Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਬੈਂਕਾਕ ਵਿੱਚ ਆਸੀਆਨ ( Asean) ਨਾਲ ਸਬੰਧਿਤ ਸਿਖਰ ਸੰਮੇਲਨਾਂ ਤੋਂ ਪਹਿਲਾਂ ਖੇਤਰ ਅਤੇ ਦੁਨੀਆ ਵਿੱਚ ਭਾਰਤ ਦੀ ਭੂਮਿਕਾ ਉੱਤੇ ਬੈਂਕਾਕ ਪੋਸਟ ਨੂੰ ਦਿੱਤੀ ਗਈ ਇੰਟਰਵੀਊ


 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੈਂਕਾਕ ਪੋਸਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ 35ਵੇਂ ਆਸੀਆਨ ਸਿਖਰ ਸੰਮੇਲਨ ਅਤੇ ਸਬੰਧਿਤ ਸਿਖਰ ਸੰਮੇਲਨਾਂ, ਜਿਨ੍ਹਾਂ ਵਿੱਚ ਕੱਲ੍ਹ ਦਾ 16ਵਾਂ ਆਸੀਆਨ-ਭਾਰਤ ਸਿਖਰ ਸੰਮੇਲਨ ਅਤੇ ਸੋਮਵਾਰ ਦਾ ਤੀਜਾ ਆਰਸੀਈਪੀ ਸਿਖਰ ਸੰਮੇਲਨ ਵੀ ਸ਼ਾਮਲ ਹੈ, ਤੋਂ ਪਹਿਲਾਂ ਖੇਤਰ ਅਤੇ ਦੁਨੀਆ ਵਿੱਚ ਭਾਰਤ ਦੀ ਭੂਮਿਕਾ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ।

 

ਇੰਟਰਵਿਊ ਦਾ ਪ੍ਰਤੀਲਿਪਿਕ ਰੂਪ ਨਿਮਨ ਲਿਖਿਤ ਹੈ।

 

ਕੀ ਤੁਸੀਂ ਸਮਝਦੇ ਹੋ ਕਿ ਤੁਹਾਡੀ ਲੀਡਰਸ਼ਿਪ ਹੇਠ ਭਾਰਤ ਇੱਕ ਗਲੋਬਲ ਸ਼ਕਤੀ ਬਣ ਗਿਆ ਹੈ?

 

ਇਹ ਸਾਰੇ ਜਾਣਦੇ ਹਨ ਕਿ ਭਾਰਤ ਇੱਕ ਪੁਰਾਤਨ ਸੱਭਿਅਤਾ ਹੈ ਜੋ ਕਿ ਬਹੁਤ ਜ਼ਿਆਦਾ ਸੰਪੰਨਤਾ ਅਤੇ ਵਿਭਿੰਨਤਾ ਨਾਲ ਭਰਪੂਰ ਹੈ। ਕੁਝ ਸੌ ਸਾਲ ਪਹਿਲਾਂ ਤੱਕ ਭਾਰਤ ਨੇ ਵਿਸ਼ਵ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਸੀ। ਇਸ ਨੇ ਵਿਗਿਆਨ, ਸਾਹਿਤ, ਫਿਲਾਸਫੀ, ਕਲਾ ਅਤੇ ਸ਼ਿਲਪ ਕਲਾ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ। ਇਹ ਸਭ ਕੁਝ ਕਰਦੇ ਹੋਏ ਇਸ ਨੇ ਦੂਜਿਆਂ ‘ਤੇ ਆਪਣੀ ਪ੍ਰਭੁਤਾ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਸਮੁੰਦਰਾਂ ਅਤੇ ਮਹਾਂਸਾਗਰਾਂ ਤੋਂ ਪਾਰ ਤੱਕ ਲੰਮੇ ਸਮੇਂ ਤੱਕ ਚੱਲਣ ਵਾਲੇ ਸਬੰਧ ਸਥਾਪਤ ਕੀਤੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਪੂਰੀ ਸਰਗਰਮੀ ਨਾਲ ਦੁਨੀਆ ਵਿੱਚ ਆਪਣੇ ਯੋਗਦਾਨ ਵਿੱਚ ਵਾਧਾ ਕਰ ਰਹੇ ਹਾਂ, ਭਾਵੇਂ ਇਹ ਆਰਥਿਕ ਖੇਤਰ ਹੋਵੇ ਜਾਂ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਹੋਵੇ, ਪੁਲਾੜ ਦਾ ਖੇਤਰ ਹੋਵੇ ਜਾਂ ਦਹਿਸ਼ਤਵਾਦ ਵਿਰੁੱਧ ਜੰਗ ਹੋਵੇ।

 

ਅੱਜ ਗਲੋਬਲ ਆਰਥਿਕ ਪ੍ਰਗਤੀ ਅਤੇ ਵਿਕਾਸ ਵਿੱਚ ਭਾਰਤ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ  ਦੇਸ਼ ਹੈ। ਭਾਰਤ ਦੇ ਲੋਕਾਂ ਨੇ ਦਰਸਾਇਆ ਹੈ ਕਿ ਜੇ ਉਨ੍ਹਾਂ ਨੂੰ ਸਹੀ ਮਾਹੌਲ ਵਾਲੀਆਂ ਨੀਤੀਆਂ ਮਿਲਣ,  ਜਿਨ੍ਹਾਂ ਨਾਲ ਕਿ ਉਨ੍ਹਾਂ ਨੂੰ ਆਪਣੀ ਸਹੀ ਸਮਰੱਥਾ ਵਿਖਾਉਣ ਦਾ ਮੌਕਾ ਮਿਲੇ ਤਾਂ ਉਹ ਕਿਸੇ ਤੋਂ ਵੀ ਘੱਟ ਨਹੀਂ ਹਨ।

 

ਅਸੀਂ ਭਾਰਤ ਦੇ ਲੋਕਾਂ ਦੇ “ਈਜ਼ ਆਵ੍ ਲਿਵਿੰਗ” ਵਿੱਚ ਸੁਧਾਰ ਲਿਆਉਣ ਲਈ ਅਤੇ ਉਨ੍ਹਾਂ ਦੀ ਉਤਪਾਦਕ ਸੰਭਾਵਨਾ ਵਿੱਚ ਵਾਧੇ ਲਈ ਵਧੀਆ ਬੁਨਿਆਦੀ ਢਾਂਚਾ, ਵਧੀਆ ਸੇਵਾਵਾਂ ਅਤੇ ਚੰਗੀ ਟੈਕਨੋਲੋਜੀ ਰਾਹੀਂ ਦੁਨੀਆ ਦੀ ਸਭ ਤੋਂ ਵਿਸ਼ਾਲ ਮੁਹਿੰਮ ਚਲਾ ਰਹੇ ਹਾਂ।

 

ਇਹ ਇਸ ਕਰਕੇ ਸੰਭਵ ਹੋ ਸਕਿਆ ਹੈ ਕਿਉਂਕਿ ਅਸੀਂ ਹਰ ਪਿੰਡ ਵਿੱਚ ਬਿਜਲੀ ਪਹੁੰਚਾਈ ਹੈ, ਆਪਣੇ 350 ਮਿਲੀਅਨ ਤੋਂ ਵੱਧ ਸ਼ਹਿਰੀਆਂ ਨੂੰ ਬੈਂਕਿੰਗ ਢਾਂਚੇ ਅਧੀਨ ਲਿਆਂਦਾ ਹੈ, ਸਮਾਜਿਕ ਸਕੀਮਾਂ ਵਿੱਚ ਲੱਗਣ ਵਾਲੇ ਪੈਸੇ ਵਿੱਚੋਂ ਲੀਕੇਜ ਘਟਾਈ ਹੈ, ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿੱਚ 450 ਮਿਲੀਅਨ ਪਖਾਨੇ ਬਣਾਏ ਹਨ, ਡਿਜੀਟਲ ਸੇਵਾਵਾਂ ਦੀ ਮਦਦ ਨਾਲ ਪ੍ਰਬੰਧਨ ਵਿੱਚ ਸੁਧਾਰ ਕੀਤਾ ਹੈ, ਫਿਨਟੈਕ ਉਤਪਾਦਾਂ ਵਿੱਚ ਦੁਨੀਆ ਦੀਆਂ ਸਭ ਤੋਂ ਤੇਜ਼ ਵਿਕਸਤ ਹੋ ਰਹੀਆਂ ਮਾਰਕੀਟਾਂ ਵਿੱਚ ਪਹੁੰਚਣ ਲਈ ਤੇਜ਼ੀ ਨਾਲ ਪੁਲਾਂਘਾਂ ਪੁੱਟੀਆਂ ਹਨ ਅਤੇ ਭਾਰਤੀ ਅਰਥਵਿਵਸਥਾ ਨੂੰ ਇੱਕ ਤੇਜ਼ੀ ਨਾਲ ਵਿਕਸਤ ਹੋ ਰਹੇ ਗਤੀ ਮਾਰਗ  (ਟ੍ਰਾਜੈਕਟਰੀ) ‘ਤੇ ਪਾਇਆ ਹੈ। ਅਸੀਂ ਵਿਸ਼ਵ ਬੈਂਕ ਦੇ ਈਜ਼ ਆਵ੍ ਡੂਇੰਗ ਬਿਜ਼ਨਸ ਸੂਚਕ ਅੰਕ ਵਿੱਚ 80 ਸਥਾਨਾਂ ਦੀ ਛਲਾਂਗ ਲਗਾਈ ਹੈ ਅਤੇ ਇਹ ਅਸੀਂ ਇੱਕ ਲੋਕਤੰਤਰੀ ਢਾਂਚੇ ਅਧੀਨ ਅਤੇ ਆਪਣੇ ਸ਼ਾਨਦਾਰ ਵਿਰਸੇ ਨੂੰ ਬਚਾਉਂਦੇ ਹੋਏ ਕੀਤਾ ਹੈ। ਦੇਸ਼ ਵਿੱਚ ਇੱਕ ਖਾਹਿਸ਼ੀ ਵਿਸ਼ਾਲ ਦਰਮਿਆਨਾ ਵਰਗ ਉੱਭਰ ਰਿਹਾ ਹੈ ਜਿਸ ਦੀ ਸਭ ਤੋਂ ਜ਼ਰੂਰੀ ਮੁੱਢਲੀਆਂ ਜ਼ਰੂਰਤਾਂ ਤੱਕ ਪਹੁੰਚ ਹੈ ਅਤੇ ਉਹ ਜੀਵਨ ਵਿੱਚ ਉਪਰਲੀ ਪੌੜੀ ਵੱਲ ਵਧਣ ਬਾਰੇ ਸੋਚ ਰਿਹਾ ਹੈ।

 

ਸਾਡਾ ਮੰਤਰ “ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ” ਹੈ ਜਿਸ ਦਾ ਭਾਵ ਸਭ ਲਈ ਵਿਕਾਸ ਹੈ ਅਤੇ ਵਿਕਾਸ ਹਰੇਕ ਦੇ ਸਹਿਯੋਗ ਅਤੇ ਵਿਸ਼ਵਾਸ ਨਾਲ ਹੈ ਅਤੇ ਹਰੇਕ ਤੋਂ ਸਾਡਾ ਭਾਵ ਸਿਰਫ ਆਪਣੇ ਸ਼ਹਿਰੀਆਂ ਤੋਂ ਹੀ ਨਹੀਂ ਹੈ ਸਗੋਂ ਸਾਰੀ ਮਨੁੱਖਤਾ ਤੋਂ ਹੈ। ਇਸ ਲਈ ਅਸੀਂ ਆਪਣੇ ਸਾਰੇ ਮਿੱਤਰ ਗਵਾਂਢੀਆਂ ਨਾਲ ਵਿਕਾਸ ਭਾਈਵਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਅਤੇ ਅਸੀਂ ਵਿਸ਼ਵ ਅਤੇ ਸਰਹੱਦ ਪਾਰਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਭਾਈਵਾਲੀਆਂ ਦੇ ਚਾਹਵਾਨ ਹਾਂ। ਇਨ੍ਹਾਂ ਵਿੱਚ ਅੰਤਰਰਾਸ਼ਟਰੀ ਸੂਰਜੀ ਗਠਜੋੜ ਵੀ ਸ਼ਾਮਲ ਹੈ ਅਤੇ ਆਪਦਾ ਵਿਰੋਧੀ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਇੱਕ ਗਠਜੋੜ ਬਣਾਉਣ ਦੀ ਪਹਿਲਕਦਮੀ ਵੀ ਸ਼ਾਮਲ ਹੈ।

 

ਭਾਰਤ ਸਮਕਾਲੀ ਸਚਾਈਆਂ  ਅੰਦਰ ਬਹੁ-ਪੱਖਵਾਦ ਨੂੰ ਸੁਧਾਰਨ ਅਤੇ ਉਤਸ਼ਾਹਿਤ ਕਰਨ ਦਾ ਤਕੜਾ ਹਮਾਇਤੀ ਹੈ। ਵਿਸ਼ਵ ਅਨਿਸ਼ਚਿਤਤਾਵਾਂ ਦੇ ਦੌਰ ਵਿੱਚ, ਇੱਕ ਤੇਜ਼ੀ ਨਾਲ ਵਿਕਸਤ ਹੋ ਰਿਹਾ, ਲੋਕਰਾਜੀ ਅਤੇ ਮਜ਼ਬੂਤ ਭਾਰਤ ਸਥਿਰਤਾ, ਖੁਸ਼ਹਾਲੀ ਅਤੇ ਸ਼ਾਂਤੀ ਦਾ ਪ੍ਰਕਾਸ਼ਦੀਪ ਬਣਿਆ ਹੋਇਆ ਹੈ।

 

ਇਹ ਕਿਹਾ ਜਾਂਦਾ ਹੈ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੋਵੇਗੀ। ਭਾਰਤ ਏਸ਼ੀਆ ਅਤੇ ਵਿਸ਼ਵ ਵਿਚਲੀ ਇਸ ਤਬਦੀਲੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈ।

 

ਭਾਰਤ ਦੀ ਐਕਟ ਈਸਟ ਨੀਤੀ ਲਈ ਆਸੀਆਨ ਦੀ ਅਹਿਮੀਅਤ ਕੀ ਹੈ ?

 

ਆਸੀਆਨ ਸਾਡੀ ਐਕਟ ਈਸਟ ਨੀਤੀ ਦਾ ਮੂਲ ਹੈ। ਇਹ ਇੱਕੋ ਇੱਕ ਸਹਿਕਾਰੀ ਤੰਤਰ ਹੈ ਜਿਸ ਨੂੰ ਅਸੀਂ 16 ਸਾਲ ਤੋਂ ਸਿਖਰ ਪੱਧਰ ਦੀਆਂ ਵਾਰਤਾਵਾਂ ਵਿੱਚ ਬੇਰੋਕ-ਟੋਕ ਅਪਣਾ ਰਹੇ ਹਾਂ। ਇਹ ਇਸ ਕਰਕੇ ਨਹੀਂ ਹੈ ਕਿ ਆਸੀਆਨ ਖੇਤਰ ਭਾਰਤੀ ਉਪ-ਮਹਾਂਦੀਪ ਖੇਤਰ ਦਾ ਇੱਕ ਅਹਿਮ ਦਰਵਾਜ਼ਾ ਹੈ ਅਤੇ ਇਸ ਕਰਕੇ ਵੀ ਨਹੀਂ ਹੈ ਕਿਉਂਕਿ ਇਸ ਦੀ ਸੱਭਿਅਤਾ ਸਾਡੇ ਬਹੁਤ ਨੇੜੇ ਹੈ। ਸਗੋਂ ਇਹ ਇਸ ਕਰਕੇ ਵੀ ਹੈ ਕਿਉਂਕਿ ਆਸੀਆਨ ਅੱਜ ਦੁਨੀਆ ਦੇ ਆਰਥਿਕ ਅਤੇ ਸਿਆਸੀ ਤੌਰ ‘ਤੇ ਗਤੀਸ਼ੀਲ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਇੱਕ ਮਜ਼ਬੂਤ, ਏਕੀਕ੍ਰਿਤ ਅਤੇ ਖੁਸ਼ਹਾਲ ਆਸੀਆਨ ਵੇਖਣ ਦਾ ਇੱਛੁਕ ਹੈ ਜੋਕਿ ਭਾਰਤ-ਪ੍ਰਸ਼ਾਂਤ ਵਿੱਚ ਉੱਭਰ ਰਹੀ ਗਤੀਸ਼ੀਲਤਾ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੋਵੇ। ਇਹ ਭਾਰਤ ਦੀ ਖੁਸ਼ਹਾਲੀ ਅਤੇ ਸੁਰੱਖਿਆ ਦੇ ਬਿਹਤਰੀਨ ਹਿਤਾਂ ਵਿੱਚ ਹੋਵੇਗਾ।

 

ਆਸੀਆਨ ਨਾਲ ਰੁਝੇਵਾਂ ਹੁਣ ਵੀ ਅਤੇ ਭਵਿੱਖ ਵਿੱਚ ਵੀ ਭਾਰਤ ਦੀ ਐਕਟ ਈਸਟ ਨੀਤੀ ਅਤੇ ਰਣਨੀਤੀ ਦਾ ਗੰਭੀਰ ਤੱਤ ਰਹੇਗਾ। ਸਾਡੇ ਨਜ਼ਦੀਕੀ ਸੱਭਿਅਤਾ ਸੰਪਰਕ ਸਾਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ ਜਿਸ ‘ਤੇ ਅਸੀਂ ਇੱਕ ਮਜ਼ਬੂਤ, ਆਧੁਨਿਕ ਅਤੇ ਬਹੁ-ਪੱਖੀ ਰਣਨੀਤਿਕ ਭਾਈਵਾਲੀ ਕਾਇਮ ਕੀਤੀ ਹੈ। ਆਸੀਆਨ ਨੂੰ ਮਜ਼ਬੂਤ ਕਰਨਾ, ਸੰਪਰਕ ਦਾ ਪ੍ਰਸਾਰ ਕਰਨਾ ਅਤੇ ਭਾਰਤ-ਆਸੀਆਨ ਆਰਥਿਕ ਏਕਤਾ ਨੂੰ ਡੂੰਘਾ ਕਰਨਾ ਆਦਿ ਸਾਡੀ ਐਕਟ ਈਸਟ ਨੀਤੀ ਪ੍ਰਤੀ ਕੁਝ ਪ੍ਰਮੁੱਖ ਪਹਿਲਾਂ ਵਿੱਚ ਸ਼ਾਮਲ ਹਨ। ਅਸੀਂ ਥਾਈਲੈਂਡ ਦੇ ਧੰਨਵਾਦੀ ਹਾਂ ਕਿ ਉਸ ਨੇ ਸੰਗਠਨ ਦੀ ਲੀਡਰਸ਼ਿਪ ਹੇਠ ਭਾਰਤ ਨਾਲ ਨਜ਼ਦੀਕੀ ਸਬੰਧ ਕਾਇਮ ਕੀਤੇ ਹਨ।

 

ਖੇਤਰੀ ਸੁਰੱਖਿਆ ਨਿਰਮਾਣ ਵਿਧੀ ਵਿੱਚ ਭਾਰਤ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਨਾ ਚਾਹੇਗਾ?

                        

ਭਾਰਤ ਨੇ ਭਾਰਤ-ਪ੍ਰਸ਼ਾਂਤ ਦੇ ਖੇਤਰ ਪ੍ਰਤੀ ਆਪਣੇ ਨਜ਼ਰੀਏ ਨੂੰ ਤਿਆਰ ਕੀਤਾ ਹੈ ਜਿਸ ਨੂੰ ਖੇਤਰ ਦੇ ਹੋਰ ਦੇਸ਼ ਵੀ ਸਾਂਝਾ ਕਰ ਰਹੇ ਹਨ। ਇਸ ਤੋਂ ਸਮੁੰਦਰੀ ਖੇਤਰ ਦੀ ਪ੍ਰਮੁੱਖਤਾ ਅਤੇ ਦੇ ਅੰਤਰ ਸਬੰਧਤ ਸੁਭਾਅ ਦਾ ਪਤਾ ਲੱਗਦਾ ਹੈ। ਇਸ ਸਬੰਧ ਵਿੱਚ ਸਾਡੇ ਵਿਚਾਰ ਮੈਂ ਪਿਛਲੇ ਸਾਲ ਸਪਸ਼ਟ ਤੌਰ ਤੇ ਸਿੰਗਾਪੁਰ ਵਿੱਚ ਸ਼ੰਗਾਰੀ -ਲਾ ਸੰਵਾਦ ਵਿੱਚ ਰੱਖੇ ਸਨ। ਸਾਡਾ ਵਿਸ਼ਵਾਸ ਹੈ ਕਿ ਭਾਰਤ-ਪ੍ਰਸ਼ਾਂਤ ਖੇਤਰ ਦੀ ਖੇਤਰੀ ਸੁਰੱਖਿਆ ਨਿਰਮਾਣ ਵਿਧੀ ਖੁੱਲ੍ਹੀ, ਪਾਰਦਰਸ਼ੀ, ਵਿਸ਼ੇਸ਼ ਅਤੇ ਨਿਯਮ ਅਧਾਰਿਤ ਹੋਣੀ ਚਾਹੀਦਾ ਹੈ, ਜਿਸ ਵਿੱਚ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲ਼ਣਾ ਕੀਤੀ ਗਈ ਹੋਵੇ। ਖੇਤਰ ਵਿੱਚ ਇੱਕ ਸਥਿਰ ਸਮੁੰਦਰੀ ਸੁਰੱਖਿਆ ਮਾਹੌਲ ਜ਼ਰੂਰੀ ਹੈ ਜਿਸ ਵਿੱਚ ਨੈਵੀਗੇਸ਼ਨ ਦੀ ਅਜ਼ਾਦੀ ਅਤੇ ਅਧਿਕ ਉਡਾਨ ਦੀ ਅਜ਼ਾਦੀ ਅਤੇ ਬਿਨਾ ਰੋਕਟੋਕ ਦੇ ਵਪਾਰ, ਜੋ ਕਿ ਯੂਐੱਨ ਕਨਵੈੱਨਸ਼ਨ ਅਨੁਸਾਰ ਹੋਵੇ, ਆਦਿ ਸ਼ਾਮਲ ਹਨ।

 

ਮੈਂ 2015 ਵਿੱਚ  ਸਾਗਰ (SAGAR)  ਦੀ ਧਾਰਨਾ ਪੇਸ਼ ਕੀਤੀ ਸੀ। ਇਹ ਖੇਤਰ ਵਿੱਚ ਸਭ ਦੀ ਸੁਰੱਖਿਆ ਅਤੇ ਵਿਕਾਸ ‘ਤੇ ਅਧਾਰਿਤ ਹੈ।  ਹਿੰਦੀ ਵਿੱਚ ‘ਸਾਗਰ’ ਦਾ ਭਾਵ ਸਮੁੰਦਰ ਹੈ। ਅਸੀਂ ਇਸ  ਸੁਪਨੇ ਦੀ ਪੂਰਤੀ ਆਪਸੀ ਵਿਸ਼ਵਾਸ  ਵਧਾ ਕੇ ਅਤੇ ਸੁਰੱਖਿਆ ਸਹਿਯੋਗ ਵਿੱਚ ਵਾਧਾ ਕਰਕੇ ਕਰ ਸਕਦੇ ਹਾਂ। ਭਾਰਤ ਖੇਤਰੀ ਸੁਰੱਖਿਆ ਨਿਰਮਾਣ ਵਿਧੀ ਬਾਰੇ ਸਾਝੀਆਂ ਸੰਭਾਵਨਾਵਾਂ ਅਤੇ ਇਸ ਵਿੱਚ ਲੁਕੇ ਸਿਧਾਂਤਾਂ ਲਈ ਕੰਮ ਕਰੇਗਾ ਅਤੇ ਨਾਲ ਹੀ ਸਾਂਝੀਆਂ ਸੁਰੱਖਿਆ ਚੁਣੌਤੀਆਂ ਨੂੰ ਹੱਲ  ਕਰਨ  ਅਤੇ ਮੌਜੂਦਾ ਢਾਂਚਾ ਅਤੇ ਢੰਗ ਤਰੀਕੇ ਤਿਆਰ ਕਰਨ ਲਈ ਕੰਮ ਕਰੇਗਾ।

 

ਭਾਰਤ- ਪ੍ਰਸ਼ਾਂਤ ’ਤੇ ਆਸੀਆਨ ਦ੍ਰਿਸ਼ਟੀਕੋਣ ਨਾਲ ਭਾਰਤ ਦਾ ਭਾਰਤ-ਪ੍ਰਸ਼ਾਂਤ ਕਿਸ ਤਰ੍ਹਾਂ ਤਾਲਮੇਲ ਰੱਖੇ ਸਕਦਾ ਹੈ ?

 

ਅਸੀਂ ਆਸੀਆਨ ਨੂੰ ਭਾਰਤ-ਪ੍ਰਸ਼ਾਂਤ ਪ੍ਰਤੀ ਉਸ ਦੇ ਨਜ਼ਰੀਏ ਲਈ ਵਧਾਈ ਦਿੰਦੇ ਹਾਂ, ਜਿਸ ਦਾ ਭਾਰਤ- ਪ੍ਰਸ਼ਾਂਤ ਪ੍ਰਤੀ ਆਪਣਾ ਨਜ਼ਰੀਆ ਹੈ, ਵਿਸ਼ੇਸ਼ ਤੌਰ ਤੇ ਸਿਧਾਂਤ ਅਤੇ ਪਹੁੰਚ ਦੇ ਮਾਮਲੇ ਵਿੱਚ।ਅਸੀਂ ਯਕੀਨ ਰੱਖਦੇ ਹਾਂ ਕਿ ਆਸੀਆਨ ਨੂੰ ਕੇਂਦਰ ਵਿੱਚ ਰੱਖ ਕੇ ਭਾਰਤ-ਪ੍ਰਸ਼ਾਂਤ ਨਜ਼ਰੀਆ ਕਾਇਮ ਕਰਨ ਵਿੱਚ ‘ਏਕਤਾ’ ਅਤੇ ਕੇਂਦਰੀਅਤ ਪ੍ਰਮੱਖ ਤੱਤ ਹੋਣਾ ਚਾਹੀਦਾ ਹੈ। ਇਹ ਸਿਰਫ ਇਸ ਖੇਤਰ ਵਿੱਚ  ਭੂਗੋਲਿਕ ਕੇਂਦ੍ਰਿਤਾ ਨੂੰ ਮਾਨਤਾ ਦੇਣ ਕਰਕੇ ਹੀ ਨਹੀਂ ਹੈ ਸਗੋਂ ਆਸੀਆਨ ਦੀ ਅਗਵਾਈ ਵਾਲੇ  ਖੇਤਰੀ ਤੰਤਰਾਂ,  ਖਾਸ ਤੌਰ ਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ, ਜੋ ਕਿ ਸਿਰਫ ਲੀਡਰਾਂ ਦੀ ਅਗਵਾਈ ਵਾਲਾ ਫੋਰਮ ਵੀ ਹੈ, ਕਰਕੇ ਵੀ ਹੈ। ਇਹ ਬਹੁਤ ਨਿਵੇਕਲਾ ਫੋਰਮ  ਹੈ ਜੋ ਕਿ ਇਸ ਵੇਲੇ ਖੇਤਰ ਦੀ ਅਹਿਮੀਅਤ ‘ਤੇ ਵਿਚਾਰ ਕਰਨ ਲਈ ਉਪਲੱਬਧ ਹੈ।

 

ਸਮੁੰਦਰੀ ਸੁਰੱਖਿਆ , ਕਨੈਕਟੀਵਿਟੀ, ਆਰਿਥਕ ਪ੍ਰਗਤੀ ਅਤੇ ਟਿਕਾਊ ਵਿਕਾਸ ਸਾਡੇ ਅਤੇ ਆਸੀਆਨ ਦੇ ਦ੍ਰਿਸ਼ਟੀਕੋਣਾਂ ਵਿੱਚ ਪ੍ਰਾਥਮਿਕਤਾਵਾਂ ਵਾਲੇ ਖੇਤਰ ਹਨ ਜਿਨ੍ਹਾਂ ਨਾਲ ਇੱਕ ਸ਼ਾਂਤ ਅਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਬਣ ਸਕਦਾ ਹੈ। ਸਾਨੂੰ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਆਸੀਆਨ ਵਿੱਚ ਆਪਣੇ ਭਾਈਵਾਲਾਂ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ।

 

ਕੀ ਤੁਹਾਡਾ ਮੇਕਾਂਗ ਉਪ ਖੇਤਰ ਵਿਚਲੇ ਵਿਕਾਸ ਨਾਲ ਸਰੋਕਾਰ ਹੈ, ਜਿੱਥੇ ਬਹੁਤ ਸਾਰੀਆਂ ਖੇਤਰੀ  ਸ਼ਕਤੀਆਂ ਵਿੱਚ ਮੁਕਾਬਲਾ ਚੱਲ ਰਿਹਾ ਹੈ?

 

ਭਾਰਤ ਦਾ ਖੇਤਰ ਦੇ ਦੇਸ਼ਾਂ ਨਾਲ  ਸਮੁੰਦਰੀ ,ਵਪਾਰ, ਸਭਿਆਚਾਰ ਅਤੇ ਸਭਿਅਤਾ ਸੰਪਰਕਾਂ ਦਾ ਲੰਬਾ ਇਤਿਹਾਸ ਰਿਹਾ ਹੈ। ਅੱਜ ਦੀ ਦੁਨੀਆ ਵਿੱਚ ਅਸੀਂ ਇਨ੍ਹਾਂ ਸੰਪਰਕਾਂ ਨੂੰ ਬਹਾਲ ਕੀਤਾ ਹੈ ਅਤੇ ਨਵੀਂ ਖੇਤਰੀ ਭਾਈਵਾਲੀ ਕਾਇਮ ਕੀਤੀ ਹੈ। 19 ਸਾਲ ਪਹਿਲਾਂ ਮੇਕਾਂਗ-ਗੰਗਾ ਸਹਿਯੋਗ ਦੀ ਜੋ ਸਥਾਪਨਾ ਹੋਈ ਸੀ ਉਹ ਅਜਿਹਾ ਹੀ ਇੱਕ ਕਦਮ ਸੀ। ਹਾਲ ਹੀ ਵਿੱਚ ਭਾਰਤ ਥਾਈਲੈਂਡ ਦੀ ਅਗਵਾਈ  ਵਾਲੀ  ਆਯਾਯਾਵਾਡੀ -ਚਾਓ ਫਰਾਯਾ ਮੇਕਾਂਗ ਆਰਥਿਕ ਸਹਿਯੋਗ ਰਣਨੀਤੀ (ਏਸੀਐੱਮਈਸੀਐੱਸ) ਦਾ ਮੈਂਬਰ ਬਣਿਆ ਹੈ। ਇਥੇ ਅਸੀਂ ਮੇਕਾਂਗ ਦੇਸ਼ਾਂ ਦੇ ਸਾਰੇ ਬਾਹਰੀ ਭਾਈਵਾਲਾਂ ਨੂੰ ਇਕੱਠਾ ਕੀਤਾ ਹੈ ਤਾਕਿ ਤਾਲਮੇਲ ਬਣ ਸਕੇ ਅਤੇ ਸਹਿਯੋਗ ਯਤਨਾਂ ਵਿੱਚ ਦੁਹਰਾਅ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਅਸੀਂ ਵੱਖ-ਵੱਖ ਪਹਿਚਾਣਾਂ ਅਤੇ  ਇਨ੍ਹਾਂ ਖੇਤਰੀ ਢਾਂਚਿਆਂ ਦਾ ਨੋਟਿਸ ਲਿਆ ਹੈ । ਭਾਰਤੀ ਸੰਦਰਭ ਵਿੱਚ,  ਉਦਾਹਰਨ ਵਜੋਂ , ਅਸੀਂ ਮੇਕਾਂਗ ਦੇਸ਼ਾਂ ਨਾਲ ਆਸੀਆਨ -ਭਾਰਤ ਗੱਲਬਾਤ  ਸਬੰਧਾਂ, ਮੇਕਾਂਗ-ਗੰਗਾ ਸਹਿਯੋਗ(ਐਮਜੀਸੀ)  ਅਤੇ ਬਿਮਸਟੈਕ ਬਾਰੇ ਢਾਂਚੇ ਅਧੀਨ ਕੰਮ ਕਰ ਰਹੇ ਹਾਂ।ਇਨ੍ਹਾਂ ਢਾਂਚਿਆਂ ਅਧੀਨ ਭਾਵੇਂ  ਵਿਸ਼ਿਆਂ  ਦੇ ਰਲਗੱਡ ਹੋਣ ਦੀ ਸੰਭਾਵਨਾ ਲੱਗਦੀ ਹੈ  ਪਰ ਔਜ਼ਾਰ, ਅਮਲ ਅਤੇ ਸਹਿਯੋਗ ਵੱਖੋ ਵੱਖ ਹੋ ਸਕਦਾ ਹੈ।

 

ਮੇਕਾਂਗ ਉਪ-ਖੇਤਰ ਵਿੱਚ  ਬਹੁਪੱਖੀ ਖੇਤਰੀ ਸਮੂਹ ਬਣਨ ਦੀ ਕਾਫੀ ਸੰਭਾਵਨਾ ਮੌਜੂਦ ਹੈ ਤਾਕਿ ਪੂਰੀ ਸਦਭਾਵਨਾ ਨਾਲ ਮਿਲ ਕੇ ਰਿਹਾ ਜਾਵੇ ਅਤੇ ਖੇਤਰ ਅਤੇ ਬਾਹਰਲੇ ਭਾਈਵਾਲਾਂ  ਦੀ ਤਰੱਕੀ ਅਤੇ  ਖੁਸ਼ਹਾਲੀ ਲਈ ਤਾਲਮੇਲ ਕਾਇਮ ਕੀਤਾ ਜਾ ਸਕੇ।

 

ਬਿਮਸਟੈਕ ਕਿਵੇਂ ਵਿਸਤ੍ਰਿਤ ਐਕਟ ਈਸਟ ਪਾਲਸੀ ਵਿੱਚ ਫਿਟ ਬੈਠਦਾ ਹੈ?

 

ਭਾਰਤ ਬਹੁਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ (ਬਿਮਸਟੈਕ) ਬਾਰੇ ਬੰਗਾਲ ਦੀ ਖਾੜੀ ਦੀ ਪਹਿਲਕਦਮੀ ਨੂੰ ਭਾਰੀ ਅਹਿਮੀਅਤ ਦਿੰਦਾ ਹੈ।ਇਸ ਵਿੱਚ ਇੱਕ ਅਨੋਖਾ ਸੰਪਰਕ ਦੱਖਣੀ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆ ਦੇਸ਼ਾਂ ਦਾ ਪੰਜ ਮੈਂਬਰ ਦੇਸ਼ਾਂ (ਬੰਗਲਾਦੇਸ਼, ਭੂਟਾਨ, ਭਾਰਤ , ਨੇਪਾਲ ਅਤੇ ਸੀਲੰਕਾ)  ਅਤੇ ਦੋ ਦੱਖਣ-ਪੂਰਬੀ  ਏਸ਼ੀਆ ਦੇ ਦੇਸ਼ਾਂ (ਮਯਾਂਮਾਰ ਅਤੇ ਥਾਈਲੈਂਡ) ਨਾਲ ਬਣਿਆ ਹੋਇਆ ਹੈ।

 

ਕਾਠਮੰਡੂ ਵਿਖੇ ਹੋਏ ਚੌਥੇ  ਬਿਮਸਟੈਕ ਸਿਖਰ ਸੰਮੇਲਨ ਨੇ ਖੇਤਰੀ ਸਹਿਯੋਗ ਅਤੇ ਬਿਮਸਟੈਕ ਦੇ ਸੰਸਥਾਗਤ ਢਾਂਚੇ   ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਨਾਲ ਹੀ ਬਿਮਸਟੈਕ ਦੇ ਸੰਸਥਾਗਤ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਿਵੇਂ ਕਿ ਬਿਮਸਟੈਕ ਚਾਰਟਰ ਦਾ ਖਰੜਾ ਤਿਆਰ ਕਰਨ ਅਤੇ ਬਿਮਸਟੈਕ ਵਿਕਾਸ ਫੰਡ ਦੀ ਸੰਭਾਵਨਾ ਦੇ ਸਿੱਟੇ ਨੂੰ ਰੂਪ ਦੇਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਅਸੀਂ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ ਜੋ ਭਾਰਤ ਸਰਕਾਰ ਵੱਲੋਂ  ਬਿਮਸਟੈਕ ਸਹਿਯੋਗ ਅਤੇ ਸਮਰੱਥਾ ਨੂੰ ਵੱਖ ਵੱਖ ਖੇਤਰਾਂ ਵਿੱਚ, ਜਿਵੇਂ ਕਿ ਸੁਰੱਖਿਆ, ਆਪਦਾ ਪ੍ਰਬੰਧਨ, ਅਰਥ ਵਿਵਸਥਾ, ਖੇਤੀ, ਸਿਹਤ ਅਤੇ ਡਿਜੀਟਲ ਕਨੈਕਟੀਵਿਟੀ ਵਧਾਉਣ ਅਤੇ ਸਭਿਆਚਾਰ ਅਤੇ ਯੁਵਾ ਸੰਪਰਕਾਂ ਨੂੰ ਉਤਸ਼ਾਹਿਤ ਕਰਨ ਲਈ ਹੋਣਗੀਆਂ। ਭਾਰਤ ਦਾ ਪੱਕਾ ਵਿਸ਼ਵਾਸ ਹੈ ਕਿ ਬਿਮਸਟੈਕ ਸਾਡੀ ਐਕਟ ਈਸਟ ਨੀਤੀ ਦਾ ਇੱਕ ਅਹਿਮ ਹਿੱਸਾ ਹੈ।

 

ਜਿਵੇਂ ਕਿ ਪਾਠਕ ਜਾਣਦੇ ਹੋਣਗੇ, ਬਿਮਸਟੈਕ ਦੇਸ਼ਾਂ ਦੇ ਆਗੂਆਂ ਨੇ ਸਾਡੀ ਨਵੀਂ ਸਰਕਾਰ ਦੇ ਦੂਜੇ ਕਾਰਜਕਾਲ ਦੇ ਸਹੁੰ ਚੁੱਕ ਸਮਾਰੋਹ ਵਿੱਚ ਇਸ ਸਾਲ ਮਈ ਦੇ ਅੰਤ ਵਿੱਚ ਹਿੱਸਾ ਲਿਆ। ਸਾਡੇ ਲਈ ਇਹ ਵੱਡਾ ਸਨਮਾਨ ਉਨ੍ਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਆਗੂਆਂ ਦਰਿਮਆਨ ਮੌਜੂਦ ਸਬੰਧਾਂ ਦੀ ਯਾਦ ਦਿਵਾਉਂਦਾ ਹੈ। ਮੈਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨਾ ਚਾਹਾਂਗਾ ਕਿ ਥਾਈਲੈਂਡ ਨੇ ਬਿਮਸਟੈਕ ਨਾਲ ਸਹਿਯੋਗ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਹਿੱਸਾ ਪਾਇਆ।

 

ਸਮਝਿਆ ਜਾਂਦਾ ਹੈ ਕਿ  ਭਾਰਤ ਆਰਸੀਈਪੀ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਤੋਂ ਝਿਜਕ ਰਿਹਾ ਹੈ। ਕੀ ਤੁਸੀਂ ਸਮਝਦੇ ਹੋ ਕਿ ਆਰਸੀਈਪੀ ਵਾਰਤਾ ਇਸ ਸਾਲ ਮੁਕੰਮਲ ਹੋ ਸਕਦੀ ਹੈ  ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਕੀ ਕੁਝ ਕੀਤਾ ਜਾ ਸਕਦਾ ਹੈ?

 

ਭਾਰਤ ਦੁਨੀਆ ਵਿੱਚ ਵਪਾਰ ਕਰਨ ਦੇ ਮਾਮਲੇ ਵਿੱਚ ਸਭ ਤੋਂ ਵੱਧ ਖੁੱਲ੍ਹਾ ਸਥਾਨ ਹੈ। ਅਜਿਹਾ ਵਿਸ਼ਵ ਬੈਂਕ ਦੇ ਈਜ਼ ਆਵ੍ ਡੂਇੰਗ ਬਿਜ਼ਨਸ ਸੂਚਕ ਅੰਕ ਵਿੱਚ ਭਾਰਤ ਦਾ ਸਥਾਨ 142 ਤੋਂ 63ਵੇਂ ਸਥਾਨ ਤੇ ਪਹੁੰਚਣ ‘ਤੇ ਪ੍ਰਤੀਬਿੰਬਤ ਹੁੰਦਾ ਹੈ। ਅਸੀਂ ਅਰਥ ਵਿਵਸਥਾ ਨੂੰ ਸੰਗਠਤ ਕਰਨ ਅਤੇ ਗਰੀਬਾਂ ਨੂੰ ਉੱਚਾ ਚੁੱਕਣ ਦੇ ਮਾਮਲੇ ਵਿੱਚ ਵਿਸ਼ਵ ਵਪਾਰ ਦੀ ਸ਼ਕਤੀ ‘ਤੇ ਵਿਸ਼ਵਾਸ ਰੱਖਦੇ ਹਾਂ।

 

ਭਾਰਤ ਵਰਤਮਾਨ ਆਰਸੀਈਪੀ ਵਾਰਤਾ ਦੇ ਵਿਸਤ੍ਰਿਤ ਅਤੇ ਸੰਤੁਲਿਤ ਨਤੀਜੇ ਪ੍ਰਤੀ ਵਚਨਬੱਧ ਹੈ। ਉਸ  ਦਾ ਸਫਲਤਾ ਨਾਲ ਮੁਕੰਮਲ ਹੋਣਾ ਇਸ ਵਿੱਚ ਸ਼ਾਮਲ ਹਰੇਕ ਦੇ ਹਿਤ ਵਿੱਚ ਹੈ। ਇਸ ਲਈ ਭਾਰਤ ਵਸਤਾਂ, ਸੇਵਾਵਾਂ ਅਤੇ ਨਿਵੇਸ਼ ਅਤੇ ਹਰ ਥੰਮ੍ਹ ਦੇ ਅੰਦਰ ਸੰਤੁਲਨ ਦਾ ਚਾਹਵਾਨ ਹੈ। ਅਸੀਂ ਵਸਤਾਂ ‘ਤੇ ਆਪਣੇ ਭਾਈਵਾਲਾਂ ਦੀਆਂ ਉੱਚ ਖਾਹਿਸ਼ਾਂ ਨੂੰ ਮਾਨਤਾ ਦੇਂਦੇ ਹਾਂ। ਅਸੀਂ ਆਪ ਵੀ ਇਸ ਦੀ ਵਿਨ-ਵਿਨ ਵਾਲੇ ਨਤੀਜੇ ਦੇ ਇਛੁੱਕ ਹਾਂ। ਸਾਡਾ ਵਿਸ਼ਵਾਸ ਹੈ ਕਿ ਇਸ ਦੇ ਲਈ ਗੈਰ ਟਿਕਾਊ ਵਪਾਰ ਘਾਟੇ ਪ੍ਰਤੀ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨਾ ਅਹਿਮ ਹੈ। ਇਸ ਗੱਲ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਕਿ ਵਿਸ਼ਾਲ ਭਾਰਤੀ ਮਾਰਕੀਟ ਨੂੰ ਖੋਲ੍ਹੇ ਜਾਣ ਦੀ ਬਰਾਬਰੀ ਕੁਝ ਖੇਤਰਾਂ ਨੂੰ ਖੋਲ੍ਹੇ ਜਾਣ ਨਾਲ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਕਿ ਸਾਡੇ ਵਪਾਰ ਨੂੰ ਵੀ ਲਾਭ ਹੋਵੇ।

 

ਅਸੀਂ ਸਪਸ਼ਟ ਢੰਗ ਨਾਲ ਆਪਣੇ ਜਾਇਜ਼ ਪ੍ਰਸਤਾਵ ਰੱਖੇ ਹਨ ਅਤੇ ਪੂਰੀ ਦਿਆਨਤਦਾਰੀ ਨਾਲ ਗੱਲਬਾਤ ਵਿੱਚ ਲੱਗੇ ਹੋਏ ਹਾਂ। ਸਾਡੀ ਇੱਛਾ ਹੈ ਕਿ ਸਾਡੇ ਬਹੁਤ ਸਾਰੇ ਭਾਈਵਾਲ ਦੇਸ਼ਾਂ ਨਾਲ ਗੱਲਬਾਤ ਖਾਹਿਸ਼ ਦੇ ਸਮਾਨ ਪੱਧਰ ਤੇ ਹੋਵੇ, ਭਾਵੇਂ ਕਿ ਅਸੀਂ ਉਨ੍ਹਾਂ ਦੇ ਸੰਦੇਹਾਂ ਨੂੰ ਦੂਰ ਕਰਨ ਲਈ  ਤਿਆਰ ਹਾਂ। 

 

ਸਮੁੱਚੇ ਤੌਰ ਤੇ ਅਸੀਂ ਸਪਸ਼ਟ ਹਾਂ ਕਿ ਇੱਕ ਆਪਸ ਵਿੱਚ ਲਾਹੇਵੰਦ ਆਰਸੀਈਪੀ, ਜਿਸ ਵਿੱਚ ਕਿ ਸਭ ਧਿਰਾਂ ਨੂੰ ਵਾਜਬ ਤੌਰ ਤੇ ਲਾਭ ਹਾਸਲ ਹੋਣਗੇ, ਭਾਰਤ ਦੇ ਅਤੇ ਗੱਲਬਾਤ ਵਿੱਚ ਸ਼ਾਮਲ ਸਾਰੇ ਭਾਈਵਾਲਾਂ ਦੇ ਹਿਤ ਵਿੱਚ ਹੋਵੇਗੀ।

*****

ਵੀਆਰਆਰਕੇ/ਕੇਪੀ