Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਪੁਸਤਕ-ਰਿਲੀਜ਼ ਸਮਾਰੋਹ ‘ਚ ਸ਼ਮੂਲੀਅਤ

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਪੁਸਤਕ-ਰਿਲੀਜ਼ ਸਮਾਰੋਹ ‘ਚ ਸ਼ਮੂਲੀਅਤ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਪੁਸਤਕ-ਰਿਲੀਜ਼ ਸਮਾਰੋਹ ‘ਚ ਭਾਗ ਲਿਆ। ਉਨ੍ਹਾਂ ਨੇ ”ਰਾਸ਼ਟਰਪਤੀ ਭਵਨ: ਫ਼ਰੌਮ ਰਾਜ ਟੂ ਸਵਰਾਜ” (ਰਾਸ਼ਟਰਪਤੀ ਭਵਨ: ਰਾਜ ਤੋਂ ਸਵਰਾਜ ਤੱਕ) ਨਾਂਅ ਦੀ ਇੱਕ ਪੁਸਤਕ ਰਿਲੀਜ਼ ਕੀਤੀ ਅਤੇ ਉਸ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਸੌਂਪੀ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ੁਭ-ਕਾਮਨਾਵਾਂ ਦਿੱਤੀਆਂ।

ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੇ ਮੁਢਲੇ ਦਿਨਾਂ ਦੌਰਾਨ ਰਾਸ਼ਟਰਪਤੀ ਮੁਖਰਜੀ ਤੋਂ ਮਿਲੇ ਮਾਰਗ-ਦਰਸ਼ਨ ਨੂੰ ਯਾਦ ਕੀਤਾ, ਅਤੇ ਆਸ ਪ੍ਰਗਟਾਈ ਕਿ ਦੇਸ਼ ਨੂੰ ਲੰਮੇ ਸਮੇਂ ਤੱਕ ਰਾਸ਼ਟਰਪਤੀ ਮੁਖ਼ਰਜੀ ਤੋਂ ਨਿਰੰਤਰ ਲਾਭ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਕੰਮ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਿਆ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਾਰੀ ਕੀਤੀਆਂ ਤਿੰਨੇਂ ਪੁਸਤਕਾਂ ਇਸ ਦੇ ਇਤਿਹਾਸ ਅਤੇ ਇਸ ਦੇ ਨਿਵਾਸੀਆਂ ਦੇ ਜੀਵਨ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਸਮੇਤ ਰਾਸ਼ਟਰਪਤੀ ਭਵਨ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣ ਪਾਉਂਦੀਆਂ ਹਨ।

AKT/SH