Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਜਪਾਨ ਦੌਰੇ ਦੌਰਾਨ ਮੀਡੀਆ ਬਿਆਨ

ਪ੍ਰਧਾਨ ਮੰਤਰੀ ਵੱਲੋਂ ਜਪਾਨ ਦੌਰੇ ਦੌਰਾਨ ਮੀਡੀਆ ਬਿਆਨ


ਮਾਣਯੋਗ ਪ੍ਰਧਾਨ ਮੰਤਰੀ ਅਬੇ,

ਦੋਸਤੋ,

ਮਿਨਾ-ਸਮਾ, ਕੌਂਬਨ ਵਾ! (Mina-Sama, Komban Wa)

ਜਪਾਨ ਵਿੱਚ ਇੱਕ ਜ਼ੇਨ ਬੋਧੀ ਕਹਾਵਤ ਹੈ – ”ਇਚੀਗੋ ਇਚੀ” (Ichigo Ichie), ਜਿਸ ਦਾ ਅਰਥ ਹੈ ਕਿ ਸਾਡੀ ਹਰੇਕ ਮੁਲਾਕਾਤ ਵਿਲੱਖਣ ਹੈ ਅਤੇ ਸਾਨੂੰ ਹਰੇਕ ਛਿਣ ਜ਼ਰੂਰ ਹੀ ਸੰਭਾਲ ਲੈਣਾ ਚਾਹੀਦਾ ਹੈ।

ਮੈਂ ਕਈ ਵਾਰ ਜਪਾਨ ਆ ਚੁੱਕਾ ਹਾਂ ਅਤੇ ਪ੍ਰਧਾਨ ਮੰਤਰੀ ਵਜੋਂ ਇਹ ਮੇਰਾ ਦੂਜਾ ਦੌਰਾ ਹੈ। ਅਤੇ, ਮੇਰਾ ਹਰੇਕ ਦੌਰਾਨ ਵਿਲੱਖਣ, ਵਿਸ਼ੇਸ਼, ਸਿੱਖਿਆਦਾਇਕ ਤੇ ਬਹੁਤ ਜ਼ਿਆਦਾ ਫਲਦਾਇਕ ਰਿਹਾ ਹੈ।

ਮੈਂ ਮਾਣਯੋਗ ਅਬੇ ਨੂੰ ਜਪਾਨ, ਭਾਰਤ ਤੇ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਬਹੁਤ ਵਾਰ ਮਿਲ ਚੁੱਕਾ ਹਾਂ। ਮੈਨੂੰ ਪਿਛਲੇ ਦੋ ਕੁ ਸਾਲਾਂ ਦੌਰਾਨ ਭਾਰਤ ‘ਚ ਪੁੱਜੇ ਜਪਾਨ ਦੇ ਅਨੇਕਾਂ ਉੱਚ-ਪੱਧਰੀ ਸਿਆਸੀ ਤੇ ਵਪਾਰਕ ਆਗੂਆਂ ਦਾ ਸੁਆਗਤ ਕਰਨ ਦਾ ਮਾਣ ਵੀ ਹਾਸਲ ਹੋਇਆ ਹੈ।

ਸਾਡੀ ਆਪਸੀ ਗੱਲਬਾਤ ਦੀ ਬਾਰੰਬਾਰਤਾ ਸਾਡੇ ਸਬੰਧਾਂ ਦੇ ਉਦੇਸ਼, ਗਤੀਸ਼ੀਲਤਾ ਤੇ ਡੂੰਘਾਈ ਨੂੰ ਦਰਸਾਉਂਦੀ ਹੈ। ਇਸ ਤੋਂ ਸਾਡੀ ਵਿਸ਼ੇਸ਼ ਰਣਨੀਤਕ ਤੇ ਅੰਤਰਰਾਸ਼ਟਰੀ ਭਾਈਵਾਲੀ ਦੀ ਮੁਕੰਮਲ ਸੰਭਾਵਨਾ ਦਾ ਲਾਹਾ ਲੈਣ ਦੀ ਸਾਡੀ ਨਿਰੰਤਰ ਪ੍ਰਤੀਬੱਧਤਾ ਦਾ ਵੀ ਪਤਾ ਲੱਗਦਾ ਹੈ।

ਦੋਸਤੋ, ਅੱਜ ਸਾਡੇ ਵਿਚਾਰ-ਵਟਾਂਦਰੇ ਦੌਰਾਨ, ਪ੍ਰਧਾਨ ਮੰਤਰੀ ਅਬੇ ਅਤੇ ਮੈਂ ਪਿਛਲੇ ਸਿਖ਼ਰ ਸੰਮੇਲਨ ਦੇ ਬਾਅਦ ਤੋਂ ਸਾਡੇ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਅਸੀਂ ਦੋਵੇਂ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਸਪਸ਼ਟ ਹਾਂ ਕਿ ਸਾਡੇ ਸਹਿਯੋਗ ਵਿੱਚ ਕਈ ਮੋਰਚਿਆਂ ਉੱਤੇ ਪ੍ਰਗਤੀ ਹੋਈ ਹੈ।

ਹੋਰ ਵਧੇਰੇ ਆਰਥਿਕ ਗਤੀਵਿਧੀਆਂ, ਵਪਾਰ, ਨਿਰਮਾਣ ਤੇ ਨਿਵੇਸ਼ ਸਬੰਧਾਂ ਦਾ ਵਿਕਾਸ, ਸਵੱਛ ਊਰਜਾ ਉੱਤੇ ਵਧੇਰੇ ਧਿਆਨ, ਸਾਡੇ ਨਾਗਰਿਕਾਂ ਦੀ ਸੁਰੱਖਿਆ ਲਈ ਭਾਈਵਾਲੀ ਤੇ ਬੁਲਿਆਦੀ ਢਾਂਚੇ ਅਤੇ ਹੁਨਰ ਵਿਕਾਸ ਵਿੱਚ ਸਹਿਯੋਗ ਸਾਡੀਆਂ ਕੁਝ ਪ੍ਰਮੁੱਖ ਤਰਜੀਹਾਂ ਹਨ।

ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਲਈ ਸਮਝੌਤੇ ਉੱਤੇ ਅੱਜ ਕੀਤੇ ਗਏ ਹਸਤਾਖਰ; ਇੱਕ ਸਵੱਛ ਊਰਜਾ ਭਾਈਵਾਲੀ ਦੀ ਉਸਾਰੀ ਨਾਲ ਸਬੰਧਤ ਸਾਡੀਆਂ ਗਤੀਵਿਧੀਆਂ ਲਈ ਇੱਕ ਇਤਿਹਾਸ ਕਦਮ ਹਨ।

ਇਸ ਖੇਤਰ ਵਿੱਚ ਸਾਡਾ ਸਹਿਯੋਗ ਸਾਨੂੰ ਜਲਵਾਯੂ-ਤਬਦੀਲੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਸਾਡੀ ਮਦਦ ਕਰੇਗਾ। ਮੈਂ ਇਹ ਵੀ ਮੰਨਦਾ ਹਾਂ ਕਿ ਅਜਿਹੇ ਕਿਸੇ ਸਮਝੌਤੇ ਦੀ ਜਪਾਨ ਲਈ ਵੀ ਵਿਸ਼ੇਸ਼ ਅਹਿਮੀਅਤ ਹੈ।

ਇਸ ਸਮਝੌਤੇ ਲਈ ਸਹਿਯੋਗ ਦੇਣ ਵਾਸਤੇ ਮੈਂ ਪ੍ਰਧਾਨ ਮੰਤਰੀ ਅਬੇ, ਜਪਾਨੀ ਸਰਕਾਰ ਤੇ ਸੰਸਦ ਦਾ ਧੰਨਵਾਦ ਕਰਦਾ ਹਾਂ।

ਦੋਸਤੋ,

ਭਾਰਤ ਅਤੇ ਇਸ ਦੀ ਅਰਥ ਵਿਵਸਥਾ ਇਸ ਵੇਲੇ ਬਹੁਤ ਸਾਰੀਆਂ ਤਬਦੀਲੀਆਂ ਵਿੱਚੋਂ ਲੰਘ ਰਹੇ ਹਨ। ਸਾਡਾ ਉਦੇਸ਼ ਨਿਰਮਾਣ, ਨਿਵੇਸ਼ਾਂ ਅਤੇ ਇੱਕੀਵੀਂ ਸਦੀ ਦੇ ਗਿਆਨ ਉਦਯੋਗਾਂ ਲਈ ਇੱਕ ਪ੍ਰਮੁੱਖ ਕੇਂਦਰ ਬਣਨਾ ਹੈ।

ਅਤੇ ਇਸ ਯਾਤਰਾ ਵਿੱਚ, ਅਸੀਂ ਜਪਾਨ ਨੂੰ ਇੱਕ ਸੁਭਾਵਕ ਭਾਈਵਾਲ ਵਜੋਂ ਵੇਖਦੇ ਹਾਂ। ਸਾਡਾ ਮੰਨਣਾ ਹੈ ਕਿ ਸਾਡੇ ਆਪਸੀ ਫ਼ਾਇਦਿਆਂ ਨੂੰ ਜੋੜਨ ਨਾਲ ਅਨੇਕਾਂ ਨਵੇਂ ਮੌਕੇ ਪੈਦਾ ਹੋ ਸਕਦੇ ਹਨ; ਪੂੰਜੀ ਹੋਵੇ, ਚਾਹੇ ਤਕਨਾਲੋਜੀ ਜਾਂ ਮਨੁੱਖੀ ਸਰੋਤ ਹੋਣ, ਉਹ ਆਪਸੀ ਫ਼ਾਇਦੇ ਲਈ ਕੰਮ ਕਰਨ।
ਵਿਸ਼ੇਸ਼ ਪ੍ਰੋਜੈਕਟਾਂ ਦੇ ਮਾਮਲੇ ਵਿੱਚ, ਅਸੀਂ ਮੁੰਬਈ-ਅਹਿਮਦਾਬਾਦ ਤੇਜ਼ ਰਫ਼ਤਾਰ ਰੇਲ ਪ੍ਰੋਜੈਕਟ ਦੀ ਵਧੇਰੇ ਪ੍ਰਗਤੀ ਵੱਲ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ। ਵਿੱਤੀ ਖੇਤਰ ਵਿੱਚ ਸਾਡੀਆਂ ਗਤੀਵਿਧੀਆਂ ਤੇ ਸਮਝੌਤਾ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਧੇਰੇ ਵਸੀਲਿਆਂ ਤੱਕ ਪਹੁੰਚ ਵਿੱਚ ਸਾਡੀ ਮਦਦ ਕਰੇਗਾ।

ਸਿਖਲਾਈ ਤੇ ਹੁਨਰ ਵਿਕਾਸ ਦੇ ਮੁੱਦੇ ‘ਤੇ ਸਾਡੀ ਗੱਲਬਾਤ ਨਵੇਂ ਪੱਧਰ ‘ਤੇ ਪੁੱਜੀ ਹੈ ਅਤੇ ਇਹ ਸਾਡੀ ਆਰਥਿਕ ਭਾਈਵਾਲੀ ਦਾ ਇੱਕ ਅਹਿਮ ਅੰਗ ਹੈ। ਅਸੀਂ ਪੁਲਾੜ ਵਿਗਿਆਨ, ਸਮੁੰਦਰੀ ਤੇ ਧਰਤੀ, ਕੱਪੜਾ, ਖੇਡਾਂ, ਖੇਤੀਬਾੜੀ ਤੇ ਪੋਸਟਲ ਬੈਂਕਿੰਗ ਜਿਹੇ ਖੇਤਰਾਂ ਵਿੱਚ ਨਵੀਆਂ ਭਾਈਵਾਲੀਆਂ ਨੂੰ ਵੀ ਆਕਾਰ ਦੇ ਰਹੇ ਹਾਂ।

ਦੋਸਤੋ,

ਸਾਡੀ ਰਣਨੀਤਕ ਭਾਈਵਾਲੀ ਕੇਵਲ ਸਾਡੇ ਆਪਣੇ ਸਮਾਜਾਂ ਦੀ ਸੁਰੱਖਿਆ ਲਈ ਹੀ ਵਧੀਆ ਨਹੀਂ ਹੈ, ਇਸ ਨਾਲ ਖੇਤਰ ਵਿੱਚ ਸ਼ਾਂਤੀ, ਸਥਿਰਤਾ ਤੇ ਸੰਤੁਲਨ ਵੀ ਆਉਂਦਾ ਹੈ। ਇਹ ਸਜੀਵ ਹੈ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਉੱਭਰ ਰਹੇ ਮੌਕਿਆਂ ਅਤੇ ਚੁਣੌਤੀਆਂ ਪ੍ਰਤੀ ਸੰਵੇਦਨਸ਼ੀਲ ਹੈ।
ਸਮਾਵੇਸ਼ੀ ਦਿੱਖ ਵਾਲੇ ਦੇਸ਼ਾਂ ਵਜੋਂ, ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਸ ‘ਚ ਜੁੜੇ ਪਾਣੀਆਂ ਵਾਲੇ ਖੇਤਰਾਂ ਵਿੱਚ ਕੁਨੈਕਟੀਵਿਟੀ, ਬੁਨਿਆਦੀ ਢਾਂਚਾ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ ਹਾਂ।

ਮਾਲਾਬਾਰ ‘ਚ ਹੋਏ ਸਫ਼ਲ ਸਮੁੰਦਰੀ ਅਭਿਆਸ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਪਾਣੀਆਂ ਦੇ ਵਿਆਪਕ ਪਾਸਾਰ ਵਿੱਚ ਸਾਡੇ ਨੀਤੀਗਤ ਹਿਤਾਂ ਵਿੱਚ ਕੇਂਦਰਮੁਖਤਾ ਨੂੰ ਬਲ ਮਿਲਿਆ ਹੈ।

ਲੋਕਤੰਤਰਾਂ ਵਜੋਂ, ਅਸੀਂ ਖੁੱਲ੍ਹੇਪਣ, ਪਾਰਦਰਸ਼ਤਾ ਤੇ ਵਿਧੀ-ਕਾਨੂੰਨ ਦਾ ਸਮਰਥਨ ਕਰਦੇ ਹਾਂ। ਅਸੀਂ ਦਹਿਸ਼ਤਗਰਦੀ, ਖ਼ਾਸ ਕਰ ਕੇ ਸਰਹੱਦ-ਪਾਰਲੀ ਦਹਿਸ਼ਗਰਦੀ ਦੀ ਸਮੱਸਿਆ ਦਾ ਸਾਹਮਣਾ ਕਰਨ ਦੇ ਸੰਕਲਪ ਵਿੱਚ ਵੀ ਇੱਕਜੁਟ ਹਾਂ।

ਦੋਸਤੋ,

ਸਾਡੇ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਡੂੰਘੇ ਸਭਿਆਚਾਰਕ ਤੇ ਜਨਤਾ ਤੋਂ ਜਨਤਾ ਤੱਕ ਦੇ ਸਬੰਧਾਂ ਦਾ ਆਸ਼ੀਰਵਾਦ ਹਾਸਲ ਹੈ। ਪਿਛਲੇ ਵਰ੍ਹੇ ਦਸੰਬਰ ‘ਚ ਪ੍ਰਧਾਨ ਮੰਤਰੀ ਅਬੇ ਦੇ ਭਾਰਤ ਦੌਰੇ ਦੌਰਾਨ, ਮੈਂ ਆਪਣੇ ਹੋਰ ਪਾਸਾਰ ਕਰਨ ਲਈ ਆਧਾਰ ਸਿਰਜਣ ਹਿਤ ਕਦਮ ਚੁੱਕਣ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ ਸੀ।

ਅਤੇ, ਨਤੀਜੇ ਵਜੋਂ, ਮਾਰਚ 2016 ਤੋਂ ਅਸੀਂ ਸਾਰੇ ਜਪਾਨੀ ਨਾਗਰਿਕਾਂ ਲਈ ‘ਆਮਦ-‘ਤੇ-ਵੀਜ਼ਾ’ ਦੀ ਸਹੂਲਤ ਲਾਗੂ ਕੀਤੀ ਸੀ। ਅਸੀਂ ਜਪਾਨ ਦੇ ਯੋਗ ਵਪਾਰੀਆਂ ਲਈ 10 ਸਾਲਾਂ ਦੇ ਵੀਜ਼ੇ ਦੀ ਦੀਰਘਕਾਲੀਨ ਸਹੂਲਤ ਵਿੱਚ ਵਾਧਾ ਕਰ ਕੇ ਵੀ ਇੱਕ ਹੋਰ ਕਦਮ ਚੁੱਕਿਆ ਹੈ।

ਦੋਸਤੋ,

ਭਾਰਤ ਅਤੇ ਜਪਾਨ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਨੇੜਿਓਂ ਇੱਕ-ਦੂਜੇ ਦੀ ਸਲਾਹ ਲੈਂਦੇ ਹਨ ਅਤੇ ਸਹਿਯੋਗ ਨਾਲ ਚੱਲਦੇ ਹਨ। ਅਸੀਂ ਸੰਯੁਕਤ ਰਾਸ਼ਟਰ ਦੇ ਸੁਧਾਰਾਂ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਆਪਣੇ ਸਹੀ ਸਥਾਨ ਲਈ ਮਿਲ ਕੇ ਜਤਨ ਕਰਾਂਗੇ।

ਮੈਂ ਪ੍ਰਮਾਣੂ ਸਪਲਾਇਰਜ਼ ਗਰੁੱਪ ‘ਚ ਭਾਰਤ ਦੀ ਮੈਂਬਰਸ਼ਿਪ ਲਈ ਸਹਿਯੋਗ ਦੇਣ ਵਾਸਤੇ ਵੀ ਪ੍ਰਧਾਨ ਮੰਤਰੀ ਅਬੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਮਾਣਯੋਗ ਅਬੇ,

ਅਸੀਂ ਦੋਵੇਂ ਇਹ ਮੰਨਦੇ ਹਾਂ ਕਿ ਸਾਡੀ ਭਾਈਵਾਲੀ ਦਾ ਭਵਿੱਖ ਬਹੁਤ ਭਰਪੂਰ ਤੇ ਮਜ਼ਬੂਤ ਹੈ। ਅਜਿਹੀਆਂ ਸੰਭਾਵਨਾਵਾਂ ਤੇ ਪੈਮਾਨੇ ਦੀ ਕੋਈ ਸੀਮਾ ਨਹੀਂ ਕਿ ਅਸੀਂ ਇਸ ਖੇਤਰ ਲਈ ਮਿਲ ਕੇ ਆਪਣੇ-ਆਪ ਵਾਸਤੇ ਕੀ ਕੁਝ ਕਰ ਸਕਦੇ ਹਾਂ।

ਇਸ ਲਈ ਪ੍ਰਮੁੱਖ ਕਾਰਨ ਹੈ ਤੁਹਾਡੀ ਮਜ਼ਬੂਤ ਤੇ ਗਤੀਸ਼ੀਲ ਲੀਡਰਸ਼ਿਪ। ਤੁਹਾਡਾ ਭਾਈਵਾਲ ਤੇ ਦੋਸਤ ਹੋਣਾ ਸੱਚਮੁਚ ਮਾਣ ਵਾਲੀ ਗੱਲ ਹੈ। ਮੈਂ ਇਸ ਸਿਖ਼ਰ ਸੰਮੇਲਨ ਦੇ ਵਡਮੁੱਲੇ ਨਤੀਜੇ ਸਾਹਮਣੇ ਆਉਣ ਤੇ ਤੁਹਾਡੇ ਦਿਆਲਤਾ-ਭਰਪੂਰ ਸੁਆਗਤ ਅਤੇ ਪ੍ਰਾਹੁਣਚਾਰੀ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

ਅਨਾਤਾ ਨੋ ਓ ਮੋਤੇਨਾਸ਼ੀ ਓ ਅਰੀਗਾਤੋ ਗੋਜ਼ਾਇਮਾਸ਼ਿਤਾ! (Anata No O Motenashi O Arigato Gozaimashita!)

(ਤੁਹਾਡੀ ਦਿਆਲਤਾ ਭਰਪੂਰ ਪ੍ਰਾਹੁਣਚਾਰੀ ਲਈ ਤੁਹਾਡਾ ਧੰਨਵਾਦ)

ਤੁਹਾਡਾ ਧੰਨਵਾਦ, ਤੁਹਾਡਾ ਬਹੁਤ ਧੰਨਵਾਦ

******

AKT/NT