Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਕੋਲੰਬੋ ‘ਚ ਅੰਤਰਰਾਸ਼ਟਰੀ ਵੇਸਾਕ ਦਿਵਸ ਸਮਾਰੋਹ ਮੌਕੇ ਸੰਬੋਧਨ

ਪ੍ਰਧਾਨ ਮੰਤਰੀ ਵੱਲੋਂ ਕੋਲੰਬੋ ‘ਚ ਅੰਤਰਰਾਸ਼ਟਰੀ ਵੇਸਾਕ ਦਿਵਸ ਸਮਾਰੋਹ ਮੌਕੇ ਸੰਬੋਧਨ

ਪ੍ਰਧਾਨ ਮੰਤਰੀ ਵੱਲੋਂ ਕੋਲੰਬੋ ‘ਚ ਅੰਤਰਰਾਸ਼ਟਰੀ ਵੇਸਾਕ ਦਿਵਸ ਸਮਾਰੋਹ ਮੌਕੇ ਸੰਬੋਧਨ

ਪ੍ਰਧਾਨ ਮੰਤਰੀ ਵੱਲੋਂ ਕੋਲੰਬੋ ‘ਚ ਅੰਤਰਰਾਸ਼ਟਰੀ ਵੇਸਾਕ ਦਿਵਸ ਸਮਾਰੋਹ ਮੌਕੇ ਸੰਬੋਧਨ


 

 ਸ੍ਰੀ ਲੰਕਾ ਦੇ ਬੇਹੱਦ ਸਤਿਕਾਰਯੋਗ, ਮਹਾਂ ਨਾਇਕੋਨਥੇਰੋ

ਸ੍ਰੀ ਲੰਕਾ ਦੇ ਬੇਹੱਦ ਸਤਿਕਾਰਯੋਗ, ਸੰਗਰਾਜਾਥਾਇਰੋਸ

ਵਿਲੱਖਣ ਧਾਰਮਿਕ ਤੇ ਅਧਿਆਪਕ ਨੇਤਾ

ਸ੍ਰੀ ਲੰਕਾ ਦੇ ਮਾਣਯੋਗ ਰਾਸ਼ਟਰਪਤੀ, ਮਹਾਮਹਿਮ ਮੈਤਰੀਪਾਲ ਸ੍ਰੀਸੇਨਾ

ਸ੍ਰੀ ਲੰਕਾ ਦੇ ਮਾਣਯੋਗ ਪ੍ਰਧਾਨ ਮੰਤਰੀ, ਮਹਾਮਹਿਮ ਰਾਨਿਲ ਵਿਕਰਮੇਸਿੰਘੇ

ਸੰਸਦ ਦੇ ਮਾਣਯੋਗ ਸਪੀਕਰ, ਮਹਾਮਹਿਮ ਕਾਰੂ ਜਯਾਸੂਰਯਾ

ਵੇਸਾਕ ਦਿਵਸ ਲਈ ਅੰਤਰਰਾਸ਼ਟਰੀ ਪ੍ਰੀਸ਼ਦ ਦੇ ਬੇਹੱਦ ਸਤਿਕਾਰਯੋਗ ਪ੍ਰਧਾਨ ਡਾ. ਬ੍ਰਾਹਮਿਨ ਪੰਡਿਤ

ਆਦਰਯੋਗ ਪ੍ਰਤੀਨਿਧੀ

ਮੀਡੀਆ ਦੇ ਦੋਸਤ

ਸਤਿਕਾਰਯੋਗ ਦੇਵੀਓ ਤੇ ਸੱਜਣੋ

ਨਮਸਕਾਰ, ਅਯੂਭੁਗਵਨ

 

ਵੇਸਾਕ ਸਭ ਤੋਂ ਵੱਧ ਪਵਿੱਤਰ ਦਿਨਾਂ ਵਿੱਚੋਂ ਇੱਕ ਹੈ।

 

ਇੱਕ ਅਜਿਹਾ ਦਿਹਾੜਾ ਜਦੋਂ ਮਨੁੱਖਤਾ; ”ਤਥਾਗਤ” ਭਗਵਾਨ ਬੁੱਧ ਦੇ ਜਨਮ, ਉਨ੍ਹਾਂ ਦੀ ਗਿਆਨ-ਪ੍ਰਾਪਤੀ ਅਤੇ ਪਰਿਨਿਬਾਣ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਦਿਨ ਬੁੱਧ ਵਿੱਚ ਖ਼ੁਸ਼ ਹੋਣ ਦਾ ਹੈ। ਇਹ ਦਿਵਸ ਧੰਮ ਦੀ ਸਰਬੋਤਮ ਸੱਚਾਈ ਅਤੇ ਅਕਾਲ ਪ੍ਰਾਸੰਗਿਕਤਾ ਅਤੇ ਚਾਰ ਸ਼ਾਨਦਾਰ ਸੱਚਾਈਆਂ ਨੂੰ ਪ੍ਰਤੀਬਿੰਬਤ ਕਰਨ ਦਾ ਹੈ।

ਇਹ ਦਿਹਾੜਾ दान (ਦਿਆਲਤਾ ਨਾਲ ਦਾਨ ਕਰਨਾ); सील (ਵਾਜਬ ਵਿਵਹਾਰ); नेख्ख्म (ਬਲੀਦਾਨ); पिंन्या (ਸਮਝਦਾਰੀ); वीरि (ਊਰਜਾ), ख्न्न्ती (ਸਹਿਣਸ਼ੀਲਤਾ); सच्च (ਸੱਚਾਈ); अदित्ठान (ਦ੍ਰਿੜ੍ਹ ਇਰਾਦਾ); मेत्ता (ਪਿਆਰ ਭਰਪੂਰ ਦਿਆਲਤਾ) ਅਤੇ उपेख्खा  (ਸ਼ਾਂਤੀ) ਦੀਆਂ 10 ਸੰਪੂਰਨਤਾਵਾਂ ਉੱਤੇ ਵਿਚਾਰ ਕਰਨ ਦਾ ਹੈ।

ਸ੍ਰੀ ਲੰਕਾ ਵਿੱਚ ਇੱਥੇ ਤੁਹਾਡੇ ਲਈ, ਭਾਰਤ ਵਿੱਚ ਸਾਡੇ ਲਈ ਅਤੇ ਸਮੁੱਚੇ ਵਿਸ਼ਵ ਦੇ ਬੋਧੀਆਂ ਵਾਸਤੇ ਇਸ ਦਿਵਸ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਅਤੇ ਮੈਂ ਰਾਸ਼ਟਰਪਤੀ ਮੈਤਰੀਪਾਲ ਸ੍ਰੀਸੇਨਾ, ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਅਤੇ ਸ੍ਰੀ ਲੰਕਾ ਦੀ ਜਨਤਾ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਕੋਲੰਬੋ ਵਿਖੇ ਅੰਤਰਰਾਸ਼ਟਰੀ ਵੇਸਾਕ ਦਿਵਸ ਨਾਲ ਸਬੰਧਤ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਵਜੋਂ ਭਾਗ ਲੈਣ ਲਈ ਉਨ੍ਹਾਂ ਨੂੰ ਸੱਦਿਆ। ਇਸ ਸ਼ੁੱਭ ਮੌਕੇ ‘ਤੇ, ਮੈਂ ਸਾਮਯਿਕ-ਸੰਬੁੱਧ ਦੀ ਸੰਪੂਰਨ ਸਵੈ-ਜਾਗਰੂਕ ਧਰਤੀ ਦੇ 1.25 ਅਰਬ ਲੋਕਾਂ ਦੀਆਂ ਮੁਬਾਰਕਾਂ ਵੀ ਆਪਣੇ ਨਾਲ ਲੈ ਕੇ ਆਇਆ ਹਾਂ।

 

ਮਾਣਯੋਗ ਸ਼ਖ਼ਸੀਅਤਾਂ ਤੇ ਦੋਸਤੋ

ਸਾਡੇ ਖੇਤਰ ਨੂੰ ਇਹ ਆਸ਼ੀਰਵਾਦ ਹਾਸਲ ਹੈ ਕਿ ਉਸ ਨੇ ਬੁੱਧ ਅਤੇ ਉਸ ਦੀਆਂ ਸਿੱਖਿਆਵਾਂ ਦਾ ਇੱਕ ਵਡਮੁੱਲਾ ਤੋਹਫ਼ਾ ਸਮੁੱਚੇ ਵਿਸ਼ਵ ਨੂੰ ਦਿੱਤਾ। ਭਾਰਤ ਵਿੱਚ ਬੋਧ ਗਯਾ, ਜਿੱਥੇ ਰਾਜਕੁਮਾਰ ਸਿਧਾਰਥ ਬੁੱਧ ਬਣੇ, ਬੋਧੀ ਬ੍ਰਹਿਮੰਡ ਦਾ ਪਵਿੱਤਰ ਕੇਂਦਰ-ਬਿੰਦੂ ਹੈ। ਜਿਸ ਵਾਰਾਨਸੀ ‘ਚ ਭਗਵਾਨ ਬੁੱਧ ਦੇ ਪਹਿਲੇ ਉਪਦੇਸ਼ ਨੇ ਧੰਮਾ ਦੇ ਪਹੀਏ ਨੂੰ ਰਫ਼ਤਾਰ ਦਿੱਤੀ, ਮੈਨੂੰ ਸੰਸਦ ਵਿੱਚ ਉਸੇ ਹਲਕੇ ਦੀ ਨੁਮਾਇੰਦਗੀ ਕਰਨ ਦਾ ਮਾਣ ਮੈਨੂੰ ਹਾਸਲ ਹੋਇਆ ਹੈ। ਸਾਡੇ ਪ੍ਰਮੁੱਖ ਰਾਸ਼ਟਰੀ ਚਿੰਨ੍ਹ ਬੁੱਧ ਧਰਮ ਤੋਂ ਪ੍ਰੇਰਿਤ ਹਨ। ਬੁੱਧਵਾਦ ਅਤੇ ਇਸ ਦੇ ਵੱਖੋ-ਵੱਖਰੇ ਅੰਸ਼ ਸਾਡੇ ਸ਼ਾਸਨ, ਸਭਿਆਚਾਰ ਤੇ ਦਰਸ਼ਨ-ਸ਼ਾਸਤਰ ਵਿੱਚ ਡੂੰਘੇ ਲੱਥੇ ਹੋਏ ਹਨ। ਬੁੱਧ ਧਰਮ ਦੀ ਰੱਬੀ ਖ਼ੁਸ਼ਬੋਅ ਭਾਰਤ ਤੋਂ ਵਿਸ਼ਵ ਦੇ ਸਾਰੇ ਕੋਣਿਆਂ ਤੱਕ ਫੈਲੀ। ਮਹਾਰਾਜ ਅਸ਼ੋਕ ਦੇ ਸਿਆਣੇ ਬੱਚਿਆਂ ਮਹਿੰਦਰਾ ਤੇ ਸੰਘਮਿੱਤਰਾ ਨੇ धम्मा (ਧੰਮਾ) ਦਾ ਸਭ ਤੋਂ ਵੱਡਾ ਤੋਹਫ਼ਾ ਫੈਲਾਉਣ ਲਈ धम्मा दूत (ਧੰਮਾ-ਦੂਤ) ਵਜੋਂ ਭਾਰਤ ਤੋਂ ਸ੍ਰੀ ਲੰਕਾ ਤੱਕ ਦੀ ਯਾਤਰਾ ਕੀਤੀ ਸੀ।

ਅਤੇ, ਜਿਵੇਂ ਕਿ ਬੁੱਧ ਨੇ ਖ਼ੁਦ ਆਖਿਆ ਹੈ: सब्ब्दानामधम्मादानं जनाती, ਜਿਸ ਦਾ ਅਰਥ ਹੈ ਧੰਮਾ ਦਾ ਤੋਹਫ਼ਾ ਸਾਰੇ ਤੋਹਫ਼ਿਆਂ ਤੋਂ ਵੱਡਾ ਹੈ। ਅੱਜ ਸ੍ਰੀ ਲੰਕਾ ਬੋਧੀ ਸਿੱਖਿਆਵਾਂ ਤੇ ਸਿਖਲਾਈ ਦੇ ਸਭ ਤੋਂ ਵੱਧ ਅਹਿਮ ਤੇ ਮਾਣਮੱਤੇ ਕੇਂਦਰਾਂ ਵਿੱਚੋਂ ਇੱਕ ਹੈ। ਸਦੀਆਂ ਬਾਅਦ ਅਨਾਗਰਿਕਾ ਧਰਮਪਾਲ ਨੇ ਵੀ ਬਿਲਕੁਲ ਅਜਿਹੀ ਯਾਤਰਾ ਕੀਤੀ ਸੀ, ਪਰ ਇਸ ਵਾਰ ਉਹ ਯਾਤਰਾ ਸ੍ਰੀ ਲੰਕਾ ਤੋਂ ਭਾਰਤ ਤੱਕ ਦੀ ਸੀ, ਜੋ ਬੁੱਧ ਧਰਮ ਦੇ ਜਨਮ ਦੀ ਧਰਤੀ ਉੱਤੇ ਇਸ ਦੀ ਭਾਵਨਾ ਨੂੰ ਮੁੜ-ਜਾਗ੍ਰਿਤ ਕਰਨ ਲਈ ਸੀ। ਕੁਝ ਹੱਦ ਤੱਕ, ਤੁਸੀਂ ਸਾਨੂੰ ਸਾਡੀਆਂ ਆਪਣੀਆਂ ਜੜ੍ਹਾਂ ਤੱਕ ਵਾਪਸ ਲੈ ਕੇ ਗਏ। ਸਮੁੱਚਾ ਵਿਸ਼ਵ ਇਸ ਲਈ ਵੀ ਸ੍ਰੀ ਲੰਕਾ ਦਾ ਰਿਣੀ ਹੈ ਕਿਉਂਕਿ ਉਸ ਨੇ ਬੋਧੀ ਵਿਰਾਸਤ ਦੇ ਕੁਝ ਸਭ ਤੋਂ ਵੱਧ ਅਹਿਮ ਤੱਤਾਂ ਨੂੰ ਕਈ ਸਦੀਆਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ।

 

ਦੋਸਤੋ,

ਭਾਰਤ ਅਤੇ ਸ੍ਰੀ ਲੰਕਾ ਵਿਚਲੀ ਦੋਸਤੀ ‘ਪਰਮੇਸ਼ਵਰ’ ਨੇ ਸਮੇਂ ਉੱਤੇ ਉੱਕਰ ਦਿੱਤੀ ਹੈ। ਬੁੱਧ ਧਰਮ ਨੇ ਸਾਡੇ ਸਬੰਧ ਨੂੰ ਸਦਾ ਮੌਜੂਦ ਰਹਿਣ ਵਾਲਾ ਜਲੌਅ ਬਖ਼ਸ਼ਿਆ ਹੈ। ਨੇੜਲੇ ਗੁਆਂਢੀਆਂ ਵਜੋਂ, ਸਾਡਾ ਸਬੰਧ ਕਈ ਤੈਹਾਂ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਜਿੰਨੀ ਤਾਕਤ ਬੁੱਧ ਧਰਮ ਦੀਆਂ ਆਪਸ ਵਿੱਚ ਜੁੜੇ ਮੁੱਲਾਂ ਤੋਂ ਮਿਲਦੀ ਹੈ, ਓਨੀ ਹੀ ਸਾਡੇ ਸਾਂਝੇ ਭਵਿੱਖ ਦੀਆਂ ਅਥਾਹ ਸੰਭਾਵਨਾਵਾਂ ਤੋਂ ਮਿਲਦੀ ਹੈ। ਸਾਡੀ ਦੋਸਤੀ ਸਾਡੀ ਜਨਤਾ ਦੇ ਦਿਲਾਂ ਵਿੱਚ ਅਤੇ ਸਾਡੇ ਸਮਾਜਾਂ ਦੇ ਤਾਣੇ-ਬਾਣੇ ਵਿੱਚ ਵਸਦੀ ਹੈ।

ਬੋਧੀ ਵਿਰਾਸਤ ਦੇ ਸਾਡੇ ਸਬੰਧਾਂ ਨੂੰ ਮਾਣ ਬਖ਼ਸ਼ਣ ਤੇ ਹੋਰ ਡੂੰਘਾ ਕਰਨ ਲਈ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਇਸ ਵਰ੍ਹੇ ਅਗਸਤ ਤੋਂ ‘ਏਅਰ ਇੰਡੀਆ’ ਕੋਲੰਬੋ ਤੇ ਵਾਰਾਨਸੀ ਵਿਚਾਲੇ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਕਰੇਗੀ। ਇਸ ਨਾਲ ਸ੍ਰੀ ਲੰਕਾ ਦੇ ਮੇਰੇ ਭਰਾਵਾਂ ਤੇ ਭੈਣਾਂ ਨੂੰ ਬੁੱਧ ਦੀ ਧਰਤੀ ਦੀ ਯਾਤਰਾ ਕਰਨੀ ਆਸਾਨ ਹੋ ਜਾਵੇਗੀ ਤੇ ਤੁਹਾਨੂੰ ਸਿੱਧੇ ਸਰਵਸਤੀ, ਕੁਸੀਨਗਰ, ਸੰਕਾਸਾ, ਕੌਸ਼ਾਂਬੀ ਤੇ ਸਾਰਨਾਥ ਜਾਣ ਵਿੱਚ ਮਦਦ ਮਿਲੇਗੀ। ਮੇਰੇ ਤਾਮਿਲ ਭਰਾ ਤੇ ਭੈਣਾਂ ਵੀ ਕਾਸ਼ੀ ਵਿਸ਼ਵਨਾਥ ਦੀ ਧਰਤੀ ਵਾਰਾਨਸੀ ਜਾਣ ਦੇ ਯੋਗ ਹੋਣਗੇ।

 

ਮਾਣਯੋਗ ਭਿਖ਼ਸ਼ੂ ਸਾਹਿਬਾਨ, ਵਿਲੱਖਣ ਸ਼ਖ਼ਸੀਅਤਾਂ ਤੇ ਦੋਸਤੋ,

ਮੇਰਾ ਮੰਨਣਾ ਹੈ ਕਿ ਅਸੀਂ ਸ੍ਰੀ ਲੰਕਾ ਨਾਲ ਆਪਣੇ ਸਬੰਧਾਂ ਦੇ ਮਹਾਨ ਮੌਕੇ ਦੇ ਇੱਕ ਛਿਣ ‘ਚੋਂ ਲੰਘ ਰਹੇ ਹਾਂ। ਵੱਖੋ-ਵੱਖਰੇ ਖੇਤਰਾਂ ਦੀ ਸਾਡੀ ਭਾਈਵਾਲੀ ਵਿੱਚ ਇੱਕ ਵੱਡੀ ਪੁਲਾਂਘ ਪੁੱਟਣ ਦਾ ਇਹ ਇੱਕ ਮੌਕਾ ਹੈ ਅਤੇ ਸਾਡੇ ਲਈ ਸਾਡੀ ਦੋਸਤੀ ਦੀ ਸਫ਼ਲਤਾ ਵਾਸਤੇ ਤੁਹਾਡੀ ਪ੍ਰਗਤੀ ਤੇ ਸਫ਼ਲਤਾ ਸਭ ਤੋਂ ਵੱਧ ਵਾਜਬ ਮਾਪਦੰਡ ਹੈ। ਅਸੀਂ ਆਪਣੇ ਸ੍ਰੀ ਲੰਕਾਈ ਭਰਾਵਾਂ ਤੇ ਭੈਣੀ ਦੀ ਆਰਥਿਕ ਖ਼ੁਸ਼ਹਾਲੀ ਪ੍ਰਤੀ ਪ੍ਰਤੀਬੱਧ ਹਾਂ। ਅਸੀਂ ਆਪਣੇ ਵਿਕਾਸ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਹਾਂ-ਪੱਖੀ ਤਬਦੀਲੀ ਤੇ ਆਰਥਿਕ ਵਿਕਾਸ ਲਿਆਉਣ ਲਈ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਸਾਡੀ ਤਾਕਤ ਸਾਡਾ ਗਿਆਨ, ਸਮਰੱਥਾ ਤੇ ਖ਼ੁਸ਼ਹਾਲੀ ਸਾਂਝੀ ਕਰਨ ਵਿੱਚ ਨਿਹਿਤ ਹੈ। ਵਪਾਰ ਅਤੇ ਨਿਵੇਸ਼ ਵਿੱਚ, ਅਸੀਂ ਪਹਿਲਾਂ ਹੀ ਅਹਿਮ ਭਾਈਵਾਲ ਹਾਂ। ਸਾਡਾ ਮੰਨਣਾ ਹੈ ਕਿ ਵਪਾਰ, ਨਿਵੇਸ਼ਾਂ, ਤਕਨਾਲੋਜੀ ਤੇ ਵਿਚਾਰਾਂ ਦੇ ਸਰਹੱਦੋਂ ਪਾਰ ਮੁਕਤ ਪ੍ਰਵਾਹ ਨਾਲ ਦੋਵੇਂ ਧਿਰਾਂ ਨੂੰ ਲਾਭ ਪੁੱਜੇਗਾ। ਭਾਰਤ ਦੇ ਤੇਜ਼-ਰਫ਼ਤਾਰ ਵਿਕਾਸ ਦਾ ਲਾਭ-ਅੰਸ਼, ਸਮੁੱਚੇ ਖੇਤਰ, ਖ਼ਾਸ ਕਰ ਕੇ ਸ੍ਰੀ ਲੰਕਾ ਨੂੰ ਮਿਲੇਗਾ। ਬੁਨਿਆਦੀ ਢਾਂਚੇ ਤੇ ਕੁਨੈਕਟੀਵਿਟੀ, ਟਰਾਂਸਪੋਰਟ ਅਤੇ ਊਰਜਾ ਦੇ ਖੇਤਰਾਂ ਵਿੱਚ ਅਸੀਂ ਆਪਣਾ ਸਹਿਯੋਗ ਵਧਾਉਣ ਲਈ ਤਿਆਰ ਹਾਂ। ਸਾਡੀ ਵਿਕਾਸ ਭਾਈਵਾਲੀ ਮਨੁੱਖੀ ਗਤੀਵਿਧੀ ਦੇ ਲਗਭਗ ਹਰੇਕ ਖੇਤਰ; ਜਿਵੇਂ ਕਿ ਖੇਤੀਬਾੜੀ, ਸਿੱਖਆ, ਸਿਹਤ, ਪੁਨਰਵਾਸ, ਟਰਾਂਸਪੋਰਟ, ਬਿਜਲੀ, ਸਭਿਆਚਾਰ, ਪਾਣੀ, ਆਸਰਾ, ਖੇਡਾਂ ਤੇ ਮਨੁੱਖੀ ਵਸੀਲਿਆਂ ਤੱਕ ਫੈਲੀ ਹੋਈ ਹੈ।

ਅੱਜ, ਸ੍ਰੀ ਲੰਕਾ ਨਾਲ ਭਾਰਤ ਦਾ ਵਿਕਾਸ ਸਹਿਯੋਗ 2.6 ਅਰਬ ਅਮਰੀਕੀ ਡਾਲਰ ਦਾ ਹੈ ਅਤੇ ਇਸ ਦਾ ਇੱਕੋ-ਇੱਕ ਉਦੇਸ਼ ਸ੍ਰੀ ਲੰਕਾ ਦੀ ਜਨਤਾ ਦੇ ਸ਼ਾਂਤੀਪੂਰਨ, ਖ਼ੁਸ਼ਹਾਲ ਤੇ ਸੁਰੱਖਿਅਤ ਭਵਿੱਖ ਵਿੱਚ ਉਸ ਦਾ ਸਮਰਥਨ ਕਰਨਾ ਹੈ। ਕਿਉਂਕਿ ਸ੍ਰੀ ਲੰਕਾ ਦੇ ਲੋਕਾਂ ਦੀ ਆਰਥਿਕ ਤੇ ਸਮਾਜਕ ਸਲਾਮਤੀ 1.25 ਅਰਬ ਭਾਰਤੀਆਂ ਨਾਲ ਜੁੜੀ ਹੋਈ ਹੈ। ਕਿਉਂਕਿ, ਸਾਡੀ ਧਰਤੀ ਦਾ ਮਾਮਲਾ ਹੋਵੇ ਤੇ ਚਾਹੇ ਹਿੰਦ ਮਹਾਂਸਾਗਰ ਦੇ ਪਾਣੀਆਂ ਦਾ ਮਾਮਲਾ ਹੋਵੇ, ਸਾਡੇ ਸਮਾਜਾਂ ਦੀ ਸੁਰੱਖਿਆ ਅਣਵੰਡ ਹੈ। ਰਾਸ਼ਟਰਪਤੀ ਸ੍ਰੀਸੇਨਾ ਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨਾਲ ਮੇਰੀ ਗੱਲਬਾਤ ਨੇ ਸਾਡੇ ਸਾਂਝੇ ਨਿਸ਼ਾਨਿਆਂ ਦੀ ਪੂਰਤੀ ਲਈ ਹੱਥ ਮਿਲਾਉਣ ਦੀ ਸਾਡੀ ਇੱਛਾ ਨੂੰ ਕੇਵਲ ਮਜ਼ਬੂਤ ਕੀਤਾ ਹੈ। ਤੁਸੀਂ ਆਪਣੇ ਸਮਾਜ ਦੀ ਇੱਕਸੁਰਤਾ ਤੇ ਪ੍ਰਗਤੀ ਲਈ ਅਹਿਮ ਵਿਕਲਪ ਚੁਣੇ ਹਨ, ਤੁਸੀਂ ਭਾਰਤ ਵਿੱਚ ਇੱਕ ਅਜਿਹਾ ਦੋਸਤ ਤੇ ਭਾਈਵਾਲ ਪਾਓਗੇ, ਜੋ ਤੁਹਾਡੇ ਰਾਸ਼ਟਰ-ਨਿਰਮਾਣ ਦੇ ਯਤਨਾਂ ਵਿੱਚ ਸਹਿਯੋਗ ਦੇਵੇਗਾ।

 

ਮਾਣਯੋਗ ਭਿਖ਼ਸ਼ੂ ਸਾਹਿਬਾਨ, ਵਿਲੱਖਣ ਸ਼ਖ਼ਸੀਅਤਾਂ ਤੇ ਦੋਸਤੋ,

ਭਗਵਾਨ ਬੁੱਧ ਦਾ ਸੁਨੇਹਾ ਅੱਜ ਇੱਕੀਵੀਂ ਸਦੀ ਵਿੱਚ ਵੀ ਓਨਾ ਹੀ ਢੁਕਵਾਂ ਹੈ, ਜਿੰਨਾ ਕਿ ਇਹ ਢਾਈ ਹਜ਼ਾਰ ਸਾਲ ਪਹਿਲਾਂ ਸੀ। ਬੁੱਧ ਵੱਲੋਂ ਦਰਸਾਇਆ मध्यम प्रतिपदा, ਮੱਧ ਮਾਰਗ ਸਾਡੇ ਸਾਰਿਆਂ ਲਈ ਹੈ। ਇਸ ਦੀ ਵਿਆਪਕਤਾ ਤੇ ਸਦਾਬਹਾਰ ਪ੍ਰਕਿਰਤੀ ਉੱਘੜਵੀਂ ਹੈ। ਇਹ ਰਾਸ਼ਟਰਾਂ ਵਿਚਾਲੇ ਇੱਕਜੁਟਤਾ ਦੀ ਸ਼ਕਤੀ ਬਣਿਆ ਰਿਹਾ ਹੈ। ਦੱਖਣੀ, ਕੇਂਦਰੀ, ਦੱਖਣ-ਪੂਰਬੀ ਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨੂੰ ਬੁੱਧ ਦੀ ਧਰਤੀ ਨਾਲ ਆਪਣੇ ਬੋਧੀ ਸੰਪਰਕ ਜੋੜਨ ਦਾ ਮਾਣ ਹੈ।

ਵੇਸਾਕ ਦਿਵਸ ਲਈ ਚਣੇ ਗਏ ਸਮਾਜਕ ਨਿਆਂ ਤੇ ਟਿਕਾਊ ਵਿਸ਼ਵ ਸ਼ਾਂਤੀ ਦੇ ਵਿਸ਼ੇ ਬੁੱਧ ਦੀਆਂ ਸਿਖਿਆਵਾਂ ਨਾਲ ਬਹੁਤ ਜ਼ਿਆਦਾ ਗੂੰਜਦੇ ਹਨ। ਇਹ ਵਿਸ਼ੇ ਸੁਤੰਤਰ ਜਾਪ ਸਕਦੇ ਹਨ। ਪਰ, ਉਹ ਦੋਵੇਂ ਬਹੁਤ ਜ਼ਿਆਦਾ ਅੰਤਰ-ਨਿਰਭਰ ਤੇ ਆਪਸ ਵਿੱਚ ਜੁੜੇ ਹੋਏ ਹਨ। ਸਮਾਜਕ ਨਿਆਂ ਦਾ ਮੁੱਦਾ ਭਾਈਚਾਰਿਆਂ ਵਿਚਲੇ ਤੇ ਆਪਸੀ ਵਿਰੋਧਾਂ ਨਾਲ ਜੁੜਿਆ ਹੋਇਆ ਹੈ। ਮੁੱਖ ਤੌਰ ਉੱਤੇ ਇਹ तन्हा (‘ਤਨਹਾ’) ਜਾਂ ਸੰਸਕ੍ਰਿਤ ਵਿੱਚ तृष्णा (‘ਤ੍ਰਿਸ਼ਨਾ’) ਭਾਵ ਉਸ ਪਿਆਸ ਨਾਲ ਜੁੜੀ ਹੋਈ ਹੈ, ਜੋ ਲਾਲਸਾ ਵਿੱਚੋਂ ਉਪਜਦੀ ਹੈ। ਲਾਲਚ ਹੁਣ ਮਨੁੱਖਤਾ ਉੱਤੇ ਭਾਰੂ ਹੁੰਦਾ ਜਾ ਰਿਹਾ ਹੈ ਤੇ ਉਸ ਨੇ ਸਾਡੇ ਕੁਦਰਤੀ ਰਿਹਾਇਸ਼ੀ ਸਥਾਨ ਨੂੰ ਢਾਹ ਲਾਈ ਹੈ। ਸਾਡੀ ਆਪਣੀਆਂ ਸਾਰੀਆਂ ਇੱਛਾਵਾਂ ਪ੍ਰਾਪਤੀ ਦੀ ਇੱਛਾ ਨੇ ਭਾਈਚਾਰਿਆਂ ਦੀਆਂ ਆਮਦਨਾਂ ਵਿੱਚ ਅਸਮਾਨਤਾਵਾਂ ਪੈਦਾ ਕਰ ਦਿੱਤੀਆਂ ਹਨ ਤੇ ਸਮਾਜਕ ਇੱਕਸੁਰਤਾ ਨੂੰ ਭੰਗ ਕਰ ਦਿੱਤਾ ਹੈ।

ਇਸੇ ਤਰ੍ਹਾਂ, ਟਿਕਾਊ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡੀ ਚੁਣੌਤੀ ਦੇਸ਼ਾਂ ਵਿਚਾਲੇ ਵਿਰੋਧ ਦਾ ਹੋਣਾ ਹੀ ਜ਼ਰੂਰੀ ਨਹੀਂ ਹੈ। ਇਹ ਚੁਣੌਤੀ ਨਫ਼ਰਤ ਤੇ ਹਿੰਸਾ ਦੇ ਵਿਚਾਰਾਂ, ਇਕਾਈਆਂ ਤੇ ਅਜਿਹੀਆਂ ਮੁੱਖ ਭੂਮਿਕਾਵਾਂ ‘ਚ ਹੁੰਦੀ ਹੈ। ਸਾਡੇ ਖੇਤਰ ਵਿੱਚ ਦਹਿਸ਼ਤਗਰਦੀ ਦੀ ਸਮੱਸਿਆ ਇਸ ਤਬਾਹਕੁੰਨ ਭਾਵਨਾ ਦਾ ਇੱਕ ਠੋਸ ਪ੍ਰਗਟਾਵਾ ਹੈ। ਦੁੱਖ ਦੀ ਗੱਲ ਹੈ, ਸਾਡੇ ਖੇਤਰ ਵਿੱਚ ਨਫ਼ਰਤ ਦੀਆਂ ਇਹ ਵਿਚਾਰਧਾਰਾਵਾਂ ਤੇ ਉਨ੍ਹਾਂ ਦੇ ਸਿਰਜਕ ਗੱਲਬਾਤ ਲਈ ਤਿਆਰ ਹੀ ਨਹੀਂ ਹਨ ਤੇ ਇੰਝ ਉਹ ਕੇਵਲ ਮੌਤ ਤੇ ਤਬਾਹੀ ਲਈ ਤਿਆਰ ਹਨ।  ਮੇਰਾ ਦ੍ਰਿੜ੍ਹਤਾਪੂਰਬਕ ਮੰਨਣਾ ਹੈ ਕਿ ਬੁੱਧ ਧਰਮ ਦਾ ਸ਼ਾਂਤੀ ਦਾ ਸੁਨੇਹਾ ਸਮੁੱਚੇ ਵਿਸ਼ਵ ਵਿੱਚ ਹਿੰਸਾ ਦੇ ਵਧਦੇ ਜਾ ਰਹੇ ਰੁਝਾਨ ਦਾ ਜੁਆਬ ਹੈ।

ਅਤੇ ਇਹ ਕੇਵਲ ਵਿਰੋਧ ਦੀ ਅਣਹੋਂਦ ਵੱਲੋਂ ਪਰਿਭਾਸ਼ਿਤ ਸ਼ਾਂਤੀ ਦਾ ਵਿਚਾਰ ਹੀ ਨਹੀਂ ਹੈ। ਪਰ ਇੱਕ ਸਰਗਰਮ ਸ਼ਾਂਤੀ, ਜਿੱਥੇ ਅਸੀਂ ਸਾਰੇ ‘ਕਰੁਣਾ’ (ਦਯਾ-ਭਾਵਨਾ) ਅਤੇ ‘ਪ੍ਰੱਗਯਾ’ (ਸਮਝਦਾਰੀ) ਉੱਤੇ ਆਧਾਰਤ ਗੱਲਬਾਤ, ਇੱਕਸੁਰਤਾ ਤੇ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਹਾਂ। ਜਿਵੇਂ ਕਿ ਬੁੱਧ ਨੇ ਕਿਹਾ ਸੀ,'”नत्तीसंतिपरणसुखं”, ‘ਸ਼ਾਂਤੀ ਤੋਂ ਵੱਡਾ ਹੋਰ ਕੋਈ ਆਤਮਿਕ ਸੁੱਖ ਨਹੀਂ ਹੈ।” ਮੈਨੂੰ ਆਸ ਹੈ ਕਿ ਵੈਸਾਕ ਮੌਕੇ ਭਾਰਤ ਅਤੇ ਸ੍ਰੀ ਲੰਕਾ ਭਗਵਾਨ ਬੁੱਧ ਦੇ ਆਦਰਸ਼ਾਂ ਨੂੰ ਦਰੁਸਤ ਠਹਿਰਾਉਣ ਲਈ ਮਿਲ ਕੇ ਕੰਮ ਕਰਨਗੇ ਅਤੇ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਸ਼ਾਂਤੀ, ਅਨੁਕੂਲਤਾ, ਸ਼ਮੂਲੀਅਤ ਤੇ ਦਯਾ-ਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਗੇ। ਇਹ ਆਜ਼ਾਦ ਵਿਅਕਤੀਆਂ, ਸਮਾਜਾਂ, ਰਾਸ਼ਟਰਾਂ ਤੇ ਵਿਸ਼ਵ ਲਈ ਲਾਲਚ, ਨਫ਼ਰਤ ਤੇ ਅਗਿਆਨਤਾ ਦੇ ਤਿੰਨ ਜ਼ਹਿਰਾਂ ਤੋਂ ਛੁਟਕਾਰਾ ਪਾਉਣ ਦਾ ਸੱਚਾ ਮਾਰਗ ਹੈ।

 

ਮਾਣਯੋਗ ਭਿਖ਼ਸ਼ੂ ਸਾਹਿਬਾਨ, ਵਿਲੱਖਣ ਸ਼ਖ਼ਸੀਅਤਾਂ ਤੇ ਦੋਸਤੋ,

ਵੇਸਾਕ ਦੇ ਇਸ ਪਵਿੱਤਰ ਦਿਹਾੜੇ ਮੌਕੇ, ਆਓ ਆਪਾਂ ਸਾਰੇ ਹਨੇਰਾ ਦੂਰ ਕਰਨ ਲਈ ਗਿਆਨ ਦੇ ਦੀਪ ਬਾਲ਼ੀਏ; ਆਓ ਆਪਾਂ ਹੋਰ ਅੰਦਰ ਝਾਕੀਏ ਅਤੇ ਕੇਵਲ ਤੇ ਕੇਵਲ ਸੱਚ ਨੂੰ ਹੀ ਦਰੁਸਤ ਠਹਿਰਾਈਏ। ਅਤੇ ਉਸ ਬੁੱਧ ਦੇ ਮਾਰਗ ਉੱਤੇ ਚੱਲਣ ਲਈ ਆਪਣੇ ਜਤਨ ਸਮਰਪਿਤ ਕਰੀਏ, ਜਿਸ ਨਾਲ ਸਮੁੱਚਾ ਵਿਸ਼ਵ ਪ੍ਰਕਾਸ਼ਮਾਨ ਹੋ ਰਿਹਾ ਹੈ।

 

ਜਿਵੇਂ ਕਿ ਧੰਮਪਦ ਦੇ ਸ਼ਲੋਕ 387 ਵਿੱਚ ਲਿਖਿਆ ਹੈ:

दिवातपतिआदिच्चो,रत्तिंगओभातिचंदिमा.
सन्न्द्धोखत्तियोतपति,झायीतपति ब्राह्मणों.

अथसब्बमअहोरत्तिंग,बुद्धोतपतितेजसा.

 

ਜਿਸ ਦਾ ਅਰਥ ਹੈ:

ਦਿਨ ਵੇਲੇ ਸੂਰਜ ਚਮਕਦਾ ਹੈ,

ਰਾਤ ਨੂੰ ਚੰਨ ਲਿਸ਼ਕਦਾ ਹੈ,

ਜੋਧਾ ਆਪਣੇ ਬਕਤਰਬੰਦ ਵਿੱਚ ਸ਼ੋਭਦਾ ਹੈ,

ਬ੍ਰਾਹਮਣ ਅਰਾਧਨਾ-ਸਿਮਰਨ ਨਾਲ ਚਮਕਦਾ ਹੈ,

ਪਰ ਇੱਕ ਜਾਗਰੂਕ ਵਿਅਕਤੀ ਦਿਨ ਤੇ ਰਾਤ ਆਪਣੇ ਖ਼ੁਦ ਦੇ ਜਲੌਅ ਨਾਲ ਲਿਸ਼ਕਦਾ ਹੈ।

 

ਆਪਣੇ ਨਾਲ ਹੋਣ ਦਾ ਮਾਣ ਬਖ਼ਸ਼ਣ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ।

 

ਮੈਂ ਅੱਜ ਬਾਅਦ ਦੁਪਹਿਰ ਕੈਂਡੀ ਵਿਖੇ ਪਵਿੱਤਰ ਦੰਦ ਦੇ ਮੰਦਰ ਸ੍ਰੀ ਦਲਾਦਾ ਮਾਲੀਗਾਵਾ ‘ਚ ਸ਼ਰਧਾਂਜਲੀ ਭੇਟ ਕਰਾਂਗਾ।

ਬੁੱਧ, ਧੰਮਾ ਤੇ ਸੰਘ ਦੇ ਤਿੰਨ ਹੀਰਿਆਂ ਦਾ ਆਸ਼ੀਰਵਾਦ ਸਾਨੂੰ ਸਭਨਾਂ ਨੂੰ ਮਿਲੇ।

 

ਤੁਹਾਡਾ ਧੰਨਵਾਦ, ਤੁਹਾਡਾ ਬਹੁਤ ਧੰਨਵਾਦ

* * * *

AKT/NT