Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਭਰੂਚ, ਗੁਜਰਾਤ ‘ਚ ਵੱਖੋ-ਵੱਖਰੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ ਜਾਣ ਮੌਕੇ ਭਾਸ਼ਣ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਭਰੂਚ, ਗੁਜਰਾਤ ‘ਚ ਵੱਖੋ-ਵੱਖਰੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ ਜਾਣ ਮੌਕੇ ਭਾਸ਼ਣ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਭਰੂਚ, ਗੁਜਰਾਤ ‘ਚ ਵੱਖੋ-ਵੱਖਰੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ ਜਾਣ ਮੌਕੇ ਭਾਸ਼ਣ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਭਰੂਚ, ਗੁਜਰਾਤ ‘ਚ ਵੱਖੋ-ਵੱਖਰੇ ਵਿਕਾਸ ਪ੍ਰੋਜੈਕਟ ਸਮਰਪਿਤ ਕੀਤੇ ਜਾਣ ਮੌਕੇ ਭਾਸ਼ਣ ਦਾ ਮੂਲ-ਪਾਠ


 

ਕੱਲ੍ਹ ਮੈਂ ਮਾਂ ਗੰਗਾ ਕੋਲ ਸੀ, ਅੱਜ ਮਾਂ ਨਰਮਦਾ ਕੋਲ ਹਾਂ; ਕੱਲ੍ਹ ਬਨਾਰਸ ਸਾਂ, ਅੱਜ ਭਰੂਚ ਹਾਂ; ਬਨਾਰਸ ਇਤਿਹਾਸ ਤੋਂ ਵੀ ਪੁਰਾਣਾ ਹਿੰਦੁਸਤਾਨ ਦਾ ਸ਼ਹਿਰ ਹੈ, ਭਰੂਚ ਗੁਜਰਾਤ ਦਾ ਪੁਰਾਤਨ ਸ਼ਹਿਰ ਹੈ।

ਭਰਾਵੋ-ਭੈਣੋ, ਮੈਂ ਸਭ ਤੋਂ ਪਹਿਲਾਂ ਤਾਂ ਸ੍ਰੀਮਾਨ ਨਿਤਿਨ ਗਡਕਰੀ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ, ਗੁਜਰਾਤ ਸਰਕਾਰ ਨੂੰ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਦੁਨੀਆ ਨੂੰ ਪਤਾ ਨਹੀਂ ਚਲੇਗਾ ਇਸ ਬ੍ਰਿਜ ਬਣਨ ਦਾ ਮਤਲਬ ਕੀ ਹੁੰਦਾ ਹੈ ਕਿਉਂਕਿ ਭਰੂਚ ਨੇ ਬ੍ਰਿਜ ਨਾ ਹੋਣ ਦਾ ਦੁੱਖ ਕਿਹੋ ਜਿਹਾ ਹੁੰਦਾ ਹੈ, ਉਹ ਬਰਾਬਰ ਝੱਲਿਆ ਹੈ। ਜਦੋਂ ਇੰਨੀਆਂ ਤਕਲੀਫ਼ਾਂ ਝੱਲੀਆਂ ਹੋਣ, ਘੰਟਿਆਂ-ਘੰਟਿਆਂ ਤੱਕ Ambulance ਨੂੰ ਵੀ ਰੁਕੇ ਰਹਿਣਾ ਪਿਆ ਹੋਵੇ, ਤਦ ਇਹ ਸਹੂਲਤ ਪ੍ਰਾਪਤ ਹੋਵੇ; ਉਹ ਕਿੰਨਾ ਵੱਡਾ ਅਰਥ ਰੱਖਦੀ ਹੈ, ਇਹ ਗੁਜਰਾਤ ਦੇ ਲੋਕ ਭਲੀ-ਭਾਂਤ ਜਾਣਦੇ ਹਨ। ਅਤੇ ਭਰਾਵੋ-ਭੈਣੋ, ਇਹ ਬ੍ਰਿਜ ਦਾ ਬਣਨਾ ਇਹ ਸਿਰਫ਼ ਭਰੂਚ ਐਂਕਲੇਸ਼ਵਰ ਦੀ ਸਮੱਸਿਆ ਦਾ ਮੁੱਦਾ ਨਹੀਂ ਹੈ, ਇਹ ਹਿੰਦੁਸਤਾਨ ਦੇ ਪੱਛਮੀ ਭਾਰਤ ਦੀ ਹਰੇਕ ਨੂੰ ਤਕਲੀਫ਼ ਦੇਣ ਵਾਲੀ ਹਾਲਤ ਸੀ।

ਅਸੀਂ ਜਿੰਨਾ ਸਮਾਂ ਮੁੱਖ ਮੰਤਰੀ ਰਹੇ, ਇਸ ਗੱਲ ਲਈ ਲੜਦੇ ਰਹੇ। ਪਰ ਜਦੋਂ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਸਮਾਂ-ਸੀਮਾ ਵਿੱਚ ਆਧੁਨਿਕ ਟੈਕਨੋਲੋਜੀ ਵੱਲੋਂ ਹਿੰਦੁਸਤਾਨ ਵਿੱਚ ਪਹਿਲੀ ਵਾਰ ਇੰਨਾ ਲੰਮਾ ਇਸ ਟੈਕਨੋਲੋਜੀ ਵਾਲਾ ਬ੍ਰਿਜ ਬਣਿਆ ਅਤੇ ਉਹ ਵੀ ਮਾਂ ਨਰਮਦਾ ਦੇ ਕੰਢੇ ਉੱਤੇ ਬਣਿਆ।

ਨਿਤਿਨ ਜੀ ਨੇ ਜਿਸ ਮਨ ਨਾਲ ਇਸ ਕੰਮ ਨੂੰ ਹੱਥ ਵਿੱਚ ਲਿਆ, regular follow-up ਕੀਤਾ, ਉਨ੍ਹਾਂ ਦੇ Department ਦੀ ਪੂਰੀ ਟੀਮ ਨਤੀਜਾ ਲਿਆਉਣ ਲਈ ਕੋਸ਼ਿਸ਼ ਕਰਦੀ ਰਹੀ। ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਇਸ ਬ੍ਰਿਜ ਦਾ ਉਦਘਾਟਨ ਕਰ ਸਕ ਰਹੇ ਹਾਂ।

ਹੁਣੇ ਮੈਂ ਉੱਤਰ ਪ੍ਰਦੇਸ਼ ਵਿੱਚ ਸਾਂ। ਚੋਣ ਸਭਾਵਾਂ ਲਈ ਵੱਖੋ-ਵੱਖਰੇ ਇਲਾਕੇ ‘ਚ ਜਾਂਦਾ ਸਾਂ, ਤਾਂ ਲੋਕ ਮੈਨੂੰ ਕੁਝ ਸਮਾਰਕ ਵਿਖਾਉਂਦੇ ਸਨ। ਕੀ ਸਮਾਰਕ ਸਨ? ਕੋਈ ਕਹਿੰਦਾ ਸੀ ਕਿ ਉਹ ਦੂਰ ਜੋ ਦਿਸਦਾ ਹੈ ਨਾ ਖੰਭਾ, pillar ਦਿਸਦਾ ਹੈ ਨਾ, ਇਹ 15 ਵਰ੍ਹੇ ਪਹਿਲਾਂ ਬ੍ਰਿਜ ਦੀ ਨੀਂਹ-ਪੱਥਰ ਰੱਖਿਆ ਗਿਆ ਸੀ। ਹਾਲੇ ਤੱਕ ਦੋ ਖੰਭੇ ਪਏ ਹਨ, ਅੱਗੇ ਨਹੀਂ ਹੋਇਆ ਹੈ। ਕਾਸ਼ੀ ਵਿੱਚ ਵੀ 13 ਵਰ੍ਹੇ ਪੁਰਾਣਾ ਇੱਕ structure ਲਟਕਿਆ ਪਿਆ ਹੈ। ਮੈਂ ਕਿਹਾ ਕਿ ਵਧੀਆ ਹੁੰਦਾ ਭਾਰਤ ਸਰਕਾਰ ਨੂੰ ਦੇ ਦਿੰਦੇ, ਮੈਂ ਆ ਕੇ ਇਸ ਨੂੰ ਪੂਰਾ ਕਰ ਦਿੰਦਾ। ਇੱਕ ਪਾਸੇ ਦੇਸ਼ ਵਿੱਚ ਕੋਈ ਵੀ ਕੰਮ 10 ਸਾਲ, 12 ਸਾਲ, 15 ਸਾਲ ਅਤੇ ਇਹ ਆਮ ਗੱਲ ਲੱਗਦੀ ਹੁੰਦੀ ਸੀ; ਉਸ ਦੇ ਸਾਹਮਣੇ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦਾ culture ਜੋ ਗੁਜਰਾਤ ਵਿੱਚ ਅਸੀਂ ਲੋਕਾਂ ਨੇ ਲਾਗੂ ਕੀਤਾ ਸੀ, ਅੱਜ ਸਮੁੱਚੇ ਹਿੰਦੁਸਤਾਨ ਵਿੱਚ ਲਾਗੂ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਭਰਾਵੋ-ਭੈਣੋ, ਅੱਜ ਮੈਨੂੰ DAHEJ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਕੋਈ ਕਲਪਨਾ ਨਹੀਂ ਕਰ ਸਕਦਾ ਕਿ DAHEJ, ਉਹ ਕੇਵਲ ਭਰੂਚ ਦਾ ਗਹਿਣਾ ਨਹੀਂ ਹੈ; DAHEJ ਸਮੁੱਚੇ ਹਿੰਦੁਸਤਾਨ ਦਾ ਗਹਿਣਾ ਹੈ। ਜਦੋਂ ਉਸ ਦਾ ਮੁਕੰਮਲ ਵਿਕਾਸ ਹੋਵੇਗਾ ਅਤੇ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਲਗਭਗ 8 ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਉਸ ਵਿੱਚ ਸਮਰੱਥਾ ਹੋਵੇਗੀ। ਤੁਸੀਂ ਵਿਚਾਰ ਕਰੋ ਇਸ ਖੇਤਰ ਵਿੱਚ ਇੰਨਾ ਵੱਡਾ ਰੋਜ਼ਗਾਰ ਦਾ ਮੌਕਾ ਪੈਦਾ ਹੋਵੇ, ਸਥਿਤੀ, ਇਸ ਇਲਾਕੇ ਦਾ ਸਥਾਨ, ਸਥਿਤੀ ਕਿਵੇਂ ਬਣੇਗੀ, ਇਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਰਾਵੋ। ਅਤੇ ਮੈਂ ਵਾਰ-ਵਾਰ DAHEJ ਜਾਂਦਾ ਸਾਂ, ਤੁਸੀਂ ਭਲੀ-ਭਾਂਤ ਜਾਣਦੇ ਹੋ। ਉਸ ਦੇ ਚੱਪੇ-ਚੱਪੇ ਤੋਂ ਮੈਂ ਵਾਕਫ਼ ਹਾਂ। ਆਪਣੀਆਂ ਅੱਖਾਂ ਨਾਲ ਉਸ ਨੂੰ ਵਿਕਸਤ ਹੁੰਦਿਆਂ ਤੱਕਿਆ ਹੈ। ਅਤੇ ਅੱਜ ਜਦੋਂ ਪੁਰਨਤਾ ਵੱਲ ਕਦਮ ਰੱਖ ਰਿਹਾ ਹੈ, PCPR, DAHEJ, OPAL ਭਰਾਵੋ, ਭੈਣੋ ਦੇਸ਼ ਦੀ ਆਰਥਿਕ ਧਾਰਾ ਨੂੰ ਇੱਕ ਨਵੀਂ ਤਾਕਤ ਮਿਲਣ ਵਾਲੀ ਹੈ ਅਤੇ ਇਹ ਭਰੂਚ ਦੀ ਧਰਤੀ ਉੱਤੇ ਹੋ ਰਿਹਾ ਹੈ। ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੈਂ ਮੁੱਖ ਮੰਤਰੀ ਜੀ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ, ਕਿਉਂਕਿ ਜਦੋਂ ਬੱਸ Port ਦੀ ਕਲਪਨਾ ਕੀਤੀ; ਮੈਂ ਇੱਥੇ ਮੁੱਖ ਮੰਤਰੀ ਸਾਂ ਤਾਂ ਮੇਰੇ ਮਨ ਵਿੱਚ ਇੱਕ ਵਿਚਾਰ ਆਉਂਦਾ ਸੀ ਕਿ ਅਜਿਹੀ ਕਿਹੋ ਜਿਹੀ ਸਰਕਾਰ ਹੈ, ਇਹ ਅਮੀਰ ਜੇ ਹਵਾਈ ਅੱਡੇ ‘ਤੇ ਜਾਂਦਾ ਹੈ, ਹਵਾਈ ਜਹਾਜ਼ ਵਿੱਚ ਬੈਠਣ ਜਾਂਦਾ ਹੈ, ਤਾਂ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੁੰਦੀ ਹੈ। ਠੰਢੀ ਹਵਾ ਚੱਲਦੀ ਹੈ, ਠੰਢਾ ਪਾਣੀ ਮਿਲਦਾ ਹੈ, ਜੋ ਖਾਣੇ ਲਈ, ਚਾਹੇ ਉਹ ਖਾਣਾ ਮਿਲਦਾ ਹੈ, ਕੀ ਮੇਰੇ ਦੇਸ਼ ਦੇ ਗ਼ਰੀਬ ਨੂੰ ਇਸ ਦਾ ਹੱਕ ਨਹੀਂ ਹੋਣਾ ਚਾਹੀਦਾ? ਕੀ ਹਵਾਈ ਜਹਾਜ਼ ਵਿੱਚ ਉੱਡਣ ਵਾਲਿਆਂ ਲਈ ਹੀ ਇਹ ਸਭ ਹੋਣਾ ਚਾਹੀਦਾ ਹੈ? ਇਸ ਗੱਲ ਨੇ ਮੇਰੇ ਮਨ ਨੂੰ ਹਰ ਛਿਣ ਝੰਜੋੜਿਆ।

ਅਤੇ ਉਸ ਦਾ ਨਤੀਜਾ ਸੀ ਕਿ ਵੜੋਦਰਾ ਵਿੱਚ, ਬਰੋੜ ਵਿੱਚ ਸਭ ਤੋਂ ਪਹਿਲਾਂ PPP Model ਉੱਤੇ ਇੱਕ ਅਜਿਹਾ ਬੱਸ ਅੱਡਾ ਬਣਿਆ, ਇੱਕ ਅਜਿਹਾ Port ਬਣਿਆ, ਜਿਸ ਦੀ ਵਿਡੀਓ YouTube ਉੱਤੇ ਦੁਨੀਆ ਭਰ ਵਿੱਚ ਲੱਖਾਂ ਲੋਕ ਵੇਖਦੇ ਰਹੇ ਕਿ ਅਜਿਹਾ ਵੀ ਕੋਈ Bus Stand ਹੋ ਸਕਦਾ ਹੈ? ਅਤੇ ਬੱਸ ਵਿੱਚ ਗ਼ਰੀਬ ਤੋਂ ਗ਼ਰੀਬ ਵਿਅਕਤੀ ਜਾਂਦਾ ਹੈ। ਗ਼ਰੀਬ ਤੋਂ ਗ਼ਰੀਬ ਵਿਅਕਤੀ ਆਪਣੇ ਹੱਥ ਵਿੱਚ ਝੋਲ਼ਾ ਲੈ ਕੇ ਬੱਸ ਵਿੱਚ ਜਾਂਦਾ ਹੈ। ਬੀੜੀ ਪੀਂਦਾ ਹੈ, ਕਿਤੇ ਵੀ ਬੀੜੀ ਸੁੱਟਦਾ ਹੈ। ਅੱਜ ਜੇ ਬੜੌਦਾ ‘ਚ ਜਾਈਏ, ਉਹ ਪੂਰੀ ਤਰ੍ਹਾਂ ਸਾਫ਼-ਸੁਥਰਾ Bust Stand. ਉਸੇ Model ਉੱਤੇ ਅਹਿਮਦਾਬਾਦ ‘ਚ ਬਣਿਆ। ਹੁਣ ਤੱਕ ਸ਼ਾਇਦ ਚਾਰ ਬਣ ਚੁੱਕੇ ਹਨ ਅਤੇ ਮੈਨੂੰ ਖ਼ੁਸ਼ੀ ਹੈ ਕਿ ਸੂਬਾ ਸਰਕਾਰ ਨੇ ਉਸੇ ਯੋਜਨਾ ਨੂੰ ਅੱਗੇ ਵਧਾਉਂਦਿਆਂ ਉਹੋ ਜਿਹਾ ਸ਼ਾਨਦਾਰ Bus Port ਭਰੂਚ ਵਿਖੇ ਬਣਾਉਣ ਦਾ ਫ਼ੈਸਲਾ ਕੀਤਾ ਹੈ।

ਤੁਸੀਂ ਕਲਪਨਾ ਕਰੋ ਭਰੂਚ ਤੋਂ Sardar Sarovar Dam (ਸਰਦਾਰ ਸਰੋਵਰ ਡੈਮ) ਤੱਕ ਲਗਭਗ ਸਵਾ ਸੌ, ਡੇਢ ਸੌ ਕਿਲੋਮੀਟਰ ਦਾ ਪੂਰਾ ਰਸਤਾ ਇਹ ਪਾਣੀ ਨਾਲ ਪੂਰਾ ਨੱਕੋ-ਨੱਕ ਭਰਿਆ ਹੋਵੇਗਾ, ਉਹ ਦ੍ਰਿਸ਼ ਕਿੰਨਾ ਆਨੰਦਦਾਇਕ ਹੋਵੇਗਾ। ਉਸੇ ਪੂਰੇ ਇਲਾਕੇ ਵਿੱਚ ਜ਼ਮੀਨ ‘ਚ ਪਾਣੀ ਜਾਣ ਨਾਲ ਲਗਭਗ ਡੇਢ ਸੌ ਕਿਲੋਮੀਟਰ ਦਾ ਇਲਾਕਾ, ਦੋਵੇਂ ਪਾਸੇ 20-20 ਕਿਲੋਮੀਟਰ ਪਾਣੀ ਦੇ ਅੰਦਰ ਉੱਪਰ ਆਉਣਗੇ।

ਭਰੂਚ ‘ਚ, ਮੈਂ ਜਦੋਂ ਮੁੱਖ ਮੰਤਰੀ ਸਾਂ, ਤਦ ਵੀ ਇਹ ਗੱਲ ਆਉਂਦੀ ਸੀ। ਤਦ ਸਾਡਾ ਰਮੇਸ਼ ਇੱਥੋਂ ਦਾ ਇੱਕ ਵਿਧਾਇਕ ਹੁੰਦਾ ਸੀ। ਤਦ ਵੀ ਇਹ ਗੱਲ ਆਉਂਦੀ ਸੀ ਕਿ ਇੱਥੇ ਪੀਣ ਦਾ ਪਾਣੀ।

ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਚਿੱਤਰ ਨੂੰ ਭਲੀ-ਭਾਂਤ ਵੇਖ ਸਕ ਰਿਹਾ ਹਾਂ। ਅਤੇ ਵਿਸ਼ਵ ਦਾ ਸਭ ਤੋਂ ਉੱਚਾ ਸਰਦਾਰ ਵੱਲਭ ਭਾਈ ਪਟੇਲ ਦਾ Statue ਬਣੇਗਾ, Statue of Unity. ਵਿਸ਼ਵ ਭਰ ਦੇ ਯਾਤਰੀ ਆਉਣਗੇ, ਕੇਵਡਿਆ ਕੋਰਿਨ ਤੱਕ ਬਹੁਤ ਉੱਤਮ ਕਿਸਮ ਦੀ ਰੋਡ ਸਾਡੇ ਨਿਤਿਨ ਜੀ ਦਾ Department ਬਣਾ ਰਿਹਾ ਹੈ। ਪਰ ਇੱਕ ਹੋਰ ਸੰਭਾਵਨਾ ਲਈ ਵੀ ਮੈਂ ਨਿਤਿਨ ਜੀ ਨੂੰ ਕਿਹਾ ਹੈ ਕਿ ਉਸ ਦਾ ਵੀ ਹੁਣੇ ਤੋਂ ਅਭਿਆਸ ਸ਼ੁਰੂ ਕਰਵਾ ਦਿੱਤਾ ਜਾਵੇ, ਜੇ ਭਾੜਭੂਜ ਦਾ ਬੀਅਰ ਬਣ ਜਾਂਦਾ ਹੈ। ਅਤੇ ਨਰਮਦਾ ਦੇ ਅੰਦਰ ਪਾਣੀ ਰਹਿੰਦਾ ਹੈ ਤਾਂ ਕੀ ਅਸੀਂ ਟੂਰਿਸਟਾਂ ਨੂੰ ਇੱਥੇ ਇਹ ਛੋਟੇ-ਛੋਟੇ Steamer ਵਿੱਚ Sardar Sarovar Dam (ਸਰਦਾਰ ਸਰੋਵਰ ਡੈਮ) ਤੱਕ ਲਿਜਾ ਸਕਦੇ ਹਾਂ?

ਲੋਕ, ਗੋਆ ‘ਚ ਜਨਮ ਦਿਨ ਮਨਾਉਣਾ ਹੈ, ਤਾਂ ਛੋਟੇ-ਛੋਟੇ Steamer ਵਿੱਚ ਪਾਣੀ ਦੇ ਅੰਦਰ ਚਲੇ ਜਾਂਦੇ ਹਨ। ਇਸ ਇਲਾਕੇ ਵਿੱਚ ਵੀ ਸੂਰਤੀ ਲੋਕਾਂ ਨੇ ਜਨਮ ਦਿਨ ਮਨਾਉਣਾ ਹੋਵੇਗਾ, ਤਾਂ ਉਹ ਵੀ ਇੱਥੇ ਆ ਜਾਣਗੇ; ਅਤੇ ਭਰੂਚ ਵਾਲੇ ਤਾਂ ਜਾਣਗੇ ਹੀ ਜਾਣਗੇ।

ਭਰਾਵੋ-ਭੈਣੋ, ਇੱਕ ਹੀ ਵਿਵਸਥਾ ਨਾਲ ਕਿੰਨੀ ਤਬਦੀਲੀ ਲਿਆਂਦੀ ਜਾ ਸਕਦੀ ਹੈ, ਜੇ Vision ਸਾਫ਼ ਹੋਵੇ, ਨੀਅਤ ਠੀਕ ਹੋਵੇ, ਨੀਤੀਆਂ perfect ਹੋਣ, ਤਾਂ ਸਫ਼ਲਤਾ ਦੇ ਰਾਹ ਵਿੱਚ ਕੁਝ ਨਹੀਂ ਆਉਂਦਾ ਭਰਾਵੋ-ਭੈਣੋ; ਸਫ਼ਲਤਾ ਹਾਸਲ ਹੋ ਕੇ ਰਹਿੰਦੀ ਹੈ।

ਮੈਂ ਅੱਜ ਜਦੋਂ ਗੁਜਰਾਤ ‘ਚ ਆਇਆ ਹਾਂ, ਨਿਤਿਨ ਜੀ ਆਏ ਹਨ, ਤਾਂ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੇ Department ਦਾ ਐਲਾਨ ਮੈਂ ਕਰਾਂ। ਚਾਹੇ ਮੈਂ ਕਰਦਾ ਹਾਂ ਪਰ Credit ਨਿਤਿਨ ਜੀ ਨੂੰ ਜਾਂਦਾ ਹੈ। ਇਹ ਉਨ੍ਹਾਂ ਦੀ ਕਲਪਨਾ ਤੇ ਉਨ੍ਹਾਂ ਵੱਲੋਂ ਦਲੇਰਾਨਾ ਫ਼ੈਸਲੇ ਲੈਣ ਦੀ ਜੋ ਸਮਰੱਥਾ ਹੈ, ਉਸੇ ਦਾ ਨਤੀਜਾ ਹੈ। ਉਨ੍ਹਾਂ ਦੇ Department ਨੇ ਫ਼ੈਸਲਾ ਕੀਤਾ ਹੈ ਅਤੇ ਮੈਨੂੰ ਖ਼ੁਸ਼ੀ ਹੋਣੀ ਸੁਭਾਵਕ ਹੈ। ਉਨ੍ਹਾਂ ਨੇ ਗੁਜਰਾਤ ਵਿੱਚ ਅੱਠ Highways ਨੂੰ National Highway ਵਿੱਚ convert ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਕਰਨ ਵਿੱਚ ਲਗਭਗ 12 ਹਜ਼ਾਰ ਕਰੋੜ ਰੁਪਏ Investment ਹੋਵੇਗੀ, 12 ਹਜ਼ਾਰ ਕਰੋੜ ਰੁਪਏ। ਇਕੱਲੇ ਨਿਤਿਨ ਜੀ ਦੇ Department ਦਾ ਇਹ ਅੱਠ ਰਸਤਿਆਂ ਉੱਤੇ 12 ਹਜ਼ਾਰ ਕਰੋੜ ਰੁਪਿਆ ਲੱਗੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, ਗੁਜਰਾਤ ਦੇ Infrastructure ਨੂੰ ਚਾਰ ਚੰਨ ਲੱਗ ਜਾਣਗੇ ਭਰਾਵੋ-ਭੈਣੋ! ਚਾਰ ਚੰਨ! ਅਤੇ ਇਹ ਅੱਠ ਰਸਤਿਆਂ ਦੀ ਲੰਬਾਈ ਲਗਭਗ 1200 ਕਿਲੋਮੀਟਰ ਹੈ। ਜਿਸ ਵਿੱਚ ਊਨਾ, ਧਾਰੀ, ਬਗਸਰਾ, ਅਮਰੇਲੀ, ਬਾਬਰਾ, ਜਸਦਨ, ਚੋਟਿਲਾ, ਇਹ ਪੂਰਾ ਜੋ State Highway ਹੈ, ਹੁਣ National Highway ਬਣੇਗਾ। ਦੂਜਾ ਨਾਗੇਸਰੀ, ਖਾਂਬਾ, ਚਲਾਲਾ, ਅਮਰੇਲੀ State Highway ਹੈ, ਹੁਣ National Highway ਬਣੇਗਾ। ਪੋਰਬੰਦਰ, ਭਾਨਵੜ, ਜਾਮ-ਜੋਧਪੁਰ, ਤਾਲਾਵਾੜ State Highway ਹੈ, National Highway ਬਣੇਗਾ। ਆਨੰਦ, ਕਠਵਾਲ, ਕਪਰਵੰਚ, ਪਾਇੜ, ਧਨਸੁਰਾ, ਮੋੜ੍ਹਾਸਾ ਇਹ State Highway ਹੈ, National Highway ਬਣੇਗਾ। ਪੂਰਾ-ਪੂਰਾ Tribal Belt ਨੂੰ ਇਸ ਦਾ ਸਭ ਤੋਂ ਵੱਡਾ ਲਾਭ ਮਿਲਣ ਵਾਲਾ ਹੈ। ਲਖਪਤ, ਕੱਛ ਦਾ Development ਕਰਨਾ ਹੈ, ਧੌਲਾਵਿਰਾ ਦਾ Development ਕਰਨਾ ਹੈ, Tourism ਨੂੰ ਵਧਾਉਣਾ ਹੈ।

ਲਖਪਤਾ, ਗਢੂਲੀ, ਹਾਜੀਪੁਰ, ਖਾਵੜਾ, ਧੌਲਾਵਿਰਾ ਜੋ ਮਨੁੱਖੀ ਸੰਸਕ੍ਰਿਤੀ ਦਾ ਪ੍ਰਾਚੀਨ ਅਤੇ recognized city, ਪੰਜ ਹਜ਼ਾਰ ਸਾਲ ਪੁਰਾਣਾ, ਇੱਕ ਕੋਣੇ ਵਿੱਚ ਹੈ। ਜਦੋਂ ਉਹ Centre Point ਬਣੇਗਾ, ਦੁਨੀਆ ਦੇ ਟੂਰਿਸਟਾਂ ਨੂੰ ਆਪਣੇ ਵੱਲ ਖਿੱਚੇਗਾ, ਜਿਸ ਦਾ ਗੁਜਰਾਤ ਨੂੰ ਲਾਭ ਮਿਲੇਗਾ।

ਖੰਭਾਲੀਆ, ਅਡਵਾਨਾ, ਪੋਰਬੰਦਰ; ਚਿਤੌੜ੍ਹਾ, ਰਾਪਰ, ਧੌਲਾਵਿਰਾ; ਖੰਭਾਲੀਆ, ਵਾਣਵੜ੍ਹ, ਰਾਣਾਵਾ; ਤੁਸੀਂ ਵਿਚਾਰ ਕਰੋ ਕਿ ਇਹ Infrastructure ਰਾਹੀਂ ਇੰਨੀ ਵੱਡੀ ਲਾਗਤ ਨਾਲ ਲੋਕਾਂ ਨੂੰ ਤਾਂ ਰੋਜ਼ਗਾਰ ਮਿਲੇਗਾ, ਕੰਮ ਮਿਲੇਗਾ, ਇਹ ਤਾਂ ਹੋਣਾ ਹੀ ਹੈ। ਪਰ ਸਭ ਤੋਂ ਵੱਡੀ ਗੱਲ, ਖ਼ਾਸ ਕਰ ਕੇ ਅਸੀਂ ਅਚਾਨਕ ਹਾਦਸੇ ਕਾਰਨ ਆਪਣੇ ਨੌਜਵਾਨ ਗੁਆ ਬੈਠਦੇ ਹਾਂ। ਨੌਜਵਾਨ ਬਹੁਤ ਉਤਸ਼ਾਹ ਨਾਲ ਗੱਡੀ ਤੇਜ਼ ਚਲਾਉਂਦਾ ਹੈ, ਮੋਟਰ-ਸਾਇਕਲ ਤੇਜ਼ ਚਲਾਉਂਦਾ ਹੈ, ਅਚਾਨਕ ਹੁੰਦਾ ਹੈ, ਲੱਖਾਂ ਲੋਕ ਅਚਾਨਕ ਬੇਮੌਤ ਮਰ ਜਾਂਦੇ ਹਨ। ਇਸ ਰਚਨਾ ਕਾਰਨ ਅਚਾਨਕ ਵਿੱਚ ਕਾਫ਼ੀ ਮਾਤਰਾ ਵਿੱਚ Control ਕੀਤਾ ਜਾਂਦਾ ਹੈ ਕਿਉਂਕਿ ਰੋਡ ਦੀ ਰਚਨਾ ਅਜਿਹੀ ਹੁੰਦੀ ਹੈ, ਇੱਕ ਤਰ੍ਹਾਂ ਨਾਲ ਮਨੁੱਖਤਾ ਦਾ ਵੀ ਕੰਮ ਹੈ।

ਤੁਸੀਂ ਲੋਕਾਂ ਨੂੰ ਜੇ ਚੇਤੇ ਹੋਵੇ, ਅਹਿਮਦਾਬਾਦ, ਰਾਜਕੋਟ, ਬਗੋਦਰਾ; ਕੋਈ ਦਿਨ ਅਜਿਹਾ ਨਹੀਂ ਜਾਂਦਾ ਸੀ ਕਿ ਬਗੋਦਰਾ ਕੋਲ ਅਚਾਨਕ ਹਾਦਸੇ ਨਾ ਵਾਪਰੇ ਹੋਣ ਅਤੇ ਰਾਤ ਸਮੇਂ ਮਰੇ ਨਾ ਹੋਣ, Daily – ਜਦੋਂ ਕੇਸ਼ੂਭਾਈ ਪਟੇਲ ਮੁੱਖ ਮੰਤਰੀ ਬਣੇ, ਉਨ੍ਹਾ ਨੇ ਇਹ ਦ੍ਰਿਸ਼ ਰੋਜ਼ ਵੇਖਿਆ ਸੀ। ਉਹ ਰਾਜਕੋਟ ਤੋਂ ਆਉਂਦੇ-ਜਾਂਦੇ ਸਨ। ਸਾਡੀ ਪਾਰਟੀ ਦੇ ਵੀ ਕਈ ਸੀਨੀਅਰ ਆਗੂ ਅਹਿਮਦਾਬਾਦ-ਰਾਜਕੋਟ Highway ਉੱਤੇ accident ਵਿੱਚ ਮਾਰੇ ਗਏ ਸਨ। ਅਤੇ ਮੈਂ ਅਹਿਮਦਾਬਾਦ ‘ਚ ਤਦ ਤਾਂ ਮੈਂ ਸਿਆਸਤ ਵਿੱਚ ਨਹੀਂ ਸਾਂ; ਔਸਤਨ ਮੈਨੂੰ ਰਾਤ ਸਮੇਂ ਫ਼ੋਨ ਆਉਂਦਾ ਸੀ ਕਿ ਇੰਨਾ ਵੱਡਾ ਹਾਦਸਾ ਅੱਜ ਹੋਇਆ ਹੈ, ਅਹਿਮਦਾਬਾਦ-ਰਾਜਕੋਟ ਰੋਡ ਨੂੰ 4 Lane ਕਰ ਦਿੱਤਾ, ਹਾਦਸਿਆਂ ਵਿੱਚ ਬਹੁਤ ਵੱਡੀ ਕਮੀ ਆ ਗਈ, ਬਹੁਤ ਵੱਡੀ ਕਮੀ ਆ ਗਈ।

ਇਹ National ਦਾ Network ਹੈ, ਇਹ ਇਸ ਤਰ੍ਹਾਂ ਬਹੁਤ ਵੱਡੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਮਨੁੱਖਤਾ ਦੇ ਦ੍ਰਿਸ਼ਟੀਕੋਣ ਤੋਂ ਇੱਕ ਵਿਵਸਥਾ ਖੜ੍ਹੀ ਹੋ ਰਹੀ ਹੈ। ਹੁਣ ਰੋਡ ਦਾ Model ਵੀ ਅਸੀਂ ਬਦਲ ਦਿੱਤਾ ਹੈ। ਰਸਤੇ ਉੱਤੇ ਵਿਵਸਥਾਵਾਂ ਵੀ ਵਿਕਸਤ ਹੋਣ, ਰਸਤਿਆਂ ਦੇ ਨੇੜੇ Helipad ਵੀ ਹੋਣ, ਰਸਤਿਆਂ ਦੇ ਨੇੜੇ ਖਾਣ-ਪੀਣ, ਪਖਾਨਾ ਇਹ ਸਾਰੀਆਂ ਵਿਵਸਥਾਵਾਂ ਉਪਲਬਧ ਹੋਣ। ਕਿਉਂਕਿ ਟਰੈਫ਼ਿਕ ਲੋਕ ਰੋਜ਼ ਆਉਂਦੇ-ਜਾਂਦੇ ਹਨ, ਉਨ੍ਹਾਂ ਨੂੰ ਇਹ ਵਿਵਸਥਾ ਮਿਲੇ, Washroom ਮਿਲ ਜਾਵੇ। ਇਹ ਸਾਰੀਆਂ ਵਿਵਸਥਾਵਾਂ ਨਾਲ ਲੈਸ National Highway ਬਣਾਉਣ ਦੀ ਦਿਸ਼ਾ ਵਿੱਚ ਅਤੇ ਆਧੁਨਿਕ ਰਸਤੇ; ਨਿਤਿਨ ਜੀ ਆਪਣੀਆਂ ਨਵੀਂਆਂ ਕਲਪਨਾਵਾਂ ਨਾਲ ਇਸ ਕੰਮ ਵਿੱਚ ਲੱਗੇ ਹਨ।

ਇੱਕ ਸਾਗਰਮਾਲਾ Project, ਵੇਖੋ ਦਿੱਲੀ ਵਿੱਚ ਇੱਕ ਅਜਿਹੀ ਸਰਕਾਰ ਬੈਠੀ ਹੈ, ਜੋ ਟੁਕੜਿਆਂ ਵਿੱਚ ਨਹੀਂ ਸੋਚਦੀ। ਅਸੀਂ ਸਮੱਸਿਆਵਾਂ ਦਾ ਹੱਲ ਕਰਨ ਦੀ ਦਿਸ਼ਾ ਵਿੱਚ ਸੋਚਦੇ ਹਾਂ। ਅਸੀਂ ਇੱਕ ਸਾਗਰਮਾਲਾ ਯੋਜਨਾ ਉਲੀਕੀ ਹੈ, ਇਸ ਸਾਗਰਮਾਲਾ ਯੋਜਨਾ ਅਧੀਨ ਭਾਰਤ ਦਾ ਪੂਰਾ ਨਕਸ਼ਾ ਤੁਸੀਂ ਜਿੱਥੇ draw ਕਰਦੇ ਹੋ, ਉਹ ਪੂਰੇ ਦਾ ਪੂਰਾ Infrastructure ਨਾਲ ਬੱਝ ਜਾਣਾ ਚਾਹੀਦਾ ਹੈ। ਰੋਡ ਤੋਂ ਕਿਤੇ ਵੀ disconnect ਨਹੀਂ ਹੋਣਾ ਚਾਹੀਦਾ, ਇੱਕ ਕਿਨਾਰੇ ਤੋਂ ਨਿੱਕਲੇ ਤਾਂ ਉਸੇ ਰੋਡ ਤੋਂ ਪੂਰੇ ਹਿੰਦੁਸਤਾਨ ਦੀ ਯਾਤਰਾ ਕਰ ਕੇ ਤੁਸੀਂ ਵਾਪਸ ਆ ਸਕਦੇ ਹੋ। ਅਜਿਹਾ ਇੱਕ ਸਾਗਰਮਾਲਾ Project, ਭਾਰਤਮਾਲਾ Project, ਇਸ ਦੀ ਅਸੀਂ ਰਚਨਾ ਕਰ ਰਹੇ ਹਾਂ। ਇਸ ਭਾਰਤਮਾਲਾ ਤੋਂ ਰੋਡ ਦਾ Network ਹੋਵੇਗਾ, ਸਾਗਰਮਾਲਾ ਤੋਂ ਜੋ ਸਮੁੰਦਰੀ ਕੰਢਾ ਹੈ, ਉਸ ਦੇ Infrastructure ਦਾ ਕੰਮ ਹੋਵੇਗਾ। ਭਾਰਤਮਾਲਾ ਤੇ ਸਾਗਰਮਾਲਾ Port-Land Development ਨੂੰ ਇੱਕ ਨਵੀਂ ਤਾਕਤ ਦੇਵੇਗੀ। ਅਤੇ ਉਸ ਕਾਰਨ ਇਕੱਲੇ Port Sector ਵਿੱਚ ਸਾਗਰਮਾਲਾ Port Land Development ਨੂੰ ਇੱਕ ਨਵੀਂ ਤਾਕਤ ਦੇਵੇਗੀ ਅਤੇ ਉਸ ਕਾਰਨ ਇਕੱਲੇ Port Sector ਵਿੱਚ ਸਾਗਰਮਾਲਾ ਅਧੀਨ 8 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਵਾਂ ਪੂੰਜੀ ਨਿਵੇਸ਼ ਆਉਣ ਵਾਲੇ ਕੁਝ ਹੀ ਸਾਲਾਂ ਵਿੱਚ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਅਤੇ ਉਸ ਦਾ ਨਤੀਜਾ ਗੁਜਰਾਤ ਨੂੰ ਵਿਸ਼ੇਸ਼ ਲਾਭ ਮਿਲੇਗਾ, ਇੱਥੋਂ ਦੇ ਬੰਦਰਾਂ ਨੂੰ ਲਾਭ ਮਿਲੇਗਾ, ਇੱਥੋਂ ਦੇ ਬੰਦਰਾਂ ਨਾਲ ਜੁੜੀ ਹੋਈ ਰੇਲ ਹੋਵੇ, ਰੋਡ ਹੋਵੇ, Connectivity ਹੋਵੇ, ਉਸ ਦਾ ਲਾਭ ਮਿਲੇਗਾ।

ਇੱਕ ਪ੍ਰਧਾਨ ਮੰਤਰੀ ਖੇਤੀ ਸਿੰਜਾਈ ਯੋਜਨਾ ਅਸੀਂ ਲਾਗੂ ਕੀਤੀ ਹੈ। ਤੁਸੀਂ ਹੈਰਾਨ ਹੋਵੋਗੇ, ਸਾਡੇ ਦੇਸ਼ ਵਿੱਚ ਸਰਕਾਰਾਂ ਕਿਵੇਂ ਚੱਲੀਆਂ ਹਨ, Dam ਤਾਂ ਬਣਾ ਦਿੱਤਾ ਪਰ Dam ਤੋਂ ਪਾਣੀ ਕਿੱਥੇ ਲੈ ਕੇ ਜਾਣਾ ਹੈ, ਕਿਵੇਂ ਲਿਜਾਣਾ ਹੈ; ਉਸ ਦੀ ਯੋਜਨਾ ਹੀ ਨਹੀਂ ਬਣਾਈ। 20-20 ਸਾਲ ਪਹਿਲਾਂ Dam ਬਣੇ ਹਨ, ਪਾਣੀ ਭਰਿਆ ਪਿਆ ਹੈ, Canal ਨਹੀਂ ਹੈ। ਮੈਂ ਅਜਿਹਾ ਸਾਰਾ ਖੋਜ ਕਰ ਕੇ ਕੱਢਿਆ ਅਤੇ ਲਗਭਗ 90 ਹਜ਼ਾਰ ਕਰੋੜ ਰੁਪਏ ਨਾਲ ਪ੍ਰਧਾਨ ਮੰਤਰੀ ਖੇਤੀ ਸਿੰਜਾਈ ਯੋਜਨਾ ਅਧੀਨ Dam to Drip ਭਾਵ Drip-Irrigation ਕਰਨ ਤੱਕ ਖੇਤ ਵਿੱਚ Dam ਤੋਂ ਲੈ ਕੇ Drip-Irrigation ਪੂਰੀ Chain ਖੜ੍ਹੀ ਕਰਨਾ, 90 ਹਜ਼ਾਰ ਕਰੋੜ ਰੁਪਏ ਲਾ ਕੇ ਕਿਸਾਨ ਨੂੰ ਪਾਣੀ ਪਹੁੰਚਾਉਣ ਦਾ, ਸਮੁੱਚੇ ਦੇਸ਼ ਵਿੱਚ ਅਜਿਹੇ Project ਬੰਦ ਪਏ ਸਨ, ਉਨ੍ਹਾਂ ਉੱਤੇ ਕੰਮ ਚਲਾਇਆ ਗਿਆ ਹੈ।

ਦੇਸ਼ ਆਧੁਨਿਕ ਹੋਣਾ ਚਾਹੀਦਾ ਹੈ। ਅਸੀਂ ਪੁਰਾਣ-ਪੰਥੀ ਜੀਵਨ ਨਹੀਂ ਜਿਉਂ ਸਕਦੇ।  20ਵੀਂ ਸਦੀ ਵਿੱਚ ਰਹਿ ਕੇ ਅਸੀਂ 21ਵੀਂ ਸਦੀ ਦੀ ਦੁਨੀਆ ਦਾ ਮੁਕਾਬਲਾ ਨਹੀਂ ਕਰ ਸਕਦੇ ਹਾਂ। ਜੇ 21ਵੀਂ ਸਦੀ ਦੇ ਵਿਸ਼ਵ ਦਾ ਮੁਕਾਬਲਾ ਕਰਨਾ ਹੈ, ਤਾਂ ਸਾਨੂੰ ਵੀ ਆਪਣੇ-ਆਪ ਨੂੰ 21ਵੀਂ ਸਦੀ ਵਿੱਚ ਲਿਜਾਣਾ ਹੋਵੇਗਾ। ਅਤੇ ਇਹ ਮੰਨ ਕੇ ਚੱਲੋ ਭਰਾਵੋ-ਭੈਣੋ, ਹੁਣ ਹਿੰਦੁਸਤਾਨ ਦੁਨੀਆ ਨਾਲ ਬਰਾਬਰੀ ਕਰਨ ਦੇ ਮੈਦਾਨ ਵਿੱਚ ਆ ਗਿਆ ਹੈ। ਹੁਣ ਅਸੀਂ ਆਪਣੇ ਘਰ ਵਿੱਚ ਇਹ, ਉਹ, ਤੂੰ-ਤੂੰ, ਮੈਂ-ਮੈਂ ਸਮਾਂ ਬਰਬਾਦ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ; ਅਸੀਂ ਦੁਨੀਆ ਦੇ ਆਕਾਸ਼ ਉੱਤੇ ਭਾਰਤ ਨੂੰ ਆਪਣੀ ਜਗ੍ਹਾ ਦਿਵਾਉਣ ‘ਚ ਲੱਗੇ ਹੋਏ ਹਾਂ। ਅਤੇ ਇਸ ਕਾਰਨ ਸਾਨੂੰ ਵੀ ਹਿੰਦੁਸਤਾਨ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਉਣਾ ਹੋਵੇਗਾ ਅਤੇ ਉਸ ਵਿੱਚ ਸਾਨੂੰ ਜਿਹੋ ਜਿਹੇ Highway ਚਾਹੀਦੇ ਹਨ, ਉਹੋ ਜਿਹੇ Eye-Ways ਵੀ ਚਾਹੀਦੇ ਹਨ। I-Ways ਤੋਂ ਮੇਰਾ ਮਤਲਬ ਹੈ Information Ways. ਸਮੁੱਚੇ ਦੇਸ਼ ਵਿੱਚ Optical Fiber Network, ਹੁਣ ਜਿਵੇਂ ਬ੍ਰਿਜ ਬਣਾਉਣ ਗਏ, ਕੁਝ ਲੋਕ ਉਸ ਦਾ credit ਲੈਣ ਲਈ ਘੁੰਮਦੇ ਫਿਰਦੇ ਰਹਿੰਦੇ ਹਨ, ਫ਼ਾਇਦਾ ਉਠਾਓ, ਕੁਝ ਵੀ ਬੋਲ ਦੇਵੋ, ਫ਼ਾਇਦਾ ਉਠਾਓ, ਕਰਨਾ-ਧਰਨਾ ਕੁਝ ਨਹੀਂ।

ਭਰਾਵੋ-ਭੈਣੋ, ਸਾਡੇ ਦੇਸ਼ ਵਿੱਚ ਪੁਰਾਣੀ ਸਰਕਾਰ ਵਿੱਚ Optical Fiber Network ਇਹ ਯੋਜਨਾ ਬਣੀ ਸੀ। ਉਹ ਯੋਜਨਾ ਅਜਿਹੀ ਬਣੀ ਸੀ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਤਦ ਤੱਕ ਉਨ੍ਹਾਂ ਨੇ ਸਵਾ ਲੱਖ ਪਿੰਡਾਂ ਵਿੱਚ ਇਹ ਕੰਮ ਮੁਕੰਮਲ ਕਰਨ ਬਾਰੇ ਫ਼ਾਈਲਾਂ ਵਿੱਚ ਲਿਖਿਆ ਹੋਇਆ ਹੈ। ਮਾਰਚ 2014 ਤੱਕ ਸਵਾ ਲੱਖ ਪਿੰਡਾਂ ਵਿੱਚ Optical Fiber ਲਾਉਣਾ, ਇਹ ਪੁਰਾਣੀ ਸਰਕਾਰ ਦਾ ਫ਼ੈਸਲਾ ਸੀ, ਯੋਜਨਾ ਉਲੀਕੀ ਸੀ। ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਤਾਂ ਮੈਂ ਪੁੱਛਗਿੱਛ ਕੀਤੀ; ਮੈਂ ਕਿਹਾ ਬਈ ਸਵਾ ਲੱਖ ਪਿੰਡਾਂ ਵਿੱਚੋਂ ਕਿੰਨਾ ਹੋਇਆ? ਤੁਸੀਂ ਸੋਚੋਗੇ ਕਿੰਨਾ ਹੋਇਆ ਹੋਵੇਗਾ ਭਰਾਵੋ ਸਵਾ ਲੱਖ ਪਿੰਡਾਂ ਵਿੱਚੋਂ? ਕਿੰਨਾ ਹੋਇਆ ਹੋਵੇਗਾ? ਕੋਈ ਸੋਚੇਗਾ, ਇੱਕ ਲੱਖ ਹੋਇਆ ਹੋਵੇਗਾ; ਕੋਈ ਸੋਚੇਗਾ 50 ਹਜ਼ਾਰ ਹੋਇਆ ਹੋਵੇਗਾ; ਜਦੋਂ ਮੈਂ ਹਿਸਾਬ ਲਿਆ, ਤਾਂ ਸਿਰਫ਼ 59 ਪਿੰਡ, 50 ਅਤੇ 9; 60 ਵੀ ਨਹੀਂ, ਇੰਨੇ ਪਿੰਡਾਂ ਵਿੱਚ Optical Fiber ਲੱਗੀ ਸੀ।

ਹੁਣ ਇਹ ਕੰਮ ਕਰਨ ਦਾ ਤਰੀਕਾ ਸੀ, ਅਸੀਂ ਕੰਮ ਹੱਥ ਵਿੱਚ ਲਿਆ, ਇਸ ਦੇਸ਼ ਵਿੱਚ ਢਾਈ ਲੱਖ ਪੰਚਾਇਤਾਂ ਹਨ, ਢਾਈ ਲੱਖ ਪੰਚਾਇਤਾਂ ਵਿੱਚ Optical Fiber Network ਪਾਉਣਾ ਹੈ। ਹੁਦ ਤੱਕ 68 thousand ਪਿੰਡਾਂ ਵਿੱਚ ਕੰਮ ਹੋ ਚੁੱਕਾ ਹੈ। ਕਿਤੇ 59 ਅਤੇ ਕਿਤੇ 68 thousand, ਇਹ ਫ਼ਰਕ ਹੈ ਭਰਾਵੋ-ਭੈਣੋ। ਜੇ ਜਨਤਾ-ਜਨਾਰਦਨ ਦਾ ਭਲਾ ਕਰਨ ਦਾ ਇਰਾਦਾ ਹੋਵੇ, ਕੰਮ ਵਿੱਚ ਕਦੇ ਰੁਕਾਵਟਾਂ ਨਹੀਂ ਆਉਂਦੀਆਂ। ਜਨਤਾ ਦਾ ਵੀ ਸਹਿਯੋਗ ਮਿਲਦਾ ਹੈ, ਕੰਮ ਹੁੰਦਾ ਹੈ, ਦੇਸ਼ ਅੱਗੇ ਵਧਦਾ ਹੈ।

ਗੈਸ ਦੀ Pipe Line, Optical Fiber Network, ਪਾਣੀ ਦੀ ਵਿਵਸਥਾ। ਹਾਲੇ ਅਸੀਂ ਸੁਫ਼ਨਾ ਵੇਖਿਆ ਹੈ 2022, ਜਦੋਂ ਹਿੰਦੁਸਤਾਨ ਆਜ਼ਾਦੀ ਦੇ 75 ਸਾਲ ਮਨਾਏਗਾ। ਉਹ 2022 ਤੱਕ ਹਿੰਦੁਸਤਾਨਦੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਉਸ ਦਾ ਖ਼ੁਦ ਦਾ ਆਪਣਾ ਘਰ ਰਹਿਣ ਲਈ ਮਿਲਣਾ ਚਾਹੀਦਾ ਹੈ ਅਤੇ ਇਸ ਉੱਤੇ ਅਸੀਂ ਕੰਮ ਕਰ ਰਹੇ ਹਾਂ। ਦੁਨੀਆ ਦੇ ਛੋਟੇ-ਛੋਟੇ ਦੇਸ਼ ਕਹਿ ਰਹੇ ਹਨ। ਇੱਕ ਤਰ੍ਹਾਂ ਨਾਲ ਇੰਨੇ ਮਕਾਨ ਬਣਾਉਣੇ ਪੈਣਗੇ ਕਿ ਭਾਰਤ ਵਿੱਚ ਅਜਿਹਾ ਕੋਈ ਨਵਾਂ ਛੋਟਾ ਦੇਸ਼ ਬਣਾਉਣਾ ਪਵੇ, ਇੰਨੇ ਮਕਾਨ ਬਣਾਉਣੇ ਹਨ। ਪਰ ਭਰਾਵੋ-ਭੈਣੋ, ਇਹ ਸੁਫ਼ਨਾ ਵੀ ਅਸੀਂ ਪੂਰਾ ਕਰਨ ਵਿੱਚ ਲੱਗੇ ਹੋਏ ਹਾਂ।

ਤੁਸੀਂ ਕਲਪਨਾ ਕਰੋਗੇ ਕਿਹੋ ਜਿਹਾ ਹੈ ਦੇਸ਼। ਕੋਈ ਵੀ ਦੇਸ਼, ਉਸ ਕੋਲ ਆਪਣਾ ਹਿਸਾਬ-ਕਿਤਾਬ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਉਸ ਕੋਲ ਕੀ ਹੈ, ਕੀ ਨਹੀਂ, ਪਤਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਮੈਂ ਜਦੋਂ ਪ੍ਰਧਾਨ ਮੰਤਰੀ ਬਣਿਆ, ਤਾਂ ਮੈਂ ਮੀਟਿੰਗ ਲੈ ਰਿਹਾ ਸਾਂ। ਸ਼ੁਰੂ ਵਿੱਚ ਮੈਂ ਕਿਹਾ ਬਈ, ਦੱਸੋ ਸਾਡੇ ਦੇਸ਼ ਵਿੱਚ ਆਈਲੈਂਡ ਕਿੰਨੇ ਹਨ? ਜਿਵੇਂ ਸਾਡੇ ਇੱਥੇ Alia bet ਹੈ ਜਾਂ ਸਾਡਾ Beyt Dwarka ਹੈ, ਅਜਿਹੇ ਆਈਲੈਂਡ ਕਿੰਨੇ ਹਨ? ਇਹ ਮੈਂ ਪੁੱਛਦਾ ਸਾਂ।

ਵੱਖੋ-ਵੱਖਰੇ Department, ਕੋਈ 900 ਕਹਿੰਦਾ ਸੀ, ਕੋਈ 800 ਕਹਿੰਦਾ ਸੀ, ਕੋਈ 600 ਕਹਿੰਦਾ ਸੀ, ਕੋਈ 1,000 ਕਹਿੰਦਾ ਸੀ। ਮੈਂ ਕਿਹਾ ਕਿਹੋ ਜਿਹੀ ਸਰਕਾਰ ਹੈ ਬਈ? ਇਹ ਇੰਨੇ ਆਖਦਾ ਹੈ, ਇਹ ਇੰਨੇ ਕਹਿੰਦਾ ਹੈ। ਕੋਈ ਗੜਬੜ ਲੱਗਦੀ ਹੈ। ਫਿਰ ਮੈਨੂੰ ਪਤਾ ਲੱਗਾ ਕਿ ਕਿਸੇ ਨੇ Scientific Study ਕੀਤੀ ਹੀ ਨਹੀਂ ਸੀ। ਹੁਣ ਭਾਰਤ ਕੋਲ ਕਿੰਨੇ ਆਈਲੈਂਡ ਹਨ? ਇਸ ਦੀ ਕੀ ਵਿਸ਼ੇਸ਼ਤਾ ਹੈ? ਕੀ ਹਿੰਦੁਸਤਾਨ ਨੂੰ ਅੱਗੇ ਲਿਜਾਣ ਨਾਲ ਉਸ ਦਾ ਕੋਈ ਉਪਯੋਗ ਹੋ ਸਕਦਾ ਹੈ? ਮੈਂ ਹੈਰਾਨ ਸਾਂ ਬਈ, ਉਨ੍ਹਾਂ ਕੋਲ ਜਾਣਕਾਰੀ ਹੀ ਨਹੀਂ ਸੀ। ਮੈਂ ਟੀਮ ਬਿਠਾਈ, Satellite Technology ਦਾ ਉਪਯੋਗ ਕੀਤਾ, ਅਤੇ ਪੂਰਾ ਖ਼ਾਕਾ ਖੋਲ੍ਹ ਕੇ ਕੱਢ ਦਿੱਤਾ। ਭਾਰਤ ਕੋਲ 1,300 ਤੋਂ ਵੱਧ ਆਈਲੈਂਡ ਹਨ।  1,300 ਤੋਂ ਵੱਧ ਅਤੇ ਉਨ੍ਹਾਂ ਵਿੱਚੋਂ ਕੁਝ ਆਈਲੈਂਡ ਤਾਂ ਸਿੰਗਾਪੁਰ ਤੋਂ ਵੀ ਵੱਡੇ ਹਨ। ਭਾਵ ਅਸੀਂ ਆਪਣੇ ਆਈਲੈਂਡ ਦਾ ਕਿੰਨਾ ਵਿਕਾਸ ਕਰ ਸਕਦੇ ਹਾਂ, ਕਿੰਨੀਆਂ ਵਿਭਿੰਨਤਾਵਾਂ ਨਾਲ ਭਰ ਸਕਦੇ ਹਾਂ, Tourism ਦੇ development ਲਈ ਕੀ ਕੁਝ ਨਹੀਂ ਕਰ ਸਕਦੇ ਹਾਂ। ਭਾਰਤ ਸਰਕਾਰ ਨੇ ਵੱਖਰੀ ਵਿਵਸਥਾ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਦੇ ਸਮੁੰਦਰੀ ਕੰਢੇ ਉੱਤੇ ਜਿੰਨੇ ਟਾਪੂ ਹਨ, ਹਾਲੇ ਉਨ੍ਹਾਂ ਵਿੱਚੋਂ 200 ਛਾਂਟ ਕੇ ਕੱਢੇ ਹਨ। ਪਹਿਲੇ ਤੌਰ ਉੱਤੇ ਉਨ੍ਹਾਂ 200 ਦੇ ਵਿਕਾਸ ਦਾ ਇੱਕ Model ਤਿਆਰ ਹੋ ਰਿਹਾ ਹੈ। ਭਰਾਵੋ-ਭੈਣੋ ਜੇ ਅਜਿਹੀਆਂ ਚੀਜ਼ਾਂ ਬਣਦੀਆਂ ਹਨ, ਤਾਂ ਸਿੰਗਾਪੁਰ ਦਾ ਚੱਕਰ ਕੱਢਣ ਦੀ ਕੀ ਜ਼ਰੂਰਤ ਪਵੇਗੀ? ਸਭ ਕੁਝ ਮੇਰੇ ਦੇਸ਼ ਵਿੱਚ ਹੋ ਸਕਦਾ ਹੈ ਬਈ। ਸਾਡਾ ਦੇਸ਼ ਸਮਰੱਥਾਵਾਨ ਹੈ, ਸ਼ਕਤੀਵਾਨ ਹੈ। ਅਸੀਂ ਵੀ ਵਿਕਾਸ ਦੇ ਨਵੇਂ ਸਿਖ਼ਰ ਪਾਰ ਕਰ ਸਕਦੇ ਹਾਂ। ਅਤੇ ਇਸ ਲਈ ਭਰਾਵੋ-ਭੈਣੋ ਰੇਲਵੇ, ਜਿਵੇਂ ਨਿਤਿਨ ਜੀ ਬਣਾ ਰਹੇ ਸਨ ਨਾ, ਕਿ ਪਹਿਲਾਂ ਸਾਡੇ ਦੇਸ਼ ਵਿੱਚ ਇੱਕ ਦਿਨ ‘ਚ, ਸਾਰੇ, ਸਾਰੇ ਹਿੰਦੁਸਤਾਨ ਦੇ ਕੋਣੇ ਦਾ ਹਿਸਾਬ ਲਾਉਂਦੇ ਸਨ ਤਾਂ average ਇੱਕ ਦਿਨ ਵਿੱਚ ਦੋ ਕਿਲੋਮੀਟਰ ਰਸਤੇ ਬਣਦੇ ਸਨ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਕ ਦਿਨ ਵਿੱਚ ਦੋ ਕਿਲੋਮੀਟਰ। ਨਿਤਿਨ ਜੀ ਨੇ ਆ ਕੇ ਅਜਿਹਾ ਧੱਕਾ ਲਾਇਆ ਅਤੇ ਜਿਵੇਂ ਹੁਣੇ ਉਹ ਦੱਸ ਰਹੇ ਸਨ, ਇੱਕ ਦਿਨ ਵਿੱਚ 22 ਕਿਲੋਮੀਟਰ ਦਾ ਕੰਮ ਹੁੰਦਾ ਹੈ; 11 ਗੁਣਾ ਵੱਧ। ਭਰਾਵੋ-ਭੈਣੋ, ਰੇਲਵੇ, ਪਹਿਲਾਂ ਸਾਡੇ ਦੇਸ਼ ਵਿੱਚ ਰੇਲਵੇ ਦਾ gauge conversion ਆਖੋ ਜਾਂ ਨਹੀਂ ਪਟੜੀ ਵਿਛਾਉਣ ਦਾ ਕੰਮ ਕਹੋ; ਇੱਕ ਸਾਲ ਵਿੱਚ 1,500 ਕਿਲੋਮੀਟਰ ਦਾ ਕੰਮ ਹੁੰਦਾ ਸੀ।

ਹੁਣ ਇੰਨਾ ਵੱਡਾ ਦੇਸ਼, ਰੇਲ ਦੀ ਮੰਗ, ਉਸ ਤੋਂ ਅੱਗੇ ਨਹੀਂ ਵਧ ਰਿਹਾ ਸੀ। ਅਸੀਂ ਆ ਕੇ ਬੀੜਾ ਚੁੱਕਿਆ, ਇਹ ਵਧਣਾ ਹੈ, ਅਤੇ ਮੈਨੂੰ ਖ਼ੁਸ਼ੀ ਹੈ ਕਿ ਅੱਜ ਇੱਕ ਸਾਲ ਵਿੱਚ ਅਸੀਂ ਪਹਿਲਾਂ ਦੇ ਮੁਕਾਬਲੇ ਡਬਲ ਕੰਮ ਕਰਦੇ ਹਾਂ ਰੇਲ ਦੀ ਪਟੜੀ ਦਾ, ਡਬਲ; 3000 ਕਿਲੋਮੀਟਰ। ਕੰਮ ਜੇ ਕਰਨ ਦਾ ਇਰਾਦਾ ਹੋਵੇ, ਜਿਵੇਂ Bus Port ਦਾ ਕੰਮ ਵੇਖਿਆ ਤੁਸੀਂ, ਇਸੇ ਤੋਂ ਲੈ ਕੇ ਮੈਂ ਰੇਲਵੇ ਵਾਲਿਆਂ ਨਾਲ ਮੀਟਿੰਗ ਕੀਤੀ। ਮੈਂ ਕਿਹਾ ਬਈ ਇਹ ਰੇਲਵੇ ਸਟੇਸ਼ਨ ਸਾਡੇ, ਇਹ ਮਰੇ ਪਏ ਹਨ। 19ਵੀਂ ਸਦੀ ਦੇ ਹਨ, ਜ਼ਰਾ ਉਸ ਵਿੱਚ ਤਬਦੀਲੀ ਆ ਸਕਦੀ ਹੈ ਕਿ ਨਹੀਂ ਆ ਸਕਦੀ ਹੈ?

ਹੁਣ ਰੇਲਵੇ ਦੇ development ਦਾ ਬੀੜਾ ਚੁੱਕਿਆ ਹੈ। ਹਿੰਦੁਸਤਾਨ ਦੇ 500 ਰੇਲਵੇ ਸਟੇਸ਼ਨ ਬਣਾਉਣੇ ਹਨ। ਹਾਲੇ ਸ਼ੁਰੂ ਵਿੱਚ ਸੂਰਤ, ਗਾਂਧੀਨਗਰ, ਗੁਜਰਾਤ ਵਿੱਚ ਦੋ ਪ੍ਰੋਜੈਕਟ ਤੈਅ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਸਾਰੇ ਰੇਲਵੇ ਸਟੇਸ਼ਨ Multi-Storey ਕਿਉਂ ਨਾ ਹੋਣ? ਰੇਲਵੇ ਸਟੇਸ਼ਨ ਉੱਤੇ ਥੀਏਟਰ ਵੀ ਹੋ ਸਕਦਾ ਹੈ, ਰੇਲਵੇ ਸਟੇਸ਼ਨ ਉੱਤੇ Mall ਵੀ ਹੋ ਸਕਦਾ ਹੈ। ਰੇਲਵੇ ਸਟੇਸ਼ਨ ਉੱਤੇ Recreation Centre ਹੋ ਸਕਦੇ ਹਨ, ਖਾਣ-ਪੀਣ ਦਾ ਬਾਜ਼ਾਰ ਲੱਗ ਸਕਦਾ ਹੈ। ਪਟੜੀ ਉੱਤੇ ਗੱਡੀ ਚੱਲਦੀ ਰਹੇਗੀ, ਬਾਕੀ ਜਗ੍ਹਾ ਦਾ ਤਾਂ ਵਿਕਾਸ ਹੋਣਾ ਚਾਹੀਦਾ ਹੈ। ਭਰਾਵੋ-ਭੈਣੋ ਵਿਕਾਸ ਲਈ vision ਹੋਣਾ ਚਾਹੀਦਾ ਹੈ, ਸੁਪਨੇ ਵੀ ਚਾਹੀਦੇ ਹਨ, ਸੰਕਲਪ ਵੀ ਚਾਹੀਦਾ ਹੈ, ਸਮਰੱਥਾ ਵੀ ਚਾਹੀਦੀ ਹੈ, ਤਾਂ ਸਿੱਧੀ ਆਪਣੇ-ਆਪ ਹੋ ਜਾਂਦੀ ਹੈ। ਅਤੇ ਉਸ ਕੰਮ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ।

ਮੇਰੇ ਭਰੂਚ ਦੇ ਪਿਆਰੇ ਭਰਾਵੋ-ਭੈਣੋ, ਅੱਜ ਮਾਂ ਨਰਮਦਾ ਦੇ ਕੰਢੇ ਉੱਤੇ ਇੰਨਾ ਵੱਡਾ ਕੰਮ ਹੋਇਆ ਹੈ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ

ਮੈਂ ਕਹਾਂਗਾ ‘ਨਰਮਦੇ’, ਤੁਸੀਂ ਲੋਕ ਦੋਵੇਂ ਮੁੱਠੀਆਂ ਉੱਪਰ ਕਰ ਕੇ ਬੋਲੋਗੇ ‘ਸਰਵਦੇ’।

ਨਰਮਦੇ – ਸਰਵਦੇ

ਨਰਮਦੇ – ਸਰਵਦੇ

ਨਰਮਦੇ – ਸਰਵਦੇ

ਨਰਮਦੇ – ਸਰਵਦੇ

ਨਰਮਦੇ – ਸਰਵਦੇ

ਬਹੁਤ-ਬਹੁਤ ਧੰਨਵਾਦ ਤੁਹਾਡਾ।

==========

ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਨਿਰਮਲ ਸ਼ਰਮਾ