ਮੈਂ Indian Merchant Chamber ਦੇ Ladies Wing ਨੂੰ 50 ਸਾਲ ਪੂਰੇ ਹੋਣ ‘ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਕਿਸੇ ਵੀ ਸੰਸਥਾ ਲਈ 50 ਸਾਲ ਦਾ ਪੜਾਅ ਬਹੁਤ ਅਹਿਮ ਹੁੰਦਾ ਹੈ ਅਤੇ ਅਜਿਹਾ ਸਮਾਂ ਹੁੰਦਾ ਹੈ ਕਿ ਵਿਅਕਤੀ ਹੋਵੇ, ਸੰਸਥਾ ਹੋਵੇ ਉਹ ਸੋਨੇ ਦੀ ਤਰ੍ਹਾਂ ਤਪ ਕੇ ਨਿਕਲਦਾ ਹੈ, ਚਮਕਣ ਲੱਗਦਾ ਹੈ, ਅਤੇ ਸ਼ਾਇਦ ਇਸ ਲਈ 50 ਸਾਲ ਪੂਰੇ ਹੋਣ ਨੂੰ Golden Jubilee ਵੀ ਕਹਿੰਦੇ ਹਨ। ਤੁਸੀਂ ਜਿਸ ਸੰਸਥਾ ਦਾ ਹਿੱਸਾ ਹੋ, ਉਸ ਦਾ ਬਹੁਤ ਹੀ ਗੌਰਵਮਈ ਇਤਿਹਾਸ ਰਿਹਾ ਹੈ। ਸਵਦੇਸ਼ੀ ਅੰਦੋਲਨ ਦੀ ਪਿੱਠਭੂਮੀ ਵਿੱਚ ਇਸ ਦੀ ਸਥਾਪਨਾ ਹੋਈ ਸੀ। ਤੁਸੀਂ ਵੀ ਪਿਛਲੇ 50 ਸਾਲ ਔਰਤਾਂ ਲਈ ਕੰਮ ਕਰਦੇ ਹੋਏ, ਕੁਝ ਨਾ ਕੁਝ ਯੋਗਦਾਨ ਦਿੱਤਾ ਹੈ ਅਤੇ ਇਸ ਲਈ ਤੁਹਾਡੀ ਸੰਸਥਾ ਪ੍ਰਸ਼ੰਸਾ ਦੀ ਪਾਤਰ ਹੈ। ਅਤੇ ਪਿਛਲੇ 50 ਸਾਲ ਵਿੱਚ ਜਿਨ੍ਹਾਂ -ਜਿਨ੍ਹਾਂ ਲੋਕਾਂ ਨੇ ਇਸ ਦੀ ਅਗਵਾਈ ਕੀਤੀ ਹੈ, ਇਸ ਨੂੰ ਅੱਗੇ ਵਧਾਇਆ ਹੈ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ।
ਅੱਜ ਦੀ ਜੋ ਆਰਥਿਕ ਸ਼ਕਤੀ ਦਾ ਜਦੋਂ ਵਿਸ਼ਾ ਆਉਂਦਾ ਹੈ, ਨਿਰਮਾਣ ਵਿੱਚ ਸ਼ਮੂਲੀਅਤ ਦੀ ਗੱਲ ਆਉਂਦੀ ਹੈ, ਜਦੋਂ ਵੀ ਔਰਤਾਂ ਵਿੱਚ ਆਰਥਿਕ ਸ਼ਕਤੀ ਵਧੀ ਹੈ, ਨਿਰਮਾਣ ਵਿੱਚ ਸ਼ਮੂਲੀਅਤ ਵਧੀ ਹੈ। ਤੁਸੀਂ ਕੋਈ ਵੀ ਸੈਕਟਰ ਦੋਖੋ ਜਿੱਥੇ ਵੀ ਔਰਤਾਂ ਨੂੰ ਸਹੀ ਅਵਸਰ ਮਿਲਿਆ ਹੈ, ਉਹ ਪੁਰਸ਼ਾਂ ਤੋਂ ਦੋ ਕਦਮ ਅੱਗੇ ਹੀ ਨਿਕਲ ਗਈ ਹੈ।
ਅੱਜ ਦੇਸ਼ ਦੀਆਂ ਔਰਤਾਂ ਲੜਾਕੂ ਜਹਾਜ਼ ਉੜਾ ਰਹੀਆਂ ਹਨ, ਪੁਲਾੜ ਵਿੱਚ ਜਾ ਰਹੀਆਂ ਹਨ, ਓਲੰਪਿਕ ਵਿੱਚ ਦੇਸ਼ ਨੂੰ medal ਦਿਵਾ ਰਹੀਆਂ ਹਨ। ਪੰਚਾਇਤ ਤੋਂ ਲੈ ਕੇ parliament ਤੱਕ, ਪਿੰਡ ਦੇ well ਤੋਂ ਲੈ ਕੇ silicon valley ਤੱਕ ਭਾਰਤ ਦੀਆਂ ਔਰਤਾਂ ਦੀ ਧਮਕ ਹੈ। ਅਤੇ ਇਸ ਲਈ ਇਹ ਕਲਪਨਾ ਕਿ ਭਾਰਤ ਦੀਆਂ ਔਰਤਾਂ ਸਿਰਫ਼ ਘਰੇਲੂ ਹਨ, ਇਹ ਇੱਕ myth ਹੈ। ਜੇਕਰ ਅਸੀਂ ਭਾਰਤ ਦੇ agriculture sector ਨੂੰ ਦੇਖੀਏ, dairy sector ਨੂੰ ਦੇਖੀਏ, ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਭਾਰਤ ਦੇ ਖੇਤੀ ਖੇਤਰ ਨੂੰ ਅਤੇ ਪਸ਼ੂਪਾਲਣ ਦੇ ਖੇਤਰ ਵਿੱਚ ਜੇਕਰ ਸਭ ਤੋਂ ਵੱਡਾ ਯੋਗਦਾਨ ਕਿਸੇ ਦਾ ਹੈ ਤਾਂ ਨਾਰੀ ਸ਼ਕਤੀ ਦਾ ਹੈ।
ਜੇਕਰ ਤੁਸੀਂ ਆਦਿਵਾਸੀ ਇਲਾਕੇ ਵਿੱਚ ਚਲੇ ਜਾਓ, ਉੱਥੇ ਪੁਰਸ਼ਾਂ ਦੀਆਂ ਗਤੀਵਿਧੀਆਂ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ, ਅਤੇ ਸ਼ਾਮ ਦੇ ਬਾਅਦ ਦਾ ਹਾਲ ਕੀ ਹੁੰਦਾ ਹੈ ਅਤੇ ਆਦਿਵਾਸੀ ਇਲਾਕੇ ਵਿੱਚ ਜਾਓ ਔਰਤਾਂ ਕਿਸ ਪ੍ਰਕਾਰ ਨਾਲ ਘਰ ਚਲਾਉਂਦੀਆਂ ਹਨ, ਆਰਥਿਕ ਗਤੀਵਿਧੀਆਂ ਕਰਦੀਆਂ ਹਨ, ਉਸ ਕੋਲ ਜੋ ਕਲਾ ਹੈ, ਕੁਸ਼ਲ ਹੈ, ਕੁਟੀਰ ਉਦਯੋਗ ਹਨ, ਆਦਿਵਾਸੀ ਔਰਤਾਂ ਵਿੱਚ ਇਹ ਜੋ ਹੁਨਰ ਹੁੰਦਾ ਹੈ, ਜੋ ਸ਼ਕਤੀ ਹੁੰਦੀ ਹੈ, ਸਾਡਾ ਲੋਕਾਂ ਦਾ ਉਸ ਤਰਫ਼ ਧਿਆਨ ਨਹੀਂ ਜਾਂਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਹਰ ਵਿਅਕਤੀ ਵਿੱਚ ਇੱਕ ਉੱਦਮੀ ਵੀ ਹੁੰਦਾ ਹੈ, Business ਦੀ ਸਮਝ ਹੁੰਦੀ ਹੈ। ਬਸ ਉਸ ਨੂੰ ਸਹੀ ਮੌਕਾ ਅਤੇ ਮਾਰਗਦਰਸ਼ਨ ਦੇਣ ਦੀ ਜ਼ਰੂਰਤ ਹੁੰਦੀ ਹੈ।
ਦੇਸ਼ ਵਿੱਚ ਕਈ ਸਥਾਨਾਂ ‘ਤੇ Dairy business ਨਾਲ ਜੋ ਔਰਤਾਂ ਜੁੜੀਆਂ ਹੋਈਆਂ ਹਨ, ਸਿੱਧੇ ਉਨ੍ਹਾਂ ਦੇ bank account ਵਿੱਚ ਪੈਸਾ transfer ਕੀਤਾ ਜਾਂਦਾ ਹੈ। ਤੇ ਮੇਰੀ ਤਾਂ ਜਿੱਥੇ ਜਿੱਥੇ ਵੀ ਡੇਅਰੀ ਉਦਯੋਗ ਦੇ ਲੋਕਾਂ ਨਾਲ ਮਿਲਣੀ ਹੁੰਦੀ ਹੈ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਡੇਅਰੀ ਨਾਲ ਸਬੰਧਿਤ ਦੁੱਧ ਭਰਨ ਲਈ ਜਦੋਂ ਔਰਤਾਂ ਆਉਂਦੀਆਂ ਹਨ, ਉਹ ਪੈਸੇ cash ਦੇਣ ਦੀ ਬਜਾਏ ਚੰਗਾ ਹੋਏਗਾ ਕਿ ਉਨ੍ਹਾਂ ਪਸ਼ੂਪਾਲਕ ਔਰਤਾਂ ਦਾ ਹੀ ਅਲੱਗ bank account ਹੋਵੇ, ਉਨ੍ਹਾਂ ਔਰਤਾਂ ਦੇ account ਵਿੱਚ ਪੈਸਾ ਜਮਾਂ ਹੋਵੇ। ਤੁਸੀਂ ਦੇਖਣਾ, ਉਹ ਪਿੰਡ ਦੀ ਗਰੀਬ ਔਰਤ ਵੀ ਜੋ ਇੱਕ ਗਾਂ, ਇੱਕ ਮੱਝ ਪਾਲਦੀ ਹੈ ਜਦੋਂ ਉਸ ਦੇ ਖਾਤੇ ਵਿੱਚ, bank ਵਿੱਚ ਪੈਸੇ ਜਮਾਂ ਹੁੰਦੇ ਹਨ ਉਹ ਇੱਕ empowerment feel ਕਰਦੀ ਹੈ, ਪੂਰੇ ਘਰ ਵਿੱਚ ਉਸ ਦੀ ਅਵਾਜ਼ ਨੂੰ notice ਕੀਤਾ ਜਾਂਦਾ ਹੈ, ਉਸ ਦੀ ਗੱਲ ਨੂੰ ਸੁਣਿਆ ਜਾਂਦਾ ਹੈ। ਜਦੋਂ ਤੱਕ ਇਸ ਨੂੰ ਇੱਕ ਮਾਲਾ ਵਿੱਚ ਪਿਰੋਂਦੇ ਨਹੀਂ ਹਾਂ, ਉਸ ਦੀ ਸਾਰੀ ਮਿਹਨਤ ਬਿਖਰ ਜਾਂਦੀ ਹੈ ਅਤੇ ਇਸ ਲਈ ਇਹ ਛੋਟੀਆਂ ਛੋਟੀਆਂ ਤਬਦੀਲੀਆਂ ਵੀ ਇੱਕ ਤਾਕਤ ਦਿੰਦੀਆਂ ਹਨ।
ਅੱਜ ਦੇਸ਼ ਵਿੱਚ ਹਜ਼ਾਰਾਂ milk society ਨੂੰ ਔਰਤਾਂ ਚਲਾ ਰਹੀਆਂ ਹਨ। ਕਈ brand ਇਸ ਲਈ ਕਾਮਯਾਬ ਹੋਏ ਹਨ ਕਿਉਂਕਿ ਉਨ੍ਹਾਂ ਦੇ ਪਿੱਛੇ ਔਰਤਾਂ ਦੀ ਤਾਕਤ ਸੀ, ਔਰਤਾਂ ਦੀ ਮਿਹਨਤ ਸੀ, ਉਨ੍ਹਾਂ business acumen ਸੀ। ਇਹ brand ਅੱਜ ਦੁਨੀਆ ਭਰ ਦੇ ਵੱਡੇ management ਸਕੂਲਾਂ ਲਈ ਵੀ case study ਬਣ ਚੁੱਕੇ ਹਨ। ਹੁਣ ਤੁਸੀਂ ਲਿੱਜਤ ਪਾਪੜ ਦੀ ਕਥਾ ਦੇਖੋ, ਇੱਕ ਜ਼ਮਾਨੇ ਵਿੱਚ ਕੁਝ ਆਦਿਵਾਸੀ ਔਰਤਾਂ ਨੇ ਮਿਲ ਕੇ ਲਿੱਜ਼ਤ ਪਾਪੜ ਨੂੰ ਸ਼ੁਰੂ ਕੀਤਾ, ਇੱਕ ਪ੍ਰਕਾਰ ਨਾਲ ਕੁਟੀਰ ਉਦਯੋਗ ਦੇ ਰੂਪ ਵਿੱਚ ਅਤੇ ਅੱਜ ਲਿੱਜਤ ਪਾਪੜ ਨੇ ਕਿੱਥੇ ਤੋਂ ਕਿੱਥੇ ਆਪਣੀ ਜਗਾ ਬਣਾ ਲਈ। ਤੁਸੀਂ ਅਮੂਲ ਨੂੰ ਦੇਖੋ, ਹਰ ਘਰ ਵਿੱਚ ਅਮੂਲ ਦੀ ਪਛਾਣ ਬਣੀ ਹੈ। ਹਜ਼ਾਰਾਂ ਔਰਤਾਂ ਦੁੱਧ ਮੰਡਲੀਆਂ ਰਾਹੀਂ ਉਸ ਅੰਦਰ ਬਹੁਤ ਵੱਡਾ ਸੰਚਾਲਨ ਅਤੇ ਯੋਗਦਾਨ ਹੁੰਦਾ ਹੈ ਅਤੇ ਉਸੀ ਦਾ ਨਤੀਜਾ ਹੈ ਕਿ ਇਨ੍ਹਾਂ ਨੇ ਆਪਣੀ ਇੱਕ ਪਛਾਣ ਬਣਾਈ, ਇੱਕ ਜਗਾ ਬਣਾਈ ਹੈ। ਸਾਡੇ ਦੇਸ਼ ਦੀਆਂ ਔਰਤਾਂ ਵਿੱਚ ਸੰਜਮ ਵੀ ਹੈ, ਸ਼ਕਤੀ ਵੀ ਹੈ ਅਤੇ ਸਫਲਤਾ ਲਈ ਸੰਘਰਸ਼ ਕਰਨ ਦਾ ਹੌਸਲਾ ਵੀ ਹੈ। ਤੁਹਾਡੇ ਵਰਗੀਆਂ ਸੰਸਥਾਵਾਂ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਵਿੱਚ ਮਦਦ ਕਰ ਸਕਦੀਆਂ ਹਨ।
Indian Merchant Chamber ਨਾਲ ਇੱਕ ਹੋਰ ਗੌਰਵ ਵੀ ਜੁੜਿਆ ਹੋਇਆ ਹੈ ਅਤੇ ਉਹ ਗੌਰਵ ਹੈ ਖੁਦ ਮਹਾਤਮਾ ਗਾਂਧੀ ਵੀ Indian Merchant Chamber ਦੇ ਮੈਂਬਰ ਸਨ। ਜਿਨ੍ਹਾਂ ਲੋਕਾਂ ਨੇ ਗਾਂਧੀ ਜੀ ਦੇ ਬਾਰੇ ਬਹੁਤ ਅਧਿਐਨ ਕੀਤਾ ਹੋਏਗਾ ਉਨ੍ਹਾਂ ਦੇ ਧਿਆਨ ਵਿੱਚ ਇੱਕ ਨਾਮ ਆਇਆ ਹੋਏਗਾ ਜਿੰਨੀ ਵੱਡੀ ਚਰਚਾ ਉਸ ਨਾਮ ਦੀ ਹੋਣੀ ਚਾਹੀਦੀ ਹੈ, ਹੋਈ ਨਹੀਂ ਹੈ। ਅਤੇ ਅੱਜ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਜਿਸ ਨਾਮ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਤੁਸੀਂ ਵੀ ਕੋਸ਼ਿਸ਼ ਕਰਨਾ, Google Guru ਕੋਲ ਜਾ ਕੇ ਜ਼ਰਾ ਪੁੱਛਣਾ ਕਿ ਕਿਹੜੇ ਨਾਮ ਦੀ ਮੈਂ ਚਰਚਾ ਕਰ ਰਿਹਾ ਹਾਂ ਅਤੇ ਉਹ ਨਾਮ ਹੈ ਗੰਗਾ ਬਾ। ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਸ ਗੰਗਾ ਬਾ ਦੇ ਵਿਸ਼ੇ ਵਿੱਚ ਜਾਣਕਾਰੀ ਹੈ।
ਮਹਾਤਮਾ ਗਾਂਧੀ ਜੀ ਅਫ਼ਰੀਕਾ ਤੋਂ ਭਾਰਤ ਆਏ, ਸਾਬਰਮਤੀ ਆਸ਼ਰਮ ਵਿੱਚ ਉਨ੍ਹਾਂ ਦੇ ਜਨਤਕ ਜੀਵਨ ਦੀ ਸ਼ੁਰੂਆਤ ਹੋਈ। ਤਾਂ ਉਨ੍ਹਾਂ ਨੂੰ ਪਿੰਡ ਤੋਂ ਪਤਾ ਲੱਗਿਆ, ਅੱਜ ਤੋਂ 100 ਸਾਲ ਪਹਿਲਾਂ ਦੀ ਘਟਨਾ ਦੀ ਗੱਲ ਹੈ ਇਹ! ਕਿ ਕੋਈ ਗੰਗਾ ਬਾ ਹੈ ਜੋ ਬਹੁਤ ਛੋਟੀ ਉਮਰ ਵਿੱਚ ਵਿਧਵਾ ਹੋ ਗਈ ਅਤੇ ਉਹ ਸਮਾਜ ਦੀਆਂ ਰੀਤਾਂ ਖਿਲਾਫ਼ ਲੜਾਈ ਕਰਕੇ ਉਸ ਨੇ ਮੁੜ ਆਪਣੀ ਸਿੱਖਿਆ ਸ਼ੁਰੂ ਕੀਤੀ, ਪੜ੍ਹਨਾ ਸ਼ੁਰੂ ਕੀਤਾ। ਬਹੁਤ ਛੋਟੀ ਉਮਰ ਵਿੱਚ ਵਿਧਵਾ ਹੋ ਗਈ ਸੀ, ਉਸ ਸਮੇਂ ਤਾਂ 8, 10 ਸਾਲ ਦੀ ਉਮਰ ਹੋਏਗੀ ਸ਼ਾਇਦ। ਅਤੇ ਮਹਾਤਮਾ ਗਾਂਧੀ ਗੰਗਾ ਬਾ ਨੂੰ ਕਹਿੰਦੇ ਸਨ ਉਹ ਬਹੁਤ ਸਾਹਸੀ ਔਰਤ ਸੀ। ਜਦੋਂ ਗਾਂਧੀ ਜੀ ਨੇ ਉਸ ਦੇ ਵਿਸ਼ੇ ਵਿੱਚ ਸੁਣਿਆ ਤਾਂ ਗਾਂਧੀ ਜੀ ਸਾਬਰਮਤੀ ਆਸ਼ਰਮ ਤੋਂ ਉਸ ਨੂੰ ਮਿਲਣ ਲਈ ਚਲੇ ਗਏ। ਅਤੇ ਜਦੋਂ ਗਾਂਧੀ ਜੀ ਬਾ ਨੂੰ ਮਿਲੇ ਤਾਂ ਗੰਗਾ ਬਾ ਨੇ ਗਾਂਧੀ ਜੀ ਨੂੰ ਇੱਕ ਭੇਟ ਵੀ ਦਿੱਤੀ, ਇੱਕ gift ਦਿੱਤਾ ਸੀ।
ਅਤੇ ਜਿਸ ਅਜ਼ਾਦੀ ਦੇ ਅੰਦੋਲਨ ਨਾਲ ਜੋ ਚਰਖਾ ਗਾਂਧੀ ਜੀ ਨਾਲ ਹਰ ਪਲ ਦਿਖਾਈ ਦਿੰਦਾ ਹੈ, ਉਹ ਚਰਖਾ ਗੰਗਾ ਬਾ ਨੇ ਗਾਂਧੀ ਜੀ ਨੂੰ ਭੇਟ ਕੀਤਾ ਸੀ। ਅਤੇ women empowerment ਦੀ ਗੱਲ ਉਸ ਚਰਖੇ ਦੇ ਮਾਧਿਅਮ ਨਾਲ ਗੰਗਾ ਬਾ ਨੇ ਗਾਂਧੀ ਜੀ ਨੂੰ ਪ੍ਰੇਰਣਾ ਵੀ ਦਿੱਤੀ ਸੀ। ਹੁਣ ਗੰਗਾ ਬਾ ਦੇ ਨਾਂ ‘ਤੇ women empowerment ਨੂੰ award ਵੀ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਜੀਵਨ ‘ਤੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ 100 ਸਾਲ ਪਹਿਲਾਂ ਇੱਕ ਨਾਰੀ ਵਿੱਚ ਉਹ ਤਾਕਤ ਸੀ ਜੋ ਗਾਂਧੀ ਜੀ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ women empowerment ਦੇ ਵਿਸ਼ੇ ਵਿੱਚ ਖੁੱਲ੍ਹ ਕੇ ਗੱਲ ਕਰ ਸਕਦੀ ਸੀ। ਇਹ ਸਾਡੇ ਦੇਸ਼ ਦੀ ਨਾਰੀ ਦੀ ਤਾਕਤ ਹੈ।
ਸਾਡੇ ਸਮਾਜ ਵਿੱਚ ਵੀ ਇੱਕ ਨਹੀਂ, ਲੱਖਾਂ, ਕਰੋੜਾਂ ਗੰਗਾ ਬਾ ਹਨ, ਬਸ ਉਨ੍ਹਾਂ ਨੂੰ ਸਸ਼ਕਤ, empower ਕਰਨ ਦੀ ਲੋੜ ਹੈ। ਆਧੁਨਿਕ ਭਾਰਤ ਵਿੱਚ ਮਾਂ, ਭੈਣਾਂ ਨੂੰ ਸਸ਼ਕਤ ਕਰਕੇ ਹੀ ਦੇਸ਼ ਅੱਗੇ ਵਧ ਸਕਦਾ ਹੈ। ਅਤੇ ਇਸ ਸੋਚ ਨਾਲ ਸਰਕਾਰ ਪ੍ਰਗਤੀਸ਼ੀਲ ਫੈਸਲੇ ਲੈ ਰਹੀ ਹੈ। ਜਿੱਥੇ ਕਾਨੂੰਨ ਬਦਲਣ ਦੀ ਲੋੜ ਹੈ, ਉੱਥੇ ਕਾਨੂੰਨ ਬਦਲਿਆ ਜਾ ਰਿਹਾ ਹੈ, ਜਿੱਥੇ ਨਵੇਂ ਨਿਯਮਾਂ ਦੀ ਜ਼ਰੂਰਤ ਹੈ, ਉੱਥੇ ਨਵੇਂ ਨਿਯਮ ਬਣਾਏ ਜਾ ਰਹੇ ਹਨ। ਹਾਲ ਹੀ ਵਿੱਚ maternity act ਵਿੱਚ ਤਬਦੀਲੀ ਕਰਕੇ maternity leave ਨੂੰ twelve week ਤੋਂ ਵਧਾ ਕੇ 26 week ਕਰ ਦਿੱਤਾ ਗਿਆ ਹੈ, 12 ਹਫ਼ਤੇ ਤੋਂ ਸਿੱਧਾ 26 ਹਫ਼ਤੇ। ਦੁਨੀਆ ਦੇ ਵੱਡੇ ਵੱਡੇ ਖੁਸ਼ਹਾਲ ਦੇਸ਼ਾਂ ਵਿੱਚ ਵੀ ਅੱਜ ਅਜਿਹੇ ਨਿਯਮ ਨਹੀਂ ਹਨ।
Factory Act ਵਿੱਚ ਵੀ ਤਬਦੀਲੀ ਕਰਕੇ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਔਰਤਾਂ ਨੂੰ ਰਾਤ ਵਿੱਚ ਕੰਮ ਕਰਨ ਲਈ ਸੁਵਿਧਾ ਪ੍ਰਦਾਨ ਕੀਤੀ ਜਾਏ। Disability act ਵਿੱਚ ਵੀ ਤਬਦੀਲੀ ਕਰਕੇ acid attack ਨਾਲ ਜੋ ਪੀੜਤ ਔਰਤਾਂ ਹਨ, ਉਨ੍ਹਾਂ ਔਰਤਾਂ ਨੂੰ ਉਹੀ ਸਹਾਇਤਾ, ਉਹੀ reservation ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਦਿਵਯਾਂਗਾਂ ਨੂੰ ਮਿਲਦਾ ਹੈ। ਇਸ ਤੋਂ ਇਲਾਵਾ mobile fan ਰਾਹੀਂ ਨਾਰੀ ਸੁਰੱਖਿਆ ਨੂੰ ਲੈ ਕੇ panic button ਰਾਹੀਂ ਇੱਕ ਪੂਰਾ ਪੁਲਿਸ ਥਾਣੇ ਨਾਲ networking ਦਾ ਕੰਮ ਵੱਡੀ ਸਫਲਤਾਪੂਰਵਕ ਉਸ ਨੂੰ workout ਕੀਤਾ ਗਿਆ ਹੈ। Universal Helpline, 181 ਹੁਣ ਤਾਂ ਔਰਤਾਂ ਲਈ ਜਾਣਕਾਰੀ ਹੋ ਗਈ ਹੈ।
ਸਰਕਾਰ ਨੇ ਇੱਕ ਵੱਡਾ ਮਹੱਤਵਪੂਰਨ ਫੈਸਲਾ ਵੀ ਕੀਤਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੂੰ ਮਿਲਦਾ ਹੈ, ਉਸਦਾ ਪਹਿਲਾ ਹੱਕਦਾਰ ਉਸ ਪਰਿਵਾਰ ਦੀ ਪ੍ਰਮੁੱਖ ਔਰਤ ਹੋਏਗੀ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਇਸ ਗੱਲ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਕਿ ਘਰ ਦੀ registry ਔਰਤਾਂ ਦੇ ਨਾਂ ‘ਤੇ ਹੋਵੇ। ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਔਰਤ ਨੂੰ ਪੁੱਛੋ, ਅੱਜ ਵੀ ਸਾਡੇ ਸਮਾਜ ਦੀ ਸਥਿਤੀ ਹੈ-ਘਰ ਕਿਸਦੇ ਨਾਂ ਹੈ ਤਾਂ ਪਤੀ ਦੇ ਨਾਂ ‘ਤੇ ਜਾਂ ਬੇਟੇ ਦੇ ਨਾਂ ‘ਤੇ, ਗੱਡੀ ਕਿਸਦੇ ਨਾਂ ਹੈ ਤਾਂ ਪਤੀ ਦੇ ਨਾਂ ਤੇ ਜਾਂ ਬੇਟੇ ਦੇ ਨਾਂ ‘ਤੇ, ਸਕੂਟਰ ਵੀ ਲਿਆਂਦਾ ਹੈ ਤਾਂ ਕਿਸ ਦੇ ਨਾਂ ‘ਤੇ ਪਤੀ ਦੇ ਨਾਂ ‘ਤੇ ਜਾਂ ਬੇਟੇ ਦੇ ਨਾਂ ‘ਤੇ; ਚੰਗਾ ਹੋਵੇ ਕਿ ਔਰਤ ਦੇ ਨਾਂ ‘ਤੇ ਵੀ ਸੰਪਤੀ ਹੋ ਸਕਦੀ ਹੈ, ਉਸ ਲਈ ਥੋੜਾ ਪ੍ਰੋਤਸਾਹਿਤ ਕਰਨਾ ਪੈਂਦਾ ਹੈ, ਕੁਝ ਨਿਯਮ ਬਦਲਣੇ ਪੈਂਦੇ ਹਨ, ਕੁਝ ਵਿਵਸਥਾਵਾਂ ਔਰਤਾਂ ‘ਤੇ ਕੇਂਦਰਿਤ ਕਰਨੀਆਂ ਪੈਂਦੀਆਂ ਹਨ, ਉਸ ਦਾ ਨਤੀਜਾ ਵੀ ਮਿਲ ਰਿਹਾ ਹੈ। Passport ਦੇ ਨਿਯਮਾਂ ਵਿੱਚ ਵੀ ਇੱਕ ਵੱਡੀ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ, ਹੁਣ ਔਰਤਾਂ ਨੂੰ ਆਪਣੇ ਵਿਆਹ ਜਾਂ ਤਲਾਕ ਦਾ certificate ਦੇਣਾ ਜ਼ਰੂਰੀ ਨਹੀਂ ਹੋਵੇਗਾ। ਇਹ ਉਸ ਦੀ ਇੱਛਾ ‘ਤੇ ਹੋਵੇਗਾ ਕਿ ਉਹ Passport ਵਿੱਚ ਆਪਣੇ ਪਿਤਾ ਦਾ ਨਾਂਅ ਲਿਖਵਾਏ ਜਾਂ ਫਿਰ ਮਾਂ ਦਾ। ਸਰਕਾਰ ਹਰ ਪੱਧਰ ‘ਤੇ, ਹਰ Ladder ‘ਤੇ ਉਪਰਾਲਾ ਕਰ ਰਹੀ ਹੈ ਕਿ ਔਰਤਾਂ ਨੌਕਰੀ ਲਈ, ਸਵੈਰੋਜ਼ਗਾਰ ਲਈ ਖੁਦ ਅੱਗੇ ਆਉਣ।
ਤੁਹਾਨੂੰ ਸਭ ਨੂੰ ਪਤਾ ਹੋਵੇਗਾ ਇੱਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਪਿਛਲੇ ਤਿੰਨ ਸਾਲ ਤੋਂ ਚਲ ਰਹੀ ਹੈ। ਪਿਛਲੇ ਦੋ ਸਾਲ ਵਿੱਚ ਲਗਭਗ ਤਿੰਨ ਲੱਖ ਕਰੋੜ ਰੁਪਏ ਬੈਂਕਾਂ ਤੋਂ ਕਰਜ਼ ਦਿੱਤਾ ਗਿਆ ਹੈ ਅਤੇ ਕਿਸੇ ਵੀ ਗਰੰਟੀ ਤੋਂ ਬਿਨਾਂ ਦਿੱਤਾ ਗਿਆ ਹੈ। ਤੁਹਾਨੂੰ ਜਾਣ ਕੇ ਆਨੰਦ ਵੀ ਆਵੇਗਾ, ਹੈਰਾਨੀ ਵੀ ਹੋਏਗੀ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਜੋ ਕਰਜ਼ ਲੈਣ ਵਾਲੇ ਸੱਤ ਕਰੋੜ ਖਾਤਾਧਾਰਕਾਂ ਵਿੱਚੋਂ 70 % ਔਰਤਾਂ ਹਨ। ਕੋਈ ਵੀ ਹਿੰਦੁਸਤਾਨੀ ਇਸ ਗੱਲ ‘ਤੇ ਮਾਣ ਕਰ ਸਕਦਾ ਹੈ ਕਿ ਬੈਂਕ ਤੋਂ 3 ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਗਿਆ, ਉਸ ਨੂੰ ਲੈਣ ਵਾਲਿਆਂ ਵਿੱਚ 70 % ਔਰਤਾਂ ਹਨ। ਸਰਕਾਰ ਨੇ ਤਾਂ Standup India ਪ੍ਰੋਗਰਾਮ ਤਹਿਤ ਵੀ ਔਰਤ ਉੱਦਮੀਆਂ ਨੂੰ ਆਪਣੇ ਰੋਜ਼ਗਾਰ ਲਈ 10 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਦਾ ਕਰਜ਼ without any guarantee ਦੇਣਾ ਸ਼ੁਰੂ ਕੀਤਾ ਹੈ।
ਗਰੀਬ ਔਰਤਾਂ ਘਰ ਤੋਂ ਨਿਕਲ ਕੇ ਕੰਮ ਕਰ ਸਕਣ, ਰਸੋਈ ਦੇ ਧੂੰਏ ਤੋਂ ਉਨ੍ਹਾਂ ਨੂੰ ਮੁਕਤੀ ਮਿਲੇ, ਹੁਣੇ ਹੀ ਦੀਪਕ ਜੀ ਉਸ ਦਾ ਵੱਡਾ ਵਰਣਨ ਕਰ ਰਹੇ ਸਨ ਅਤੇ ਇਸ ਲਈ ਉੱਜਵਲਾ ਯੋਜਨਾ ਤਹਿਤ ਹੁਣ ਤੱਕ ਦੋ ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਹਨ।
ਇਸ ਨੂੰ ਜ਼ਰਾ ਵਿਸਥਾਰ ਨਾਲ ਦੱਸਣਾ ਚਾਹੁੰਦਾ ਹਾਂ ਤੁਹਾਨੂੰ ਲੋਕਾਂ ਨੂੰ। ਜਦੋਂ ਮੈਂ ਲਾਲ ਕਿਲੇ ਤੋਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਗੈਸ ਸਿਲੰਡਰ ਦੀ subsidy ਕਿਉਂ ਲੈਂਦੇ ਹੋ? ਅਤੇ ਅਮੀਰ ਘਰ ਵਿੱਚ ਵੀ ਸੋਚਿਆ ਨਹੀਂ ਗਿਆ ਸੀ, subsidy ਦੀ ਗੈਸ ਆਉਂਦੀ ਸੀ ਲੈਂਦੇ ਸਨ…ਪਰ ਜਦੋਂ ਮੈਂ ਦੇਸ਼ਵਾਸੀਆਂ ਨੂੰ ਕਿਹਾ, ਇੱਕ ਕਰੋੜ 20 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੇ ਆਪਣੇ ਗੈਸ subsidy surrender ਕਰ ਦਿੱਤੀ। ਅਤੇ ਉਦੋਂ ਮੈਂ ਕਿਹਾ ਸੀ ਕਿ ਇਹ ਗੈਸ subsidy ਜੋ surrender ਹੋਈ ਹੈ, ਮੈਂ ਇਹ ਗ਼ਰੀਬਾਂ ਨੂੰ transfer ਕਰ ਦਿਆਂਗਾ।
ਇੱਕ ਸਮਾਂ ਸੀ ਸਾਡੇ ਦੇਸ਼ ਵਿੱਚ parliament ਦੇ member ਨੂੰ gas connection ਲਈ 25 coupon ਦਿੱਤੇ ਜਾਂਦੇ ਸਨ ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ oblige ਕਰ ਸਕੇ। ਅਤੇ MP ਦੇ ਘਰ ਲੋਕ ਚੱਕਰ ਕੱਟਦੇ ਸਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਇੱਕ gas connection ਮਿਲ ਜਾਏ। gas connection ਦੀ coupon ਦੀ ਕਾਲਾਬਾਜ਼ਾਰੀ ਹੁੰਦੀ ਸੀ। 2014 ਦੀਆਂ ਜੋ ਚੋਣਾਂ ਹੋਈਆਂ ਸਨ, ਇੱਕ ਪਾਰਟੀ ਇਸ ਮੁੱਦੇ ‘ਤੇ ਚੋਣ ਲੜ ਰਹੀ ਸੀ ਲੋਕ ਸਭਾ ਦੀ, ਜੋ ਮੇਰੇ ਖਿਲਾਫ਼ ਲੜ ਰਹੇ ਸਨ, ਉਨ੍ਹਾਂ ਦਾ ਮੁੱਦਾ ਇਹ ਕਿ ਹੁਣ ਨੌਂ ਸਿਲੰਡਰ ਦੇਣਗੇ ਜਾਂ 12 ਸਿਲੰਡਰ ਦੇਣਗੇ? ਹਿੰਦੁਸਤਾਨ ਦੀ ਲੋਕ ਸਭਾ ਦੀ ਚੋਣ, ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ? ਦੇਸ਼ ਦੀ ਸਰਕਾਰ ਕੀ ਹੋਵੇ? ਇੱਕ political party ਦਾ agenda ਸੀ ਕਿ 9 ਸਿਲੰਡਰ ਮਿਲਣਗੇ ਜਾਂ 12 ਸਿਲੰਡਰ? ਤੁਸੀਂ ਕਲਪਨਾ ਕਰ ਸਕਦੇ ਹੋ ਕਿ 2014 ਵਿੱਚ ਜਦੋਂ 9 ਅਤੇ 12 ਦੇ ਵਿਚਕਾਰ ਅਸੀਂ ਅਟਕੇ ਹੋਏ ਸੀ, ਇਸ ਸਰਕਾਰ ਨੇ ਪਿਛਲੇ 11 ਮਹੀਨਿਆਂ ਵਿੱਚ ਇੱਕ ਕਰੋੜ 20 ਲੱਖ ਪਰਿਵਾਰਾਂ ਨੂੰ ਗੈਸ ਦਾ ਚੁੱਲ੍ਹਾ ਪਹੁੰਚਾ ਦਿੱਤਾ ਹੈ।
ਅਤੇ ਇਹ, ਤੁਸੀਂ ਮਾਵਾਂ, ਭੈਣਾਂ ਇੱਥੇ ਬੈਠੀਆਂ ਹੋ, ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ, ਜਦੋਂ ਲੱਕੜੀ ਦਾ ਚੁੱਲ੍ਹਾ ਜਲਾ ਕੇ ਮਾਂ ਖਾਣਾ ਪਕਾਉਂਦੀ ਹੈ ਤਾਂ ਇੱਕ ਦਿਨ ਵਿੱਚ ਉਸ ਦੇ ਸਰੀਰ ਵਿੱਚ 400 ਸਿਗਰਟ ਦਾ ਧੂੰਆਂ ਜਾਂਦਾ ਹੈ। ਬੱਚੇ ਘਰ ਵਿੱਚ ਖੇਡਦੇ ਹਨ ਤਾਂ ਕੀ ਹੁੰਦਾ ਹੈ? ਉਨ੍ਹਾਂ ਦੇ ਸਰੀਰ ਦਾ ਹਾਲ ਕੀ ਹੁੰਦਾ ਹੋਏਗਾ? ਉਸ ਪੀੜ ਨੂੰ ਸਮਝ ਕੇ, ਉਸ ਵੇਦਨਾ ਨੂੰ ਸਮਝ ਕੇ ਇਨ੍ਹਾਂ ਮਾਵਾਂ, ਭੈਣਾਂ ਨੂੰ ਲੱਕੜੀ ਦੇ ਚੁੱਲ੍ਹੇ ਦੇ ਧੂੰਏ ਤੋਂ ਮੁਕਤੀ ਦਿਵਾਉਣ ਦਾ ਮੈਂ ਇੱਕ ਅਭਿਆਨ ਸ਼ੁਰੂ ਕੀਤਾ। ਅਤੇ ਆਉਣ ਵਾਲੇ ਦੋ ਸਾਲਾਂ ਵਿੱਚ 11 ਮਹੀਨੇ ਹੋ ਚੁੱਕੇ, ਦੂਜੇ ਦੋ ਸਾਲ ਵਿੱਚ ਪੰਜ ਕਰੋੜ ਪਰਿਵਾਰਾਂ ਨੂੰ ਜੋ ਕਿ ਸਾਡੇ ਗਰੀਬ ਹਿੰਦੁਸਤਾਨੀਆਂ ਵਿੱਚ total 25 ਕਰੋੜ ਪਰਿਵਾਰ ਹਨ। 5 ਕਰੋੜ ਪਰਿਵਾਰਾਂ ਨੂੰ ਇਸ ਧੂੰਏ ਤੋਂ ਮੁਕਤੀ ਦਿਵਾਉਣ ਦਾ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਇਸ ਕੰਮ ਨੂੰ, ਅਤੇ ਜਿਵੇਂ ਹੁਣੇ ਹੀ ਦੀਪਕ ਜੀ ਦੱਸ ਰਹੇ ਸਨ, ਯੋਜਨਾ ਇੱਕ ਗੱਲ ਹੈ, ਕਾਨੂੰਨ-ਨਿਯਮ ਇੱਕ ਗੱਲ ਹੈ, ਆਮ ਇਨਸਾਨ ਦੀ ਜ਼ਿੰਦਗੀ ਵਿੱਚ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਉਸ ਦਾ implementation ਹੁੰਦਾ ਹੈ। ਆਖਰੀ ਹਿੱਸੇ ‘ਤੇ ਬੈਠੇ ਹੋਏ ਵਿਅਕਤੀ ਤੱਕ ਉਹ ਵਿਵਸਥਾ ਪਹੁੰਚਦੀ ਹੈ ਅਤੇ ਇਸ ਸਰਕਾਰ ਦੀ ਇਹ ਪਛਾਣ ਹੈ ਕਿ ਇੱਥੇ ਜਦੋਂ ਯੋਜਨਾ ਦੀ ਸੰਕਲਪਨਾ ਕੀਤੀ ਜਾਂਦੀ ਹੈ, road map ਤਿਆਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਲਗਾਤਾਰ monitoring ਕਰਕੇ ਉਸ ਨੂੰ ਸਾਕਾਰ ਕੀਤਾ ਜਾਂਦਾ ਹੈ।
ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਚੱਲ ਰਹੀ ਹੈ, ਦੀਨਦਿਆਲ ਅੰਤੋਤਿਆ ਯੋਜਨਾ ਤਹਿਤ ਪਿਛਲੇ ਢਾਈ ਸਾਲ ਵਿੱਚ 10 ਲੱਖ ਤੋਂ ਜ਼ਿਆਦਾ women self-help group ਬਣਾਏ ਗਏ ਹਨ, ਜਿਸ ਵਿੱਚ ਲਗਭਗ ਸਾਢੇ ਤਿੰਨ ਕਰੋੜ ਔਰਤਾਂ ਨੂੰ ਜੋੜਿਆ ਗਿਆ ਹੈ। ਇਸ ਸਾਲ ਬਜਟ ਵਿੱਚ ਵੀ 500 ਕਰੋੜ ਦੇ ਨਿਵੇਸ਼ ਨਾਲ ਮਹਿਲਾ ਸ਼ਕਤੀ ਕੇਂਦਰਾਂ ਦੀ ਸਥਾਪਨਾ ਦਾ ਵੀ ਐਲਾਨ ਕੀਤਾ ਗਿਆ ਹੈ। ਬੇਟੀਆਂ ਦੀ ਬੱਚਤ ‘ਤੇ ਜ਼ਿਆਦਾ ਵਿਆਜ ਮਿਲ ਸਕੇ, ਇਸ ਲਈ ਸੁਕੰਨਿਆ ਸਮਰਿੱਧੀ ਯੋਜਨਾ ਚਲਾਈ ਜਾ ਰਹੀ ਹੈ। ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਬੇਟੀਆਂ ਦੇ account ਇਸ ਯੋਜਨਾ ਤਹਿਤ ਖੋਲ੍ਹੇ ਜਾ ਚੁੱਕੇ ਹਨ।
ਸਾਡੇ ਦੇਸ਼ ਵਿੱਚ ਮਾਤਾ ਮੌਤ ਦਰ, ਸ਼ਿਸ਼ੂ ਮੌਤ ਦਰ, ਪ੍ਰਸੂਤਾ ਮਾਂ ਦਾ ਮਰਨਾ, ਕਦੇ ਕਦੇ pregnancy ਵਿੱਚ ਮਾਂ ਅਤੇ ਬੇਟੀ, ਦੋਨਾਂ ਦਾ, ਬੱਚੇ ਦੋਨਾਂ ਦਾ ਮਰਨਾ, ਇਹ ਵੱਡੀ ਦਰਦਨਾਕ ਸਥਿਤੀ ਹੈ ਸਾਡੇ ਦੇਸ਼ ਵਿੱਚ। ਜਿੰਨੀ ਜ਼ਿਆਦਾ institutional delivery ਵਧੇਗੀ, ਇੰਨੀਆਂ ਅਸੀਂ ਮਾਵਾਂ ਦੀ ਜ਼ਿੰਦਗੀ ਬਚਾ ਸਕਾਂਗੇ, ਬੱਚਿਆਂ ਦੀ ਜ਼ਿੰਦਗੀ ਬਚਾ ਸਕਾਂਗੇ। ਅਤੇ ਇਸ ਲਈ institutional delivery ਨੂੰ ਪ੍ਰੋਤਸਾਹਨ ਦੇਣ ਲਈ ਗਰੀਬ ਗਰਭਵਤੀ ਔਰਤਾਂ ਦੇ account ਵਿੱਚ 6000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਸਿੱਧੀ transfer ਕੀਤੀ ਜਾ ਰਹੀ ਹੈ।
ਇਹ ਫੈਸਲੇ ਜੇਕਰ ਤੁਸੀਂ ਅਲੱਗ-ਥਲੱਗ ਦੇਖੋਗੇ ਤਾਂ ਸ਼ਾਇਦ ਅੰਦਾਜ਼ਾ ਨਹੀਂ ਹੋਏਗਾ ਕਿ ਭਾਰਤ ਦੀ ਨਾਰੀ ਸ਼ਕਤੀ empowerment ਲਈ, ਉਸਦੀ quality of life ਵਿੱਚ ਤਬਦੀਲੀ ਲਿਆਉਣ ਲਈ ਕੀ ਹੋ ਰਿਹਾ ਹੈ, ਪਰ ਅਜਿਹੀਆਂ ਕਈ ਯੋਜਨਾਵਾਂ ਨੂੰ ਜਦੋਂ ਇਕੱਠੇ ਦੇਖਾਂਗੇ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਸਰਕਾਰ ਨਾਰੀ ਦੇ empowerment ਲਈ, ਭਾਰਤ ਦੇ ਵਿਕਾਸ ਵਿੱਚ ਨਾਰੀ ਸ਼ਕਤੀ ਦੀ ਸ਼ਮੂਲੀਅਤ ਲਈ ਕਿੰਨੀ ਸੋਚੀ ਸਮਝੀ ਯੋਜਨਾ ਤਹਿਤ ਇੱਕ-ਇੱਕ ਚੀਜ਼ਾਂ ਨੂੰ ਅੱਗੇ ਵਧਾ ਰਹੀ ਹੈ ਅਤੇ ਕਿੰਨੇ ਵਿਆਪਕ ਪੱਧਰ ‘ਤੇ ਕੰਮ ਹੋ ਰਿਹਾ ਹੈ।
Friends, ਅੱਜ ਦੇਸ਼ ਦੀ 65 % ਤੋਂ ਜ਼ਿਆਦਾ ਜਨਸੰਖਿਆ 35 ਸਾਲ ਤੋਂ ਘੱਟ ਉਮਰ ਦੀ ਹੈ। ਉਸ ਦੇ ਆਪਣੇ ਸੁਪਨੇ ਹਨ। ਉਹ ਕੁਝ ਕਰ ਗੁਜ਼ਰਨਾ ਚਾਹੁੰਦੇ ਹਨ। ਉਹ ਆਪਣੇ ਸੁਪਨੇ ਪੂਰੇ ਕਰ ਸਕਣ, ਆਪਣੀ ਊਰਜਾ ਦੀ ਸਹੀ ਵਰਤੋਂ ਕਰ ਸਕਣ, ਇਸ ਲਈ ਸਰਕਾਰ ਹਰ ਪੱਧਰ ‘ਤੇ, ਹਰ ਤਰੀਕੇ ਨਾਲ ਜੁਟੀ ਹੋਈ ਹੈ, ਪਰ ਉਸ ਵਿੱਚ ਤੁਹਾਡੇ ਵਰਗੀਆਂ ਸੰਸਥਾਵਾਂ, ਤੁਹਾਡੇ ਵਰਗੀਆਂ ਏਜੰਸੀਆਂ, ਇਨ੍ਹਾਂ ਦਾ ਭਰਪੂਰ ਯੋਗਦਾਨ ਜ਼ਰੂਰੀ ਹੁੰਦਾ ਹੈ।
ਅਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ 2022 ਵਿੱਚ, ਅਤੇ ਮੈਂ ਇਹ ਵਿਸ਼ੇਸ਼ ਰੂਪ ਨਾਲ ਬੇਨਤੀ ਕਰਾਂਗਾ ਇੱਥੇ ਬੈਠੇ ਹੋਏ IMC ਦੇ ਸਾਰੇ ਮਹਾਨੁਭਾਵਾਂ ਨੂੰ ਕਿ ਜਦੋਂ 2022 ਵਿੱਚ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਏਗਾ, ਆਜ਼ਾਦੀ ਦੇ 75 ਸਾਲ 2022 ਵਿੱਚ ਹੋ ਰਹੇ ਹਨ, ਅਜੇ ਪੰਜ ਸਾਲ ਸਾਡੇ ਕੋਲ ਬਾਕੀ ਹਨ। ਕੀ ਅਸੀਂ ਹੁਣ ਤੋਂ ਹੀ ਹਰ ਵਿਅਕਤੀ, ਹਰ ਪਰਿਵਾਰ, ਹਰ ਸੰਗਠਨ, ਹਰ ਸਮਾਜਿਕ ਵਿਵਸਥਾ, ਹਰ ਪਿੰਡ ਅਤੇ ਸ਼ਹਿਰ, ਹਰ ਕੋਈ ਮਿਲ ਕੇ ਆਪਣੇ ਲਈ ਕੋਈ ਟੀਚਾ ਤੈਅ ਕਰ ਸਕਦੇ ਹਾਂ? ਕਿ ਅਸੀਂ 2022 ਤੱਕ ਵਿਅਕਤੀ ਦੇ ਨਾਤੇ ਆਪਣੇ ਰਾਹੀਂ ਸਮਾਜ ਲਈ ਕਰਾਂ, ਸੰਸਥਾ ਰਾਹੀਂ ਮੈਂ ਦੇਸ਼ ਲਈ ਸਮਾਜ ਲਈ ਕਰਾਂ। ਅੱਜ ਅਸੀਂ ਆਜ਼ਾਦੀ ਦੀ ਜ਼ਿੰਦਗੀ ਜੀ ਰਹੇ ਹਾਂ। ਅਸੀਂ ਆਪਣੇ ਫੈਸਲੇ ਖੁਦ ਕਰ ਰਹੇ ਹਾਂ। ਸਵਾ ਸੌ ਕਰੋੜ ਦੇਸ਼ਵਾਸੀ ਆਪਣੇ ਭਾਗ ਦੇ ਨਿਰਮਾਤਾ ਹਨ। ਜਿਨ੍ਹਾਂ ਆਜ਼ਾਦੀ ਦੇ ਦਿਵਾਨਿਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣੇ ਆਪ ਨੂੰ ਬਲੀ ਚੜ੍ਹਾ ਦਿੱਤਾ, ਜਵਾਨੀ ਜੇਲ੍ਹ ਵਿੱਚ ਕੱਟ ਦਿੱਤੀ, ਕਸ਼ਟ ਝੱਲੇ, ਕੁਝ ਨੌਜਵਾਨ ਫਾਂਸੀ ਦੇ ਤਖ਼ਤ ‘ਤੇ ਚੜ੍ਹ ਗਏ, ਕੁਝ ਲੋਕਾਂ ਨੇ ਆਪਣੀ ਜਵਾਨੀ ਅੰਡੇਮਾਨ-ਨਿਕੋਬਾਰ ਵਿੱਚ ਕੱਟ ਦਿੱਤੀ, ਕੀ , ਉਨ੍ਹਾਂ ਦੇ ਸੁਪਨੇ ਪੂਰੇ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਹੈ? ਹੁਣ ਜਦੋਂ ਮੈਂ ਆਪਣੀ ਜ਼ਿੰਮੇਵਾਰੀ ਕਹਿੰਦਾ ਹਾਂ ਤਾਂ ਮੈਂ ਸਿਰਫ਼ ਸਰਕਾਰ ਦੀ ਗੱਲ ਨਹੀਂ ਕਰਦਾ ਹਾਂ, ਮੈਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਗੱਲ ਕਰਦਾ ਹਾਂ।
ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ, ਅਸੀਂ ਜਿੱਥੇ ਵੀ ਜਾਈਏ, ਜਿਸ ਨਾਲ ਵੀ ਬੈਠੀਏ, 2022 ਆਜ਼ਾਦੀ ਦੇ 75 ਸਾਲ, ਜਿਵੇਂ ਆਜ਼ਾਦੀ ਤੋਂ ਪਹਿਲਾਂ ਗਾਂਧੀ ਜੀ ਦੀ ਅਗਵਾਈ ਵਿੱਚ ਹਰ ਗਤੀਵਿਧੀ ਅਜ਼ਾਦੀ ਲੈ ਕੇ ਰਹਾਂਗੇ ਕਰਦੇ ਸੀ, ਆਜ਼ਾਦੀ ਲਈ ਆਪਣੇ ਆਪ ਨੂੰ ਜੋੜ ਕੇ ਰੱਖਦੇ ਸਨ। ਕੋਈ ਸਫਾਈ ਅਭਿਆਨ ਕਰਦਾ ਸੀ ਤਾਂ ਵੀ ਅਜ਼ਾਦੀ ਲਈ ਕਰਦਾ ਸੀ, ਕੋਈ ਖਾਦੀ ਬੁਣਦਾ ਸੀ ਤਾਂ ਵੀ ਅਜ਼ਾਦੀ ਲਈ ਕਰਦਾ ਸੀ। ਕੋਈ ਲੋਕਾਂ ਲਈ ਪੜ੍ਹਾਈ ਦਾ ਕੰਮ ਕਰਦਾ ਸੀ ਤਾਂ ਵੀ ਅਜ਼ਾਦੀ ਲਈ ਕਰਦਾ ਸੀ। ਕੋਈ ਸਵਦੇਸ਼ੀ ਦੀ ਬੇਨਤੀ ਕਰਦਾ ਸੀ ਤਾਂ ਵੀ ਆਜ਼ਾਦੀ ਲਈ ਕਰਦਾ ਸੀ। ਹਰ ਕੋਈ ਜੇਲ• ਨਹੀਂ ਜਾਂਦਾ ਸੀ, ਹਰੇਕ ਵਿਅਕਤੀ ਫਾਂਸੀ ਦੇ ਤਖ਼ਤੇ ‘ਤੇ ਨਹੀਂ ਚੜ੍ਹਦੇ ਸਨ, ਪਰ ਜਿੱਥੇ ਸਨ ਉੱਥੇ ਆਜ਼ਾਦੀ ਲਈ ਕੁਝ ਕਰਦੇ ਸਨ। ਕੀ ਅਸੀਂ 2022, ਆਜ਼ਾਦੀ ਦੇ 75 ਸਾਲ, ਕੀ ਅਸੀਂ ਆਪਣੇ ਯੋਗਦਾਨ ਨਾਲ ਮਨਾ ਸਕਦੇ ਹਾਂ? ਮੈਂ ਅੱਜ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ 2022 ਲਈ ਕੋਈ ਸੰਕਲਪ ਕਰੀਏ, ਸੁਪਨੇ ਸੰਜੋਈਏ ਅਤੇ ਦੇਸ਼ ਅਤੇ ਸਮਾਜ ਲਈ ਕੁਝ ਕਰ ਗੁਜ਼ਰਨ ਲਈ ਕੁਝ ਕਦਮ ਅਸੀਂ ਚਲ ਪਈਏ, ਇਹ ਮੇਰੀ ਤੁਹਾਡੇ ਤੋਂ ਉਮੀਦ ਹੈ। ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਦਰਮਿਆਨੀਆਂ ਮਹਿਲਾ ਉੱਦਮੀ ਬਹੁਤ ਛੋਟੇ ਪੱਧਰ ‘ਤੇ ਜੋ product ਤਿਆਰ ਕਰ ਰਹੀਆਂ ਹਨ ਉਹ ਕਿਵੇਂ ਇੱਕ ਵੱਡੇ platform ‘ਤੇ market ਪ੍ਰਾਪਤ ਕਰ ਸਕਣ National, International; ਜਿੱਥੇ ਵੀ ਅਸੀਂ ਪਹੁੰਚਾ ਸਕੀਏ। ਉਹ ਆਪਣੀ ਪੈਠ ਕਿਵੇਂ ਬਣਾ ਸਕਦੀਆਂ ਹਨ, ਕਿਉਂ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੋਈ ਅਭਿਆਨ ਸ਼ੁਰੂ ਕੀਤਾ ਜਾ ਸਕਦਾ ਹੈ?
2022 twenty-twenty two ਤੱਕ ਕੋਈ target fix ਕੀਤਾ ਜਾ ਸਕਦਾ ਹੈ ਕਿ ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ 500 ਜਾਂ 100 ਕੈਂਪ ਲਗਾਏ ਜਾਣਗੇ। ਇੱਕ ਛੋਟਾ ਜਿਹਾ experiment, ਤੁਹਾਨੂੰ ਮੈਂ ਸੁਝਾਅ ਦੇਣਾ ਚਾਹੁੰਦਾ ਹਾਂ, ਤੁਹਾਡੇ ਵਰਗਾ ਇੱਕ catalytic agent ਹੋਵੇ ਜੋ ਸੰਸਥਾ ਕੰਮ ਕਰ ਰਹੀ ਹੋਵੇ, corporate house ਹੋਵੇ ਜੋ ਕੁਝ ਨਾ ਕੁਝ product ਤਿਆਰ ਕਰਦੇ ਹੋਣਗੇ, ਅਤੇ women self-help group. Corporate house ਇਨ੍ਹਾਂ women self-help group ਨੂੰ skill development ਦਾ ਕੰਮ ਕਰੀਏ, ਉਨ੍ਹਾਂ ਨੂੰ raw material ਦੇਈਏ, ਅਤੇ ਜਿਸ ਪ੍ਰਕਾਰ ਦੇ product ਦੀ ਜ਼ਰੂਰਤ ਉਸ Corporate house ਨੂੰ ਹੈ। women self-help group ਤੋਂ ਕਰਵਾ ਦਿਓ। ਅਤੇ Corporate house ਆਪਣੇ ਵੱਡੇ product ਨਾਲ ਇਸਨੂੰ ਜੋੜ ਕੇ marketing ਕਰੇ। ਤੁਸੀਂ ਦੇਖਣਾ ਘੱਟ ਖਰਚ ਵਿੱਚ ਇੱਕ ਬਹੁਤ ਵੱਡਾ ਇੱਕ eco system ਤਿਆਰ ਹੋਏਗਾ, ਜਿੱਥੋਂ ਸਰਕਾਰ ਦੇ ਕਿਧਰੇ ਵਿਚਕਾਰ ਆਏ ਬਿਨਾਂ ਵੀ ਗਰੀਬ ਤੋਂ ਗਰੀਬ ਲੋਕਾਂ ਨੂੰ ਕੰਮ ਦਾ ਅਵਸਰ ਮਿਲ ਜਾਵੇਗਾ। ਅਤੇ ਇਸ ਦਿਸ਼ਾ ਵਿੱਚ ਅਸੀਂ ਕੰਮ ਕਰ ਸਕਦੇ ਹਾਂ।
ਅੱਜ ਭਾਰਤ ਵਿੱਚ ਉਹ ਤਾਕਤ ਹੈ, ਉਹ ਦੁਨੀਆ ਭਰ ਵਿੱਚ ਆਪਣੇ ਮਿਹਨਤੀ ਅਤੇ ਕੁਸ਼ਲ ਕਾਮਿਆਂ ਨੂੰ ਭੇਜ ਸਕਦਾ ਹੈ। ਕੀ ਤੁਹਾਡੀ ਸੰਸਥਾ ਇਸ ਤਰ੍ਹਾਂ ਦਾ ਕੋਈ Online platform develop ਕਰ ਸਕਦੀ ਹੈ? ਜਿਸ ਨਾਲ ਨੌਜਵਾਨਾਂ ਨੂੰ ਇਹ ਪਤਾ ਚਲੇ ਕਿ ਦੁਨੀਆਂ ਦੇ ਕਿਸ ਦੇਸ਼ ਵਿੱਚ ਇਸ ਸਮੇਂ ਕਿਸ ਤਰ੍ਹਾਂ ਦੇ skill ਦੀ demand ਹੈ।
ਸਰਕਾਰ national entrepreneurship promotion scheme ਚਲਾ ਰਹੀ ਹੈ। ਇਸ ਤਹਿਤ ਸਰਕਾਰ 50 ਲੱਖ ਯੁਵਕਾਂ ਨੂੰ sponsor ਕਰਾਉਣਾ ਚਾਹੁੰਦੀ ਹੈ। ਕੀ ਤੁਹਾਡੀ ਸੰਸਥਾ ਕੰਪਨੀਆਂ ਵਿੱਚ scheme ਨੂੰ ਲੈ ਕੇ ਜਾਗਰੂਕਤਾ ਦਾ ਅਭਿਆਨ ਚਲਾ ਸਕਦੀ ਹੈ? ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਯੁਵਕਾਂ ਨੂੰ, ਔਰਤਾਂ ਨੂੰ ਰੁਜ਼ਗਾਰ ਲਈ ਅਵਸਰ ਮਿਲਣ। ਹੁਨਰ ਵਿਕਾਸ ਦੀ training ਲੈਣ ਵਾਲੇ ਯੁਵਕਾਂ ਨੂੰ ਨੌਕਰੀ ਲਈ ਸਰਕਾਰ private sector ਦੀਆਂ ਕੰਪਨੀਆਂ ਨਾਲ ਵੀ ਸਮਝੌਤਾ ਕਰ ਰਹੀ ਹੈ। ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਇਸ ਅਭਿਆਨ ਨਾਲ ਜੁੜਨ, ਇਸ ਲਈ ਤੁਹਾਡੀ ਸੰਸਥਾ ਕਿਸ ਪ੍ਰਕਾਰ ਨਾਲ ਮਦਦ ਕਰ ਸਕਦੀ ਹੈ, ਇਸ ਬਾਰੇ ਵਿੱਚ ਵੀ ਤੁਹਾਨੂੰ ਸੋਚਣਾ ਚਾਹੀਦਾ ਹੈ।
ਕੀ State level bankers committee ਨੂੰ ਮਜ਼ਬੂਤ ਕਰਨ ਲਈ ਤੁਹਾਡੀ ਸੰਸਥਾ ਕੋਈ ਸਹਿਯੋਗ ਦੇ ਸਕਦੀ ਹੈ? ਇਸ ਤਰ੍ਹਾਂ ਕੀ ਬੈਂਕਾਂ ਦੇ training institution ਵਿੱਚ ਤੁਹਾਡੀ ਸੰਸਥਾ ਦੇ ਪ੍ਰਤੀਨਿਧੀ ਜਾ ਕੇ ਕੀ ਆਪਣਾ ਯੋਗਦਾਨ ਦੇ ਸਕਦੇ ਹਨ? IMC ਦੇ ladies wing ਦੀ ਹਰ ਮੈਂਬਰ ਨੂੰ business ਦੀਆਂ ਬਰੀਕੀਆਂ ਸਬੰਧੀ ਗਹਿਰੀ ਸਮਝ ਹੈ। ਉਹ ਉੱਠਦੇ ਬੈਠਦੇ ਪੈਸੇ, business, ਵਪਾਰ, ਇਹ ਸਭ ਚਰਚਾ ਕਰਨਾ ਉਨ੍ਹਾਂ ਦੇ ਸੁਭਾਅ ਵਿੱਚ ਹੈ। ਆਪਣਾ business ਸ਼ੁਰੂ ਕਰਨ ਵਿੱਚ ਕਿਸ ਪ੍ਰਕਾਰ ਦੀਆਂ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਨੂੰ ਭਲੀਭਾਂਤ ਪਤਾ ਹੈ।
ਅਤੇ ਇਸ ਲਈ ਮੈਂ ਉਮੀਦ ਕਰਾਂਗਾ ਕਿ ਤੁਹਾਡੇ ਸੰਗਠਨ ਜ਼ਰੀਏ ਸਮਾਜ ਦੇ ਆਮ ਲੋਕ ਜਿਨ੍ਹਾਂ ਦਾ ਤੁਹਾਡੇ ਲੋਕਾਂ ਵਿਚਕਾਰ ਉੱਠਣਾ ਬੈਠਣਾ ਸੰਭਵ ਨਹੀਂ ਹੈ, ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਅਸੀਂ ਨਵੀਂ ਤਾਕਤ ਦੇ ਸਕਦੇ ਹਾਂ।
ਅਜੇ ਸਾਡੇ ਦੀਪਕ ਜੀ GST ਦੇ ਵਿਸ਼ੇ ਵਿੱਚ ਕਹਿ ਰਹੇ ਸਨ। ਸਮਾਂ ਰਹਿੰਦੇ ਹੋਏ GST ਦੇ ਸਬੰਧ ਵਿੱਚ ਸਾਨੂੰ ਲੋਕਾਂ ਨੂੰ ਉੱਦਮੀਆਂ, ਖਾਸ ਕਰਕੇ ਮਹਿਲਾ ਉੱਦਮੀਆਂ ਲਈ, ਕੀ ਅਸੀਂ ਉਨ੍ਹਾਂ ਲਈ ਕੋਈ ਛੋਟੇ, ਛੋਟੇ, ਛੋਟੇ study camp ਲਾ ਸਕਦੇ ਹਾਂ।
Technology ਦਾ ਕਿਵੇਂ ਉਪਯੋਗ ਕਰਨਾ ਹੈ? GST ਨੂੰ ਕਿਵੇਂ stream-less ਬਣਾਉਣਾ ਹੈ? Tax-system ਨਵਾਂ ਕੰਮ ਹੈ? ਉਸ ਨਾਲ ਜੋ ਆਮ ਵਿਅਕਤੀ ਹਨ, ਉਸ ਦੀ ਕਿੰਨੀ ਸੁਵਿਧਾ ਵਧਣ ਵਾਲੀ ਹੈ? ਇਹ ਸਾਰੀਆਂ ਗੱਲਾਂ ਜੇਕਰ ਅਸੀਂ ਦੱਸ ਸਕਦੇ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ GST ਜੋ ਕਿ ਕਿੰਨੇ ਸਾਲਾਂ ਤੋਂ ਮੰਗ ਸੀ। ਹਰ ਕੋਈ ਚਾਹੁੰਦਾ ਸੀ, ਹੁਣ ਹੋਇਆ ਹੈ ਤਾਂ ਸਫਲ ਬਣਾਉਣ ਲਈ ਸਾਡਾ ਸਾਰਿਆਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ।
ਅਤੇ ਲੋਕਤੰਤਰ ਜਿਸ ਰੂਪ ਵਿੱਚ ਅਸੀਂ ਜਾਣਿਆ ਸਮਝਿਆ ਹੈ ਉਸ ਨੂੰ ਥੋੜਾ ਬਦਲਣ ਦੀ ਲੋੜ ਹੈ। ਜ਼ਿਆਦਾਤਰ ਇਹ ਮੰਨਿਆ ਗਿਆ ਕਿ ਪੰਜ ਸਾਲ ਵਿੱਚ ਇੱਕ ਵਾਰ ਗਏ, ਬਟਨ ਦਬਾ ਦਿੱਤਾ,ਉਂਗਲੀ ‘ਤੇ ਕਾਲਾ ਟਿੱਕਾ ਲਗਾ ਦਿੱਤਾ ਗਿਆ ਤਾਂ ਦੇਸ਼ ਦਾ ਲੋਕਤੰਤਰ ਹੋ ਗਿਆ। ਜੀ ਨਹੀਂ, ਲੋਕਤੰਤਰ ਹਰ ਪਲ ਸ਼ਮੂਲੀਅਤ ਦੀ, ਭਾਗੀਦਾਰੀ ਦੀ ਯਾਤਰਾ ਹੈ। ਹਰ ਪੱਧਰ ‘ਤੇ ਹਰ ਵਿਅਕਤੀ ਦੀ ਭਾਗੀਦਾਰੀ ਦੇ ਬਿਨਾਂ ਲੋਕਤੰਤਰ ਸਫਲ ਨਹੀਂ ਹੁੰਦਾ ਹੈ। ਸਰਕਾਰ ਕੋਈ contractor ਨਹੀਂ ਹੈ ਜਿਸ ਨੂੰ ਅਸੀਂ ਆਪਣਾ ਭਾਗ ਬਦਲਣ ਦਾ contract ਦੇ ਦਿੱਤਾ, ਪੰਜ ਸਾਲ ਵਿੱਚ ਉਹ ਭਾਗ ਬਦਲ ਦੇਣਗੇ। ਸਰਕਾਰ ਅਤੇ ਜਨਤਾ ਇੱਕ ਮਜ਼ਬੂਤ ਸਾਂਝੇਦਾਰੀ ਹੁੰਦੀ ਹੈ ਜੋ ਮਿਲ ਕੇ ਦੇਸ਼ ਦਾ ਭਾਗ ਬਦਲਦੇ ਹਨ, ਦੇਸ਼ ਦੀ ਅਰਥਵਿਵਸਥਾ ਨੂੰ ਬਦਲਦੇ ਹਨ, ਦੇਸ਼ ਦੀ ਨਵੀਂ ਪੀੜ੍ਹੀ ਦੇ ਸੁਪਨੇ ਪੂਰੇ ਕਰਨ ਲਈ ਉਪਰਾਲੇ ਕਰਦੇ ਹਨ। ਆਓ, 21ਵੀਂ ਸਦੀ ਦੇ ਵਿਸ਼ਵ ਵਿੱਚ ਜਿਸ ਪ੍ਰਕਾਰ ਦੀਆਂ ਚੁਣੌਤੀਆਂ ਹਨ, ਵਿਸ਼ਵ ਵਿੱਚ ਜਿਸ ਪ੍ਰਕਾਰ ਦਾ ਮਾਹੌਲ ਬਦਲਿਆ ਹੈ, ਅਸੀਂ ਵੀ ਮਿਲ ਕੇ New India ਦਾ ਸੁਪਨਾ ਲੈ ਕੇ ਚਲੀਏ। New India ਦਾ ਸਾਡਾ ਆਪਣਾ ਕੋਈ ਸੰਕਲਪ ਹੋਣਾ ਚਾਹੀਦਾ ਹੈ। New India ਦਾ ਸਾਡਾ ਆਪਣਾ ਕੋਈ ਨਾ ਕੋਈ ਯੋਗਦਾਨ ਪਾਉਣ ਦਾ road map ਹੋਣਾ ਚਾਹੀਦਾ ਹੈ। ਮੈਂ ਕੁਝ ਸੁਝਾਅ ਅੱਜ ਤੁਹਾਡੇ ਸਾਹਮਣੇ ਰੱਖੇ ਹਨ, ਹੋ ਸਕਦਾ ਹੈ ਇਸ ਤੋਂ ਵੀ ਬਿਹਤਰ option ਤੁਹਾਡੇ ਕੋਲ ਹੋਣਗੀਆਂ। ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਜੋ ਵੀ ਟੀਚੇ ਤੈਅ ਕਰੋ, ਉਸ ਵਿੱਚ ਪੂਰੀ ਤਾਕਤ ਨਾਲ ਜੁਟ ਜਾਓ। New India ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦਾ ਸੁਪਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਸਵਾ ਸੌ ਕਰੋੜ ਭਾਰਤੀਆਂ ਨੂੰ ਮਿਲ ਕੇ ਰਸਤੇ ਕੱਢਣੇ ਹੋਣਗੇ, ਮਿਲ ਕੇ ਕੰਮ ਕਰਨਾ ਹੋਏਗਾ। ਅਤੇ ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ।
IMC ਦੀ ladies wing ਨੂੰ 50 ਸਾਲ ਪੂਰੇ ਹੋਣ ‘ਤੇ ਮੈਂ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਮੈਂ ਖੁਦ ਉੱਥੇ ਨਹੀਂ ਆ ਸਕਿਆ, ਸਮਾਂ ਸੀਮਾ ਸੀ, ਪਰ ਫਿਰ ਵੀ ਤੁਸੀਂ ਲੋਕਾਂ ਨੇ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ। ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ।
ਧੰਨਵਾਦ।