Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਕਾਂਡਲਾ ਪੋਰਟ ਟਰੱਸਟ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਵੱਲੋਂ ਕਾਂਡਲਾ ਪੋਰਟ ਟਰੱਸਟ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਵੱਲੋਂ ਕਾਂਡਲਾ ਪੋਰਟ ਟਰੱਸਟ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਗਾਂਧੀਧਾਮ ਵਿਖੇ ਕਾਂਡਲਾ ਪੋਰਟ ਟਰੱਸਟ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ।

ਉਹਨਾਂ ਨੇ ਡਾ: ਬਾਬਾ ਸਾਹਿਬ ਅੰਬੇਡਕਰ ਕਨਵੈੱਨਸ਼ਨ ਸੈਂਟਰ ਦੇ ਇਲਾਵਾ 14ਵੀਂ ਅਤੇ 16ਵੀਂ ਆਮ ਕਾਰਗੋ ਬਰਥ ਦੀ ਉਸਾਰੀ ਵਾਸਤੇ ਨੀਂਹ ਪੱਥਰ ਰੱਖੇ ਜਾਣ ਦੀ ਪ੍ਰਤੀਕ, ਤਖ਼ਤੀ ਤੋਂ ਪਰਦਾ ਹਟਾਇਆ ।

ਉਹਨਾਂ ਨੇ ਕੱਛ ਨਗਰ ਨਿਗਮ ਵਿਖੇ ‘ਵਟਾਂਦਰਾ ਕੇਂਦਰ ਸਹਿਤ ਆਰ.ਓ.ਬੀ. (ROB) ਦੀ ਉਸਾਰੀ, ਦੋ ਮੋਬਾਈਲ ਬੰਦਰਗਾਹ-ਕਰੇਨਾਂ ਦੀ ਤੈਨਾਤੀ ਅਤੇ ਕਾਂਡਲਾ ਪੋਰਟ ਤੇ ਖਾਦਾਂ ਦੇ ਰੱਖ-ਰਖਾਵ ਦੇ ਮਸ਼ੀਨੀਕਰਨ ਲਈ ਪ੍ਰਮਾਣ ਪੱਤਰ ਵੀ ਦਿੱਤੇ ।

ਇਸ ਸ਼ੁਭ ਮੌਕੇ ਤੇ ਬੋਲਦਿਆਂ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਗਰਮਾਲਾ ਪ੍ਰੋਜੈਕਟ ਅਤੇ ਪੋਰਟ ਅਧੀਨ ਹੋਏ ਵਿਕਾਸ ਦਾ ਗੁਜਰਾਤ ਪ੍ਰਾਂਤ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਅਤੇ ਨੌਕਰੀਆਂ ਪੈਦਾ ਕਰਨ ਵਿੱਚ ਵੀ ਸਹਾਈ ਹੋਵੇਗਾ ।

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਨੇ ਪ੍ਰਾਂਤ ਦੇ ਅਮੀਰ ਵਿਰਸੇ ਅਤੇ ਪ੍ਰੰਪਰਾਵਾਂ ਸਬੰਧੀ ਬੋਲਦਿਆਂ ਕਿਹਾ ਕਿ ਲੋਕਾਂ ਵਿੱਚ ਉਤਸ਼ਾਹ ਅੱਜ ਵੀ ਬਰਕਰਾਰ ਹੈ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੈਲੀਪੈਡ ਤੋਂ ਸਮਾਗਮ ਸਥਾਨ ਤੱਕ ਦੇ ਰਸਤੇ ਦੌਰਾਨ ਉਹਨਾਂ ਦਾ ਨਿੱਘਾ ਸਵਾਗਤ ਕਰਨ ਤੇ ਲੋਕਾਂ ਦਾ ਧੰਨਵਾਦ ਕੀਤਾ ।

ਉਹਨਾਂ ਕਿਹਾ ਕਿ ਕੱਛ ਦੇ ਲੋਕ ਪਾਣੀ ਦੀ ਮਹੱਤਤਾ ਤੋਂ ਭਲੀਭਾਂਤ ਜਾਣੂੰ ਹਨ । ਉਹ ਕੱਛ ਇਲਾਕੇ ਦੇ ਅਮੀਰ ਅਤੇ ਗੌਰਵਮਈ ਇਤਿਹਾਸ ਅਤੇ ਸਭਿਆਚਾਰ ਤੇ ਵੀ ਬੋਲੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਵਿਸ਼ਵ ਵਪਾਰ ਵਿੱਚ ਆਪਣੀ ਜਗ੍ਹਾ ਬਣਾਉਣੀ ਚਾਹੁੰਦਾ ਹੈ ਤਾਂ ਬੰਦਰਗਾਹ ਖੇਤਰ ਵਿਚ ਇਸ ਨੂੰ ਵਧੀਆ ਤੋਂ ਵਧੀਆ ਇੰਤਜ਼ਾਮ ਕਰਨੇ ਚਾਹੀਦੇ ਹਨ ।

ਪੋਰਟ ਸੈਕਟਰ ਨੂੰ ਉੱਨਤ ਕਰਨ ਵਾਸਤੇ ਬੁਨਿਆਦੀ ਢਾਂਚੇ ਅਤੇ ਮੁਹਾਰਤ ਦੇ ਸੁਮੇਲ ਦੀ ਜ਼ਰੂਰਤ ਹੈ । ਉਹਨਾਂ ਅੱਗੇ ਕਿਹਾ ਕਿ ਕਾਂਡਲਾ ਪੋਰਟ ਏਸ਼ੀਆ ਦੀ ਇੱਕ ਸ਼ਾਨਦਾਰ ਬੰਦਰਗਾਹ ਦੇ ਰੂਪ ਵਿੱਚ ਉੱਭਰੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਬਹਾਰ ਪੋਰਟ (Chabahar port) ਜੋ ਕਿ ਇਰਾਨ ਵਿਖੇ ਭਾਰਤ ਦੀ ਹਿੱਸੇਦਾਰੀ ਨਾਲ ਵਿਕਸਤ ਕੀਤੀ ਜਾ ਰਹੀ ਹੈ, ਕਾਂਡਲਾ ਪੋਰਟ ਦੇ ਵਿਕਾਸ ਵਿੱਚ ਹੋਰ ਤੇਜੀ ਲਿਆਵੇਗੀ ।

ਪ੍ਰਧਾਨ ਮੰਤਰੀ ਨੇ ਡਾ: ਬਾਬਾ ਸਾਹਿਬ ਅੰਬੇਡਕਰ ਕਨਵੈਨਸ਼ਨ ਸੈਂਟਰ ਦਾ ਵੀ ਜ਼ਿਕਰ ਕੀਤਾ ਜਿਸ ਦਾ ਨੀਂਹ ਪੱਥਰ ਅੱਜ ਹੀ ਰੱਖਿਆ ਗਿਆ ਸੀ ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਪ੍ਰਣ ਕਰਨ ਕਿ ਅਗਲੇ ਪੰਜ ਸਾਲਾਂ ਦੌਰਾਨ ਉਹ ਜੋ ਵੀ ਯੋਗਦਾਨ ਆਪਣੇ ਮੁਲਕ ਵਾਸਤੇ ਪਾ ਸਕਦੇ ਹਨ ਜ਼ਰੂਰ ਪਾਉਣ ਅਤੇ ਅਜ਼ਾਦੀ ਦੀ ਪੰਝੱਤਰਵੀਂ ਵਰ੍ਹੇਗੰਢ ਵਿੱਚ ਸ਼ਾਮਲ ਹੋਣ ।

ਇਹ ਦੱਸਦਿਆਂ ਹੋਇਆਂ ਕਿ ਮੁਲਕ, ਪੰਡਿਤ ਦੀਨ ਦਿਆਲ ਓਪਾਧਿਆਇ ਦਾ ਸ਼ਤਾਬਦੀ-ਸਾਲ ਮਨਾਉਣ ਜਾ ਰਿਹਾ ਹੈ, ਉਹਨਾਂ ਸੁਝਾਅ ਦਿੱਤਾ ਕਿ ਕਾਂਡਲਾ ਪੋਰਟ ਟਰੱਸਟ ਦਾ ਨਾਮ “ਦੀਨ ਦਿਆਲ ਪੋਰਟ ਟਰੱਸਟ -ਕਾਂਡਲਾ” ਰੱਖਿਆ ਜਾਣਾ ਚਾਹੀਦਾ ਹੈ ।

AKT/NT