Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਨਾਗਪੁਰ, ਮਹਾਰਾਸ਼ਟਰ ‘ਚ ਵੱਖੋ-ਵੱਖਰੇ ਸਰਕਾਰੀ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ ਤੋਂ ਬਾਅਦ ‘ਜਨਤਕ ਮੀਟਿੰਗ’ ਨੂੰ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਾਗਪੁਰ, ਮਹਾਰਾਸ਼ਟਰ ‘ਚ ਵੱਖੋ-ਵੱਖਰੇ ਸਰਕਾਰੀ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ ਤੋਂ ਬਾਅਦ ‘ਜਨਤਕ ਮੀਟਿੰਗ’ ਨੂੰ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਾਗਪੁਰ, ਮਹਾਰਾਸ਼ਟਰ ‘ਚ ਵੱਖੋ-ਵੱਖਰੇ ਸਰਕਾਰੀ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ ਤੋਂ ਬਾਅਦ ‘ਜਨਤਕ ਮੀਟਿੰਗ’ ਨੂੰ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਨਾਗਪੁਰ, ਮਹਾਰਾਸ਼ਟਰ ‘ਚ ਵੱਖੋ-ਵੱਖਰੇ ਸਰਕਾਰੀ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ ਤੋਂ ਬਾਅਦ ‘ਜਨਤਕ ਮੀਟਿੰਗ’ ਨੂੰ ਸੰਬੋਧਨ ਦਾ ਮੂਲ-ਪਾਠ


धम: चक्र परावर्तने च कार्य, य: दीक्षा भूमिवर डॉक्‍टर बाबा साहेब अम्‍बेडर जी ने केला य: भूमिला माझे प्रणाम। काशी प्राचीन ज्ञान नागरिया है, नागपुर बनु सकता क्या?

(ਧਮ: ਚਕਰ ਪਰਾਵਰਤਨੇ ਚ ਕਾਰਯ, ਯ: ਦੀਕਸ਼ਾ ਭੂਮੀਵਰ ਡਾੱਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਕੇਲਾ ਯ: ਭੂਮਿਲਾ ਮਾਝੇ ਪ੍ਰਣਾਮ। ਕਾਸ਼ੀ ਪ੍ਰਾਚੀਨ ਗਿਆਨ ਨਾਗਰੀਆ ਹੈ, ਨਾਗਪੁਰ ਬਨੁ ਸਕਤਾ ਕਿਆ?)

ਅੱਜ ਇੱਕੋ ਵੇਲੇ ਇੰਨੀ ਲੰਬੀ ਬੜੀ ਲਿਸਟ ਹੈ, ਸਭ ਦੇ ਨਾਮ ਬੋਲ ਨਹੀਂ ਰਿਹਾ ਹਾਂ। ਕਾਫ਼ੀ ਲੋਕਾਂ ਨੇ ਬੋਲ ਦਿੱਤੇ, ਤੁਹਾਨੂੰ ਯਾਦ ਰਹਿ ਗਏ ਹੋਣਗੇ।

ਇੱਕੋ ਵਾਰੀ ਇੰਨੇ ਸਾਰੇ ਪ੍ਰੋਜੈਕਟ ਅੱਜ ਨਾਗਪੁਰ ਦੀ ਧਰਤੀ ਤੋਂ ਦੇਸ਼ ਨੂੰ ਸਮਰਪਿਤ ਹੋ ਰਹੇ ਹਨ। ਅਤੇ ਅੱਜ… ਅੱਜ 14 ਅਪ੍ਰੈਲ ਡਾੱਕਟਰ ਬਾਬਾ ਸਾਹਿਬ ਅੰਬੇਕਰ ਦੀ ਜਨਮ ਜਯੰਤੀ ਦਾ ਪ੍ਰੇਰਕ ਮੌਕਾ ਹੈ। ਇਹ ਮੇਰਾ ਸੁਭਾਗ ਰਿਹਾ ਕਿ ਅੱਜ ਸਵੇਰੇ ਦੀਕਸ਼ਾਭੂਮੀ ‘ਚ ਜਾ ਕੇ ਉਸ ਪਵਿੱਤਰ ਭੂਮੀ ਨੂੰ ਨਮਨ ਕਰਨ ਦਾ ਮੌਕਾ ਮਿਲਿਆ। ਇੱਕ ਨਵੀਂ ਊਰਜਾ, ਨਵੀਂ ਪ੍ਰੇਰਨਾ ਲੈ ਕੇ ਮੈਂ ਤੁਹਾਡੇ ਵਿੱਚ ਆਇਆ ਹਾਂ।

ਇਸ ਦੇਸ਼ ਦੇ ਦਲਿਤ, ਪੀੜਤ, ਸ਼ੋਸ਼ਿਤ, ਵਾਂਝੇ ਪਿੰਡ, ਗ਼ਰੀਬ, ਕਿਸਾਨ ਹਰੇਕ ਦੇ ਜੀਵਨ ਵਿੱਚ, ਅਜ਼ਾਦ ਭਾਰਤ ‘ਚ ਉਨ੍ਹਾਂ ਦੇ ਸੁਪਨਿਆਂ ਦਾ ਕੀ ਹੋਵੇਗਾ? ਉਨ੍ਹਾਂ ਦੀਆਂ ਆਸਾਂ, ਆਕਾਂਖਿਆਵਾਂ ਦਾ ਕੀ ਹੋਵੇਗਾ? ਕੀ ਅਜ਼ਾਦ ਭਾਰਤ ਵਿੱਚ ਇਨ੍ਹਾਂ ਲੋਕਾਂ ਦੀ ਵੀ ਕੋਈ ਪੁੱਛ ਹੋਵੇਗੀ ਕਿ ਨਹੀਂ ਹੋਵੇਗੀ? ਇਨ੍ਹਾਂ ਸਾਰੇ ਸੁਆਲਾਂ ਦੇ ਜੁਆਬ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਨੂੰ ਦਿੱਤੇ ਸਨ, ਗਰੰਟੀ ਦੇ ਰੂਪ ਵਿੱਚ ਦਿੱਤੇ ਸਨ। ਅਤੇ ਉਸੇ ਦਾ ਨਤੀਜਾ ਹੈ ਕਿ ਸੰਵਿਧਾਨਕ ਵਿਵਸਥਾਵਾਂ ਕਾਰਨ ਅੱਜ ਦੇਸ਼ ਦੇ ਹਰ ਤਬਕੇ ਦੇ ਵਿਅਕਤੀ ਨੂੰ ਕੁਝ ਕਰਨ ਲਈ ਮੌਕਾ ਆਸਾਨੀ ਨਾਲ ਉਪਲਬਧ ਹੈ ਤੇ ਉਹ ਮੌਕੇ ਹੀ ਉਸ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਮੰਗ ਅਤੇ ਉਤਸ਼ਾਹ ਨਾਲ ਜੀਅ ਅਤੇ ਜਾਨ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹਨ।

ਵਿਅਕਤੀਗਤ ਰੂਪ ਵਿੱਚ ਮੈਂ ਜੀਵਨ ਵਿੱਚ… ਮੈਂ ਸਦਾ ਅਨੁਭਵ ਕਰਦਾ ਹਾਂ ਕਿ ਕਮੀਆਂ ਵਿੱਚ ਪੈਦਾ ਹੋ ਕੇ ਵੀ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੋਏ ਬਿਨਾ ਘਾਟਾਂ ਦੇ ਰਹਿੰਦਿਆਂ ਵੀ ਪ੍ਰਭਾਵੀ ਢੰਗ ਨਾਲ ਜੀਵਨ ਦੀ ਯਾਤਰਾ ਨੂੰ ਸਫ਼ਲਤਾਪੂਰਬਕ ਅੱਗੇ ਵਧਾਇਆ ਜਾ ਸਕਦਾ ਹੈ ਅਤੇ ਉਹ ਪ੍ਰੇਰਨਾ ਬਾਬਾ ਅੰਬੇਡਕਰ ਰਾਓ ਤੋਂ ਮਿਲਦੀ ਹੈ। ਕਮੀਆਂ ਦਾ ਰੋਣਾ ਨਹੀਂ ਰੋਣਾ ਅਤੇ ਪ੍ਰਭਾਵ ਤੋਂ ਘਬਰਾਉਣਾ ਨਹੀਂ ਹੋਣਾ, ਇਹ ਸੰਤੁਲਤ ਜੀਵਨ ਦਬੇ-ਕੁਚਲੇ ਹਰੇਕ ਲਈ ਇੱਕ ਤਾਕਤ ਬਣ ਜਾਂਦੀ ਹੈ ਅਤੇ ਉਹ ਤਾਕਤ ਦੇਣ ਦਾ ਕੰਮ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਨਾਲ ਦਿੱਤਾ ਹੈ। ਕਦੀ-ਕਦਾਈਂ ਵਿਅਕਤੀ ਦੇ ਜੀਵਨ ਵਿੱਚ ਨਿਰੰਤਰ ਰੂਪ ਵਿੱਚ ਜਦੋਂ ਕੌੜਾ ਅਨੁਭਵ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਅਪਮਾਨਿਤ ਹੋਣਾ, ਬੇਇੱਜ਼ਤ ਹੋਦਾ। ਜੇ ਇਨਸਾਨ ਛੋਟੇ ਮਨ ਦਾ ਹੋਵੇ, ਤਾਂ ਇਹ ਚੀਜ਼ਾਂ ਘਰ ਵਿੱਚ, ਮਨ-ਮੰਦਰ ਵਿੱਚ, ਮਨ ਤੇ ਦਿਮਾਗ਼ ਵਿੱਚ ਕਿਸ ਤਰ੍ਹਾਂ ਕੜਵਾਹਟ ਦੇ ਰੂਪ ਵਿੱਚ ਭਰ ਜਾਂਦੀਆਂ ਹਨ। ਅਤੇ ਮੌਕਾ ਮਿਲੇ ਤਾਂ ਕਦੇ ਲੱਗਦਾ ਹੈ ਬਈ ਇਸ ਨੂੰ ਦੱਸਾਂਗਾ ਮੈਂ। ਇਹ ਮੇਰੇ ਨਾਲ ਹੋਇਆ ਸੀ, ਬਚਪਨ ਵਿੱਚ ਮੇਰੇ ਨਾਲ ਇਹ ਹੋਇਆ ਸੀ, ਸਕੂਲ ਗਿਆ ਤਾਂ ਇਹ ਹੋਇਆ ਸੀ, ਨੌਕਰੀ ਕਰਨ ਗਿਆ, ਤਾਂ ਇਹ ਹੋਇਆ ਸੀ। ਕੀ ਕੁਝ ਮਨ ਵਿੱਚ ਨਹੀਂ ਸੀ, ਪਰ ਇਹ ਭੀਮਰਾਓ ਅੰਬੇਡਕਰ ਸਨ, ਇੰਨੀਆਂ ਬੁਰਾਈਆਂ ਨਾਲ ਸਾਹਮਣਾ ਕਰਨਾ ਪਿਆ। ਇੰਨਾ ਦੁੱਖ ਝੱਲਣਾ ਪਿਆ, ਪਰ ਖ਼ੁਦ ਦੇ ਜੀਵਨ ਵਿੱਚ ਜਦੋਂ ਮੌਕਾ ਆਇਆ, ਮਾਸਾ ਕੁ ਵੀ ਇਸ ਕੜਵਾਹਟ ਨੂੰ ਬਾਹਰ ਆਉਣ ਨਹੀਂ ਦਿੱਤਾ। ਬਦਲੇ ਦਾ ਭਾਵ ਅੰਸ਼ ਮਾਤਰ ਵੀ ਨਾ ਸੰਵਿਧਾਨ ਵਿੱਚ ਕਦੇ ਪ੍ਰਗਟ ਹੋਇਆ, ਨਾ ਕਦੇ ਉਨ੍ਹਾਂ ਦੀ ਬੋਲੀ ਵਿੱਚ ਪ੍ਰਗਟ ਹੋਇਆ, ਨਾ ਉਨ੍ਹਾਂ ਦੇ ਕਦੇ ਅਧਿਕਾਰ ਖੇਤਰ ਵਿੱਚ ਪ੍ਰਗਟ ਹੋਇਆ। ਵਿਅਕਤੀ ਦੀ ਉਚਾਈ ਅਜਿਹੇ ਸਮੇਂ ਕਸੌਟੀ ਕਸਣ ਉੱਤੇ ਪਤਾ ਚੱਲਦੀ ਹੈ, ਕਿੰਨਾ ਮਹਾਨ ਵਿਅਕਤੀਤਵ ਹੋਵੇਗਾ। ਅਸੀਂ ਸ਼ਿਵਜੀ ਬਾਰੇ ਜਦੋਂ ਉਨ੍ਹਾਂ ਦੀ ਮਹਾਨਤਾ ਦੀ ਚਰਚਾ ਸੁਣਦੇ ਹਾਂ, ਤਾਂ ਕਹਿੰਦੇ ਹਾਂ ਕਿ ਜ਼ਹਿਰ ਪੀ ਲਿਆ ਸੀ। ਬਾਬਾ ਸਾਹਿਬ ਅੰਬੇਡਕਰ ਨੇ ਜੀਵਨ ਵਿੱਚ ਹਰ ਛਿਣ ਜ਼ਹਿਰ ਪੀਂਦੇ-ਪੀਂਦੇ ਵੀ ਸਾਡੇ ਲੋਕਾਂ ਲਈ ਅੰਮ੍ਰਿਤ ਵਰਖਾ ਕੀਤੀ ਸੀ। ਅਤੇ ਇਸ ਲਈ ਉਸ ਮਹਾਂਪੁਰਖ ਦੀ ਜਨਮ-ਜਯੰਤੀ ਉੱਤੇ ਅਤੇ ਉਹ ਵੀ ਜਿਸ ਧਰਤੀ ਉੱਤੇ ਉਨ੍ਹਾਂ ਦਾ ਨਵਾਂ ਜਨਮ ਹੋਇਆ, ਉਸ ਦੀਕਸ਼ਾ ਭੂਮੀ ਉੱਤੇ ਪ੍ਰਣਾਮ ਕਰਦਿਆਂ ਦੇਸ਼ ਦੇ ਚਰਨਾਂ ਵਿੱਚ ਇੱਕ ਨਵੀਂ ਵਿਵਸਥਾ ਦੇਣ ਦਾ ਅੱਜ ਯਤਨ ਅਸੀਂ ਕਰ ਰਹੇ ਹਾਂ।

ਅੱਜ ਅਨੇਕਾਂ ਯੋਜਨਾਵਾਂ ਦੀ ਸ਼ੁਰੂਆਤ ਹੋ ਰਹੀ ਹੈ, ਨਵੇਂ ਭਵਨਾਂ ਦਾ ਅਰੰਭ ਹੋ ਰਿਹਾ ਹੈ। ਲਗਭਗ ਦੋ ਹਜ਼ਾਰ ਮੈਗਾਵਾਟ ਬਿਜਲੀ ਦੇ ਕਾਰਖਾਨਿਆਂ ਦਾ ਉਦਘਾਟਨ ਹੋਇਆ। ਊਰਜਾ ਜੀਵਨ ਦਾ ਅਟੁੱਟ ਅੰਗ ਬਣ ਗਈ ਹੈ। ਵਿਕਾਸ ਦਾ ਕੋਈ ਵੀ ਸੁਪਨਾ ਊਰਜਾ ਦੀ ਘਾਟ ਵਿੱਚ ਸੰਭਵ ਨਹੀਂ ਹੈ। ਅਤੇ 21ਵੀਂ ਸਦੀ ਵਿੱਚ ਊਰਜਾ ਇੱਕ ਤਰ੍ਹਾਂ ਨਾਲ ਹਰ ਨਾਗਰਿਕ ਦਾ ਹੱਕ ਬਣ ਗਈ ਹੈ। ਲਿਖਤੀ ਹੋਵੇ ਜਾਂ ਨਾ ਹੋਵੇ, ਬਣ ਚੁੱਕੀ ਹੈ। ਦੇਸ਼ ਨੂੰ 21ਵੀਂ ਸਦੀ ਦੀ ਪ੍ਰਗਤੀ ਦੇ ਸਿਖ਼ਰਾਂ ਉੱਤੇ ਲੈ ਜਾਣਾ ਹੈ, ਜੇ ਭਾਰਤ ਨੂੰ ਆਧੁਨਿਕ ਭਾਰਤ ਦੇ ਰੂਪ ਵਿੱਚ ਵੇਖਣਾ ਹੈ, ਤਾਂ ਊਰਜਾ ਉਸ ਦੀ ਪਹਿਲੀ ਜ਼ਰੂਰਤ ਹੈ। ਅਤੇ ਇੱਕ ਪਾਸੇ ਵਾਤਾਵਰਨ ਦੀ ਚਿੰਤਾ ਕਾਰਨ ਵਿਸ਼ਵ Thermal Power ਨੂੰ ਚੁਣੌਤੀ ਦੇ ਰਿਹਾ ਹੈ, ਤਾਂ ਦੂਜੇ ਪਾਸੇ ਵਿਕਸਤ ਦੇਸ਼ਾਂ ਲਈ ਉਹੀ ਇੱਕ ਸਹਾਰਾ ਹੈ। ਵਿਸ਼ਵ ਪੱਧਰ ਉੱਤੇ ਇੰਨੇ ਵੱਡੇ conflict ਵਿੱਚ ਜਦੋਂ ਰਾਹ ਕੱਢਣਾ ਹੈ, ਤਾਂ ਭਾਰਤ ਨੇ ਵੀ ਬੀੜਾ ਚੁੱਕਿਆ ਹੈ ਕਿ ਅਸੀਂ ਸਮੁੱਚੇ ਵਿਸ਼ਵ ਨੂੰ ਪਰਿਵਾਰ ਮੰਨਣ ਵਾਲੇ ਲੋਕ ਹਾਂ, ਪੂਰੇ ਬ੍ਰਹਿਮੰਡ ਨੂੰ ਆਪਣਾ ਮੰਨਣ ਵਾਲੇ ਲੋਕ ਹਾਂ, ਆਪਣੇ ਵੱਲੋਂ ਅਸੀਂ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ, ਜੋ ਭਵਿੱਖ ਦੀ ਪੀੜ੍ਹੀ ਲਈ ਕੋਈ ਸੰਕਟ ਪੈਦਾ ਕਰੇ ਅਤੇ ਇਸ ਲਈ ਭਾਰਤ ਨੇ 175 ਗੀਗਾਵਾਟ renewable energy ਦਾ ਸੁਪਨਾ ਵੇਖਿਆ ਹੈ। Solar Energy ਹੋਵੇ, Wind Energy ਹੋਵੇ, Hydro ਦੇ Projects ਹੋਣ ਅਤੇ ਜਦੋਂ ਨਿਤੀਨ ਜੀ ਬਹੁਤ ਮਾਣ ਨਾਲ ਦੱਸ ਰਹੇ ਸਨ ਨਾਗਪੁਰ ਵਾਸੀਆਂ ਨੂੰ, ਕਿ ਜੋ ਗੰਦਾ ਪਾਣੀ ਹੈ, ਉਹ ਬਿਜਲੀ ਦੇ ਉਤਪਾਦਨ ਵਿੱਚ ਕੰਮ ਲਿਆਂਦਾ ਜਾਂਦਾ ਹੈ, recycle ਕੀਤਾ ਜਾਂਦਾ ਹੈ। ਇੱਕ ਤਰ੍ਹਾਂ ਨਾਲ ਵਾਤਾਵਰਨ ਦੇ ਅਨੁਕੂਲ ਜੋ initiative ਹੈ, ਮੈਂ ਇਸ ਲਈ ਨਾਗਪੁਰ ਨੂੰ ਵਧਾਈ ਦਿੰਦਾ ਹਾਂ। ਅਤੇ ਦੇਸ਼ ਦੇ ਹੋਰ ਭਾਗਾਂ ਵਿੱਚ ਵੀ zero waste ਦਾ concept ਹੌਲੀ-ਹੌਲੀ ਵਧ-ਫੁੱਲ ਰਿਹਾ ਹੈ।

ਅੱਜ ਇੱਥੇ ਰਿਹਾਇਸ਼ੀ ਮਕਾਨਾਂ ਦੀ ਉਸਾਰੀ ਦਾ ਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਹੱਥ ਵਿੱਚ ਲਿਆ ਗਿਆ, ਉਸ ਦੀ ਵੀ ਸ਼ੁਰੂਆਤ ਹੋਈ ਹੈ। 2022 ਅਜ਼ਾਦੀ ਦੇ 75 ਸਾਲ ਹੋ ਗਏ। ਛਿਣ ਭਰ ਲਈ ਅਸੀਂ 75 ਸਾਲ ਦੀ ਪਹਿਲਾਂ ਦੀ ਜ਼ਿੰਦਗੀ ਦੇ ਜਿਊਣ ਦਾ ਯਤਨ ਕਰ ਕੇ ਵੇਖੀਏ। ਅਸੀਂ ਉਸ ਕਲਪਨਾ ਵਿੱਚ ਜੇ ਪੁੱਜੀਏ 1930, 40, 50 ਤੋਂ ਪਹਿਲਾਂ ਦਾ ਸਮਾਂ – ਜਦੋਂ ਦੇਸ਼ ਲਈ ਲੋਕ ਜਾਨ ਦੀ ਬਾਜ਼ੀ ਲਾ ਦਿੰਦੇ ਸਨ। ਹਿੰਦੁਸਤਾਨ ਦਾ ਤਿਰੰਗਾ ਲਹਿਰਾਉਣ ਲਈ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਜਾਂਦੇ ਸਨ। ਮਾਂ ਭਾਰਤੀ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਵਾਉਣ ਲਈ ਜਵਾਨੀ ਜੇਲ੍ਹ ਵਿੱਚ ਖਪਾ ਦਿੰਦੇ ਸਨ। ਮੌਤ ਨੂੰ ਗਲ਼ੇ ਲਾਉਂਦੇ ਸਨ। ਹੱਸਦੇ-ਹੱਸਦੇ ਦੇਸ਼ ਲਈ ਮਰ ਮਿਟਣ ਵਾਲਿਆਂ ਦੀ ਕਤਾਰ ਕਦੇ ਬੰਦ ਨਹੀਂ ਹੋਈ ਸੀ। ਇਸ ਦੇਸ਼ ਦੇ ਬਹਾਦਰਾਂ ਨੇ ਉਹ ਤਾਕਤ ਵਿਖਾਈ ਸੀ ਕਿ ਫਾਂਸੀ ਦੇ ਫੰਦੇ ਕਦੇ ਘੱਟ ਪੈ ਜਾਂਦੇ ਸਨ, ਪਰ ਮਰਨ ਵਾਲੇ ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ ਦੀ ਗਿਣਤੀ ਕਦੇ ਘੱਟ ਨਹੀਂ ਹੋਇਆ ਕਰਦੀ ਸੀ। ਅਣਗਿਣਤ ਕੁਰਬਾਨੀਆਂ ਦਾ ਨਤੀਜਾ ਸੀ ਕਿ ਭਾਰਤ ਮਾਂ ਸਾਡੀ ਅਜ਼ਾਦ ਹੋਈ ਹੈ। ਪਰ ਆਜ਼ਾਦੀ ਦੇ ਦੀਵਾਨਿਆਂ ਨੇ ਵੀ ਤਾਂ ਕੁਝ ਸੁਪਨੇ ਵੇਖੇ ਸਨ, ਉਨ੍ਹਾਂ ਨੇ ਵੀ ਭਾਰਤ ਕਿਹੋ ਜਿਹਾ ਹੋਵੇ, ਇੱਕ ਇਰਾਦਾ ਰੱਖਿਆ ਸੀ। ਉਨ੍ਹਾਂ ਨੂੰ ਤਾਂ ਉਹ ਸੁਭਾਗ ਮਿਲਿਆ ਨਹੀਂ ਅਜ਼ਾਦ ਹਿੰਦੁਸਤਾਨ ਵਿੱਚ ਸਾਹ ਲੈਣ ਦਾ। ਸਾਨੂੰ ਸੁਭਾਗ ਮਿਲਿਆ ਨਹੀਂ ਉਸ ਆਜ਼ਾਦੀ ਦੇ ਅੰਦੋਲਨ ਵਿੱਚ ਆਪਣੀ ਜ਼ਿੰਦਗੀ ਖਪਾਉਣ ਦਾ, ਪਰ ਸਾਨੂੰ ਮੌਕਾ ਮਿਲਿਆ ਹੈ, ਦੇਸ਼ ਲਈ ਮਰਨ ਦਾ ਮੌਕਾ ਨਾ ਮਿਲਿਆ, ਦੇਸ਼ ਲਈ ਜਿਊਣ ਦਾ ਮੌਕਾ ਮਿਲਿਆ ਹੈ।

ਕੀ 2022 ਜਦੋਂ ਆਜ਼ਾਦੀ ਦੇ 75 ਸਾਲ ਹੋ ਰਹੇ ਹਨ। ਅੱਜ ਅਸੀਂ 2017 ਵਿੱਚ ਖੜ੍ਹੇ ਹਾਂ। ਪੰਜ ਸਾਲ ਦਾ ਸਮਾਂ ਸਾਡੇ ਕੋਲ ਹੈ। ਸਵਾ ਸੌ ਕਰੋੜ ਦੇਸ਼ ਵਾਸੀ ਜੇ ਸੰਕਲਪ ਕਰਨ ਕਿ ਜਿਹੜੇ ਮਹਾਂਪੁਰਖਾਂ ਨੇ ਆਜ਼ਾਦੀ ਲਈ ਜੀਵਨ ਲਾ ਦਿੱਤਾ, ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਮੇਰੇ ਵੱਲੋਂ ਇੰਨਾ ਯੋਗਦਾਨ ਹੋਵੇਗਾ। ਮੈਂ ਵੀ ਕੁਝ ਕਰ ਕੇ ਰਹਾਂਗਾ, ਅਤੇ ਸੰਕਲਪ ਕਰ ਕੇ ਰਹਾਂਗਾ ਅਤੇ ਸਹੀ ਦਿਸ਼ਾ ਵਿੱਚ ਮੈਂ ਕਰ ਕੇ ਰਹਾਂਗਾ, ਮੈਂ ਨਹੀਂ ਮੰਨਦਾ ਕਿ 2022 ਆਉਂਦੇ-ਆਉਂਦੇ ਦੇਸ਼ ਵਿਸ਼ਵ ਦੇ ਸਾਹਮਣੇ ਖੜ੍ਹੇ ਹੋਣ ਦੀ ਤਾਕਤ ਨਾਲ ਖੜ੍ਹਾ ਨਹੀਂ ਹੋਵੇਗਾ, ਮੈਨੂੰ ਕੋਈ ਖ਼ਦਸ਼ਾ ਨਹੀਂ ਹੈ। ਅਤੇ ਉਸ ਵਿੱਚ ਇੱਕ ਸੁਪਨਾ ਹੈ ਸਾਡਾ 2022 ਜਦੋਂ ਆਜ਼ਾਦੀ ਦੇ 75 ਸਾਲ ਹੋਣ, ਤਦ ਮੇਰੇ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦਾ ਆਪਣਾ ਘਰ ਹੋਵੇ। ਇਸ ਦੇਸ਼ ਦਾ ਕੋਈ ਗ਼ਰੀਬ ਅਜਿਹਾ ਨਾ ਹੋਵੇ, ਜਿਸ ਨੂੰ ਆਪਣੇ ਰਹਿਣ ਲਈ ਆਪਣਾ ਘਰ ਨਾ ਹੋਵੇ, ਆਪਣੀ ਛੱਤ ਨਾ ਹੋਵੇ। ਅਤੇ ਘਰ ਵੀ ਅਜਿਹਾ ਹੋਵੇ, ਜਿਸ ਵਿੱਚ ਬਿਜਲੀ ਹੋਵੇ, ਪਾਣੀ ਹੋਵੇ, ਚੁੱਲ੍ਹਾ ਹੋਵੇ, ਗੈਸ ਦਾ ਚੁੱਲ੍ਹਾ ਹੋਵੇ, ਨੇੜੇ ਹੀ ਬੱਚਿਆਂ ਲਈ ਸਕੂਲ ਹੋਵੇ, ਬਜ਼ੁਰਗਾਂ ਲਈ ਨੇੜੇ ਹਸਪਤਾਲ ਹੋਵੇ, ਅਜਿਹਾ ਹਿੰਦੁਸਤਾਨ ਕਿਉਂ ਨਹੀਂ ਵੇਖ ਸਕਦੇ। ਕੀ ਸਵਾ ਸੌ ਦੇਸ਼ ਵਾਸੀ ਮਿਲ ਕੇ ਸਾਡੇ ਦੇਸ਼ ਦੇ ਗ਼ਰੀਬ ਦੇ ਹੰਝੂ ਨਹੀਂ ਪੂੰਝ ਸਕਦੇ? ਭੀਮ ਰਾਓ ਅੰਬੇਡਕਰ ਜੀ ਨੇ ਜਿਹੜੇ ਸੁਪਨਿਆਂ ਨੂੰ ਲੈ ਕੇ ਸੰਵਿਧਾਨ ਵਿੱਚ ਰਚਨਾ ਕੀਤੀ ਹੈ, ਉਸ ਸੰਵਿਧਾਨ ਨੂੰ ਜਿਉਂ ਕੇ ਵਿਖਾਉਣ ਦਾ ਮੌਕਾ ਆਇਆ ਹੈ। ਅਸੀਂ 2022 ਲਈ ਸੰਕਲਪ ਕਰੀਏ, ਕੁਝ ਕਰ-ਗੁਜ਼ਰਨ ਦਾ ਇਰਾਦਾ ਲੈ ਕੇ ਚੱਲ ਪਏ। ਮੈਂ ਮੰਨਦਾ ਹਾਂ ਕਿ ਇਹ ਸੁਪਨਾ ਪੂਰਾ ਹੋਵੇਗਾ।

ਮੈਂ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦਿੰਦਾ ਹਾਂ ਕਿ ਭਾਰਤ ਸਰਕਾਰ ਦੀ ਯੋਜਨਾ ਨਾਲ ਮਹਾਰਾਸ਼ਟਰ ਵੀ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੈ। ਅਤੇ ਬਹੁਤ ਵੱਡੀ ਮਾਤਰਾ ਵਿੱਚ ਘਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ ਅਤੇ ਉਸ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਣ ਵਾਲਾ ਹੈ। ਗ਼ਰੀਬ ਨੂੰ ਘਰ ਮਿਲੇਗਾ, ਪਰ ਘਰ ਬਣਾਉਣ ਵਾਲਿਆਂ ਨੂੰ ਰੋਜ਼ਗਾਰ ਵੀ ਮਿਲੇਗਾ। ਸੀਮਿੰਟ ਬਣਾਉਣ ਵਾਲਿਆਂ ਨੂੰ ਕੰਮ ਮਿਲੇਗਾ, ਲੋਹਾ ਬਣਾਉਣ ਵਾਲਿਆਂ ਨੂੰ ਕੰਮ ਮਿਲੇਗਾ, ਹਰ ਵਿਅਕਤੀ ਨੂੰ ਕੰਮ ਮਿਲੇਗਾ। ਇੱਕ ਤਰ੍ਹਾਂ ਨਾਲ ਰੋਜ਼ਗਾਰ ਦੇ ਸਿਰਜਣ ਦੀ ਵੀ ਬਹੁਤ ਸੰਭਾਵਨਾ ਹੈ। ਅਤੇ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਆਪੋ-ਆਪਣੇ ਤਰੀਕੇ ਨਾਲ ਘਰ ਬਣਾਉਣ ਦੀ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ। ਅੱਜ ਉਸ ਦੀ ਵੀ ਸ਼ੁਰੂਆਤ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ।

21ਵੀਂ ਸਦੀ ਗਿਆਨ ਦੀ ਸਦੀ ਹੈ। ਅਤੇ ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਦੋਂ-ਜਦੋਂ ਮਨੁੱਖ ਜਾਤੀ ਗਿਆਨ-ਜੁੱਗ ਵਿੱਚ ਰਹੀ ਹੈ, ਤਦ-ਤਦ ਹਿੰਦੁਸਤਾਨ ਨੇ ਅਗਵਾਈ ਕੀਤੀ ਹੈ। 21ਵੀਂ ਸਦੀ ਗਿਆਨ ਦਾ ਜੁੱਗ ਹੈ। ਭਾਰਤ ਲਈ ਅਗਵਾਈ ਦੇਣ ਦਾ ਇੱਕ ਬਹੁਤ ਵੱਡਾ ਮੌਕਾ ਹੈ। ਅੱਜ ਇੱਥੇ ਇੱਕੋ ਵੇਲੇ IIIT, IIM, AIIMS ਇੱਕ ਤੋਂ ਵਧ ਕੇ ਇੱਕ ਅਤੇ ਇੱਥੇ ਨਵੇਂ ਭਵਨਾਂ ਦੀ ਉਸਾਰੀ ਉੱਤੇ ਇਹ ਸਾਰੇ Institutions ਚੱਲਣਗੇ। ਮਹਾਰਾਸ਼ਟਰ ਦੇ ਅਤੇ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਕਿਸਮਤ ਬਣਾਉਣ ਲਈ, ਆਧੁਨਿਕ ਭਾਰਤ ਬਣਾਉਣ ਲਈ ਆਪਣੀ ਯੋਗਤਾ ਵਧਾਉਣ ਦੀ ਇਨ੍ਹਾਂ ਸੰਸਥਾਨਾਂ ਰਾਹੀਂ ਮੌਕਾ ਮਿਲੇਗਾ। ਮੇਰੀ ਨੌਜਵਾਨ ਪੀੜ੍ਹੀ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਹਨ। ਇਹ ਅੱਜ ਜਦੋਂ ਮੈਂ ਉਨ੍ਹਾਂ ਨੂੰ, ਮੇਰੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਇਹ ਅਰਪਿਤ ਕਰ ਰਿਹਾ ਹਾਂ, ਮੇਰੀਆਂ ਉਨ੍ਹਾਂ ਸਭ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਹਨ।

ਅੱਜ… ਪਿਛਲੇ ਕੁਝ ਦਿਨਾਂ ਤੋਂ ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ ਅਤੇ ਬਹੁਤ ਵਿਆਪਕ ਰੂਪ ਵਿੱਚ ਕੰਮ ਕਰ ਰਹੇ ਹਾਂ। ਉਸ ਦਾ ਇੱਕ ਸਿਖ਼ਰ ਹੈ – ਡਿਜੀ-ਧਨ ਅਤੇ ਮੇਰਾ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਹੋਵੇਗਾ। ਗ਼ਰੀਬ ਤੋਂ ਗ਼ਰੀਬ ਵਿਅਕਤੀ ਕਹਿਣ ਲੱਗੇਗਾ – ਡਿਜੀ-ਧਨ, ਨਿਜੀ-ਧਨ। ਇਹ ਡਿਜੀ-ਧਨ, ਨਿਜੀ-ਧਨ ਇਹ ਗ਼ਰੀਬ ਦੀ ਆਵਾਜ਼ ਬਣਨ ਵਾਲਾ ਹੈ। ਮੈਂ ਵੇਖਿਆ ਵੱਡੇ-ਵੱਡੇ ਵਿਦਵਾਨ ਵਿਰੋਧ ਕਰਨ ਲਈ ਅਜਿਹਾ ਵਿਰੋਧ ਕਰ ਰਹੇ ਸਨ ਕਿ ਮੋਦੀ ਜੀ ਹੁਣ ਕਹਿ ਰਹੇ ਹਨ ਕਿ ਕੈਸ਼ਲੈੱਸ ਸੁਸਾਇਟੀ, ਫ਼ਲਾਣਾ-ਢਿਮਕਾਣਾ। ਮੈਂ ਅਜਿਹੇ-ਅਜਿਹੇ ਭਾਸ਼ਣ ਸੁਣੇ, ਤੁਹਾਨੂੰ ਫਿਰ ਬਹੁਤ ਵਿਅੰਗ ਤੇ ਮਜ਼ੇ ਲਈ ਹੋਰ ਕੁਝ ਕਰਨਾ ਨਹੀਂ ਪਿਆ ਸੀ। ਉਨ੍ਹਾਂ ਨੂੰ ਯਾਦ ਕਰ ਲੈਂਦਾ ਸਾਂ, ਤਾਂ ਮੈਨੂੰ ਬੜਾ… ਮੈਂ ਹੈਰਾਨ ਸਾਂ ਮਤਲਬ ਵਿਦਵਾਨ ਲੋਕ ਕੀ ਬੋਲ ਰਹੇ ਹਨ।

ਘੱਟ ਕੈਸ਼ ਘਰ ਵਿੱਚ ਵੀ ਤੁਸੀਂ ਵੇਖਿਆ ਹੋਵੇਗਾ, ਧਨੀ ਤੋਂ ਧਨੀ ਪਰਿਵਾਰ ਹੋਵੇਗਾ, ਬੇਟਾ ਹੋਸਟਲ ਵਿੱਚ ਰਹਿੰਦਾ ਹੋਵੇਗਾ ਤਾਂ ਵੀ ਮਾਂ-ਬਾਪ ਵਿਚਾਲੇ ਚਰਚਾ ਹੁੰਦੀ ਹੈ। ਇੱਕੋ ਵਾਰੀ ਵੱਧ ਪੈਸਾ ਨਾ ਭੇਜੋ, ਕਿਤੇ ਬੇਟੇ ਦੀ ਆਦਤ ਨਾ ਵਿਗੜ ਜਾਵੇ। ਧਨੀ ਤੋਂ ਧਨੀ ਪਰਿਵਾਰ ਵੀ, ਗ਼ਰੀਬ ਤੋਂ ਗ਼ਰੀਬ ਪਰਿਵਾਰ ਵੀ – ਬੇਟਾ ਕਹੇਗਾ ਮਾਂ ਮੈਨੂੰ ਅੱਜ ਪੰਜ ਰੁਪੇ ਦੇਵੋ, ਤਾਂ ਪਿਤਾ ਸਮਝਾਉਂਦਾ ਹੈ – ਨਹੀਂ-ਨਹੀਂ ਬੇਟਾ ਇੰਝ ਕਰ, ਦੋ ਰੁਪਏ ਲੈ ਜਾ। ਘੱਟ ਕੈਸ਼ ਜੀਵਨ ਵਿੱਚ ਵੀ ਅਹਿਮੀਅਤ ਰੱਖਦਾ ਹੈ, ਇਹ ਅਸੀਂ ਪਰਿਵਾਰ ਵਿੱਚ ਮਹਿਸੂਸ ਕਰਦੇ ਆਏ ਹਾਂ। ਸੁਖੀ ਤੋਂ ਸੁਖੀ ਪਰਿਵਾਰ ਵੀ ਬੰਡਲ ਦੇ ਬੰਡਲ ਬੇਟਿਆਂ ਨੂੰ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਨਾਲ ਕੀ-ਕੀ ਹੁੰਦਾ ਹੈ। ਚੰਗਾ ਘੱਟ ਹੁੰਦਾ ਹੈ, ਮਾੜਾ ਵੱਧ ਹੁੰਦਾ ਹੈ। ਜੋ ਵਿਅਕਤੀ ਦੇ ਜੀਵਨ ਵਿੱਚ ਹੈ, ਉਹੀ ਸਮਾਜ ਦੇ ਜੀਵਨ ਵਿੱਚ ਹੁੰਦਾ ਹੈ, ਉਹੀ ਰਾਸ਼ਟਰ ਦੇ ਜੀਵਨ ਵਿੱਚ ਹੁੰਦਾ ਹੈ, ਉਹੀ ਅਰਥ ਵਿਵਸਥਾ ਦੇ ਵੀ ਜੀਵਨ ਵਿੱਚ ਹੁੰਦਾ ਹੈ। ਇਹ ਸਿੱਧੀ-ਸਿੱਧੀ ਸਰਲ ਸਮਝ ਨੂੰ ਸਾਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਘੱਟ ਕੈਸ਼, ਘੱਟ ਨਕਦੀ, ਇਸ ਨਾਲ ਕਾਰੋਬਾਰ ਚਲਾਇਆ ਜਾ ਸਕਦਾ ਹੈ ਅਤੇ ਕੋਈ ਇੱਕ ਜ਼ਮਾਨਾ ਸੀ ਜਦੋਂ ਸੋਨੇ ਦੀ ਹੀ ਲਗੜੀ ਹੀ ਕਰੰਸੀ ਰਹਿੰਦੀ ਸੀ। ਸੋਨੇ ਦੀ ਗਿੰਨੀ ਹੋਇਆ ਕਰਦੀ ਸੀ, ਬਦਲਦੇ-ਬਦਲਦੇ ਕਦੇ ਚਮੜੇ ਦਾ ਵੀ ਆਇਆ, ਕਾਗਜ਼ ਦਾ ਵੀ ਆਇਆ, ਪਤਾ ਨਹੀਂ ਕਿੰਨੀਆਂ ਤਬਦੀਲੀਆਂ ਹੋਈਆਂ। ਅਤੇ ਹਰ ਜੁੱਗ ਨੇ ਹਰ ਤਬਦੀਲੀ ਨੂੰ ਪ੍ਰਵਾਨ ਕੀਤਾ ਹੈ। ਹੋ ਸਕਦਾ ਹੈ ਕਿ ਉਸ ਸਮੇਂ ਵੀ ਕੁਝ ਲੋਕ ਰਹੇ ਹੋਣਗੇ, ਜੋ ਕੁਝ ਕਹਿੰਦੇ ਹੋਣਗੇ, ਸ਼ਾਇਦ ਉਸ ਸਮੇਂ ਅਖ਼ਬਾਰ ਨਹੀਂ ਹੋਣਗੇ, ਇਸ ਲਈ ਛਪਦਾ ਨਹੀਂ ਹੋਵੇਗਾ, ਪਰ ਕੁਝ ਕਹਿੰਦੇ ਤਾਂ ਹੋਣਗੇ ਹੀ ਹੋਣਗੇ ਉਸ ਵੇਲੇ ਵੀ। ਵਿਵਾਦ ਵੀ ਰਹੇ ਹੋਣਗੇ, ਪਰ ਤਬਦੀਲੀਆਂ ਵੀ ਹੋਈਆਂ ਹੋਣਗੀਆਂ। ਹੁਣ ਵਕਤ ਬਦਲਿਆ ਹੈ। ਤੁਹਾਡੇ ਕੋਲ alternate ਵਿਵਸਥਾਵਾਂ available, ਸੁਰੱਖਿਅਤ ਵਿਵਸਥਾਵਾਂ available ਹਨ ਅਤੇ ਉਸ ਵਿੱਚੋਂ BHIM App. ਅਤੇ ਮੈਂ ਮੰਨਦਾ ਹਾਂ ਕਿ ਭਾਰਤ ਦੇ ਸੰਵਿਧਾਨ ਵਿੱਚ ਆਮ ਮਨੁੱਖ ਨੂੰ ਹੱਕ ਦੇਣ ਦਾ ਕੰਮ ਜਿਸ ਤਰੀਕੇ ਨਾਲ ਭੀਮਰਾਓ ਅੰਬੇਡਕਰ ਨੇ ਕੀਤਾ ਹੈ, ਉਸੇ ਤਰੀਕੇ ਨਾਲ BHIM App. ਅਰਥ ਵਿਵਸਥਾ ਦੇ ਮਹਾਰਥੀ ਦੇ ਰੂਪ ਵਿੱਚ ਕੰਮ ਕਰਨ ਵਾਲੀ ਹੈ। ਇਹ ਮੇਰੇ ਸ਼ਬਦ ਲਿਖ ਕੇ ਰੱਖ ਲਵੋ। ਕੋਈ ਰੋਕ ਨਹੀਂ ਸਕੇਗਾ, ਇਹ ਹੋਕੇ ਰਹਿਣ ਵਾਲਾ ਹੈ।

ਤੁਸੀਂ ਹੈਰਾਨ ਹੋਵੋਗੇ ਹਿੰਦੁਸਤਾਨ ਜਿਹੇ ਦੇਸ਼ ਵਿੱਚ ਕਰੰਸੀ ਛਾਪਣਾ, ਛਾਪ ਕੇ ਪਹੁੰਚਾਉਣਾ, ਸੁਰੱਖਿਅਤ ਪਹੁੰਚਾਉਣਾ ਅਰਬਾਂ-ਖਰਬਾਂ ਰੁਪਏ ਦਾ ਖ਼ਰਚ ਹੁੰਦਾ ਹੈ। ਜੇ ਇਨ੍ਹਾਂ ਵਿਵਸਥਾਵਾਂ ‘ਚੋਂ ਪੈਸੇ ਬਚ ਜਾਣ, ਤਾਂ ਕਿੰਨੇ ਗ਼ਰੀਬਾਂ ਦੇ ਘਰ ਬਣ ਜਾਣਗੇ ਦੋਸਤੋ। ਕਿੰਨੀ ਵੱਡੀ ਦੇਸ਼ ਸੇਵਾ ਹੋ ਜਾਵੇ। ਅਤੇ ਇਹ ਸਭ ਸੰਭਵ ਹੈ, ਇਸ ਲਈ ਕਰਨਾ ਹੈ, ਨਹੀਂ ਹੁੰਦਾ ਤਾਂ ਨਹੀਂ ਕਰਨਾ ਹਹੈ। ਉਹ ਵੀ ਗੁਜ਼ਾਰਾ ਕਰਦੇ ਸਨ, ਪਹਿਲਾਂ ਉਹ ਵਿਵਸਥਾ ਸੀ, ਜ਼ਰੂਰੀ ਸੀ, ਕਰਦੇ ਸਨ। ਜੇ ਘੱਟ ਕੈਸ਼ ਦੀ ਦਿਸ਼ਾ ਵਿੱਚ ਅਸੀਂ ਤੈਅ ਕਰੀਏ, ਤੁਸੀਂ ਵੇਖੋ ਤਬਦੀਲੀ ਸੰਭਵ ਹੈ। ਮੈਂ ਤਾਂ ਹੈਰਾਨ ਹਾਂ ਇੱਕ-ਇੱਕ ਏ.ਟੀ.ਐੱਮ. ਦੀ ਰਾਖੀ ਲਈ ਪੰਜ-ਪੰਜ ਪੁਲਿਸ ਵਾਲੇ ਲੱਗੇ ਰਹਿੰਦੇ ਹਨ। ਇੱਕ ਇਨਸਾਨ ਨੂੰ ਸੁਰੱਖਿਆ ਲਈ ਪੁਲਿਸ ਦੇਣ ਵਿੱਚ ਔਕੜ ਆਉਂਦੀ ਹੈ, ਏ.ਟੀ.ਐੱਮ. ਲਈ ਖੜ੍ਹੇ ਰਹਿਣਾ ਪੈਂਦਾ ਹੈ। ਜੇ ਘੱਟ ਕੈਸ਼ ਦਾ ਕਾਰੋਬਾਰ ਹੋ ਜਾਵੇ, ਤੁਹਾਡਾ ਮੋਬਾਇਲ ਫ਼ੋਨ ਹੀ ਤੁਹਾਡਾ ਏ.ਟੀ.ਐੱਮ. ਬਣ ਜਾਵੇ। ਅਤੇ ਵਕਤ ਦੂਰ ਨਹੀਂ ਹੈ। ਜਦੋਂ premises-less and paper-less banking ਜੀਵਨ ਦਾ ਹਿੱਸਾ ਬਣਨ ਵਾਲਾ ਹੈ। ਜਦੋਂ premises-less and paper less banking ਜੀਵਨ ਦਾ ਹਿੱਸਾ ਬਣਨ ਵਾਲਾ ਹੈ, ਇਸ ਦਾ ਮਤਲਬ ਹੋਇਆ ਕਿ ਤੁਹਾਡਾ ਮੋਬਾਇਲ ਫ਼ੋਨ ਇਹ ਸਿਰਫ਼ ਤੁਹਾਡਾ ਬਟੂਆ ਨਹੀਂ, ਤੁਹਾਡਾ ਆਪਣਾ ਬੈਂਕ ਬਣ ਜਾਵੇਗਾ। Technology ਦਾ revolution ਆਰਥਿਕ ਜੀਵਨ ਦਾ ਹਿੱਸਾ ਬਣ ਰਿਹਾ ਹੈ। ਅਤੇ ਇਸ ਲਈ 25 ਦਸੰਬਰ ਨੂੰ ਜਦੋਂ ਇਹ ਡਿਜੀ-ਧਨ ਯੋਜਨਾ ਨੂੰ ਲਾਂਚ ਕੀਤਾ ਗਿਆ ਸੀ। ਜਿਸ ਦਿਨ ਲਾਂਚ ਕੀਤਾ ਸੀ, ਕ੍ਰਿਸਮਸ ਦੀ ਸ਼ੁਰੂਆਤ ਸੀ। Happy Christmas ਨਾਲ ਸ਼ੁਰੂ ਕੀਤਾ ਸੀ। ਸੌ ਦਿਨ ਤੱਕ ਸੌ ਸ਼ਹਿਰਾਂ ਵਿੱਚ ਚੱਲਿਆ ਅਤੇ ਅੱਜ ਉਹੀ ਕੁਝ ਇੱਕ ਤਰ੍ਹਾਂ ਦੁਹਰਾਇਆ ਜਾ ਰਿਹਾ ਹੈ, ਇੱਧਰ 14 ਅਪ੍ਰੈਲ ਬਾਬਾ ਅੰਬੇਡਕਰ ਸਾਹਿਬ ਦੀ ਜਨਮ ਜਯੰਤੀ, BHIM App. ਦਾ ਸਿੱਧਾ ਸਬੰਧ ਅਤੇ ਦੂਜੇ ਪਾਸੇ ਗੁੱਡ ਫ਼੍ਰਾਈਡੇ ਦਾ ਦਿਨ। Christmas ਦੇ ਦਿਨ ਸ਼ੁਰੂ ਕੀਤਾ ਸੀ, ਖੇੜਿਆਂ ਤੇ ਖ਼ੁਸ਼ੀ ਨਾਲ ਸ਼ੁਰੂ ਕੀਤਾ ਸੀ। ਯਾਤਰਾ ਕਰਦੇ-ਕਰਦੇ ਹੁਣ ਤੱਕ ਚੱਲਦੇ ਰਹੇ।

ਅੱਜ ਤਦ ਹੀ ਲੋਕਾਂ ਨੂੰ ਲੱਗਦਾ ਸੀ, ਜਿਸ ਕੋਲ ਮੋਬਾਇਲ ਫ਼ੋਨ ਨਹੀਂ ਹੈ, ਕੀ ਕਰਨਗੇ। ਮੈਂ Parliament ਵਿੱਚ ਬਹੁਤ ਭਾਸ਼ਣ ਪੜ੍ਹੇ, interesting ਭਾਸ਼ਣ ਹਨ ਸਭ। ਦੇਸ਼ ਕੋਲ ਸਮਾਰਟ ਫ਼ੋਨ ਨਹੀਂ ਹੈ, ਢਿਮਕਾਣਾ ਨਹੀਂ ਹੈ, ਫਲਾਣਾ ਨਹੀਂ ਹੈ। ਅਸੀਂ ਉਨ੍ਹਾਂ ਨੂੰ ਸਮਝਾਇਆ, ਬਈ 800-1000 ਰੁਪਏ ਵਾਲੇ ਫ਼ੀਚਰ ਵਾਲੇ ਫ਼ੋਨ ਨਾਲ ਵੀ ਗੱਡੀ ਚੱਲਦੀ ਹੈ, ਪਰ ਜਿਸ ਨੇ ਸਮਝਣਾ ਹੀ ਨਹੀਂ, ਉਸ ਨੂੰ ਕਿਵੇਂ ਸਮਝਾਈਏ। ਪਰ ਹੁਣ ਤਾਂ ਤੁਹਾਨੂੰ ਮੋਬਾਇਲ ਫ਼ੋਨ ਦੀ ਵੀ ਜ਼ਰੂਰਤ ਨਹੀਂ ਹੈ, ਹੁਣ ਤੁਸੀਂ ਇਹ ਨਹੀਂ ਪੁੱਛੋਗੇ ਕਿ ਬਈ ਕੀ ਕਰੋਗੇ। ਤੁਹਾਡੇ ਕੋਲ ਅੰਗੂਠਾ ਤਾਂ ਹੈ ਨਾ। ਇੱਕ ਜ਼ਮਾਨਾ ਸੀ ਅਨਪੜ੍ਹ ਹੋਣ ਦੀ ਨਿਸ਼ਾਨੀ ਹੁੰਦੀ ਸੀ। ਜੁੱਗ ਕਿਵੇਂ ਬਦਲ ਗਿਆ ਹੈ, ਉਹੀ ਅੰਗੂਠਾ ਤੁਹਾਡੀ ਸ਼ਕਤੀ ਦਾ ਕੇਂਦਰ-ਬਿੰਦੂ ਬਣਦਾ ਜਾ ਰਿਹਾ ਹੈ। ਇੱਥੇ ਸਾਰੇ ਨੌਜਵਾਨ ਦਿਨ ਵਿੱਚ ਦੋ-ਦੋ ਘੰਟੇ ਅੰਗੂਠੇ ਉੱਤੇ ਲੱਗੇ ਰਹਿੰਦੇ ਹੋਣਗੇ। ਮੋਬਾਇਲ ਫ਼ੋਨ ਲੈ ਕੇ ਮੈਸੇਜ ਲਿਖਦੇ ਹੋਣਗੇ। ਟੈਕਨੋਲੋਜੀ ਨੇ ਅੰਗੂਠੇ ਨੂੰ ਤਾਕਤਵਰ ਬਣਾ ਦਿੱਤਾ ਹੈ। ਅਤੇ ਇਸ ਲਈ BHIM-AADHAR ਭਾਰਤ ਮਾਣ ਕਰ ਸਕਦਾ ਹੈ। ਦੁਨੀਆ ਦੀ ਟੈਕਨੋਲੋਜੀ ਲਈ advance ਦੇਸ਼ ਕੋਲ ਵੀ ਇਹ ਵਿਵਸਥਾ ਨਹੀਂ ਹੈ, ਜੋ ਹਿੰਦੁਸਤਾਨ ਕੋਲ ਹੈ।

ਹੁਣ ਜਿਹੜੇ ਲੋਕ BHIM App. ਉੱਤੇ ਵਿਵਾਦ ਕਰਨ ਤੋਂ ਬਾਅਦ ਵੀ ਲੋਕ ਪ੍ਰਵਾਨ ਕਰਦੇ ਗਏ, ਤਾਂ ਉਹ ਆਧਾਰ ਉੱਤੇ ਵਿਵਾਦ ਕਰਨ ਵਿੱਚ ਲੱਗੇ ਹੋਏ ਹਨ। ਉਹ ਉਨ੍ਹਾਂ ਲਈ ਕੰਮ ਕਰਦੇ ਰਹਿਣਗੇ। ਤੁਹਾਡੇ ਕੋਲ ਮੋਬਾਇਲ ਫ਼ੋਨ ਹੋਵੇ ਜਾਂ ਨਾ ਹੋਵੇ, ਤੁਹਾਡਾ ਜੇ ਆਧਾਰ ਨੰਬਰ ਹੈ। ਤੁਸੀਂ ਖ਼ੁਦ ਕਿਸੇ ਦੁਕਾਨਦਾਰ ਕੋਲ ਗਏ ਹੋ ਅਤੇ ਉਸ ਕੋਲ ਛੋਟਾ ਜਿਹਾ instrument ਹੋਵੇਗਾ। ਵੱਡੀ PoS ਮਸ਼ੀਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ, ਛੋਟਾ ਜਿਹਾ ਇੱਕ ਹੋਵੇਗਾ ਦੋ ਇੰਚ ਬਾਇ ਦੋ ਇੰਚ ਦਾ, ਉਹ ਤੁਹਾਡਾ ਅੰਗੂਠਾ ਉੱਥੇ ਲਗਵਾ ਦੇਵੇਗਾ ਅਤੇ ਉਸ ਨਾਲ ਜੇ ਪਹਿਲਾਂ ਤੋਂ ਹੀ ਬੈਂਕ ਨਾਲ ਤੁਹਾਡਾ ਆਧਾਰ ਨੰਬਰ ਜੁੜਿਆ ਹੋਇਆ ਹੈ। ਜੇ ਤੁਸੀਂ ਦਸ ਰੁਪਏ ਦਾ ਮਾਲ ਲਿਆ ਹੈ, ਦਸ ਰੁਪਏ ਤੁਹਾਡੇ automatic ਕੱਟ ਹੋ ਜਾਣਗੇ। ਇੱਕ ਰੁਪਏ ਨਾਲ ਲਿਜਾਣ ਦੀ ਜ਼ਰੂਰਤ ਨਹੀਂ। ਕਿਤੇ ਤੁਹਾਡਾ ਕਾਰੋਬਾਰ ਰੁਕੇਗਾ ਨਹੀਂ, ਕਿੰਨੀ ਵਧੀਆ ਵਿਵਸਥਾ ਦੀ ਦਿਸ਼ਾ ਵਿੱਚ ਅਸੀਂ ਜਾ ਰਹੇ ਹਾਂ। ਅਤੇ ਇਸ ਲਈ ਜੋ ਅੱਜ ਭੀਮ ਆਧਾਰ ਇੱਕ ਅਜਿਹਾ version… ਅਤੇ ਤੁਸੀਂ ਵੇਖਣਾ ਜੀ, ਉਹ ਦਿਨ ਦੂਰ ਨਹੀਂ ਹੋਵੇਗਾ, ਦੁਨੀਆ ਦੀ ਵੱਡੀ ਤੋਂ ਵੱਡੀ ਯੂਨੀਵਰਸਿਟੀ ਇਸ BHIM-AADHAR ਦਾ case study ਕਰਨ ਲਈ ਭਾਰਤ ਆਵੇਗੀ। ਸਾਰੇ ਨੌਜਵਾਨ study ਕਰਨਗੇ। ਦੁਨੀਆ ਵਿੱਚ ਆਰਥਿਕ ਤਬਦੀਲੀ ਕੀ ਹੋ ਸਕਦੀ ਹੈ, ਇਸ ਦਾ ਇਹ ਆਧਾਰ ਬਣਨ ਵਾਲਾ ਹੈ। ਇਹ reference ਬਣਨ ਵਾਲਾ ਹੈ।

ਅਤੇ ਮੈਂ ਕੱਲ੍ਹ ਹੀ ਸਾਡੇ ਰਵੀਸ਼ੰਕਰ ਜੀ ਨੂੰ ਕਹਿ ਰਿਹਾ ਸਾਂ ਕਿ ਭਾਰਤ ਸਰਕਾਰ ਨੇ ਇਸ ਦਾ patent ਕਰਵਾਇਆ ਕਿ ਨਹੀਂ ਕਰਵਾਇਆ, ਕਿਉਂਕਿ ਇਹ ਹੋਣ ਵਾਲਾ ਹੈ, ਦੁਨੀਆ ਇਸ ਵਿਸ਼ੇ ਨੂੰ ਆਪਣਾ ਵਿਸ਼ਾ ਬਣਾਉਣ ਲਈ… ਮੈਨੂੰ ਹੁਣ ਅਫ਼ਰੀਕਨ ਦੇਸ਼ਾਂ ਦੇ ਜਿੰਨੇ ਮੁਖੀ ਮਿਲੇ, ਉਨ੍ਹਾਂ ਮੇਰੇ ਨਾਲ ਇਸ ਬਾਰੇ ਜਿਗਿਆਸਾ ਪ੍ਰਗਟ ਕੀਤੀ ਅਤੇ ਇਹ ਵੀ ਚਾਹਿਆ ਕਿ ਸਾਡੇ ਦੇਸ਼ ਲਈ ਕੀ ਤੁਸੀਂ ਕਰ ਸਕਦੇ ਹੋ? ਹੌਲੀ-ਹੌਲੀ ਇਸ ਦੇ ਵਿਸ਼ਵ ਵਿਸਥਾਰ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਭਾਰਤ ਇੱਕ ਬਹੁਤ ਵੱਡੇ Catalytic Agent ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।

ਇਸ ਡਿਜੀਧਨ ਯੋਜਨਾ ਅਧੀਨ ਹਿੰਦੁਸਤਾਨ ਦੇ ਸੌ ਵੱਖੋ-ਵੱਖਰੇ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ ਗਏ। ਲੱਖਾਂ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਟੈਕਨੋਲੋਜੀ ਨੂੰ ਸਮਝਣ ਦਾ ਯਤਨ ਕੀਤਾ, ਪ੍ਰਵਾਨ ਕਰਨ ਦਾ ਯਤਨ ਕੀਤਾ। ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਨਾਮ ਮਿਲੇ ਅਤੇ ਅੱਜ ਜਿਹੜੇ ਲੋਕਾਂ ਨੂੰ ਇਨਾਮ ਮਿਲਿਆ, ਉਨ੍ਹਾਂ ਵਿੱਚੋਂ ਇੱਕ ਸੱਜਣ ਚੇਨਈ ਦੇ ਹਨ, ਉਨ੍ਹਾਂ ਨੇ ਤਾਂ ਐਲਾਨ ਕਰ ਦਿੱਤਾ ਕਿ ਮੈਨੂੰ ਜੋ ਇਨਾਮ ਮਿਲਿਆ ਹੈ, ਉਹ ਮੈਂ ਗੰਗਾ ਸਫ਼ਾਈ ਲਈ ਸਮਰਪਿਤ ਕਰ ਦਿੰਦਾ ਹਾਂ। ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਅਤੇ ਉਂਝ ਵੀ ਇਹ ਡਿਜੀ-ਧਨ ਸਫ਼ਾਈ ਮੁਹਿੰਮ ਹੀ ਹੈ। ਭ੍ਰਿਸ਼ਟਾਚਾਰ, ਕਾਲੇ ਧਨ ਵਿਰੁੱਧ ਲੜਾਈ ਦਾ ਇੱਕ ਬਹੁਤ ਵੱਡਾ ਮਾਜਾ ਰੱਖਦਾ ਹੈ।

ਅਤੇ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਘੱਟ Cash ਵਿਚਾਰ ਤੁਹਾਨੂੰ ਪਸੰਦ ਆਵੇ ਨਾ ਆਵੇ। Cash-less society ਦਾ ਸੁਪਨਾ ਤੁਹਾਨੂੰ ਵਧੀਆ ਲੱਗੇ ਜਾਂ ਨਾ ਲੱਗੇ। ਨੋਟਾਂ ਦੇ ਬਿਨਾ ਜ਼ਿੰਦਗੀ ਕਿਵੇਂ ਬੀਤੇਗੀ, ਤੁਹਾਡੇ ਮਨ ਵਿੱਚ ਸੁਆਲ ਜਾਂ ਨਿਸ਼ਾਨ ਹੋਵੇ ਜਾਂ ਨਾ ਹੋਵੇ, ਪਰ ਇਸ ਦੇਸ਼ ਵਿੱਚ ਕੋਈ ਅਜਿਹਾ ਇਨਸਾਨ ਨਹੀਂ ਹੋਵੇਗਾ, ਜਿਸ ਦੇ ਦਿਲ, ਦਿਮਾਗ਼ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਗੁੱਸਾ ਨਾ ਹੋਵੇ। ਦੇਣ ਵਾਲਾ ਵੀ ਗੁੱਸਾ ਕਰਦਾ ਹੋਵੇਗਾ ਅਤੇ ਕਦੇ ਲੈਣ ਵਾਲਾ ਵੀ ਰਾਤ ਨੂੰ ਜਾ ਕੇ ਸੋਚਦਾ ਹੋਵੇਗਾ ਕਿ ਯਾਰ ਹੁਣੇ ਮੋਦੀ ਆਇਆ ਹੈ, ਕਿਤੇ ਫਸ ਜਾਵਾਂਗਾ ਤਾਂ ਕੀ ਹੋਵੇਗਾ? ਬਹੁਤ ਬੁਰਾ ਹੋਇਆ ਹੈ, ਪਰ ਅੱਗੇ ਬੁਰਾਈ ਤੋਂ ਬਚਣ ਲਈ ਇੱਕ ਉੱਤਮ ਸਾਧਨ ਹੈ। ਜੋ ਵੀ BHIM-AADHAR ਦੇ ਸਹਾਰੇ ਮਦਦ ਕਰਨਗੇ ਮੇਰੀ, ਉਹ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਲੜਾਈ ਲੜਨ ਦੇ ਸਿਪਾਹੀ ਹਨ ਮੇਰੇ ਲਈ। ਇਹ ਬਹੁਤ ਵੱਡੀ ਤਾਕਤ ਹੈ ਮੇਰੇ ਲਈ। ਅਤੇ ਇਸ ਲਈ ਮੈਂ ਇਹ ਸੱਦਾ ਦਿੰਦਾ ਹਾਂ ਮੇਰੇ ਨੌਜਵਾਨੋ! ਅਤੇ ਇਸ ਵਿੱਚ ਦੋ ਨਵੀਂਆਂ ਚੀਜ਼ਾਂ ਜੋੜੀਆਂ ਹਨ ਇਸ ਵਾਰ। ਅਤੇ ਯੋਜਨਾ ਇਹ ਹੈ ਕਿ ਉਹ 14 ਅਕਤੂਬਰ ਤੱਕ ਅਸੀਂ ਚਲਾਵਾਂਗੇ। ਅੱਜ 14 ਅਪ੍ਰੈਲ ਹੈ। 14 ਅਕਤੂਬਰ ਇਸ ਲਈ, 14 ਅਕਤੂਬਰ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਦੀਖਿਆ ਲਈ ਸੀ। ਬਾਬਾ ਸਾਹਿਬ ਅੰਬੇਡਕਰ ਦੀ ਦੀਕਸ਼ਾ ਦਾ ਜੋ ਪਵਿੱਤਰ ਮੌਕਾ ਸੀ, 14 ਅਕਤੂਬਰ। ਅਤੇ ਇਸ ਲਈ 14 ਅਪ੍ਰੈਲ ਤੋਂ 14 ਅਕਤੂਬਰ ਤੱਕ ਵਿਸ਼ੇਸ਼ ਯੋਜਨਾ ਹੈ। ਅੱਜ ਵੇਖਿਆ ਹੋਵੇਗਾ ਤੁਸੀਂ ਵਧੀਆ ਪਰਿਵਾਰ ਦੇ ਨੌਜਵਾਨ ਵੀ ਉਨ੍ਹਾਂ ਦੇ ਦਿਮਾਗ਼ ਵਿੱਚ ਵੀ ਹੈ ਕਿ ਅਸੀਂ vacation ਵਿੱਚ ਕੁਝ ਨਾ ਕੁਝ ਕੰਮ ਕਰੀਏ ਅਤੇ ਖ਼ੁਦ ਕਮਾਈ ਕਰੀਏ। ਅਮੀਰ ਪਰਿਵਾਰ ਦੇ ਬੱਚੇ ਵੀ ਆਪਣੀ ਪਛਾਣ ਲੁਕਾ ਕੇ ਅਜਿਹੀ ਜਗ੍ਹਾ ਉੱਤੇ ਜਾਂਦੇ ਹਨ ਅਤੇ ਅਜਿਹੇ ਕੰਮ ਕਰਦੇ ਹਨ, ਖ਼ੁਦ ਨੂੰ trained ਕਰਨਾ ਚਾਹੁੰਦੇ ਹਨ। ਜਿਸ ਸਰਕਲ ਵਿੱਚ ਉਹ ਪੈਦਾ ਹੋਏ ਹਨ, ਉੱਥੇ ਉਹ ਮੌਕਾ ਨਹੀਂ ਬਣਦਾ ਹੈ। ਉਹ ਹੋਟਲ ਵਿੱਚ ਜਾਂਦੇ ਹਨ, ਬਰਤਨ ਸਾਫ਼ ਕਰਦੇ ਹਨ, ਚਾਹ ਪਰੋਸਦੇ ਹਨ, ਇਸ ਤਰ੍ਹਾਂ ਨਾਲ ਕੰਮ ਕਰਦੇ ਹਨ। ਕਈ ਪੈਟਰੋਲ ਪੰਪ ਉੱਤੇ ਜਾ ਕੇ ਕੰਮ ਕਰਦੇ ਹਨ। ਇੱਕ ਮਾਣ ਨਾਲ ਜਿਊਣ ਦਾ… ਅੱਜ ਨਵੀਂ ਪੀੜ੍ਹੀ ਦੇ ਦਿਮਾਗ਼ ਵਿੱਚ ਇਹ ਚੀਜ਼ਾਂ ਆ ਰਹੀਆਂ ਹਨ।

ਪਹਿਲਾਂ ਅਸੀਂ ਸੁਣਦੇ ਸਾਂ, ਵਿਦੇਸ਼ ਵਿੱਚ ਨੌਜਵਾਨ ਸਭ ਰਾਤ ਨੂੰ ਜਾ ਕੇ ਦੋ-ਦੋ ਤਿੰਨ-ਤਿੰਨ ਘੰਟੇ ਅਜਿਹੀ ਮਿਹਨਤ ਕਰਦੇ ਹਨ, ਟੈਕਸੀ ਚਲਾਉਂਦੇ ਹਨ, ਢਿਮਕਾ ਕਰਦੇ ਹਨ, ਫਲਾਣਾ ਕਰਦੇ ਹਨ। ਕੁਝ ਕਮਾਈ ਕਰਦੇ ਹਨ ਅਤੇ ਫਿਰ ਪੜ੍ਹਦੇ ਰਹਿੰਦੇ ਹਨ। ਅੱਜ ਹਿੰਦੁਸਤਾਨ ਵਿੱਚ ਇਹ ਚੀਜ਼ ਆਈ ਨਹੀਂ ਹੈ, ਅਜਿਹਾ ਨਹੀਂ ਹੈ। ਸਾਡਾ ਧਿਆਨ ਨਹੀਂ ਹੈ। ਇਸ BHIM-AADHAR ਅਧੀਨ ਮੈਂ ਇਸ vacation ਵਿੱਚ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ। ਇਸ ਵਿੱਚ ਇੱਕ ਯੋਜਨਾ ਹੈ referral ਭਾਵ ਜੇ ਤੁਸੀਂ ਕਿਸੇ ਨੂੰ ਭੀਮ ਐਪ ਸਬੰਧੀ ਸਮਝਾਓਗੇ। ਕਿਸੇ merchant ਨੂੰ ਸਮਝਾਓਗੇ, ਕਿਸੇ ਨਾਗਰਿਕ ਨੂੰ ਸਮਝਾਓਗੇ, ਉਸ ਦੇ ਮੋਬਾਇਲ ਫ਼ੋਨ ਉੱਤੇ ਭੀਮ ਐਪ download ਕਰਵਾਓਗੇ ਅਤੇ ਤੁਹਾਡੀ ਪ੍ਰੇਰਨਾ ਨਾਲ ਉਹ ਤਿੰਨ transaction ਕਰੇਗਾ, ਕਦੇ 50 ਰੁਪਏ ਦੀ ਚੀਜ਼ ਖ਼ਰੀਦੇਗਾ, ਕਦੇ 30 ਰੁਪਏ ਦੀ, ਕਦੇ 100 ਰੁਪਏ ਦੀ ਖ਼ਰੀਦੇਗਾ। ਜੇ ਇਹ ਤੁਹਾਡੇ ਵੱਲੋਂ ਹੋਇਆ ਹੈ, ਤਾਂ ਜੇ ਤੁਸੀਂ ਇੱਕ ਵਿਅਕਤੀ ਨੂੰ ਇਸ ਵਿੱਚ ਜੋੜਿਆ, ਤਾਂ ਸਰਕਾਰ ਵੱਲੋਂ ਤੁਹਾਡੇ ਖਾਤੇ ਵਿੱਚ 10 ਰੁਪਏ ਜਮ੍ਹਾ ਹੋ ਜਾਣਗੇ। ਜੇ ਇੱਕ ਦਿਨ ਵਿੱਚ ਤੁਸੀਂ 20 ਲੋਕਾਂ ਨੂੰ ਵੀ ਇਹ ਕਰਵਾ ਲਵੋਂ, ਤਾਂ ਸ਼ਾਮ ਨੂੰ ਤੁਹਾਡੀ ਜੇਬ ਵਿੱਚ 200 ਰੁਪਏ ਖਾਤੇ ਵਿੱਚ ਆਉਣਗੇ। ਜੇ vacation ਦੇ ਤਿੰਨ ਮਹੀਨੇ ਤੈਅ ਕਰ ਲਈਏ ਕਿ 200 ਰੁਪਏ ਕਮਾਉਣੇ ਹਨ, ਦੱਸੋ ਮੇਰੇ ਨੌਜਵਾਨ ਸਾਥੀਓ ਕੀ ਇਹ ਕੋਈ ਔਖਾ ਕੰਮ ਹੈ ਤੁਹਾਡੇ ਲਈ? ਸਾਹਮਣੇ ਤੋਂ ਕੁਝ ਲੈਣਾ-ਦੇਣਾ ਨਹੀਂ, ਉਸ ਨੂੰ ਕੇਵਲ ਸਿਖਾਉਣਾ ਹੈ, ਸਮਝਾਉਣਾ ਹੈ ਅਤੇ ਜੋ ਵਪਾਰੀ ਆਪਣੀ ਦੁਕਾਨ ਉੱਤੇ BHIM-App ਨੂੰ ਲਾਗੂ ਕਰੇਗਾ, ਕਾਰੋਬਾਰ ਉਸ ਨਾਲ ਸ਼ੁਰੂ ਕਰੇਗਾ, ਤਾਂ ਉਸ ਨੂੰ ਜੋ ਉਸ ਦੀ minimum ਜੋ ਰੈਂਕ ਹੈ, ਉਸ ਨੂੰ ਕਰੇਗਾ ਤਾਂ ਉਸ ਨੂੰ 25 ਰੁਪਏ ਮਿਲਣਗੇ। ਉਸ ਦੇ ਖਾਤੇ ਵਿੱਚ 25 ਰੁਪਏ ਜਮ੍ਹਾ ਹੋ ਜਾਣਗੇ। ਭਾਵ ਜਿਸ ਨੂੰ ਤੁਸੀਂ ਸਮਝਾਉਣਾ ਹੈ, ਉਸ ਨੂੰ ਸਮਝਾ ਸਕਦੇ ਹੋ। ਪਰ ਮੈਨੂੰ ਤਾਂ 10 ਮਿਲ ਰਹੇ ਹਨ ਪਰ ਤੈਨੂੰ 25 ਮਿਲਣ ਵਾਲੇ ਹਨ। ਅਤੇ ਇਹ ਯੋਜਨਾ 14 ਅਕਤੂਬਰ ਤੱਕ ਚੱਲੇਗੀ, ਬਾਬਾ ਸਾਹਿਬ ਅੰਬੇਡਕਰ ਦੀ ਦੀਖਿਆ ਪ੍ਰਾਪਤ ਕਰਨ ਦੇ ਦਿਵਸ ਤੱਕ। ਛੇ ਮਹੀਨੇ ਸਾਡੇ ਕੋਲ ਹਨ। ਹਰ ਨੌਜਵਾਨ ਇਸ vacation ਵਿੱਚ 10 ਹਜ਼ਾਰ, 15 ਹਜ਼ਾਰ ਆਰਾਮ ਨਾਲ ਕਮਾ ਸਕਦਾ ਹੈ। ਅਤੇ ਤੁਸੀਂ ਭ੍ਰਿਸ਼ਟਾਚਾਰ ਵਿਰੁੱਧ ਜੰਗ ਜਿੱਤਣ ਲਈ ਮੇਰੇ ਸਭ ਤੋਂ ਵੱਡੇ ਮਦਦਗਾਰ ਬਣ ਜਾਓਗੇ, ਇਸ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਇਸ ਯੋਜਨਾ ਵਿੱਚ ਉਸ ਦੀ ਬਾਰੀਕੀ ਜੋ ਲਿਖਤੀ ਹੋਵੇਗੀ, ਉਹੀ ਫ਼ਾਈਨਲ ਮੈਂ ਸਮਝਾਉਣ ਲਈ ਥੋੜ੍ਹਾ plus-minus ਬੋਲ ਰਿਹਾ ਹਾਂ। ਪਰ ਜਦੋਂ ਤੁਸੀਂ ਆਪ ਲਿਖਤੀ ਪੜ੍ਹੋਗੇ, ਤਾਂ ਪੱਕੀ ਯੋਜਨਾ ਤੁਹਾਨੂੰ ਸਮਝ ਆ ਜਾਵੇਗੀ। ਅਤੇ ਮੈਂ ਚਾਹੁੰਦਾ ਹਾਂ, ਮੈਂ ਦੇਸ਼ ਦੇ ਨੌਜਵਾਨਾਂ ਤੋਂ ਚਾਹੁੰਦਾ ਹਾਂ ਕਿ ਹੁਣ exam ਹੋ ਗਏ ਹਨ, ਮੋਬਾਇਲ ਫ਼ੋਨ ਚੁੱਕੋ, ਇਸ ਵਿਵਸਥਾ ਨੂੰ ਸਮਝੋ ਅਤੇ per day 20 ਲੋਕ, 25 ਲੋਕ, 30 ਲੋਕ ਲੱਗ ਜਾਓ। ਤੁਸੀਂ ਸ਼ਾਮ ਨੂੰ 200-300 ਰੁਪਏ ਕਮਾ ਕੇ ਘਰ ਚਲੇ ਜਾਓਗੇ ਅਤੇ ਪੂਰੇ vacation ਵਿੱਚ ਤੁਸੀਂ ਕਰੋਗੇ, ਅਗਲੇ ਸਾਲ ਦਾ ਤੁਹਾਡਾ ਖ਼ਰਚਾ, ਪੜ੍ਹਾਈ ਦਾ, pocket ਖ਼ਰਚਾ ਨਿੱਕਲ ਜਾਵੇਗਾ। ਕਦੇ ਗ਼ਰੀਬ ਮਾਂ-ਬਾਪ ਕੋਲੋਂ ਇੱਕ ਰੁਪਿਆ ਮੰਗਣ ਦੀ ਲੋੜ ਨਹੀਂ ਪਵੇਗੀ। ਇਹ revolution ਲਿਆਉਣ ਦਾ ਯਤਨ ਹੈ।

ਅੱਜ ਇੱਥੇ 75 township ਘੱਟ ਕੈਸ਼ ਵਾਲੀਆਂ, ਉਸ ਦਾ ਲੋਕ-ਅਰਪਣ ਹੋਇਆ। ਇਸ ਦਾ ਭਾਵ ਇਹ ਹੋਇਆ ਕਿ ਜਿੱਥੇ township ਵਿੱਚ ਲੋਕ ਰਹਿੰਦੇ ਹਨ, ਵੱਖ-ਵੱਖ fertilizer ਕੰਪਨੀਆਂ ਦੀ township ਹੈ, ਕਿਤੇ ਰੇਲਵੇ ਵਾਲਿਆਂ ਦੀ township ਹੈ, ਅਜਿਹੀਆਂ 75 ਨੇ ਪੂਰੀ ਤਰ੍ਹਾਂ ਆਪਣੇ-ਆਪ ਨੂੰ ਘੱਟ ਕੈਸ਼ ਵਾਲਾ ਕੀਤਾ ਹੈ। ਤਾਂ ਜਦੋਂ ਮੈਂ ਇਸ ਦੀ ਪਹਿਲੀ ਇੱਕ township ਘੱਟ ਕੈਸ਼ ਵਾਲੀ ਬਣੀ, ਤਾਂ ਮੈਂ ਉਸ ਦੀ presentation ਲੈ ਰਿਹਾ ਸਾਂ। ਮੈਂ ਕਿਹਾ ਸਬਜ਼ੀ ਵਾਲੇ ਦਾ ਕੀ interest ਹੈ, ਉਹ ਕਿਉਂ ਇਸ ਕਾਰੋਬਾਰ ਵਿੱਚ ਆਇਆ। ਉਸ ਨੇ ਬਹੁਤ interesting ਜਵਾਬ ਦਿੱਤਾ ਸਬਜ਼ੀ ਵਾਲੇ ਨੇ, ਉਸ ਨੇ ਕਿਹਾ ਪਹਿਲਾਂ ਇਹ ਜੋ township ਵਿੱਚ ਇਹ ਜੋ ਵੇਚਣ ਲਈ ਮੈਂ ਫ਼ੁਟਪਾਥ ਉੱਤੇ ਬੈਠਦਾ ਹਾਂ, ਸਬਜ਼ੀ ਵੇਚਦਾ ਹਾਂ, ਤਾਂ ਜੋ ਔਰਤਾਂ ਸਬਜ਼ੀ ਖ਼ਰੀਦਣ ਆਉਂਦੀਆਂ ਹਨ, ਜੇ ਬਿਲ ਬਣ ਗਿਆ 25 ਰੁਪਏ 80 ਪੈਸੇ, ਤਾਂ ਕਹਿੰਦੀਆਂ ਹਨ ਕਿ ਚਲੋ 25 ਰੁਪਏ ਲੈ ਲਓ, ਕੰਮ ਚੱਲ ਜਾਵੇਗਾ, ਉਹ 80 ਪੈਸੇ ਨਹੀਂ ਦਿੰਦੀਆਂ। ਕਿੰਨੀ ਵੀ ਅਮੀਰ ਪਰਿਵਾਰ ਦੀ ਮਹਿਲਾ ਹੋਵੇ, ਵੱਡੇ ਤੋਂ ਵੱਡੇ ਬਾਬੂ ਦੀ ਪਤਨੀ ਹੋਵੇ। ਉਹ 80 ਪੈਸੇ ਨਹੀਂ ਦਿੰਦੀ ਸੀ। ਲੈ ਲਵੋ 25 ਰੁਪਏ, ਚਲੋ ਠੀਕ ਹੈ, ਟੁੱਟੇ ਪੈਸੇ ਛੱਡ ਦੇਵੋ। ਬੋਲੇ ਇਸ ਕਾਰਨ ਕੀ ਹੋਇਆ ਹੈ, ਮੈਨੂੰ ਪੂਰੇ 25 ਰੁਪਏ 80 ਪੈਸੇ ਮਿਲਦੇ ਹਨ। ਅਤੇ ਬੋਲਿਆ ਸ਼ਾਮ ਨੂੰ ਜੋ ਮੇਰੇ15-20 ਰੁਪਏ ਘੱਟ ਪੈ ਜਾਂਦੇ ਸਨ, ਹੁਣ ਮੇਰੀ 15-20 ਰੁਪਏ extra income ਅਜਿਹੀ ਹੋ ਗਈ। ਹੁਣ ਵੇਖੋ ਕਿੰਨਾ ਫ਼ਾਇਦਾ ਇੱਕ ਗ਼ਰੀਬ ਆਦਮੀ ਨੇ ਆਪਣੇ ਵਿੱਚੋਂ ਹੀ ਲੱਭ ਲਿਆ। ਪਰ ਇਹ 75 township ਇੱਕ ਵਧੀਆ ਸ਼ੁਰੂਆਤ ਹੈ। ਇਹ ਸਾਡੀ ਲੋਕਾਂ ਦੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਅਸੀਂ ਘੱਟ ਕੈਸ਼ ਵੱਲ ਦੇਸ਼ ਨੂੰ ਲੈ ਚੱਲੀਏ, ਅਸੀਂ ਇਸ ਵਿੱਚ ਯੋਗਦਾਨ ਪਾਈਏ ਅਤੇ ਇਹ ਜੋ revolution ਹੋ ਰਿਹਾ ਹੈ। ਉਸ ਦੇ ਅਸੀਂ ਖ਼ੁਦ ਇੱਕ ਸਿਪਾਹੀ ਬਣੀਏ। ਉਸ ਗੱਲ ਨੂੰ ਅਸੀਂ ਅੱਗੇ ਵਧਾਈਏ।
ਮੈਨੂੰ ਯਕੀਨ ਹੈ ਕਿ ਅੱਜ ਜਿਹੜੇ ਲੋਕਾਂ ਨੂੰ ਇਨਾਮ ਮਿਲਿਆ ਹੈ ਅਤੇ ਇੰਨੇ ਕਾਰਜਕਾਲ ਵਿੱਚ ਲਗਭਗ ਢਾਈ ਸੌ ਕਰੋੜ ਰੁਪਏ ਤੋਂ ਵੱਧ ਇਨਾਮ ਮਿਲੇ ਹਨ। ਉਹ ਇਨਾਮ ਹਾਸਲ ਕਰ ਕੇ ਸੰਤੋਖ ਨਾ ਮੰਨੋ। ਹਜ਼ਾਰਾਂ ਦੀ ਗਿਣਤੀ ਵਿੱਚ ਨਾਗਰਿਕਾਂ ਨੂੰ ਇਨਾਮ ਮਿਲਿਆ ਹੈ, ਉਹ ਵੀ ਇਸ ਦੇ ਅੰਬੈਸਡਰ ਬਣਨ, ਉਹ ਵੀ ਇਸ ਕੰਮ ਨੂੰ ਅੱਗੇ ਵਧਾਉਣ। ਇਹ ਦੇਸ਼ ਵਿੱਚ ਤਬਦੀਲੀ ਲਿਆਉਣ ਦਾ, ਨਾਗਰਿਕਾਂ ਦੀ ਮਦਦ ਨਾਲ ਹੋਣ ਵਾਲੀ ਇੱਕ ਬਹੁਤ ਵੱਡੀ ਸਫ਼ਲ ਮੁਹਿੰਮ ਹੈ। ਮੈਂ ਰਵੀਸ਼ੰਕਰ ਜੀ ਅਤੇ ਉਨ੍ਹਾਂ ਦੇ ਵਿਭਾਗ ਦੀ ਪੂਰੀ ਟੀਮ ਨੂੰ, ਨੀਤੀ ਆਯੋਗ ਨੂੰ ਵੱਡੀ ਵਧਾਈ ਦਿੰਦਾ ਹਾਂ ਕਿ full-proof technology ਲਈ ਉਨ੍ਹਾਂ ਅਣਥੱਕ ਯਤਨ ਕੀਤੇ। ਦੁਨੀਆ ਵਿੱਚ ਜਿੰਨੀ ਕਿਸਮ ਦੀ technology ਵਿੱਚ innovation ਹੋਈਆਂ ਹਨ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕੀਤਾ ਹੈ ਅਤੇ ਉਸ ਵਿੱਚੋਂ ਉੱਤਮ ਤੋਂ ਉੱਤਮ ਕੀ ਹੋ ਸਕਦਾ ਹੈ। ਭਾਰਤ ਦੇ ਆਮ ਮਨੁੱਖ ਨੂੰ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਇਸ ਨੂੰ ਆਪਣੇ ਕਾਰੋਬਾਰ ਰਾਹੀਂ ਚਲਾ ਸਕੇ। ਇਨ੍ਹਾਂ user friendly ਭਰੋਸੇਯੋਗ ਇਹ ਵਿਵਸਥਾ ਵਿਕਸਤ ਹੋਈ ਹੈ। ਮੈਂ ਫਿਰ ਇੱਕ ਵਾਰ ਵਿਭਾਗ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਮਹਾਰਾਸ਼ਟਰ ਸਰਕਾਰ ਦਾ ਅਭਿਨੰਦਨ ਕਰਦਾ ਹਾਂ ਕਿ ਇਸ ਪ੍ਰੋਗਰਾਮ ਦੀ ਰਚਨਾ ਲਈ ਨਾਗਪੁਰ ਦੀ ਉਨ੍ਹਾਂ ਨੇ ਜਜਮਾਨ ਦੇ ਰੂਪ ਵਿੱਚ ਉੱਤਮ ਸੇਵਾ ਕੀਤੀ। ਬਹੁਤ ਵੱਡੀ ਮਾਤਰਾ ਵਿੱਚ ਤੁਹਾਨੂੰ ਸਭ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ।

****

ਅਤੁਲ ਤਿਵਾਰੀ/ਅਮਿਤ ਕੁਮਾਰ/ਤਾਰਾ