Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਭਚਾਓ ਪੰਪਿੰਗ ਸਟੇਸ਼ਨ ਦਾ ਉਦਘਾਟਨ; ਟੱਪਰ ਡੈਮ ਲਈ ਨਰਮਦਾ ਨਦੀ ਦਾ ਪਾਣੀ ਛੱਡਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਚਾਓ ਵਿਖੇ ਇਕ ਪੰਪਿੰਗ ਸਟੇਸ਼ਨ ਦਾ ੳਦਘਾਟਨ ਕੀਤਾ । ਇਹ ਟੱਪਰ ਡੈਮ ਲਈ ਨਰਮਦਾ ਨਦੀ ਦਾ ਪਾਣੀ ਛੱਡਣ ਵਿੱਚ ਸਹਾਈ ਹੋਵੇਗਾ ।

ਇਸ ਅਵਸਰ ਤੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਉਦਘਾਟਨ ਹਰ ਕੱਛ ਨਿਵਾਸੀ ਨੂੰ ਗਰਵ ਮਹਿਸੂਸ ਕਰਾਏਗਾ । ਉਹਨਾਂ ਨੇ ਪਾਣੀ ਦੀ ਸਾਂਭ-ਸੰਭਾਲ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਛ ਦੇ ਲੋਕ ਇਹ ਸਭ ਭਲੀਭਾਂਤ ਜਾਣਦੇ ਹਨ । ਉਹਨਾਂ ਕਿਹਾ ਕਿ ਗੁਜਰਾਤ ਪ੍ਰਾਂਤ ਦੀਆਂ ਸਰਕਾਰਾਂ ਨੇ ਹਮੇਸ਼ਾਂ ਪਾਣੀ ਦੀ ਸੰਭਾਲ ਤੇ ਜ਼ੋਰ ਦਿੱਤਾ ਹੈ । ਉਹਨਾਂ ਕਿਹਾ, ਹੁਣ ਨਰਮਦਾ ਦਾ ਪਾਣੀ ਇਲਾਕੇ ਵਿੱਚ ਆ ਜਾਣ ਕਰਕੇ ਬਦਲਾਅ ਨਜ਼ਰ ਆਵੇਗਾ ।

ਪ੍ਰਧਾਨ ਮੰਤਰੀ ਦੇ ਇਹ ਵੀ ਧਿਆਨ ਵਿੱਚ ਆਇਆ ਕਿ ਗੁਜਰਾਤ ਦੇ ਹੋਰ ਸ਼ਹਿਰਾਂ ਵਾਂਗ ਭੁਜ ਨੂੰ ਵੀ ਇੱਕ ਆਧੁਨਿਕ ਬੱਸ ਅੱਡਾ ਮਿਲਣ ਵਾਲਾ ਹੈ । ਉਹਨਾਂ ਕਿਹਾ ਕਿ ਫੋਕਸ ਕੇਵਲ ਵਿਕਾਸ ਅਤੇ ਸਕਾਰਾਤਮਕ ਕੰਮ ਤੇ ਹੈ ਜੋ ਪ੍ਰਾਂਤ ਨੂੰ ਨਵੀਆਂ ਸਿਖਰਾਂ ਤੇ ਲੈ ਜਾਵੇਗਾ ।

AKT/AK