Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਜੈਂਪਾ ਡੋਨਰ, ਬੁਡਾ ਬਾਲਜ਼ੇਈਵਿਚ ਬਾਡਮੇਯੇਵ, ਮੁੱਖ ਪੁਜਾਰੀ, ਡੈਟਸਨ ਗੁੰਜ਼ੇਕੋਇਨੇਇ ਬੋਧੀ ਮੰਦਰ, ਸੇਂਟ ਪੀਟਰਜ਼ਬਰਗ ਨੂੰ ਉਰਗਾ ਕੰਜੂਰ ਭੇਟ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੈਂਪਾ ਡੋਨਰ, ਬੁਡਾ ਬਾਲਜ਼ੇਈਵਿਚ ਬਾਡਮੇਯੇਵ, ਮੁੱਖ ਪੁਜਾਰੀ, ਡੈਟਸਨ ਗੁੰਜ਼ੇਕੋਇਨੇਇ ਬੋਧੀ ਮੰਦਰ, ਸੇਂਟ ਪੀਟਰਜ਼ਬਰਗ (Jampa Donor, Buda Balzheivich Badmayev, Head Priest, Datsan Gunzechoinei Buddhist Temple, St Petersburg) ਨੂੰ ਉਰਗਾ ਕੰਜੂਰ (Urga Kanjur) ਦੀਆਂ 100 ਤੋਂ ਵੱਧ ਜਿਲਦਾਂ ਭੇਟ ਕੀਤੀਆਂ।

ਤਿੱਬਤੀ ਕੰਜੂਰ ਦੇ ਉਰਗਾ ਸੰਸਕਰਨ ਬਾਰੇ 1955 ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ, ਜਦੋਂ ਪ੍ਰੋ. ਰਘੂ ਵੀਰਾ ਇਸ ਦੀ ਸੂਚੀ ਦੀ ਇੱਕ ਜਿਲਦ ਸਮੇਤ ਇਸ ਦੀਆਂ 104 ਜਿਲਦਾਂ ਦਾ ਇੱਕ ਮੁਕੰਮਲ ਸੈੱਟ ਭਾਰਤ ਲੈ ਕੇ ਆਏ ਸਨ। ਉਨ੍ਹਾਂ ਨੂੰ ਇਹ ਮੰਗੋਲੀਆ ਲੋਕ ਗਣਰਾਜ ਦੇ ਪ੍ਰਧਾਨ ਮੰਤਰੀ ਨੇ ਇੱਕ ਵਿਲੱਖਣ ਤੇ ਦੁਰਲੱਭ ਪੁਸਤਕ-ਸੂਚੀ ਵਜੋਂ ਭੇਟ ਕੀਤਾ ਸੀ।

ਕੰਜੂਰ ਨੂੰ 1908 ਤੋਂ ਲੈ 1920 ਤੱਕ ਮੰਗੋਲੀਆ ਦੇ ਅੰਤਿਮ ਜਿਬਕੁੰਡਾਂਪਾ ਦੀ ਸਰਪ੍ਰਸਤੀ ਹੇਠ ਸੋਧਿਆ, ਸੰਪਾਦਿਤ ਕੀਤਾ ਤੇ ਜ਼ਾਇਲੋਗ੍ਰਾਫ਼ (ਕਾਠ-ਚਿੱਤਰਕਾਰੀ) ਕੀਤਾ ਗਿਆ ਸੀ। ਇਸ ਨੂੰ ਡਰਜ ਅਤੇ ਦੋ ਚੀਨੀ ਸੰਸਕਰਨਾਂ (ਰਿੱਗਯਾ-ਪਾਰ-ਮੈਗ ਉਇਸ) ਨਾਲ ਮੇਲਿਆ ਗਿਆ ਸੀ। ਇਸ ਵਿੱਚ ਸ਼ਾਲ-ਪਾ ਕੰਜੂਰ ਦਾ ਆਦੇਸ਼ ਰੱਖਿਆ ਗਿਆ ਹੈ, ਜੋ ਪੁਰਾਣੀ ਸੂਚੀ ਹਫ਼ਾਨ-ਦਾਨ-ਮਾ ਉੱਤੇ ਅਧਾਰਤ ਹੈ। ਇਸ ਦਾ ਅਕਾਰ ਜਾਣੇ-ਪਛਾਣੇ ਜ਼ਾਇਲੋਗ੍ਰਾਫ਼ ਕੀਤੇ ਸੰਸਕਰਨਾਂ ਤੋਂ ਛੋਟਾ (35×25 ਸੈਂਟੀਮੀਟਰ) ਹੈ।

***

AKT/AK