ਮਾਣਯੋਗ ਪਤਵੰਤੇ ਸੱਜਣ,
ਵਿਲੱਖਣ ਮਹਿਮਾਨ,
ਦੇਵੀਓ ਅਤੇ ਸੱਜਣੋ,
ਅੱਜ ਭਾਸ਼ਣਾਂ ਦਾ ਦਿਨ ਜਾਪਦਾ ਹੈ। ਕੁਝ ਹੀ ਸਮਾਂ ਪਹਿਲਾਂ ਅਸੀਂ ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਮੇਅ ਨੂੰ ਸੁਣਿਆ। ਮੈਂ ਇੱਥੇ ਆਪਣੀ ਗੱਲ ਵੀ ਆਖਣ ਆਇਆ ਹਾਂ। ਸ਼ਾਇਦ ਇਹ ਕੁਝ ਲੋਕਾਂ ਲਈ ਇੱਕ ਓਵਰਡੋਜ਼ ਵਾਂਗ ਹੋਵੇ ਜਾਂ 24/7 ਨਿਊਜ਼ ਚੈਨਲਾਂ ਲਈ ਬਹੁਤ ਵੱਡੀ ਸਮੱਸਿਆ ਹੋਵੇ।
ਰਾਇਸੀਨਾ ਡਾਇਲਾਗ ਦੇ ਦੂਜੇ ਸੰਸਕਰਨ ਦੇ ਉਦਘਾਟਨ ਮੌਕੇ ਤੁਹਾਨੂੰ ਸੰਬੋਧਨ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮਾਣਯੋਗ ਕਰਜ਼ਈ, ਪ੍ਰਧਾਨ ਮੰਤਰੀ ਹਾਰਪਰ, ਪ੍ਰਧਾਨ ਮੰਤਰੀ ਕੇਵਿਨ ਰੱਡ (Kevin Rudd) , ਤੁਹਾਨੂੰ ਦਿੱਲੀ ‘ਚ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ। ਸਾਰੇ ਮਹਿਮਾਨਾਂ ਦਾ ਨਿੱਘਾ ਸੁਆਗਤ ਵੀ ਹੈ। ਅਗਲੇ ਦੋ ਕੁ ਦਿਨਾਂ ਦੌਰਾਨ, ਤੁਸੀਂ ਇੱਥੇ ਸਾਡੇ ਦੁਆਲੇ ਵਿਸ਼ਵ ਦੀ ਸਥਿਤੀ ਬਾਰੇ ਅਣਗਿਣਤ ਵਿਚਾਰ-ਵਟਾਂਦਰੇ ਕਰੋਗੇ। ਤੁਸੀਂ ਇਸ ਦੀ ਨਿਸ਼ਚਤਤਾ ਅਤੇ ਪ੍ਰਚਲਿਤ ਰਵਾਨੀ; ਇਸ ਦੇ ਵਿਰੋਧਾਂ ਤੇ ਜੋਖਮਾਂ; ਇਸ ਦੀਆਂ ਸਫ਼ਲਤਾਵਾਂ ਤੇ ਮੌਕਿਆਂ; ਇਸ ਦੇ ਪਿਛਲੇ ਵਿਵਹਾਰਾਂ ਅਤੇ ਸੰਭਾਵੀ ਅਨੁਮਾਨਾਂ ਅਤੇ ਇਸ ਦੇ ਸੰਭਾਵੀ ਕਾਲੇ ਹੰਸਾਂ ਤੇ ਨਵੇਂ ‘ਨੌਰਮਲ’ ਜਿਹੇ ਮੁੱਦਿਆਂ ਬਾਰੇ ਬਹਿਸ ਕਰੋਗੇ।
ਦੋਸਤੋ,
ਮਈ 2014 ‘ਚ, ਭਾਰਤ ਦੀ ਜਨਤਾ ਨੇ ਵੀ ਇੱਕ ਨਵੇਂ ‘ਨੌਰਮਲ’ ਦੀ ਸ਼ੁਰੂਆਤ ਕੀਤੀ ਸੀ। ਮੇਰੇ ਸਾਥੀ ਭਾਰਤੀਆਂ ਨੇ ਇੱਕ ਅਵਾਜ਼ ਨਾਲ ਤਬਦੀਲੀ ਲਈ ਮੇਰੀ ਸਰਕਾਰ ਬਣਾਉਣ ਦਾ ਫ਼ਤਵਾ ਦਿੱਤਾ ਸੀ। ਕੇਵਲ ਵਤੀਰਿਆਂ ਵਿੱਚ ਹੀ ਤਬਦੀਲੀ ਨਹੀਂ, ਸਗੋਂ ਵਿਚਾਰਾਂ ਵਿੱਚ ਵੀ। ਰੁਝਾਨ ਦੀ ਸਥਿਤੀ ਤੋਂ ਲੈ ਕੇ ਇੱਕ ਉਦੇਸ਼ਪੂਰਨ ਕਾਰਵਾਈ ਤੱਕ ਦੀ ਤਬਦੀਲੀ। ਇੱਕ ਅਜਿਹਾ ਫ਼ਤਵਾ, ਜਿਸ ਵਿੱਚ ਸੁਧਾਰ ਉਦੋਂ ਤੱਕ ਕਾਫ਼ੀ ਨਹੀਂ ਹੋਣਗੇ, ਜਦੋਂ ਤੱਕ ਕਿ ਇਸ ਨਾਲ ਸਾਡੀ ਅਰਥਵਿਵਸਥਾ ਅਤੇ ਸਮਾਜ ਵਿੱਚ ਹੀ ਤਬਦੀਲੀ ਨਾ ਆ ਜਾਵੇ । ਇੱਕ ਅਜਿਹੀ ਤਬਦੀਲੀ, ਜੋ ਭਾਰਤੀ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਆਸ਼ਾਵਾਦ ਦੇ ਨਾਲ-ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀ ਅਥਾਹ ਊਰਜਾ ਵਿੱਚ ਨਿਹਿਤ ਹੈ। ਹਰ ਰੋਜ਼ ਕੰਮ ਸਮੇਂ, ਮੈਂ ਇਹੋ ਪਵਿੱਤਰ ਊਰਜਾ ਲੈਂਦਾ ਹਾਂ। ਹਰ ਰੋਜ਼ ਕੰਮ ਦੇ ਸਮੇਂ, ਮੇਰੀ ‘ਕੁਝ ਕਰਨ ਵਾਲੇ ਕੰਮਾਂ ਦੀ ਸੂਚੀ’ ਮੈਨੂੰ ਸੁਧਾਰ ਲਿਆਉਣ ਅਤੇ ਸਮੂਹ ਭਾਰਤੀਆਂ ਦੀ ਖ਼ੁਸ਼ਹਾਲੀ ਤੇ ਸੁਰੱਖਿਆ ਲਈ ਭਾਰਤ ਨੂੰ ਤਬਦੀਲ ਕਰਨ ਦੀ ਨਿਰੰਤਰ ਮੁਹਿੰਮ ਦੁਆਰਾ ਹੀ ਸੰਚਾਲਿਤ ਹੁੰਦੀ ਹੈ।
ਦੋਸਤੋ,
ਮੈਨੂੰ ਪਤਾ ਹੈ ਕਿ ਭਾਰਤ ਦੀ ਤਬਦੀਲੀ ਇਸ ਦੇ ਬਾਹਰੀ ਸੰਦਰਭ ਤੋਂ ਵੱਖ ਨਹੀਂ ਹੈ। ਸਾਡਾ ਆਰਥਿਕ ਵਿਕਾਸ; ਸਾਡੇ ਕਿਸਾਨਾਂ ਦੀ ਭਲਾਈ; ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ; ਪੂੰਜੀ, ਟੈਕਨੋਲੋਜੀ, ਬਜ਼ਾਰਾਂ ਅਤੇ ਸਰੋਤਾਂ ਤੱਕ ਸਾਡੀ ਪਹੁੰਚ; ਅਤੇ, ਸਾਡੇ ਰਾਸ਼ਟਰ ਦੀ ਸੁਰੱਖਿਆ ਇਹ ਸਭ ਵਿਸ਼ਵ ਦੇ ਵਿਕਾਸ-ਕ੍ਰਮਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਪਰ, ਇਸ ਦੇ ਉਲਟ ਵੀ ਸੱਚ ਹੈ।
ਵਿਸ਼ਵ ਨੂੰ ਭਾਰਤ ਦੇ ਨਿਰੰਤਰ ਉਭਾਰ ਦੇ ਓਨੇ ਹੀ ਉਭਾਰ ਦੀ ਜ਼ਰੂਰਤ ਹੈ, ਜਿੰਨੀ ਕਿ ਭਾਰਤ ਨੂੰ ਵਿਸ਼ਵ ਦੀ ਲੋੜ ਹੈ। ਸਾਡੇ ਦੇਸ਼ ਨੂੰ ਬਦਲਣ ਦੀ ਸਾਡੀ ਇੱਛਾ ਬਾਹਰੀ ਵਿਸ਼ਵ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। ਇਸ ਲਈ, ਇਹ ਸੁਭਾਵਕ ਹੀ ਹੈ ਕਿ ਦੇਸ਼ ਵਿੱਚ ਭਾਰਤ ਦੇ ਵਿਕਲਪਾਂ ਅਤੇ ਸਾਡੀਆਂ ਅੰਤਰਰਾਸ਼ਟਰੀ ਤਰਜੀਹਾਂ ਵਿੱਚ ਇੱਕ ਬੇਰੋਕ ਨਿਰੰਤਰਤਾ ਹੈ। ਭਾਰਤ ਦੇ ਪਰਿਵਰਤਨਾਤਮਕ ਨਿਸ਼ਾਨਿਆਂ ਵਿੱਚ ਦ੍ਰਿੜ੍ਹਤਾ ਤੇ ਸਥਿਰਤਾ ਨਾਲ ਜੁੜਿਆ ਹੋਇਆ ਹੈ।
ਦੋਸਤੋ,
ਭਾਰਤ ਅਨਿਸ਼ਚਤ ਸਮਿਆਂ ਵਿੱਚ ਆਪਣੀ ਤਬਦੀਲੀ ਵੱਲ ਅੱਗੇ ਵਧ ਰਿਹਾ ਹੈ, ਜੋ ਕਿ ਨਾਲ ਹੀ ਮਨੁੱਖੀ ਪ੍ਰਗਤੀ ਅਤੇ ਹਿੰਸਕ ਗੜਬੜੀ ਦਾ ਨਤੀਜਾ ਹੈ। ਅਨੇਕ ਕਾਰਨਾਂ ਕਰ ਕੇ ਅਤੇ ਅਨੇਕ ਪੱਧਰਾਂ ‘ਤੇ, ਸਮੁੱਚੇ ਵਿਸ਼ਵ ਵਿੱਚ ਹੀ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਵਿਸ਼ਵ ਪੱਧਰ ਉੱਤੇ ਜੁੜੇ ਸਮਾਜ, ਡਿਜੀਟਲ ਮੌਕੇ, ਟੈਕਨੋਲੋਜੀ ਨਾਲ ਸਬੰਧਤ ਤਬਦੀਲੀਆਂ, ਗਿਆਨ ਦੇ ਪਸਾਰ ਅਤੇ ਨਵੀਨਤਾ ਹੁਣ ਮਨੁੱਖਤਾ ਦੀ ਦੌੜ ਨੂੰ ਰਾਹ ਦਿਖਾ ਰਹੇ ਹਨ। ਪਰ, ਸੁਸਤ ਰਫ਼ਤਾਰ ਵਿਕਾਸ ਤੇ ਆਰਥਿਕ ਅਨਿਸ਼ਚਤਤਾ ਵੀ ਇਸ ਦੀ ਗਤੀ ਨੂੰ ਘਟਾ ਰਹੇ ਹਨ। ਭੌਤਿਕ ਸਰਹੱਦਾਂ ਛਿਣਾਂ ਅਤੇ ‘ਬਾਈਟਸ’ ਦੇ ਇਸ ਜੁੱਗ ਵਿੱਚ ਕੁਝ ਘੱਟ ਵਾਜਬ ਹੋ ਸਕਦੇ ਹਨ। ਪਰ ਦੇਸ਼ਾਂ ਵਿਚਲੀਆਂ ਕੰਧਾਂ, ਵਪਾਰ ਅਤੇ ਪ੍ਰਵਾਸ ਵਿਰੁੱਧ ਇੱਕ ਭਾਵਨਾ ਅਤੇ ਸਮੁੱਚੇ ਵਿਸ਼ਵ ਵਿੱਚ ਵਧਦੀਆਂ ਜਾ ਰਹੀਆਂ ਬੰਦਸ਼ਾਂ ਅਤੇ ਸੁਰੱਖਿਆਵਾਦੀ ਵਤੀਰੇ ਪੂਰੀ ਤਰ੍ਹਾਂ ਅੰਕੜਿਆਂ ‘ਤੇ ਅਧਾਰਤ ਹਨ। ਜਿਸ ਦੇ ਨਤੀਜੇ ਵਜੋਂ, ਸੰਸਾਰੀਕਰਨ ਦੇ ਫ਼ਾਇਦਿਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਹੁਣ ਆਰਥਿਕ ਲਾਭ ਹਾਸਲ ਕਰਨੇ ਕੋਈ ਬਹੁਤੇ ਸੁਖਾਲੇ ਨਹੀਂ ਰਹਿ ਗਏ ਹਨ। ਅਸਥਿਰਤਾ, ਹਿੰਸਾ, ਵਿਰੋਧ, ਅੱਤਵਾਦ, ਵਖਰੇਵਾਂ ਅਤੇ ਸਰਹੱਦ ਪਾਰਲੇ ਖ਼ਤਰੇ ਖ਼ਤਰਨਾਕ ਦਿਸ਼ਾਵਾਂ ਵੱਲ ਵਧ ਰਹੇ ਹਨ। ਅਤੇ ਗ਼ੈਰ-ਸਰਕਾਰੀ ਤੱਤ ਅਜਿਹੀਆਂ ਚੁਣੌਤੀਆਂ ਨੂੰ ਫੈਲਾਉਣ ਵਿੱਚ ਵਰਣਨਯੋਗ ਯੋਗਦਾਨ ਪਾ ਰਹੇ ਹਨ। ਇੱਕ ਵੱਖਰੀ ਕਿਸਮ ਦੇ ਵਿਸਵ ਲਈ ਉਸਾਰੇ ਜਾਣ ਵਾਲੇ ਸੰਸਥਾਨ ਅਤੇ ਭਵਨ-ਨਿਰਮਾਣ ਹੁਣ ਵੇਲਾ ਵਿਹਾਅ ਚੁੱਕੇ ਜਾਪਦੇ ਹਨ। ਪ੍ਰਭਾਵਸ਼ਾਲੀ ਬਹੁ-ਸੰਮਤੀਵਾਦ ਲਈ ਅੜਿੱਕਾ ਖੜ੍ਹਾ ਕਰਦੇ ਹਨ। ਹੁਣ ਜਦੋਂ ਵਿਸ਼ਵ ਠੰਢੀ ਜੰਗ ਦੀ ਰਣਨੀਤਕ ਸਪਸ਼ਟਤਾ ਤੋਂ ਇੱਕ-ਚੌਥਾਈ ਸਦੀ ਪਿੱਛੋਂ ਇੱਕ ਨਵੀਂ ਵਿਵਸਥਾ ਦੀ ਸ਼ੁਰੂਆਤ ਕਰ ਰਿਹਾ ਹੈ, ਤਬਦੀਲੀਆਂ ਭਾਵੇਂ ਹੋ ਰਹੀਆਂ ਹਨ ਪਰ ਹਾਲੇ ਸਾਰੇ ਮਾਮਲੇ ਨਿੱਬੜੇ ਨਹੀਂ ਹਨ। ਪਰ ਫਿਰ ਵੀ ਦੋ ਕੁ ਚੀਜ਼ਾਂ ਪੂਰੀ ਤਰ੍ਹਾਂ ਸਪਸ਼ਟ ਹਨ। ਸਿਆਸੀ ਅਤੇ ਫ਼ੌਜੀ ਤਾਕਤ ਦਾ ਪਸਾਰ ਹੋਇਆ ਹੈ ਅਤੇ ਉਹ ਵੰਡੀ ਗਈ ਹੈ। ਵਿਸ਼ਵ ਹੁਣ ਬਹੁ-ਧਰੁਵੀ ਬਣ ਗਿਆ ਹੈ ਅਤੇ ਏਸ਼ੀਆ ਹੁਣ ਬਹੁ-ਧਰੁਵੀ ਬਣਦਾ ਜਾ ਰਿਹਾ ਹੈ ਅਤੇ ਅੱਜ ਦਾ ਸੱਚ ਇਹੋ ਹੈ। ਅਤੇ ਅਸੀਂ ਇਸ ਦਾ ਸੁਆਗਤ ਕਰਦੇ ਹਾਂ।
ਕਿਉਂਕਿ, ਇਸ ਨਾਲ ਬਹੁਤ ਸਾਰੇ ਦੇਸ਼ਾਂ ਦੇ ਉਭਾਰ ਦੀ ਸੱਚਾਈ ਵੀ ਸਾਹਮਣੇ ਆਉਂਦੀ ਹੈ। ਇਸ ਤੋਂ ਇਹ ਪ੍ਰਵਾਨਗੀ ਵੀ ਮਿਲਦੀ ਹੈ ਕਿ ਕੇਵਲ ਕੁਝ ਕੁ ਦੇਸ਼ਾਂ ਦੇ ਹੀ ਵਿਚਾਰਾਂ ਨਾਲ ਨਹੀਂ, ਸਗੋਂ ਅਨੇਕ ਦੇਸ਼ਾਂ ਦੀ ਅਵਾਜ਼ ਨਾਲ ਵਿਸ਼ਵ ਏਜੰਡੇ ਨੂੰ ਇੱਕ ਸ਼ਕਲ ਅਖ਼ਤਿਆਰ ਕਰਨੀ ਚਾਹੀਦੀ ਹੈ। ਇਸ ਲਈ, ਸਾਨੂੰ ਖ਼ਾਸ ਕਰ ਕੇ ਏਸ਼ੀਆ ਵਿੱਚ ਕਿਸੇ ਅਜਿਹੀ ਮੂਲ ਪ੍ਰਵਿਰਤੀ ਜਾਂ ਰੁਝਾਨ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ ਕਿ ਕਿਤੇ ਕੋਈ ਦੇਸ਼ ਇਸ ਘੇਰੇ ਤੋਂ ਬਾਹਰ ਨਾ ਰਹਿ ਜਾਵੇ। ਇਸੇ ਲਈ, ਇਸ ਕਾਨਫ਼ਰੰਸ ਦੌਰਾਨ ‘ਬਹੁ-ਧਰੁਵਤਾ ਨਾਲ ਬਹੁ-ਪੱਖਵਾਦ’ (ਮਲਟੀਲੇਟਰਲਿਜ਼ਮ ਵਿਦ ਮਲਟੀਪੋਲਰਿਟੀ) ਉੱਤੇ ਵਿਚਾਰ ਕੀਤਾ ਜਾਣਾ ਬਹੁਤ ਹੀ ਸਹੀ ਸਮੇਂ ‘ਤੇ ਹੋ ਰਿਹਾ ਹੈ।
ਦੋਸਤੋ,
ਅਸੀਂ ਰਣਨੀਤਕ ਤੌਰ ਉੱਤੇ ਗੁੰਝਲਦਾਰ ਮਾਹੌਲ ਵਿੱਚ ਰਹਿੰਦੇ ਹਾਂ। ਇਤਿਹਾਸ ਦੀ ਇਸ ਵਿਆਪਕ ਸਫ਼ਾਈ ਵਿੱਚ, ਇਹ ਬਦਲ ਰਿਹਾ ਵਿਸ਼ਵ ਲਾਜ਼ਮੀ ਤੌਰ ‘ਤੇ ਕੋਈ ਨਵੀਂ ਸਥਿਤੀ ਨਹੀਂ ਹੈ। ਇਸ ਵੇਲੇ ਅਹਿਮ ਸੁਆਲ ਇਹ ਹੈ ਕਿ ਦੇਸ਼ ਅਜਿਹੀ ਸਥਿਤੀ ਵਿੱਚ ਕਿਵੇਂ ਕੰਮ ਕਰਦੇ ਹਨ, ਜਿੱਥੇ ਹਵਾਲੇ ਦੇ ਢਾਂਚੇ ਤੇਜ਼ੀ ਨਾਲ ਤਬਦੀਲ ਹੁੰਦੇ ਜਾ ਰਹੇ ਹੋਣ। ਸਾਡੇ ਵਿਕਲਪ ਅਤੇ ਕਾਰਜ ਸਾਡੀ ਰਾਸ਼ਟਰੀ ਸ਼ਕਤੀ ਉੱਤੇ ਅਧਾਰਤ ਹਨ।
ਸਾਡਾ ਰਣਨੀਤਕ ਵਿਸ਼ਾ-ਵਸਤੂ ਸਾਡੀ ਸਭਿਅਤਾ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਦੁਆਰਾ ਆਕਾਰ ਹਾਸਲ ਕਰਦਾ ਹੈ:
ਇਸ ਦਾ ਪ੍ਰਗਟਾਵਾ ਸਾਡੇ ਰਾਸ਼ਟਰੀ ਹਿਤਾਂ ਦੀ ਇੱਕ ਸਪਸ਼ਟ ਅਤੇ ਜ਼ਿੰਮੇਵਾਰ ਜੋੜਬੰਦੀ ਵਿੱਚ ਦਿਖਾਈ ਦਿੰਦਾ ਹੈ। ਸਮੂਹ ਭਾਰਤੀਆਂ, ਚਾਹੇ ਉਹ ਦੇਸ਼ ਵਿੱਚ ਰਹਿੰਦੇ ਹੋਣ ਤੇ ਭਾਵੇਂ ਵਿਦੇਸ਼ ਵਿੱਚ, ਦੀ ਖ਼ੁਸ਼ਹਾਲੀ ਅਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਦਾ ਸਭ ਤੋਂ ਵੱਧ ਮਹੱਤਵ ਹੈ। ਪਰ ਕੇਵਲ ਆਪਣੇ ਨਿਜੀ ਹਿਤਾਂ ਦਾ ਖ਼ਿਆਲ ਰੱਖਣਾ ਨਾ ਤਾਂ ਸਾਡੇ ਸੱਭਿਆਚਾਰ ਵਿੱਚ ਹੈ ਤੇ ਨਾ ਹੀ ਸਾਡੇ ਵਿਵਹਾਰ ਵਿੱਚ। ਸਾਡੇ ਕਾਰਜ ਤੇ ਇੱਛਾਵਾਂ, ਸਮਰੱਥਾਵਾਂ ਤੇ ਮਨੁੱਖੀ ਪੂੰਜੀ, ਲੋਕਤੰਤਰ ਅਤੇ ਜਨ-ਸੰਖਿਆ ਅਧਿਐਨ ਅਤੇ ਸ਼ਕਤੀ ਅਤੇ ਸਫ਼ਲਤਾ ਨਿਰੰਤਰ ਸਰਬ-ਪੱਖੀ ਖੇਤਰੀ ਅਤੇ ਵਿਸ਼ਵ ਪ੍ਰਗਤੀ ਦੇ ਮੰਤਵਾਂ ਦੀ ਹੀ ਪੂਰਤੀ ਕਰਦੇ ਰਹਿਣਗੇ। ਸਾਡਾ ਆਰਥਿਕ ਅਤੇ ਸਿਆਸੀ ਉਭਾਰ ਵਡੇਰੇ ਮਹੱਤਵ ਦੇ ਇੱਕ ਖੇਤਰੀ ਅਤੇ ਵਿਸ਼ਵ-ਪੱਧਰੀ ਮੌਕੇ ਦੀ ਨੁਮਾਇੰਦਗੀ ਕਰਦਾ ਹੈ। ਇਹ ਸ਼ਾਂਤੀ ਲਈ ਇੱਕ ਤਾਕਤ ਹੈ, ਸਥਿਰਤਾ ਲਈ ਇੱਕ ਤੱਤ ਹੈ ਅਤੇ ਖੇਤਰੀ ਤੇ ਸੰਸਾਰਕ ਖ਼ੁਸ਼ਹਾਲੀ ਲਈ ਇੱਕ ਇੰਜਣ ਹੈ।
ਮੇਰੀ ਸਰਕਾਰ ਲਈ, ਇਸ ਦਾ ਅਰਥ ਅੰਤਰਰਾਸ਼ਟਰੀ ਗਤੀਵਿਧੀ ਦਾ ਇੱਕ ਰਾਹ ਹੈ, ਜੋ ਇਨ੍ਹਾਂ ਉੱਤੇ ਕੇਂਦ੍ਰਿਤ ਹੈ:
ਮੇਰੇ ਲਈ, ‘ਸਬ ਕਾ ਸਾਥ: ਸਬ ਕਾ ਵਿਕਾਸ’ ਦਾ ਦ੍ਰਿਸ਼ਟੀਕੋਣ ਕੇਵਲ ਭਾਰਤ ਲਈ ਹੀ ਨਹੀਂ ਹੈ। ਇਹ ਧਾਰਨਾ ਸਮੁੱਚੇ ਵਿਸ਼ਵ ਲਈ ਹੈ। ਅਤੇ ਇਹ ਗੱਲ ਇਸ ਦੀਆਂ ਅਨੇਕ ਤੈਹਾਂ, ਵਿਭਿੰਨ ਵਿਸ਼ਿਆਂ ਤੇ ਵੱਖੋ-ਵੱਖਰੇ ਭੂਗੋਲਿਕ ਖੇਤਰਾਂ ਤੋਂ ਸਪਸ਼ਟ ਹੈ।
ਹੁਣ ਮੈਂ ਉਨ੍ਹਾਂ ਦੀ ਗੱਲ ਕਰਨੀ ਚਾਹੁੰਦਾ ਹਾਂ, ਜਿਹੜੇ ਭੂਗੋਲਕ ਮੱਦਾਂ ਵਿੱਚ ਸਾਡੇ ਨੇੜੇ ਹਨ ਅਤੇ ਜਿਨ੍ਹਾਂ ਨਾਲ ਹਿਤ ਸਾਂਝੇ ਹਨ। ਅਸੀਂ ਆਪਣੀ ਨਿਰਧਾਰਤ ‘ਗੁਆਂਢ-ਪਹਿਲਾਂ’ ਦੀ ਪਹੁੰਚ ਉੱਤੇ ਚੱਲਦਿਆਂ ਆਪਣੇ ਗੁਆਂਢੀਆਂ ਪ੍ਰਤੀ ਆਪਣੀ ਨੀਤੀ ਵਿੱਚ ਵੱਡੀ ਤਬਦੀਲੀ ਕੀਤੀ ਹੈ। ਦੱਖਣੀ ਏਸ਼ੀਆ ਦੇ ਲੋਕਾਂ ਦਾ ਖ਼ੂਨ ਸਾਂਝਾ ਹੈ, ਸਾਂਝਾ ਇਤਿਹਾਸ, ਸੱਭਿਆਚਾਰ ਹੈ ਅਤੇ ਇੱਛਾਵਾਂ ਵੀ ਸਾਂਝੀਆਂ ਹਨ। ਇਸ ਦੇ ਨੌਜਵਾਨਾਂ ਦਾ ਆਸ਼ਾਵਾਦ ਤਬਦੀਲੀ, ਨਵੇਂ ਮੌਕੇ, ਪ੍ਰਗਤੀ ਅਤੇ ਖ਼ੁਸ਼ਹਾਲੀ ਚਾਹੁੰਦਾ ਹੈ। ਚੰਗੀ ਤਰ੍ਹਾਂ ਆਪਸ ਵਿੱਚ ਜੁੜਿਆ ਹੋਇਆ ਖ਼ੁਸ਼ਹਾਲ ਤੇ ਸੰਗਠਤ ਗੁਆਂਢ ਮੇਰਾ ਸੁਫ਼ਨਾ ਹੈ। ਪਿਛਲੇ ਢਾਈ ਸਾਲਾਂ ਦੌਰਾਨ, ਅਸੀਂ ਲਗਭਗ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਅੱਗੇ ਵਧੇ ਹਾਂ, ਤਾਂ ਜੋ ਇਹ ਖੇਤਰ ਇੱਕਜੁਟ ਹੋ ਸਕੇ। ਜਿੱਥੇ ਜ਼ਰੂਰੀ ਸਮਝਿਆ ਗਿਆ ਹੈ, ਅਸੀਂ ਆਪਣੇ ਖੇਤਰ ਦੇ ਪ੍ਰਗਤੀਸ਼ੀਲ ਭਵਿੱਖ ਲਈ ਆਪਣੇ ਪਿਛਲੇ ਬੋਝ ਪਿਛਾਂਹ ਹੀ ਛੱਡ ਦਿੱਤੇ ਹਨ। ਸਾਡੇ ਯਤਨਾਂ ਦੇ ਨਤੀਜੇ ਹੁਣ ਦੇਖਣ ਵਾਲੇ ਹਨ।
ਅਫ਼ਗ਼ਾਨਿਸਤਾਨ ਭਾਵੇਂ ਕੁਝ ਦੂਰ ਹੈ ਅਤੇ ਆਉਣ-ਜਾਣ ਦੇ ਰਸਤੇ ਵੀ ਕੁਝ ਮੁਸ਼ਕਿਲ ਹਨ, ਪਰ ਉੱਥੇ ਅਸੀਂ ਭਾਈਵਾਲੀ ਨਾਲ ਮੁੜ-ਉਸਾਰੀ ਕਰ ਰਹੇ ਹਾਂ, ਸੰਸਥਾਨਾਂ ਅਤੇ ਸਮਰੱਥਾਵਾਂ ਦੀ ਉਸਾਰੀ ਕਰ ਰਹੇ ਹਾਂ। ਪਿਛੋਕੜ ‘ਚ, ਸਾਡੀਆਂ ਸੁਰੱਖਿਆ ਗਤੀਵਿਧੀਆਂ ਹੋਰ ਡੂੰਘੀਆਂ ਹੋਈਆਂ ਹਨ। ਅਫ਼ਗ਼ਾਨਿਸਤਾਨ ਦਾ ਸੰਸਦ ਭਵਨ ਅਤੇ ਭਾਰਤ-ਅਫ਼ਗ਼ਾਨਿਸਤਾਨ ਦੋਸਤੀ ਬੰਨ੍ਹ ਦੀ ਉਸਾਰੀ ਦਾ ਮੁਕੰਮਲ ਹੋਣਾ ਵਿਕਾਸਾਤਮਕ ਭਾਈਵਾਲੀ ਦੀਆਂ ਸਾਡੀਆਂ ਦੋ ਅਜਿਹੀਆਂ ਹੀ ਸਮਰਪਿਤ ਰੌਸ਼ਨ ਉਦਾਹਰਨਾਂ ਹਨ।
ਬੰਗਲਾਦੇਸ਼ ਨਾਲ ਚੰਗੀ ਤਰ੍ਹਾਂ ਜੁੜ ਕੇ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਰਾਹੀਂ ਅਸੀਂ ਵਧੇਰੇ ਕੇਂਦਰਮੁਖਤਾ ਅਤੇ ਸਿਆਸੀ ਸਮਝ ਕਾਇਮ ਕੀਤੀ ਹੈ ਅਤੇ ਹੋਰ ਵੀ ਮਹੱਤਵਪੂਰਨ ਢੰਗ ਨਾਲ, ਜ਼ਮੀਨੀ ਤੇ ਸਮੁੰਦਰੀ ਸਰਹੱਦਾਂ ਦੇ ਨਿਬੇੜੇ ਵੀ ਕਰ ਲਏ ਹਨ।
ਨੇਪਾਲ, ਸ੍ਰੀ ਲੰਕਾ, ਭੂਟਾਨ ਅਤੇ ਮਾਲਦੀਵਜ਼ ‘ਚ ਅਸੀਂ ਬੁਨਿਆਦੀ ਢਾਂਚੇ, ਕੁਨੈਕਟੀਵਿਟੀ, ਊਰਜਾ ਅਤੇ ਵਿਕਾਸ ਪ੍ਰੋਜੈਕਟਾਂ ਰਾਹੀਂ ਆਪਸ ਵਿੱਚ ਜੁੜੇ ਹੋਏ ਹਾਂ ਅਤੇ ਇਹ ਇਸ ਖੇਤਰ ਦੀ ਪ੍ਰਗਤੀ ਅਤੇ ਸਥਿਰਤਾ ਦਾ ਸਰੋਤ ਹੈ।
ਸਾਡੇ ਗੁਆਂਢ ਲਈ ਮੇਰਾ ਦ੍ਰਿਸ਼ਟੀਕੋਣ ਸਮੁੱਚੇ ਦੱਖਣੀ ਏਸ਼ੀਆ ਨਾਲ ਸ਼ਾਂਤੀਪੂਰਨ ਤੇ ਸੁਖਾਵੇਂ ਸਬੰਧਾਂ ਦਾ ਇੱਕ ਪ੍ਰਤੀਫਲ ਹੈ। ਇਸੇ ਦ੍ਰਿਸ਼ਟੀਕੋਣ ਕਾਰਨ ਮੈਂ ਪਾਕਿਸਤਾਨ ਸਮੇਤ ਸਾਰੇ ਸਾਰਕ ਦੇਸ਼ਾਂ ਦੇ ਆਗੂਆਂ ਨੂੰ ਆਪਣੇ ਸਹੁੰ-ਚੁਕਾਈ ਦੇ ਸਮਾਰੋਹ ਮੌਕੇ ਸੱਦਿਆ ਸੀ। ਉਸੇ ਦ੍ਰਿਸ਼ਟੀਕੋਣ ਲਈ, ਮੈਂ ਲਾਹੌਰ ਦੀ ਯਾਤਰਾ ਵੀ ਕੀਤੀ ਸੀ। ਪਰ, ਭਾਰਤ ਇਕੱਲਾ ਹੀ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਨਹੀਂ ਰਹਿ ਸਕਦਾ। ਪਾਕਿਸਤਾਨ ਨੂੰ ਵੀ ਇਸ ਪਾਸੇ ਆਪਣੀ ਯਾਤਰਾ ਕਰਨੀ ਹੋਵੇਗੀ। ਪਾਕਿਸਤਾਨ ਨੇ ਜੇ ਭਾਰਤ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਅੱਗੇ ਵਧਾਉਣੀ ਹੈ, ਤਾਂ ਉਸ ਨੂੰ ਹਾਲਤ ‘ਚ ਦਹਿਸ਼ਤਗਰਦੀ ਤੋਂ ਲਾਂਭੇ ਹੋਣਾ ਹੋਵੇਗਾ।
ਦੇਵੀਓ ਅਤੇ ਸੱਜਣੋ,
ਪੱਛਮ ਵੱਲ, ਕੁਝ ਅਨਿਸ਼ਚਤਤਾ ਤੇ ਵਿਰੋਧ ਦੇ ਬਾਵਜੂਦ ਅਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮੁੜ-ਪਰਿਭਾਸ਼ਿਤ ਕੀਤਾ ਹੈ, ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਤੇ ਈਰਾਨ ਸਮੇਤ ਖਾੜੀ ਦੇਸ਼ਾਂ ਅਤੇ ਪੱਛਮੀ ਏਸ਼ੀਆ ਨਾਲ ਸਾਡੀਆਂ ਭਾਈਵਾਲੀਆਂ ਹਨ। ਅਗਲੇ ਹਫ਼ਤੇ, ਮੈਂ ਅਬੂ ਧਾਬੀ ਦੇ ਮਾਣਯੋਗ ਸ਼ਾਹੀ ਸ਼ਹਿਜ਼ਾਦੇ ਦੀ ਮੇਜ਼ਬਾਨੀ ਕਰਨ ਦੀ ਖ਼ੁਸ਼ੀ ਹਾਸਲ ਕਰਾਂਗਾ ਅਤੇ ਉਹ ਭਾਰਤ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਹੋਣਗੇ। ਅਸੀਂ ਕੇਵਲ ਸਹਿਜ ਅਨੁਭੂਤੀ ਵਿੱਚ ਤਬਦੀਲੀ ਲਿਆਉਣ ਉੱਤੇ ਹੀ ਧਿਆਨ ਕੇਂਦ੍ਰਿਤ ਨਹੀਂ ਕੀਤਾ, ਸਗੋਂ ਅਸੀਂ ਆਪਣੇ ਸਬੰਧਾਂ ਦੀ ਅਸਲੀਅਤ ਵੀ ਬਦਲ ਲਈ ਹੈ।
ਇਸ ਨਾਲ ਸਾਨੂੰ ਆਪਣੇ ਸੁਰੱਖਿਆ ਦੇ ਹਿਤਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੀ ਹੈ, ਅਸੀਂ ਮਜ਼ਬੂਤ ਆਰਥਿਕ ਤੇ ਊਰਜਾ ਸਬੰਧ ਵਿਕਸਤ ਕਰ ਸਕੇ ਹਾਂ ਅਤੇ ਲਗਭਗ 80 ਲੱਖ ਭਾਰਤੀਆਂ ਦੀ ਵਸਤੂਗਤ ਅਤੇ ਸਮਾਜਕ ਭਲਾਈ ਸੰਭਵ ਹੋ ਸਕੀ ਹੈ। ਕੇਂਦਰੀ ਏਸ਼ੀਆ ‘ਚ ਵੀ, ਅਸੀਂ ਸਾਂਝੇ ਇਤਿਹਾਸ ਤੇ ਸੱਭਿਆਚਾਰ ਦੀ ਇਮਾਰਤ ਉੱਤੇ ਆਪਣੇ ਸਬੰਧ ਮਜ਼ਬੂਤ ਕੀਤੇ ਹਨ ਅਤੇ ਇੰਝ ਖ਼ੁਸ਼ਹਾਲ ਭਾਈਵਾਲੀ ਦੇ ਨਵੇਂ ਮੌਕੇ ਵੀ ਸਾਹਮਣੇ ਆਏ ਹਨ। ਸ਼ੰਘਾਈ ਕੋਆਪ੍ਰੇਸ਼ਨ ਆੱਰਗੇਨਾਇਜ਼ੇਸ਼ਨ ਦੀ ਸਾਡੀ ਮੈਂਬਰਸ਼ਿਪ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਸਾਨੂੰ ਇੱਕ ਮਜ਼ਬੂਤ ਸੰਸਥਾਗਤ ਸੰਪਰਕ ਪ੍ਰਦਾਨ ਕਰਦੀ ਹੈ। ਅਸੀਂ ਆਪਣੇ ਕੇਂਦਰੀ ਏਸ਼ੀਆਈ ਭਰਾਵਾਂ ਤੇ ਭੈਣਾਂ ਦੀ ਸਰਬ-ਪੱਖੀ ਖ਼ੁਸ਼ਹਾਲੀ ਲਈ ਨਿਵੇਸ਼ ਕੀਤਾ ਹੈ।
ਅਤੇ, ਉਸ ਖੇਤਰ ਵਿੱਚ ਚਿਰੋਕਣੇ ਸਬੰਧਾਂ ਵਿੱਚ ਇੱਕ ਨਵਾਂ ਉਤਸ਼ਾਹ ਸਫ਼ਲਤਾਪੂਰਬਕ ਭਰਿਆ ਗਿਆ ਹੈ। ਸਾਡੇ ਪੂਰਬ ਵੱਲ, ਦੱਖਣ-ਪੂਰਬੀ ਏਸ਼ੀਆ ਨਾਲ ਸਾਡੇ ਸਬੰਧ ਸਾਡੀ ‘ਐਕਟ ਈਸਟ ਪਾੱਲਿਸੀ’ ਦਾ ਕੇਂਦਰ ਹਨ। ਅਸੀਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਰਾਹੀਂ ਇਸ ਖੇਤਰ ਵਿੱਚ ਸੰਸਥਾਗਤ ਢਾਂਚਿਆਂ ਨਾਲ ਨੇੜਲੇ ਸਬੰਧ ਕਾਇਮ ਕੀਤੇ ਹਨ। ਆਸੀਆਨ ਤੇ ਉਸ ਦੇ ਮੈਂਬਰ ਦੇਸ਼ਾਂ ਨਾਲ ਸਾਡੀ ਭਾਈਵਾਲੀ ਨੇ ਇਸ ਖੇਤਰ ਦੇ ਵਣਜ, ਟੈਕਨੋਲੋਜੀ, ਨਿਵੇਸ਼, ਵਿਕਾਸ ਤੇ ਸੁਰੱਖਿਆ ਭਾਈਵਾਲੀਆਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਇਸ ਖੇਤਰ ਵਿੱਚ ਸਾਡੇ ਵਿਆਪਕ ਰਣਨੀਤਕ ਹਿਤ ਪੂਰੇ ਗਏ ਹਨ ਤੇ ਸਥਿਰਤਾ ਵੀ ਕਾਇਮ ਹੋਈ ਹੈ। ਚੀਨ ਨਾਲ ਸਾਡੀਆਂ ਗਤੀਵਿਧੀਆਂ ‘ਚ, ਜਿਵੇਂ ਕਿ ਰਾਸ਼ਟਰਪਤੀ ਸ਼ੀ ਅਤੇ ਮੈਂ ਸਹਿਮਤ ਹੋਏ ਹਨ, ਅਸੀਂ ਆਪਣੇ ਸਬੰਧਾਂ ਵਿੱਚ ਵਪਾਰਕ ਮੌਕਿਆਂ ਦੇ ਵਿਸ਼ਾਲ ਖੇਤਰ ਦਾ ਲਾਹਾ ਲੈਣ ਬਾਰੇ ਵਿਚਾਰ ਕੀਤਾ ਹੈ। ਮੈਨੂੰ ਲਗਦਾ ਹੈ ਕਿ ਭਾਰਤ ਅਤੇ ਚੀਨ ਦਾ ਵਿਕਾਸ ਸਾਡੇ ਦੋਵੇਂ ਦੇਸ਼ਾਂ ਤੇ ਸਮੁੱਚੇ ਵਿਸ਼ਵ ਲਈ ਇੱਕ ਨਿਵੇਕਲਾ ਮੌਕਾ ਹੈ। ਇਸ ਦੇ ਨਾਲ ਹੀ, ਇਹ ਵੀ ਕੋਈ ਗ਼ੈਰ-ਕੁਦਰਤੀ ਗੱਲ ਨਹੀਂ ਹੈ ਕਿ ਜੇ ਇੰਨੀਆਂ ਵਿਸ਼ਾਲ ਦੋ ਗੁਆਂਢੀ ਤਾਕਤਾਂ ਵਿੱਚ ਕੋਈ ਆਪਸੀ ਮਤਭੇਦ ਵੀ ਹਨ। ਸਾਡੇ ਸਬੰਧਾਂ ਦੇ ਪ੍ਰਬੰਧ ਵਿੱਚ ਅਤੇ ਖੇਤਰ ਦੀ ਸ਼ਾਂਤੀ ਅਤੇ ਪ੍ਰਗਤੀ ਲਈ, ਦੋਵੇਂ ਦੇਸ਼ਾਂ ਨੂੰ ਇੱਕ-ਦੂਜੇ ਦੀਆਂ ਮੁੱਖ ਚਿੰਤਾਵਾਂ ਤੇ ਹਿਤਾਂ ਪ੍ਰਤੀ ਸੂਖਮ-ਭਾਵ ਦਿਖਾਉਣਾ ਚਾਹੀਦਾ ਹੈ ਅਤੇ ਇੱਕ-ਦੂਜੇ ਦੀ ਕਦਰ ਕਰਨੀ ਚਾਹੀਦੀ ਹੈ।
ਦੋਸਤੋ,
ਇਸ ਵੇਲੇ ਦੀ ਪ੍ਰਚੱਲਿਤ ਸੂਝਬੂਝ ਇਹੋ ਦੱਸਦੀ ਹੈ ਕਿ ਇਹ ਸਦੀ ਏਸ਼ੀਆ ਦੀ ਹੈ। ਵਧੇਰੇ ਅਤੇ ਵੱਡੀਆਂ ਤਬਦੀਲੀਆਂ ਏਸ਼ੀਆ ਵਿੱਚ ਵਾਪਰ ਰਹੀਆਂ ਹਨ। ਇਸ ਖੇਤਰ ਦੇ ਭੂ-ਦ੍ਰਿਸ਼ਾਂ ਵਿੱਚ ਪ੍ਰਗਤੀ ਤੇ ਖ਼ੁਸ਼ਹਾਲੀ ਦੇ ਵਿਸ਼ਾਲ ਤੇ ਗੁੰਜਾਇਮਾਨ ਮੌਕੇ ਮੌਜੂਦ ਹਨ। ਪਰ ਨਾਲ ਹੀ ਆਸਾਂ ਵੀ ਵਧਦੀਆਂ ਜਾ ਰਹੀਆਂ ਹਨ ਅਤੇ ਆਪਸੀ ਪ੍ਰਤੀਦਵੰਦਤਾ ਵੀ ਵਧ ਰਹੀ ਹੈ। ਏਸ਼ੀਆ-ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਵਿੱਚ ਫ਼ੌਜੀ ਤਾਕਤ, ਸਰੋਤਾਂ ਤੇ ਦੌਲਤ ਵਿੱਚ ਹੋਏ ਸਥਿਰ ਵਾਧੇ ਕਾਰਨ ਇਸ ਸੁਰੱਖਿਆ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਪ੍ਰਕਾਰ, ਇਸ ਖੇਤਰ ਵਿੱਚ ਸੁਰੱਖਿਆ ਦਾ ਢਾਂਚਾ ਜ਼ਰੂਰ ਹੀ ਖੁੱਲ੍ਹਾ, ਪਾਰਦਰਸ਼ੀ, ਸੰਤੁਲਿਤ ਤੇ ਸਮਾਵੇਸ਼ੀ ਹੋਣਾ ਚਾਹੀਦਾ ਹੈ। ਆਪਸੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ, ਅੰਤਰਰਾਸ਼ਟਰੀ ਨੇਮਾਂ ਵਿੱਚ ਯੋਗ ਵਿਵਹਾਰ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਦੋਸਤੋ,
ਪਿਛਲੇ ਢਾਈ ਸਾਲਾਂ ਦੌਰਾਨ, ਅਸੀਂ ਅਮਰੀਕਾ, ਰੂਸ, ਜਾਪਾਨ ਤੇ ਹੋਰ ਪ੍ਰਮੁੱਖ ਵਿਸ਼ਵ-ਸ਼ਕਤੀਆਂ ਨਾਲ ਆਪਣੀਆਂ ਗਤੀਵਿਧੀਆਂ ਨੂੰ ਇੱਕ ਮਜ਼ਬੂਤ ਰਫ਼ਤਾਰ ਦਿੱਤੀ ਹੈ। ਉਨ੍ਹਾਂ ਨਾਲ ਅਸੀਂ ਨਾਲ ਕੇਵਲ ਸਹਿਯੋਗ ਰਾਹੀਂ ਅੱਗੇ ਵਧਣਾ ਚਾਹੁੰਦੇ ਹਾਂ, ਸਗੋਂ ਅਸੀਂ ਆਪਣੇ ਸਾਹਮਣੇ ਮੌਜੂਦ ਮੌਕਿਆਂ ਅਤੇ ਚੁਣੌਤੀਆਂ ਦੋਵਾਂ ਉੱਤੇ ਇੱਕਜੁਟਤਾ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਇਹ ਭਾਈਵਾਲੀਆਂ ਭਾਰਤ ਦੀਆਂ ਆਰਥਿਕ ਤਰਜੀਹਾਂ, ਰੱਖਿਆ ਤੇ ਸੁਰੱਖਿਆ ਲਈ ਵੀ ਵਧੀਆ ਹਨ। ਅਮਰੀਕਾ ਨਾਲ ਸਾਡੀਆਂ ਕਾਰਵਾਈਆਂ ਨੇ ਹੁਣ ਇੱਕ ਰਫ਼ਤਾਰ ਫੜ ਲਈ ਹੈ ਅਤੇ ਸਾਡੀਆਂ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਇੱਕ ਮਜ਼ਬੂਤੀ ਵੀ ਆਈ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੇਰੀ ਗੱਲਬਾਤ ਦੌਰਾਨ, ਅਸੀਂ ਆਪਣੀ ਰਣਨੀਤਕ ਭਾਈਵਾਲੀ ਦੇ ਫ਼ਾਇਦਿਆਂ ਨਾਲ ਅਗਾਂਹ ਵਧਣ ਲਈ ਸਹਿਮਤ ਹੋਏ ਹਾਂ। ਰੂਸ ਸਦਾ ਤੋਂ ਹਰ ਨਿਯਮ ਦੀ ਪਾਲਣਾ ਕਰਨ ਵਾਲਾ ਦੋਸਤ ਰਿਹਾ ਹੈ। ਰਾਸ਼ਟਰਪਤੀ ਪੁਤਿਨ ਅਤੇ ਮੈਂ ਉਨ੍ਹਾਂ ਚੁਣੌਤੀਆਂ ਬਾਰੇ ਲੰਮੇਰੇ ਵਿਚਾਰ-ਵਟਾਂਦਰੇ ਕਰ ਚੁੱਕੇ ਹਾਂ, ਜਿਨ੍ਹਾਂ ਦਾ ਸਾਹਮਣਾ ਇਸ ਵੇਲੇ ਸਮੁੱਚੇ ਵਿਸ਼ਵ ਨੂੰ ਕਰਨਾ ਪੈ ਰਿਹਾ ਹੈ। ਸਾਡੀ ਭਰੋਸੇਯੋਗ ਤੇ ਰਣਨੀਤਕ ਭਾਈਵਾਲੀ, ਖ਼ਾਸ ਕਰ ਕੇ ਰੱਖਿਆ ਦੇ ਖੇਤਰ ਵਿੱਚ ਹੋਰ ਡੂੰਘੇਰੀ ਹੋਈ ਹੈ।
ਸਾਡੇ ਸਬੰਧਾਂ ਦੇ ਨਵੇਂ ਸੰਚਾਲਕਾਂ ਵਿੱਚ ਸਾਡੇ ਨਿਵੇਸ਼ ਅਤੇ ਊਰਜਾ, ਵਪਾਰ ਅਤੇ ਐੱਸ. ਐਂਡ ਟੀ. ਸੰਪਰਕਾਂ ਉੱਤੇ ਜ਼ੋਰ ਦੇ ਸਫ਼ਲ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਅਸੀਂ ਜਾਪਾਨ ਨਾਲ ਇੱਕ ਸੱਚੀ ਰਣਨੀਤਕ ਭਾਈਵਾਲੀ ਦਾ ਆਨੰਦ ਵੀ ਮਾਣਦੇ ਹਾਂ, ਜਿਸ ਦੀਆਂ ਰੂਪ-ਰੇਖਾਵਾਂ ਹੁਣ ਆਰਥਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਤੱਕ ਫੈਲ ਚੁੱਕੀਆਂ ਹਨ। ਪ੍ਰਧਾਨ ਮੰਤਰੀ ਅਬੇ ਅਤੇ ਮੈਂ ਆਪਣੇ ਸਹਿਯੋਗ ਨੂੰ ਹੋਰ ਅਗਾਂਹ ਲਿਜਾਣ ਦੀ ਆਪਣੀ ਦ੍ਰਿੜ੍ਹਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਯੂਰੋਪ ਨਾਲ, ਖ਼ਾਸ ਤੌਰ ਉੱਤੇ ਗਿਆਨ ਉਦਯੋਗ ਅਤੇ ਸਮਾਰਟ ਸ਼ਹਿਰੀਕਰਨ ਦੇ ਖੇਤਰਾਂ ਲਈ ਭਾਰਤ ਦੇ ਵਿਕਾਸ ਵਿੱਚ ਸਾਡੀ ਮਜ਼ਬੂਤ ਭਾਈਵਾਲੀ ਦਾ ਇੱਕ ਦ੍ਰਿਸ਼ਟੀਕੋਣ ਹੈ।
ਦੋਸਤੋ,
ਭਾਰਤ ਕਈ ਦਹਾਕਿਆਂ ਤੋਂ ਆਪਣੇ ਸਾਥੀ ਵਿਕਾਸਸ਼ੀਲ ਦੇਸ਼ਾਂ ਨਾਲ ਆਪਣੀਆਂ ਸਮਰੱਥਾਵਾਂ ਤੇ ਸ਼ਕਤੀਆਂ ਸਾਂਝੀਆਂ ਕਰਨ ਦੇ ਮਾਮਲੇ ਵਿੱਚ ਮੋਹਰੀ ਰਿਹਾ ਹੈ। ਅਫ਼ਰੀਕਾ ‘ਚ ਅਸੀਂ ਆਪਣੇ ਭਰਾਵਾਂ ਤੇ ਭੈਣਾਂ ਨਾਲ, ਪਿਛਲੇ ਦੋ ਸਾਲਾਂ ਦੌਰਾਨ ਆਪਣੇ ਸਬੰਧ ਮਜ਼ਬੂਤ ਕੀਤੇ ਹਨ ਅਤੇ ਦਹਾਕਿਆਂ ਪੁਰਾਣੀ ਦੋਸਤੀ ਤੇ ਇਤਿਹਾਸਕ ਸੰਪਰਕਾਂ ਦੀ ਮਜ਼ਬੂਤ ਨੀਂਹ ਉੱਤੇ ਅਰਥਪੂਰਨ ਵਿਕਾਸ ਭਾਈਵਾਲੀਆਂ ਉਸਾਰੀਆਂ ਹਨ। ਅੱਜ, ਸਾਡੀ ਵਿਕਾਸ ਭਾਈਵਾਲੀ ਦੀਆਂ ਪੈੜਚਾਲਾਂ ਸਮੁੱਚੇ ਵਿਸ਼ਵ ਵਿੱਚ ਫੈਲੀਆਂ ਹੋਈਆਂ ਹਨ।
ਦੇਵੀਓ ਅਤੇ ਸੱਜਣੋ,
ਭਾਰਤ ਦਾ ਸਮੁੰਦਰੀ ਯਾਤਰਾਵਾਂ ਵਾਲੇ ਇੱਕ ਦੇਸ਼ ਵਜੋਂ ਲੰਮਾ ਇਤਿਹਾਸ ਰਿਹਾ ਹੈ। ਸਾਡੇ ਸਮੁੰਦਰੀ ਯਾਤਰਾਵਾਂ ਦੇ ਹਿਤ ਸਾਰੀਆਂ ਦਿਸ਼ਾਵਾਂ ਵਿੱਚ ਰਣਨੀਤਕ ਤੇ ਅਹਿਮ ਰਹੇ ਹਨ। ਹਿੰਦ ਮਹਾਂਸਾਗਰ ਦਾ ਆਪਣਾ ਪ੍ਰਭਾਵ ਆਪਣੀਆਂ ਸੀਮਾਵਾਂ ਤੋਂ ਬਹੁਤ ਅਗਾਂਹ ਤੱਕ ਹੈ। ‘ਸਾਗਰ’ – ‘ਸਮੁੱਚੇ ਖੇਤਰ ਲਈ ਸੁਰੱਖਿਅਤ ਅਤੇ ਵਿਕਾਸ’ (ਸਕਿਓਰਿਟੀ ਐਂਡ ਗ੍ਰੋਥ ਫ਼ਾਰ ਆੱਲ ਇਨ ਦਾ ਰੀਜਨ) ਦੀ ਸਾਡੀ ਪਹਿਲਕਦਮੀ ਕੇਵਲ ਸਾਡੀ ਮੁੱਖ ਧਰਤੀ ਅਤੇ ਟਾਪੂਆਂ ਦੀ ਆਤਮ-ਰੱਖਿਆ ਲਈ ਹੀ ਨਹੀਂ ਹੈ। ਇਹ ਸਾਡੇ ਸਮੁੰਦਰੀ ਯਾਤਰਾਵਾਂ ਦੇ ਸਬੰਧਾਂ ਵਿੱਚ ਡੂੰਘੇ ਆਰਥਿਕ ਤੇ ਸੁਰੱਖਿਆ ਸਹਿਯੋਗ ਦੇ ਸਾਡੇ ਯਤਨਾਂ ਨੂੰ ਪਰਿਭਾਸ਼ਤ ਕਰਦੀ ਹੈ। ਸਾਨੂੰ ਪਤਾ ਹੈ ਕਿ ਕੇਂਦਰਮੁਖਤਾ, ਸਹਿਯੋਗ ਅਤੇ ਸਮੂਹਕ ਕਾਰਵਾਈ ਨਾਲ ਆਰਥਿਕ ਗਤੀਵਿਧੀ ਨੂੰ ਹੁਲਾਰਾ ਮਿਲੇਗਾ ਅਤੇ ਸਾਡੇ ਸਮੁੰਦਰੀ ਯਾਤਰਾਵਾਂ ਦੇ ਖੇਤਰ ਵਿੱਚ ਸ਼ਾਂਤੀ ਕਾਇਮ ਹੋਵੇਗੀ। ਸਾਡਾ ਇਹ ਵੀ ਮੰਨਣਾ ਹੈ ਕਿ ਹਿੰਦ ਮਹਾਂਸਾਗਰ ਵਿੱਚ ਸ਼ਾਂਤੀ, ਖ਼ੁਸ਼ਹਾਲੀ ਅਤੇ ਸੁਰੱਖਿਆ ਲਈ ਮੁਢਲੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਜੋ ਇਸ ਖੇਤਰ ਵਿੱਚ ਰਹਿੰਦੇ ਹਨ। ਸਾਡੀ ਇਹ ਪਹੁੰਚ ਕੋਈ ਬਾਹਰੀ ਨਹੀਂ ਹੈ। ਅਤੇ, ਸਾਡਾ ਮੰਤਵ ਅੰਤਰਰਾਸ਼ਟਰੀ ਕਾਨੂੰਨ ਲਈ ਸਤਿਕਾਰ ਦੇ ਆਧਾਰ ਉੱਤੇ ਦੇਸ਼ਾਂ ਨੂੰ ਇੱਕਜੁਟ ਕਰਨਾ ਹੈ। ਸਾਡਾ ਮੰਨਣਾ ਹੈ ਕਿ ਸਮੁੰਦਰੀ ਯਾਤਰਾ ਦੀ ਅਜ਼ਾਦੀ ਦਾ ਸਤਿਕਾਰ ਕਰਨਾ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨਾ ਭਾਰਤ-ਪ੍ਰਸ਼ਾਂਤ ਖੇਤਰ ਦੇ ਆਪਸ ਵਿੱਚ ਜੁੜੇ ਸਮੁੰਦਰੀ ਯਾਤਰਾਵਾਂ ਦੇ ਵਿਸ਼ਾਲ ਭੂਗੋਲਕ ਖੇਤਰ ਵਿੱਚ ਸ਼ਾਂਤੀ ਤੇ ਆਰਥਿਕ ਵਿਕਾਸ ਲਈ ਜ਼ਰੂਰੀ ਹੈ।
ਦੋਸਤੋ,
ਅਸੀਂ ਸ਼ਾਂਤੀ, ਪ੍ਰਗਤੀ ਅਤੇ ਖ਼ੁਸ਼ਹਾਲੀ ਲਈ ਖੇਤਰੀ ਕੁਨੈਕਟੀਵਿਟੀ ਦੇ ਜ਼ੋਰਪਾਊ ਤਰਕ ਦੀ ਸ਼ਲਾਘਾ ਕਰਦੇ ਹਾਂ। ਸਾਡੇ ਵਿਕਲਪਾਂ ਵਿੱਚ ਅਤੇ ਸਾਡੀਆਂ ਕਾਰਵਾਈਆਂ ਰਾਹੀਂ, ਅਸੀਂ ਆਪਣੇ-ਆਪ ਨੂੰ ਪੱਛਮ ਤੇ ਕੇਂਦਰੀ ਏਸ਼ੀਆ ਦੇ ਨਾਲ-ਨਾਲ ਪੂਰਬ ਵੱਲ ਏਸ਼ੀਆ-ਪ੍ਰਸ਼ਾਂਤ ਖੇਤਰ ਤੱਕ ਫੈਲਾਉਣ ਲਈ ਹਰ ਤਰ੍ਹਾਂ ਦੇ ਅੜਿੱਕੇ ਦੂਰ ਕਰਨਾ ਚਾਹੁੰਦੇ ਹਾਂ। ਇਸ ਦੀਆਂ ਦੋ ਸਪਸ਼ਟ ਅਤੇ ਸਫ਼ਲ ਉਦਾਹਰਨਾਂ ਹਨ ਈਰਾਨ ਤੇ ਅਫ਼ਗ਼ਾਨਿਸਤਾਨ ਨਾਲ ਚਾਹਬਹਾਰ ਬਾਰੇ ਤਿਪੱਖੀ ਸਮਝੌਤਾ; ਅਤੇ ਅੰਤਰਰਾਸ਼ਟਰੀ ਉੱਤਰ-ਦੱਖਣ ਆਵਾਜਾਈ ਲਾਂਘੇ ਬਾਰੇ ਸਾਡੀ ਪ੍ਰਤੀਬੱਧਤਾ। ਪਰ ਇਸ ਦੇ ਨਾਲ ਹੀ ਇਸ ਕੁਨੈਕਟੀਵਿਟੀ ਨਾਲ ਹੋਰ ਰਾਸ਼ਟਰਾਂ ਦੀ ਪ੍ਰਭੂਸੱਤਾ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ।
ਅਜਿਹੇ ਪ੍ਰੋਜੈਕਟਾਂ ਵਿੱਚ ਸ਼ਾਮਲ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰ ਕੇ ਹੀ ਖੇਤਰੀ ਕੁਨੈਕਟੀਵਿਟੀ ਦੇ ਲਾਂਘੇ ਆਪਣੇ ਵਾਅਦੇ ਪੂਰੇ ਕਰ ਸਕਦੇ ਹਨ ਅਤੇ ਮਤਭੇਦ ਦੂਰ ਹੋ ਸਕਦੇ ਹਨ।
ਸਾਡੀਆਂ ਰਵਾਇਤਾਂ ਅਨੁਸਾਰ ਅਸੀਂ ਆਪਣੀਆਂ ਪ੍ਰਤੀਬੱਧਤਾਵਾਂ ਦੇ ਅੰਤਰਰਾਸ਼ਟਰੀ ਬੋਝ ਨੂੰ ਅਸੀਂ ਆਪਣਾ ਪੂਰਾ ਸਹਾਰਾ ਦਿੱਤਾ ਹੈ। ਅਸੀਂ ਆਫ਼ਤਾਂ ਦੇ ਸਮੇਂ ਸਹਾਇਤਾ ਅਤੇ ਰਾਹਤ ਦੇ ਪੂਰੇ ਜਤਨ ਕੀਤੇ ਹਨ। ਨੇਪਾਲ ‘ਚ ਜਦੋਂ ਭੂਚਾਲ ਆਇਆ ਸੀ, ਤਦ ਅਸੀਂ ਹੀ ਭਰੋਸੇਯੋਗ ਤਰੀਕੇ ਨਾਲ ਸਭ ਤੋਂ ਪਹਿਲਾਂ ਉੱਥੇ ਪੁੱਜੇ ਸਾਂ, ਯਮਨ ਤੋਂ ਲੋਕਾਂ ਨੂੰ ਬਾਹਰ ਕੱਢਿਆ ਸੀ ਤੇ ਮਾਲਦੀਵਜ਼ ਤੇ ਫਿਜੀ ‘ਚ ਮਨੁੱਖੀ ਸੰਕਟਾਂ ਵੇਖੇ ਵੀ ਅਸੀਂ ਇੰਜ ਹੀ ਮਦਦ ਕੀਤੀ ਸੀ। ਅਸੀਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਦੀ ਆਪਣੀ ਜ਼ਿੰਮੇਵਾਰੀ ਤੋਂ ਵੀ ਕਦੇ ਪਿਛਾਂਹ ਨਹੀਂ ਹਟੇ। ਅਸੀਂ ਸਮੁੰਦਰੀ ਤਟਾਂ ਦੀ ਚੌਕਸੀ, ਵ੍ਹਾਈਟ ਸ਼ਿਪਿੰਗ ਜਾਣਕਾਰੀ ਤੇ ਸਮੁੰਦਰੀ ਲੁਟੇਰਿਆਂ, ਸਮੱਗਲਿੰਗ ਤੇ ਸੰਗਠਤ ਅਪਰਾਧ ਵਰਗੇ ਗ਼ੈਰ ਰਵਾਇਤੀ ਖ਼ਤਰਿਆਂ ਦਾ ਸਾਹਮਣਾ ਕਰਨ ਜਿਹੇ ਮਾਮਲਿਆਂ ਵਿੱਚ ਤਾਲਮੇਲ ਵਧਾਇਆ ਹੈ। ਅਸੀਂ ਚਿਰੋਕਣੀਆਂ ਅੰਤਰਰਾਸ਼ਟਰੀ ਚੁਣੌਤੀਆਂ ਬਾਰੇ ਵੈਕਲਪਿਕ ਵਿਆਖਿਆਵਾਂ ਨੂੰ ਵੀ ਰੂਪ ਦਿੱਤਾ ਹੈ। ਧਰਮ ਤੋਂ ਦਹਿਸ਼ਤਗਰਦੀ ਨੂੰ ਵੱਖ ਕਰਨ ਵਿੱਚ ਸਾਡਾ ਮਜ਼ਬੂਤ ਵਿਸ਼ਵਾਸ ਅਤੇ ਚੰਗੀ ਅਤੇ ਮਾੜੀ ਦਹਿਸ਼ਤਗਰਦੀ ਵਿਚਾਲੇ ਬਨਾਵਟੀ ਫ਼ਰਕਾਂ ਨੂੰ ਰੱਦ ਕਰਨ ਜਿਹੇ ਮਾਮਲਿਆਂ ਉੱਤੇ ਹੁਣ ਸਮੁੱਚੇ ਵਿਸ਼ਵ ਵਿੱਚ ਗੱਲਬਾਤ ਹੁੰਦੀ ਹੈ। ਅਤੇ ਸਾਡੇ ਗੁਆਂਢ ਵਿੱਚ ਜ ਹਿੰਸਾ ਦੀ ਹਮਾਇਤ ਕਰਦੇ ਹਨ, ਨਫ਼ਰਤ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਦਹਿਸ਼ਤਗਰਦੀ ਨੂੰ ਦਰਾਮਦ ਕਰਦੇ ਹਨ, ਹੁਣ ਉਹ ਅਲੱਗ-ਥਲੱਗ ਪੈ ਚੁੱਕੇ ਹਨ ਤੇ ਸਾਰੇ ਉਨ੍ਹਾਂ ਨੂੰ ਹੁਣ ਅੱਖੋਂ ਪ੍ਰੋਖੇ ਕਰਦੇ ਹਨ। ਸੰਸਾਰਕ ਤਪਸ਼ ਨਾਲ ਸਬੰਧਤ ਇੱਕ ਹੋਰ ਵੱਡੀ ਚੁਣੌਤੀ ਦੇ ਮਾਮਲੇ ਵਿੱਚ ਅਸੀਂ ਇੱਕ ਮੋਹਰੀ ਭੂਮਿਕਾ ਨਿਭਾਈ ਹੈ। ਸਾਡਾ ਹੁਣ ਇੱਕ ਉਦੇਸ਼ਮੁਖੀ ਏਜੰਡਾ ਹੈ ਅਤੇ ਬਹੁਤ ਹੀ ਉਤਸਾਹੀ ਟੀਚਾ ਅਸੀਂ 175 ਗੀਗਾ ਵਾਟ ਬਿਜਲੀ ਅਖੁੱਟ ਊਰਜਾ ਤੋਂ ਪੈਦਾ ਕਰਨ ਦਾ ਮਿੱਥਿਆ ਹੈ। ਅਤੇ ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਵਧੀਆ ਸ਼ੁਰੂਆਤ ਕਰ ਚੁੱਕੇ ਹਾਂ। ਅਸੀਂ ਕੁਦਰਤ ਨਾਲ ਸੁਖਾਵੇਂ ਢੰਗ ਨਾਲ ਰਹਿਣ ਦੀਆਂ ਆਪਣੀਆਂ ਸੱਭਿਅਕ ਰਵਾਇਤਾਂ ਸਾਂਝੀਆਂ ਕੀਤੀਆਂ ਹਨ। ਅਸੀਂ ਇੰਟਰਨੈਸ਼ਨ ਸੋਲਰ ਗੱਠਜੋੜ ਕਾਇਮ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕਜੁਟ ਕੀਤਾ ਹੈ, ਤਾਂ ਜੋ ਮਨੁੱਖੀ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਸੂਰਜ ਦੀ ਊਰਜਾ ਦਾ ਲਾਭ ਲਿਆ ਜਾ ਸਕੇ। ਸਾਡੇ ਯਤਨਾਂ ਦਾ ਸਿਖ਼ਰ ਇਹ ਹੈ ਕਿ ਅਸੀਂ ਭਾਰਤੀ ਸੱਭਿਅਤਾ ਦੀ ਧਾਰਾ ਦੀ ਸੱਭਿਆਚਾਰਕ ਅਤੇ ਅਧਿਆਤਮਕ ਅਮੀਰੀ ਵਿੱਚ ਅੰਤਰਰਾਸ਼ਟਰੀ ਦਿਲਚਸਪੀ ਨੂੰ ਮੁੜ ਸੁਰਜੀਤ ਕੀਤਾ ਹੈ। ਅੱਜ, ਬੁੱਧਵਾਦ, ਯੋਗਾ ਅਤੇ ਆਯੁਰਵੇਦ ਨੂੰ ਸਮੁੱਚੀ ਮਨੁੱਖਤਾ ਦੀ ਇੱਕ ਵਡਮੁੱਲੀ ਵਿਰਾਸਤ ਮੰਨਿਆ ਜਾਂਦਾ ਹੈ। ਭਾਰਤ ਇਸ ਸਾਂਝੀ ਵਿਰਾਸਤ ਦੇ ਜਸ਼ਨ ਹਰ ਕਦਮ ‘ਤੇ ਮਨਾਏਗਾ ਕਿਉਂਕਿ ਇਹ ਸਾਰੇ ਦੇਸ਼ਾਂ ਤੇ ਖੇਤਰਾਂ ਵਿਚਾਲੇ ਪੁਲ ਉਸਾਰਦਾ ਹੈ ਅਤੇ ਸਭ ਦੀ ਸਲਾਮਤੀ ਨੂੰ ਉਤਸ਼ਾਹਿਤ ਕਰਦਾ ਹੈ।
ਦੇਵੀਓ ਅਤੇ ਸੱਜਣੋ,
ਅੰਤ ‘ਚ, ਮੈਂ ਇਹੋ ਆਖਦਾ ਹਾਂ ਕਿ ਵਿਸ਼ਵ ਨੂੰ ਆਪਸ ਵਿੱਚ ਜੋੜਨ ਲਈ ਸਾਡੇ ਪ੍ਰਾਚੀਨ ਗ੍ਰੰਥ ਸਾਨੂੰ ਰਾਹ ਦਿਖਾਉਂਦੇ ਹਨ।
ਰਿੱਗ ਵੇਦ ਵਿੱਚ ਲਿਖਿਆ ਹੈ,
आ नो भद्रो : क्रत्वो यन्तु विश्वतः ਜਿਸ ਦਾ ਅਰਥ ਹੈ ”ਚੰਗੇ ਵਿਚਾਰ ਸਾਰੀਆਂ ਦਿਸ਼ਾਵਾਂ ਤੋਂ ਮੇਰੇ ਵੱਲ ਆਉਣ ਦੇਵੋ।”
ਇੱਕ ਸਮਾਜ ਵਜੋਂ, ਅਸੀਂ ਸਦਾ ਕਿਸੇ ਇਕੱਲੇ ਦੀ ਇੱਛਾ ਨਾਲੋਂ ਸਦਾ ਬਹੁਤਿਆਂ ਦੀਆਂ ਜ਼ਰੂਰਤਾਂ ਦਾ ਹੀ ਪੱਖ ਪੂਰਿਆ ਹੈ। ਧਰੁਵੀਕਰਨ ਨਾਲੋਂ ਅਸੀਂ ਭਾਈਵਾਲੀਆਂ ਨੂੰ ਪਹਿਲ ਦਿੱਤੀ ਹੈ। ਸਾਡਾ ਮੰਨਣਾ ਹੈ ਕਿ ਇੱਕ ਜਣੇ ਦੀ ਸਫ਼ਲਤਾ ਨਾਲ ਬਹੁਤ ਜਣਿਆਂ ਦਾ ਵਿਕਾਸ ਹੋਣਾ ਚਾਹੀਦਾ ਹੈ। ਸਾਡਾ ਕੰਮ ਸਭ ਦੇ ਸਾਹਮਣੇ ਹੈ ਅਤੇ ਸਾਡਾ ਦ੍ਰਿਸ਼ਟੀਕੋਣ ਬਹੁਤ ਸਪਸ਼ਟ ਹੈ। ਪਰਿਵਰਤਨ ਦੀ ਯਾਤਰਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਸਮੁੱਚੇ ਵਿਸ਼ਵ ਵਿੱਚ ਅਸੀਂ ਜ ਉਸਾਰੂ ਤੇ ਤਾਲਮੇਲ ਨਾਲ ਜੋ ਭਾਈਵਾਲੀਆਂ ਕੀਤੀਆਂ ਹਨ, ਉਨ੍ਹਾਂ ਤੋਂ ਇਸ ਸਭ ਨੂੰ ਹੋਰ ਵੀ ਮਜ਼ਬੂਤੀ ਨਾਲ ਸਮਰਥਨ ਮਿਲਦਾ ਹੈ। ਘਰ ਵਿੱਚ ਦ੍ਰਿੜ੍ਹਤਾਪੂਰਨ ਢੰਗ ਨਾਲ ਕਦਮ ਚੁੱਕਣ ਅਤੇ ਵਿਦੇਸ਼ਾਂ ਵਿੱਚ ਭਰੋਸੇਯੋਗ ਦੋਸਤੀਆਂ ਦੇ ਤਾਣੇ-ਬਾਣੇ ਦਾ ਪਸਾਰ ਕਰਨ ਨਾਲ ਅਸੀਂ ਭਵਿੱਖ ਦੇ ਵਾਅਦੇ ਨੂੰ ਸਮਝਾਂਗੇ, ਜੋ ਅਸੀਂ ਇੱਕ ਅਰਬ ਤੋਂ ਵੱਧ ਭਾਰਤੀਆਂ ਨਾਲ ਕੀਤਾ ਹੈ। ਅਤੇ ਇਸ ਉੱਦਮ ਵਿੱਚ, ਮੇਰੇ ਦੋਸਤੋ ਤੁਸੀਂ ਭਾਰਤ ‘ਚ ਸ਼ਾਂਤੀ ਤੇ ਪ੍ਰਗਤੀ, ਸਥਿਰਤਾ ਅਤੇ ਸਫ਼ਲਤਾ ਦੇ ਨਾਲ ਨਾਲ ਪਹੁੰਚ ਤੇ ਅਨੁਕੂਲਤਾ ਦਾ ਚਾਨਣ-ਮੁਨਾਰਾ ਪਾਓਗੇ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
***
AKT/AK
Former President of Afghanistan @KarzaiH with PM @narendramodi during the @raisinadialogue in Delhi. pic.twitter.com/o4p17r76nQ
— PMO India (@PMOIndia) January 17, 2017
The Prime Minister addressed the @raisinadialogue, where he talked at length about 'New Normal: Multilateralism with Multi-polarity.' pic.twitter.com/hNWPQeVERQ
— PMO India (@PMOIndia) January 17, 2017
Shared my thoughts on ‘The New Normal: Multilateralism and Multi-polarity' at the @raisinadialogue in Delhi. https://t.co/8R45jNw7Kw
— Narendra Modi (@narendramodi) January 17, 2017
Talked about aspects of India's foreign policy, our relations with our immediate neighbourhood & other nations.
— Narendra Modi (@narendramodi) January 17, 2017
Elaborated on how India's strategic interests are shaped by our civilisational ethos of realism, co-existence, cooperation & partnership.
— Narendra Modi (@narendramodi) January 17, 2017
Self-interest is not India's culture. Our actions, aspirations, democracy, demography will be an anchor for regional & global progress.
— Narendra Modi (@narendramodi) January 17, 2017
For the world, India will remain a beacon of peace & progress, stability & success and access & accommodation.
— Narendra Modi (@narendramodi) January 17, 2017