ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਡਿਜੀਟਲ ਇੰਡੀਆ’ ਦੀ ਸ਼ੁਰੂਆਤ ਦੇ ਛੇ ਸਾਲ ਹੋਣ ਮੌਕੇ ਵੀਡੀਓ ਕਾਨਫ਼ਰੰਸ ਜ਼ਰੀਏ ‘ਡਿਜੀਟਲ ਇੰਡੀਆ’ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸ਼ਾਮਰਾਓ ਧੋਤ੍ਰੇ ਵੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਨ੍ਹਾਂ ਨਵੀਆਂ ਖੋਜਾਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਯੋਗਤਾ ਤੇ ਜਨੂਨ ਦਿਖਾਇਆ ਹੈ। ‘ਡਿਜੀਟਲ ਇੰਡੀਆ’ ਭਾਰਤ ਦਾ ਸੰਕਲਪ ਹੈ। ‘ਆਤਮਨਿਰਭਰ ਭਾਰਤ’ ਦਾ ਸਾਧਨ ‘ਡਿਜੀਟਲ ਇੰਡੀਆ’ ਹੈ। ‘ਡਿਜੀਟਲ ਇੰਡੀਆ’ 21ਵੀਂ ਸਦੀ ਵਿੱਚ ਉੱਭਰ ਰਹੇ ਮਜ਼ਬੂਤ ਭਾਰਤੀ ਦਾ ਪ੍ਰਤੱਖ ਰੂਪ ਹੈ। ਪ੍ਰਧਾਨ ਮੰਤਰੀ ਨੇ ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’ ਦਾ ਆਪਣਾ ਮੰਤਰ ਦੁਹਰਾਉਂਦਿਆਂ ਕਿਹਾ ਕਿ ‘ਡਿਜੀਟਲ ਇੰਡੀਆ’ ਕਿਵੇਂ ਸਰਕਾਰ ਤੇ ਆਮ ਲੋਕਾਂ, ਸਿਸਟਮ ਤੇ ਸੁਵਿਧਾਵਾਂ, ਸਮੱਸਿਆਵਾਂ ਤੇ ਸਮਾਧਾਨਾਂ ਵਿਚਾਲੇ ਅੰਤਰ ਘਟਾ ਕੇ ਆਮ ਨਾਗਰਿਕਾਂ ਨੂੰ ਸਸ਼ਕਤ ਬਣਾ ਰਿਹਾ ਹੈ। ਉਨ੍ਹਾਂ ‘ਡਿਜੀਲੌਕਰ’ ਦੀ ਉਦਾਹਰਣ ਦਿੱਤੀ, ਜਿਸ ਨੇ ਮਹਾਮਾਰੀ ਦੌਰਾਨ ਕਰੋੜ ਲੋਕਾਂ ਦੀ ਮਦਦ ਕੀਤੀ। ਸਕੂਲ ਸਰਟੀਫ਼ਿਕੇਟ, ਮੈਡੀਕਲ ਦਸਤਾਵੇਜ਼ ਤੇ ਦੇਸ਼ ਦੇ ਹੋਰ ਮਹੱਤਵਪੂਰਨ ਸਰਟੀਫ਼ਿਕੇਟ ਡਿਜੀਟਲ ਤੌਰ ਉੱਤੇ ਸਟੋਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਡਰਾਇਵਿੰਗ ਲਾਇਸੈਂਸ, ਜਨਮ ਪ੍ਰਮਾਣ–ਪੱਤਰ ਲੈਣ, ਬਿਜਲੀ ਬਿਲ ਅਦਾ ਕਰਨ, ਪਾਣੀ ਦਾ ਬਿਲ ਅਦਾ ਕਰਨ, ਆਮਦਨ ਟੈਕਸ ਰਿਟਰਨ ਭਰਨ ਆਦਿ ਜਿਹੀਆਂ ਸੇਵਾਵਾਂ ਤੇਜ਼–ਰਫ਼ਤਾਰ ਤੇ ਸੁਵਿਧਾਜਨਕ ਹੋ ਗਈਆਂ ਹਨ ਅਤੇ ਪਿੰਡਾਂ ਵਿੱਚ ਈ–ਕੌਮਨ ਸਰਵਿਸ ਸੈਂਟਰ (CSCs) ਲੋਕਾਂ ਦੀ ਮਦਦ ਕਰ ਰਹੇ ਹਨ। ‘ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ’ ਜਿਹੀਆਂ ਪਹਿਲਾਂ ‘ਡਿਜੀਟਲ ਇੰਡੀਆ’ ਜ਼ਰੀਏ ਸੰਭਵ ਹੁੰਦੀਆਂ ਹਨ। ਉਨ੍ਹਾਂ ਸੁਪਰੀਮ ਕੋਰਟ ਦੀ ਸ਼ਲਾਘਾ ਕੀਤੀ, ਜਿਸ ਨੇ ਸਾਰੇ ਰਾਜਾਂ ਵਿੱਚ ਇਹ ਪਹਿਲ ਲਾਗੂ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਕਿਵੇਂ ‘ਡਿਜੀਟਲ ਇੰਡੀਆ’ ਨੇ ਲਾਭਾਰਥੀਆਂ ਦੇ ਜੀਵਨ ਬਦਲ ਦਿੱਤੇ ਹਨ। ਉਨ੍ਹਾਂ ਸਵ–ਨਿਧੀ ਸਕੀਮ ਦੇ ਫ਼ਾਇਦਿਆਂ ਤੇ ‘ਸਵਾਮਿਤਵ ਯੋਜਨਾ’ ਰਾਹੀਂ ਮਾਲਕੀ ਦੀ ਸੁਰੱਖਿਆ ਦੀ ਘਾਟ ਦੀ ਸਮੱਸਿਆ ਸਮਾਧਾਨ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਰਿਮੋਟ ਮੈਡੀਸਿਨ ਦੇ ਸਬੰਧ ਵਿੱਚ ਈ–ਸੰਜੀਵਨੀ ਯੋਜਨਾ ਦਾ ਵੀ ਵਰਨਣ ਕੀਤਾ ਤੇ ਸੂਚਿਤ ਕੀਤਾ ਕਿ ‘ਨੈਸ਼ਨਲ ਡਿਜੀਟਲ ਹੈਲਥ ਮਿਸ਼ਨ’ ਦੇ ਤਹਿਤ ਇੱਕ ਪ੍ਰਭਾਵੀ ਮੰਚ ਲਈ ਕੰਮ ਚਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਭਾਰਤ ਵੱਲੋਂ ਤਿਆਰ ਕੀਤੇ ਡਿਜੀਟਲ ਸਮਾਧਾਨ ਵਿਚਾਰ–ਵਟਾਂਦਰੇ ਦਾ ਵਿਸ਼ਾ ਹਨ ਤੇ ਅੱਜ ਪੂਰੀ ਦੁਨੀਆ ਇਸ ਸਭ ਵੱਲ ਖਿੱਚੀ ਚਲੀ ਆ ਰਹੀ ਹੈ। ਦੁਨੀਆ ਦੀ ਸਭ ਤੋਂ ਵਿਸ਼ਾਲ ਡਿਜੀਟਲ ਕੰਟੈਕਟ ਟ੍ਰੇਸਿੰਗ ਐਪਸ ਵਿੱਚੋਂ ਇੰਕ ‘ਆਰੋਗਯ ਸੇਤੂ’ ਨੇ ਕੋਰੋਨਾ ਦੀ ਲਾਗ ਤੋਂ ਰੋਕਥਾਮ ਵਿੱਚ ਬਹੁਤ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਟੀਕਾਕਰਣ ਲਈ ਭਾਰਤ ਦੀ ‘ਕੋਵਿਨ’ ਐਪ ਵਿੱਚ ਵੀ ਦਿਲਚਸਪੀ ਦਿਖਾਈ ਹੈ। ਟੀਕਾਕਰਣ ਦੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖਣ ਲਈ ਅਜਿਹਾ ਟੂਲ ਸਾਡੀ ਤਕਨੀਕੀ ਮੁਹਾਰਤ ਦਾ ਇੱਕ ਪ੍ਰਮਾਣ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਭ ਲਈ ਮੌਕਾ, ਸਭ ਲਈ ਸੁਵਿਧਾ, ਸਭ ਲਈ ਸ਼ਮੂਲੀਅਤ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਰਕਾਰੀ ਪ੍ਰਣਾਲੀ ਤੱਕ ਹਰੇਕ ਦੀ ਪਹੁੰਚ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਇੱਕ ਪਾਰਦਰਸ਼ੀ, ਗ਼ੈਰ–ਵਿਤਕਰਾਪੂਰਨ ਪ੍ਰਣਾਲੀ ਤੇ ਭ੍ਰਿਸ਼ਟਾਚਾਰ ਉੱਤੇ ਹਮਲਾ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਮੇਂ, ਕਿਰਤ ਤੇ ਧਨ ਦੀ ਬੱਚਤ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਤੇਜ਼ੀ ਨਾਲ ਲਾਭ, ਪੂਰਾ ਲਾਭ। ਡਿਜੀਟਲ ਇੰਡੀਆ ਤੋਂ ਮਤਲਬ ਹੈ ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਇੰਡੀਆ’ ਮੁਹਿੰਮ ਨੇ ਕੋਰੋਨਾ ਕਾਲ ਦੌਰਾਨ ਦੇਸ਼ ਦੀ ਮਦਦ ਕੀਤੀ ਹੈ। ਅਜਿਹੇ ਵੇਲੇ ਜਦੋਂ ਵਿਕਸਿਤ ਦੇਸ਼ ਵੀ ਲੌਕਡਾਊਨ ਕਾਰਣ ਆਪਣੇ ਨਾਗਰਿਕਾਂ ਨੂੰ ਧਨ ਦੀ ਸਹਾਇਤਾ ਭੇਜਣ ਤੋਂ ਅਸਮਰੱਥ ਸਨ, ਤਦ ਭਾਰਤ ਹਜ਼ਾਰਾਂ ਕਰੋੜ ਰੁਪਏ ਆਮ ਜਨਤਾ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੇਜ ਰਿਹਾ ਸੀ। ਡਿਜੀਟਲ ਲੈਣ–ਦੇਣ ਨੇ ਕਿਸਾਨਾਂ ਦੇ ਜੀਵਨਾਂ ਵਿੱਚ ਬੇਮਿਸਾਲ ਤਬਦੀਲੀ ਲਿਆਂਦੀ ਹੈ। ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੇ ਤਹਿਤ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 1.35 ਲੱਖ ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ‘ਡਿਜੀਟਲ ਇੰਡੀਆ’ ਨੇ ‘ਇੱਕ ਰਾਸ਼ਟਰ, ਇੱਕ ਐੱਮਐੱਸਪੀ’ ਦੀ ਭਾਵਨਾ ਨੂੰ ਵੀ ਮਹਿਸੂਸ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਤੇ ਉਸ ਦੀ ਰਫ਼ਤਾਰ ਵਧਾਉਣ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 2.5 ਲੱਖ ‘ਕੌਮਨ ਸਰਵਿਸ ਸੈਂਟਰਾਂ’ ਜ਼ਰੀਏ ਇੰਟਰਨੈੱਟ ਦੂਰ–ਦੁਰਾਡੇ ਦੇ ਇਲਾਕਿਆਂ ਤੱਕ ਪੁੱਜ ਚੁੱਕਾ ਸੀ। ‘ਭਾਰਤ ਨੈੱਟ’ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਬ੍ਰੌਡਬੈਂਡ ਇੰਟਰਨੈੱਟ ਲਿਆਉਣ ਲਈ ਇੱਕ ਮਿਸ਼ਨ ਮੋਡ ਵਿੱਚ ਕੰਮ ਚਲ ਰਿਹਾ ਹੈ। ‘ਪੀਐੱਮ ਵਾਣੀ’ (PM WANI) ਰਾਹੀਂ ਪਹੁੰਚ–ਬਿੰਦੂ ਸਿਰਜੇ ਜਾ ਰਹੇ ਹਨ, ਤਾਂ ਪਿੰਡਾਂ ਦੇ ਨੌਜਵਾਨ ਬਿਹਤਰ ਸੇਵਾਵਾਂ ਤੇ ਸਿੱਖਿਆ ਲਈ ਤੇਜ਼–ਰਫ਼ਤਾਰ ਇੰਟਰਨੈੱਟ ਨਾਲ ਜੁੜ ਸਕਣ। ਪੂਰੇ ਦੇਸ਼ ਵਿੱਚ ਕਿਫ਼ਾਇਤੀ ਟੈਬਲੇਟਸ ਤੇ ਡਿਜੀਟਲ ਉਪਕਰਣ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ। ਇਸ ਟੀਚੇ ਦੀ ਪੂਰਤੀ ਲਈ ਉਤਪਾਦਨ ਨਾਲ ਜੁੜੀਆਂ ਸਬਸਿਡੀਆਂ ਇਲੈਕਟ੍ਰੌਨਿਕ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪਿਛਲੇ 6–7 ਸਾਲਾਂ ਦੌਰਾਨ ‘ਡਿਜੀਟਲ ਇੰਡੀਆ’ ਕਾਰਨ ਵਿਭਿੰਨ ਯੋਜਨਾਵਾਂ ਅਧੀਨ 17 ਲੱਖ ਕਰੋੜ ਰੁਪਏ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਡਿਜੀਟਲ ਟੈਕਨੋਲੋਜੀ ਵਿੱਚ ਭਾਰਤ ਦੀਆਂ ਸਮਰੱਥਾਵਾਂ ਅਤੇ ਵਿਸ਼ਵ ਡਿਜੀਟਲ ਅਰਥਵਿਵਸਥਾ ਵਿੱਚ ਭਾਰਤ ਦਾ ਹਿੱਸਾ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹੈ। 5ਜੀ ਟੈਕਨੋਲੋਜੀ ਦੁਨੀਆ ਵਿੱਚ ਅਹਿਮ ਤਬਦੀਲੀਆਂ ਲਿਆਵੇਗੀ ਤੇ ਭਾਰਤ ਉਸ ਲਈ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਇਹ ਮੰਨਿਆ ਕਿ ਨੌਜਵਾਨ ਤੁਹਾਨੂੰ ਡਿਜੀਟਲ ਸਸ਼ਕਤੀਕਰਣ ਕਾਰਨ ਨਵੇਂ ਸਿਖ਼ਰਾਂ ਉੱਤੇ ਨਿਰੰਤਰ ਲਿਜਾਂਦੇ ਰਹਿਣਗੇ। ਇੰਝ ਇਹ ਦਹਾਕਾ ‘ਭਾਰਤ ਦਾ ਟੈੱਕੇਡ’ ਬਣਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬਲਰਾਮਪੁਰ, ਉੱਤਰ ਪ੍ਰਦੇਸ਼ ਤੋਂ ਇੱਕ ਵਿਦਿਆਰਥਣ ਸੁਸ਼ੀ ਸੁਹਾਨੀ ਸਾਹੂ ਨੇ ‘ਦੀਕਸ਼ਾ ਐਪ’ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਤੇ ਦੱਸਿਆ ਕਿ ਲੌਕਡਾਊਨ ਦੌਰਾਨ ਇਹ ਐਪ ਉਨ੍ਹਾਂ ਦੀ ਸਿੱਖਿਆ ਵਿੱਚ ਕਿਵੇਂ ਲਾਹੇਵੰਦ ਰਹੀ। ਹਿੰਗੋਲੀ, ਮਹਰਾਸ਼ਟਰ ਤੋਂ ਸ੍ਰੀ ਪ੍ਰਹਲਾਦ ਬੋਰਗ਼ਾੜ ਨੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਬਿਹਤਰ ਕੀਮਤ ਮਿਲੀ ਤੇ ਈ–ਨਾਮ ਐਪ ਰਾਹੀਂ ਆਵਾਜਾਈ ਉੱਤੇ ਲਾਗਤ ਬਚੀ। ਪੂਰਬੀ ਚੰਪਾਰਨ, ਬਿਹਾਰ ਦੇ ਨੇਪਾਲੀ ਸਰਹੱਦ ਲਾਗਲੇ ਇੱਕ ਪਿੰਡ ਦੇ ਸ੍ਰੀ ਸ਼ੁਭਮ ਕੁਮਾਰ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਈ–ਸੰਜੀਵਨੀ ਐਪ ਰਾਹੀਂ ਆਪਣੀ ਦਾਦੀ ਲਈ ਡਾਕਟਰ ਦੀ ਸਲਾਹ ਲੈਣ ਵਿੱਚ ਮਦਦ ਮਿਲੀ ਤੇ ਉਨ੍ਹਾਂ ਨੂੰ ਲਖਨਊ ਜਾਣ ਦੀ ਲੋੜ ਵੀ ਨਹੀਂ ਪਈ। ਲਖਨਊ ਦੇ ਡਾ. ਭੁਪੇਂਦਰ ਸਿੰਘ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਸੰਜੀਵਨੀ ਐਪ ਰਾਹੀਂ ਸਲਾਹ ਮੁਹੱਈਆ ਕਰਵਾਈ ਸੀ, ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਲਈ ਇਸ ਐਪ ਰਾਹੀਂ ਸਲਾਹ–ਮਸ਼ਵਰਾ ਦੇਣਾ ਕਿੰਨਾ ਅਸਾਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ‘ਡਾਕਟਰ ਦਿਵਸ’ ਮੌਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਕਿ ਈ–ਸੰਜੀਵਨੀ ਐਪ ਨੂੰ ਹੋਰ ਵੀ ਬਿਹਤਰ ਸੁਵਿਧਾਵਾਂ ਨਾਲ ਲੈਸ ਕਰਕੇ ਇਸ ’ਚ ਸੁਧਾਰ ਲਿਆਂਦਾ ਜਾਵੇਗਾ।
ਵਾਰਾਣਸੀ, ਉੱਤਰ ਪ੍ਰਦੇਸ਼ ਦੇ ਸੁਸ਼੍ਰੀ ਅਨੁਪਮਾ ਦੂਬੇ ਨੇ ‘ਮਹਿਲਾ ਈ–ਹਾਟ’ ਰਾਹੀਂ ਸਿਲਕ ਦੀਆਂ ਰਵਾਇਤੀ ਸਾੜ੍ਹੀਆਂ ਵੇਚਣ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਇਹ ਵੀ ਵਿਸਤਾਰਪੂਰਬਕ ਦੱਸਿਆ ਕਿ ਉਹ ਸਿਲਕ ਦੀਆਂ ਸਾੜ੍ਹੀਆਂ ਲਈ ਨਵੇਂ ਡਿਜ਼ਾਈਨ ਬਣਾਉਣ ਲਈ ਕਿਵੇਂ ਡਿਜੀਟਲ ਪੈਡ ਤੇ ਸਟਾਈਲਸ ਜਿਹੀ ਨਵੀਨਤਮਕ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ। ਇਸ ਵੇਲੇ ਦੇਹਰਾਦੂਨ, ਉੱਤਰਾਖੰਡ ਵਿੱਚ ਰਹਿ ਰਹੇ ਪ੍ਰਵਾਸੀ ਸ੍ਰੀ ਹਰੀ ਰਾਮ ‘ਇੱਕ ਰਾਸ਼ਟਰ ਇੱਕ ਰਾਸ਼ਨ’ ਰਾਹੀਂ ਰਾਸ਼ਨ ਲੈਣ ਵਿੱਚ ਅਸਾਨੀ ਦਾ ਆਪਣਾ ਤਜਰਬਾ ਸਾਂਝਾ ਕਰਨ ਲਈ ਉਤਸ਼ਾਹਿਤ ਸਨ। ਧਰਮਪੁਰ, ਹਿਮਾਚਲ ਪ੍ਰਦੇਸ਼ ਦੇ ਸ੍ਰੀ ਮੇਹਰ ਦੱਤ ਸ਼ਰਮਾ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਕੌਮਨ ਸਰਵਿਸ ਸੈਂਟਰਜ਼ ਵਿੱਚ ਈ–ਸਟੋਰਸ ਤੋਂ ਉਨ੍ਹਾਂ ਨੂੰ ਦੂਰ–ਦੁਰਾਡੇ ਦੇ ਪਿੰਡ ਤੋਂ ਉਤਪਾਦ ਖਰੀਦਣ ਵਿੱਚ ਮਦਦ ਮਿਲੀ ਤੇ ਉਨ੍ਹਾਂ ਨੂੰ ਲਾਗਲੇ ਕਸਬਿਆਂ ਵਿੱਚ ਵੀ ਜਾਣ ਦੀ ਲੋੜ ਨਹੀਂ ਪਈ। ਉਜੈਨ, ਮੱਧ ਪ੍ਰਦੇਸ਼ ਦੀ ਇੱਕ ਸਟ੍ਰੀਟ ਵੈਂਡਰ ਸ਼੍ਰੀਮਤੀ ਨਜਮੀਨ ਸ਼ਾਹ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਸਵ–ਨਿਧੀ ਯੋਜਨਾ’ ਨੇ ਮਹਾਮਾਰੀ ਤੋਂ ਬਾਅਦ ਕਿਵੇਂ ਉਨ੍ਹਾਂ ਦੀ ਆਰਥਿਕ ਵਾਪਸੀ ਵਿੱਚ ਮਦਦ ਕੀਤੀ। ਮੇਘਾਲਿਆ ਦੇ ਇੱਕ ਕੇਪੀਓ (KPO) ਕਰਮਚਾਰੀ ਸ਼੍ਰੀਮਤੀ ਵਾਂਡਾਮਾਫੀ ਸਿਮਲਿਏਹ ਨੇ ਕਿਹਾ ਕਿ ਇੰਡੀਆ ਬੀਪੀਓ ਯੋਜਨਾ ਦੇ ਬਹੁਤ ਧੰਨਵਾਦੀ ਹਨ ਕਿ ਉਹ ਕੋਵਿਡ–19 ਮਹਾਮਾਰੀ ਦੌਰਾਨ ਬਹੁਤ ਸੁਰੱਖਿਅਤ ਮਾਹੌਲ ਵਿੱਚ ਕੰਮ ਕਰਨ ਦੇ ਸਮਰੱਥ ਸਨ।
***
ਡੀਐੱਸ/ਏਕੇ
Addressing a programme to mark #DigitalIndia Day. https://t.co/x5kZVrNtwV
— Narendra Modi (@narendramodi) July 1, 2021
देश में आज एक तरफ इनोवेशन का जूनून है तो दूसरी तरफ उन Innovations को तेजी से adopt करने का जज़्बा भी है।
— PMO India (@PMOIndia) July 1, 2021
इसलिए,
डिजिटल इंडिया, भारत का संकल्प है।
डिजिटल इंडिया, आत्मनिर्भर भारत की साधना है,
डिजिटल इंडिया, 21वीं सदी में सशक्त होते भारत का जयघोष है: PM @narendramodi
ड्राइविंग लाइसेंस हो, बर्थ सर्टिफिकेट हो, बिजली का बिल भरना हो, पानी का बिल भरना हो, इनकम टैक्स रिटर्न भरना हो, इस तरह के अनेक कामों के लिए अब प्रक्रियाएं डिजिटल इंडिया की मदद से बहुत आसान, बहुत तेज हुई है।
— PMO India (@PMOIndia) July 1, 2021
और गांवों में तो ये सब, अब अपने घर के पास CSC सेंटर में भी हो रहा है: PM
इस कोरोना काल में जो डिजिटल सोल्यूशंस भारत ने तैयार किए हैं, वो आज पूरी दुनिया में चर्चा और आकर्षण का विषय हैं।
— PMO India (@PMOIndia) July 1, 2021
दुनिया के सबसे बड़े डिजिटल Contact Tracing app में से एक, आरोग्य सेतु का कोरोना संक्रमण को रोकने में बहुत मदद मिली है: PM @narendramodi
टीकाकरण के लिए भारत के COWIN app में भी अनेकों देशों ने दिलचस्पी दिखाई है।
— PMO India (@PMOIndia) July 1, 2021
वैक्सीनेशन की प्रक्रिया के लिए ऐसा Monitoring tool होना हमारी तकनीकी कुशलता का प्रमाण है: PM @narendramodi
डिजिटल इंडिया यानि सबको अवसर, सबको सुविधा, सबकी भागीदारी।
— PMO India (@PMOIndia) July 1, 2021
डिजिटल इंडिया यानि सरकारी तंत्र तक सबकी पहुंच।
डिजिटल इंडिया यानि पारदर्शी, भेदभाव रहित व्यवस्था और भ्रष्टाचार पर चोट: PM @narendramodi
डिजिटल इंडिया यानि समय, श्रम और धन की बचत।
— PMO India (@PMOIndia) July 1, 2021
डिजिटल इंडिया यानि तेज़ी से लाभ, पूरा लाभ।
डिजिटल इंडिया यानि मिनिमम गवर्नमेंट, मैक्सिम गवर्नेंस: PM @narendramodi
कोरोना काल में डिजिटल इंडिया अभियान देश के कितना काम आया है, ये भी हम सभी ने देखा है।
— PMO India (@PMOIndia) July 1, 2021
जिस समय बड़े-बड़े समृद्ध देश, लॉकडाउन के कारण अपने नागरिकों को सहायता राशि नहीं भेज पा रहे थे, भारत हजारों करोड़ रुपए, सीधे लोगों के बैंक खातों में भेज रहा था: PM @narendramodi
किसानों के जीवन में भी डिजिटल लेनदेन से अभूतपूर्व परिवर्तन आया है।
— PMO India (@PMOIndia) July 1, 2021
पीएम किसान सम्मान निधि के तहत 10 करोड़ से ज्यादा किसान परिवारों को 1 लाख 35 करोड़ रुपए सीधे बैंक अकाउंट में जमा किए गए हैं।
डिजिटल इंडिया ने वन नेशन, वन MSP की भावना को भी साकार किया है: PM @narendramodi
ये दशक, डिजिटल टेक्नॉलॉजी में भारत की क्षमताओं को, ग्लोबल डिजिटल इकॉनॉमी में भारत की हिस्सेदारी को बहुत ज्यादा बढ़ाने वाला है।
— PMO India (@PMOIndia) July 1, 2021
इसलिए बड़े-बड़े एक्सपर्ट्स इस दशक को 'India’s Techade' के रूप में देख रहे हैं: PM @narendramodi
Digital India has given impetus to ‘Minimum Government, Maximum Governance.’ It has also furthered ‘Ease of Living.’ pic.twitter.com/0QHwBzc9cf
— Narendra Modi (@narendramodi) July 1, 2021
Our strides in technology have helped us during the time of COVID-19. pic.twitter.com/mQNBHoFGPs
— Narendra Modi (@narendramodi) July 1, 2021
The coming ten years will be India’s Techade! pic.twitter.com/75UD0ZjhRm
— Narendra Modi (@narendramodi) July 1, 2021
शिलॉन्ग की बीपीओ ट्रेनर सुश्री वांडामाफी स्येमलिएह ने BPO स्कीम के लाभ के बारे में समझाया। pic.twitter.com/I7gb22E9R2
— Narendra Modi (@narendramodi) July 1, 2021
हिंगोली, महाराष्ट्र के किसान प्रहलाद बोरघड़ जी के लिए e-NAM वरदान साबित हुआ है। pic.twitter.com/Pp7tMCzuvo
— Narendra Modi (@narendramodi) July 1, 2021
ई-संजीवनी ऑनलाइन ओपीडी सेवा से जहां बिहार के ईस्ट चंपारण के शुभम जी और उनकी दादी को डॉक्टर की सलाह मिल रही है, वहीं लखनऊ के डॉ. भूपेंद्र सिंह जी दूर बैठे मरीजों का भी इलाज कर पा रहे हैं। pic.twitter.com/Q8JJSvegJD
— Narendra Modi (@narendramodi) July 1, 2021
वाराणसी की अनुपमा दुबे जी ने बताया कि किस प्रकार वो अपनी टीम के साथ मिलकर डिजि बुनाई सॉफ्टवेयर के जरिए पारंपरिक कला को आगे बढ़ा रही हैं। pic.twitter.com/a9AVswxmEz
— Narendra Modi (@narendramodi) July 1, 2021
यूपी के बलरामपुर की कक्षा 5 में पढ़ने वाली सुहानी साहू और उनकी अध्यापिका प्रतिमा सिंह जी ने बताया कि दीक्षा पोर्टल किस प्रकार कोविड महामारी के दौरान उनके काम आ रहा है। pic.twitter.com/WI0hjb7Iro
— Narendra Modi (@narendramodi) July 1, 2021
टैक्सी ड्राइवर हरिराम जी से बात करके पता चला कि वन नेशन वन राशन कार्ड योजना के जरिए उन्हें देहरादून में और उनके परिवार को यूपी के हरदोई में राशन का लाभ मिल रहा है। pic.twitter.com/hpCdK19Hoj
— Narendra Modi (@narendramodi) July 1, 2021
सोलन, हिमाचल प्रदेश के मेहर दत्त शर्मा को लॉकडाउन के दौरान सामान खरीदने में परेशानी आई। ऐसे में कॉमन सर्विस सेंटर ग्रामीण ई-स्टोर सेवा उनके लिए राहत बनकर आई। pic.twitter.com/Jzbt6Crza4
— Narendra Modi (@narendramodi) July 1, 2021
पीएम-स्वनिधि योजना की लाभार्थी भोपाल की नाजमीन जी ने बातचीत के दौरान दिखाया कि वो किस प्रकार डिजिटल ट्रांजैक्शन करती हैं। pic.twitter.com/I878dDXLGq
— Narendra Modi (@narendramodi) July 1, 2021