੂੰ ਆਪਣੀਆਂ ਵਿਅਕਤੀਗਤ ਜ਼ਰੂਰਤਾਂ ਅਤੇ ਤਰਜੀਹਾਂ ਅਨੁਸਾਰ ਵਿਸ਼ੇਸ਼ ਸੇਵਾਵਾਂ ਅਤੇ ਸਾਂਝੀਆਂ ਸੇਵਾਵਾਂ ਵੀ ਮੁਹੱਈਆ ਕਰਾਏਗਾ।

ਇਹ ਟੀਚਾ ਹਾਸਲ ਕਰਨ ‘ਤੇ ਮੈਂ ਭਾਰਤ ਦੇ ਪੁਲਾੜ ਵਿਗਿਆਨੀਆਂ ਦੇ ਭਾਈਚਾਰੇ ਨੂੰ ਵਧਾਈ ਦਿੰਦਾ ਹਾਂ ਅਤੇ ਵਿਸ਼ੇਸ਼ ਤੌਰ ‘ਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ।

ਦੱਖਣ ਏਸ਼ੀਆ ਸੈਟੇਲਾਈਟ ਨੂੰ ਖੇਤਰੀ ਲੋੜਾਂ ਅਨੁਸਾਰ ਵਿਕਸਤ ਕਰਨ  ਅਤੇ ਇਸ ਦੀ ਲਾਂਚਿੰਗ ਨੂੰ ਸਫਲ ਕਰਨ ਵਿੱਚ ਇਸਰੋ ਦੀ ਟੀਮ ਨੇ ਮੋਹਰੀ ਭੂਮਿਕਾ ਨਿਭਾਈ ਹੈ।

ਸਤਿਕਾਰਤ

ਸਰਕਾਰਾਂ ਦੇ ਤੌਰ ‘ਤੇ ਸਾਡੀ ਅਹਿਮ ਜ਼ਿੰਮੇਵਾਰੀ ਲੋਕਾਂ ਅਤੇ ਸਮੁਦਾਇਆਂ ਲਈ ਵਾਧਾ, ਵਿਕਾਸ ਅਤੇ ਸ਼ਾਂਤੀ ਨੂੰ ਕਾਇਮ ਰੱਖਣਾ ਹੈ। 

ਅਤੇ ਮੈਨੂੰ ਯਕੀਨ ਹੈ ਕਿ ਜਦੋਂ ਅਸੀਂ ਮਿਲ ਕੇ ਗਿਆਨ, ਤਕਨਾਲੋਜੀ ਅਤੇ ਵਾਧੇ ਦਾ ਫਲ਼ ਸਾਂਝਾ ਕਰਾਂਗੇ, ਅਸੀਂ ਆਪਣੇ ਵਿਕਾਸ ਅਤੇ ਖੁਸ਼ਹਾਲੀ ਨੂੰ ਤੇਜ ਕਰਾਂਗੇ।

ਤੁਹਾਡੇ ਸਾਰਿਆਂ ਦੀ ਮੌਜੂਦਗੀ ਲਈ ਮੈਂ ਧੰਨਵਾਦ ਕਰਦਾ ਹਾਂ ਅਤੇ ਆਪਣੀ ਸਾਂਝੀ ਸਫਲਤਾ ਲਈ ਤੁਹਾਨੂੰ ਮੁੜ ਤੋਂ ਵਧਾਈ ਦਿੰਦਾ ਹਾਂ।

ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ।

***                                                      

AKT/AK