Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਕਿਗਲੀ ਸਮਝੌਤੇ ਦਾ ਸੁਆਗਤ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਗਲੀ ਸਮਝੌਤੇ ਦਾ ਸੁਆਗਤ ਕੀਤਾ ਹੈ, ਜਿਸ ਉੱਤੇ ਰਵਾਂਡਾ ’ਚ ਕਿਗਲੀ ਵਿਖੇ ਭਾਰਤ ਸਮੇਤ 197 ਦੇਸ਼ਾਂ ਵੱਲੋਂ ਹਸਤਾਖਰ ਕੀਤੇ ਗਏ ਹਨ ਅਤੇ ਉਸ ਦਾ ਉਦੇਸ਼ ਜਲਵਾਯੂ ਨੂੰ ਬਦਲ ਕੇ ਰੱਖ ਦੇਣ ਵਾਲੀਆਂ ਹਾਈਡ੍ਰੋਫ਼ਲੋਰੋਕਾਰਬਨ ਗੈਸਾਂ ਦੀ ਵਰਤੋਂ ਨੂੰ ਰੋਕਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ,” ਅੱਜ ਸਵੇਰੇ ਹੋਏ ਕਿਗਲੀ ਸਮਝੌਤੇ ਤੋਂ ਲੈ ਕੇ ਮਾਂਟਰੀਅਲ ਪ੍ਰੋਟੋਕੋਲ ਤੱਕ ਇੱਕ ਇਤਿਹਾਸਕ ਮੌਕਾ ਹੈ।

ਇਸ ਸਮਝੌਤੇ ਰਾਹੀਂ ਇਸ ਸਦੀ ਦੇ ਅੰਤ ਤੱਕ ਵਿਸ਼ਵ ਦਾ ਤਾਪਮਾਨ 0.5 ਡਿਗਰੀ ਤੱਕ ਘਟ ਜਾਵੇਗਾ ਅਤੇ ਇਸ ਨਾਲ ਅਸੀਂ ਪੈਰਿਸ ਵਿਖੇ ਤੈਅ ਕੀਤੇ ਗਏ ਟੀਚਿਆਂ ਤੱਕ ਪੁੱਜ ਸਕਾਂਗੇ।

ਭਾਰਤ ਅਤੇ ਹੋਰ ਦੇਸ਼ਾਂ ਵੱਲੋਂ ਦਿਖਾਈ ਲਚਕਤਾ ਅਤੇ ਸਹਿਯੋਗ ਕਾਰਨ ਹੀ ਇਹ ਨਿਆਂਪੂਰਨ, ਇੱਕਸਮਾਨ ਅਤੇ ਉਦੇਸ਼ਮੁਖੀ ਐੱਚ.ਐੱਫ਼.ਸੀ. ਸਮਝੌਤਾ ਸੰਭਵ ਹੋਇਆ ਹੈ।

ਇਸ ਨਾਲ ਭਾਰਤ ਜਿਹੇ ਦੇਸ਼ਾਂ ਨੂੰ ਅਜਿਹੀਆਂ ਤਕਨਾਲੋਜੀਆਂ ਤੱਕ ਪਹੁੰਚ ਕਰਨ ਤੇ ਉਨ੍ਹਾਂ ਨੂੰ ਵਿਕਸਤ ਕਰਨ ਲਈ ਇੱਕ ਪ੍ਰਬੰਧ ਮੁਹੱਈਆ ਹੋਵੇਗਾ, ਜਿਨ੍ਹਾਂ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਘੱਟ ਹੋਵੇਗੀ।

ਇਸ ਨਾਜ਼ੁਕ ਮਸਲੇ ਉੱਤੇ ਇੱਕਜੁੱਟ ਹੋਣ ਲਈ ਮੈਂ ਸਾਰੇ ਦੇਸ਼ਾਂ ਨੂੰ ਵਧਾਈਆਂ ਦਿੰਦਾ ਹਾਂ, ਇਸ ਨਾਲ ਸਮੁੱਚੀ ਧਰਤੀ ਨੂੰ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਵਿੱਚ ਮਦਦ ਮਿਲੇਗੀ।

***

AKT/AK