Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਆਪਣੇ ਵੀਅਤਨਾਮ ਦੌਰੇ ਦੌਰਾਨ ਪ੍ਰੈੱਸ ਬਿਆਨ (03 ਸਤੰਬਰ, 2016)

ਪ੍ਰਧਾਨ ਮੰਤਰੀ ਵੱਲੋਂ ਆਪਣੇ ਵੀਅਤਨਾਮ ਦੌਰੇ ਦੌਰਾਨ ਪ੍ਰੈੱਸ  ਬਿਆਨ (03 ਸਤੰਬਰ, 2016)


ਮਹਾਮਹਿਮ ਪ੍ਰਧਾਨ ਮੰਤਰੀ ਨੂਯੇਨ ਜੁਆਨ ਫੂਕ (Nguyen Xuan Phuc),

ਮੀਡੀਆ ਦੇ ਮੈਂਬਰ

ਮਹਾਮਹਿਮ, ਤੁਹਾਡੇ ਨਿੱਘੇ ਸੁਆਗਤੀ ਸ਼ਬਦਾਂ ਅਤੇ ਮੇਰੀ ਅਤੇ ਮੇਰੇ ਵਫਦ ਦੀ ਖੁੱਲ੍ਹੀ ਪ੍ਰਾਹੁਣਚਾਰੀ ਲਈ ਧੰਨਵਾਦ ਹੈ। ਅੱਜ ਸਵੇਰੇ ਪਹਿਲਾਂ ਤੁਸੀਂ ਵਿਸ਼ੇਸ਼ ਦਿਲਚਸਪੀ ਦਿਖਾਉਂਦੇ ਹੋਏ ਮੈਨੂੰ ਨਿਜੀ ਤੌਰ ਉੱਤੇ ਹੋ ਚੀ ਮਿੰਨ ਦਾ ਘਰ ਦਾ ਦਿਖਾਇਆ। ਹੋ ਚੀ ਮਿੰਨ (Ho Chi Minh) ਵੀਹਵੀਂ ਸਦੀ ਦੇ ਸਭ ਤੋਂ ਸ੍ਰੇਸ਼ਠ ਨੇਤਾਵਾਂ ਵਿੱਚੋਂ ਇੱਕ ਸਨ। ਮਹਾਮਹਿਮ ਮੈਨੂੰ ਇਹ ਵਿਸ਼ੇਸ਼ ਸਨਮਾਨ ਦੇਣ ਲਈ ਤੁਹਾਡਾ ਧੰਨਵਾਦ। ਮੈਨੂੰ ਵੀਅਤਨਾਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ਉੱਤੇ ਸ਼ੁਭਕਾਮਨਾਵਾਂ ਵੀ ਦੇਣ ਦਿਓ ਜੋ ਤੁਸੀਂ ਕੱਲ੍ਹ ਮਨਾਇਆ ਹੈ।

ਦੋਸਤੋ,

ਸਾਡੇ ਸਮਾਜਾਂ ਵਿਚਾਲੇ ਸਬੰਧ 2000 ਸਾਲ ਪੁਰਾਣੇ ਹਨ।ਇਨ੍ਹਾਂ ਸਬੰਧਾਂ ਦੀ ਭਾਰਤ ਤੋਂ ਵੀਅਤਨਾਮ ਬੁੱਧ ਧਰਮ ਦੇ ਆਗਮਨ ਅਤੇ ਵੀਅਤਨਾਮ ਚੈਮ ਮੰਦਰਾਂ ਦੇ ਸਮਾਰਕ ਗਵਾਹੀ ਭਰਦੇ ਹਨ। ਮੇਰੀ ਪੀੜ੍ਹੀ ਦੇ ਲੋਕਾਂ ਲਈ ਸਾਡੇ ਦਿਲਾਂ ਵਿੱਚ ਵੀਅਤਨਾਮ ਦੀ ਇੱਕ ਖਾਸ ਥਾਂ ਹੈ। ਬਸਤੀਵਾਦੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਵੀਅਤਨਾਮੀ ਲੋਕਾਂ ਦੀ ਬਹਾਦਰੀ ਇੱਕ ਸੱਚੀ ਪ੍ਰੇਰਨਾ ਹੈ। ਅਤੇ ਤੁਹਾਡੀ ਰਾਸ਼ਟਰੀ ਪੁਨਰ ਏਕੀਕਰਨ ਵਿੱਚ ਸਫਲਤਾ ਅਤੇ ਰਾਸ਼ਟਰੀ ਨਿਰਮਾਣ ਪ੍ਰਤੀ ਵਚਨਬੱਧਤਾ ਤੁਹਾਡੇ ਲੋਕਾਂ ਦੇ ਚਰਿੱਤਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਅਸੀਂ ਭਾਰਤ ਵਿੱਚ ਤੁਹਾਡੇ ਦ੍ਰਿੜ ਸੰਕਲਪ ਦੀ ਸ਼ਲਾਘਾ ਕੀਤੀ ਹੈ, ਤੁਹਾਡੀ ਸਫਲਤਾ ਵਿੱਚ ਖੁਸ਼ੀ ਮਨਾਈ ਅਤੇ ਤੁਹਾਡੇ ਰਾਸ਼ਟਰੀ ਸਫਰ ਵਿੱਚ ਤੁਹਾਡੇ ਸਾਰਿਆਂ ਨਾਲ ਖੜ੍ਹੇ ਹਾਂ।

ਦੋਸਤੋ,

ਮੇਰੀ ਪ੍ਰਧਾਨ ਮੰਤਰੀ ਫੂਕ ਨਾਲ ਗੱਲਬਾਤ ਵਿਸਤ੍ਰਿਤ ਅਤੇ ਫਲਦਾਇਕ ਰਹੀ ਹੈ। ਸਾਡੀ ਗੱਲਬਾਤ ਵਿੱਚ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਦੀ ਪੂਰੀ ਰੇਂਜ ਨੂੰ ਸ਼ਾਮਲ ਕੀਤਾ ਗਿਆ। ਅਸੀਂ ਆਪਣੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਸਹਿਮਤ ਹੋਏ ਹਾਂ। ਇਸ ਖੇਤਰ ਵਿੱਚ ਦੋ ਮਹੱਤਵਪੂਰਨ ਦੇਸ਼ਾਂ ਦੇ ਤੌਰ ਉੱਤੇ ਅਸੀਂ ਇਹ ਵੀ ਮਹਿਸੂਸ ਕੀਤਾ ਹੈ ਕਿ ਸਾਂਝੀਆਂ ਚਿੰਤਾਵਾਂ ਨਾਲ ਸਬੰਧਤ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਡੇ ਸਬੰਧਾਂ ਨੂੰ ਅੱਗੇ ਵਧਾਉਣਾ ਲਾਜ਼ਮੀ ਹੈ। ਅਸੀਂ ਖੇਤਰ ਵਿੱਚ ਵਧ ਰਹੇ ਆਰਥਿਕ ਮੌਕਿਆਂ ਦਾ ਲਾਭ ਉਠਾਉਣ ਲਈ ਸਹਿਮਤ ਹੋਏ ਹਾਂ। ਅਸੀਂ ਉੱਭਰ ਰਹੀਆਂ ਖੇਤਰੀ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਦੀ ਲੋੜ ਨੂੰ ਸਵੀਕਾਰ ਵੀ ਕੀਤਾ ਹੈ।ਸਾਡੀ ਰਣਨੀਤਕ ਭਾਈਵਾਲੀ ਨੂੰ ਇੱਕ ਵਿਆਪਕ ਰਣਨੀਤਕ ਭਾਈਚਾਰੇ ਵਿੱਚ ਅੱਪਗਰੇਡ ਕਰਨ ਦਾ ਸਾਡਾ ਫੈਸਲਾ ਸਾਡੇ ਭਵਿੱਖ ਦੇ ਸਹਿਯੋਗ ਦੇ ਰਸਤੇ ਅਤੇ ਇਰਾਦੇ ਉੱਤੇ ਮੋਹਰ ਲਾਉਂਦਾ ਹੈ। ਇਹ ਸਾਡੇ ਦੁਵੱਲੇ ਸਹਿਯੋਗ ਨੂੰ ਇੱਕ ਨਵੀਂ ਦਿਸ਼ਾ, ਰਫਤਾਰ ਅਤੇ ਸਮੱਗਰੀ ਮੁਹੱਈਆ ਕਰਵਾਏਗਾ। ਸਾਡੇ ਸਾਂਝੇ ਯਤਨ ਇਸ ਖੇਤਰ ਵਿੱਚ ਸਥਿਰਤਾ, ਸੁਰੱਖਿਆ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਵੀ ਪਾਉਣਗੇ।

ਦੋਸਤੋ,

ਅਸੀਂ ਮਹਿਸੂਸ ਕੀਤਾ ਹੈ ਕਿ ਸਾਡੇ ਲੋਕਾਂ ਵਿੱਚ ਆਰਥਿਕ ਖੁਸ਼ਹਾਲੀ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਉਠਾਉਣ ਦੀ ਜ਼ਰੂਰਤ ਹੈ। ਇਸ ਲਈ, ਪ੍ਰਧਾਨ ਮੰਤਰੀ ਅਤੇ ਮੈਂ ਸਾਡੇ ਸਾਂਝੇ ਹਿਤਾਂ ਦੀ ਪ੍ਰਗਤੀ ਲਈ ਸਾਡੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਾਂ। ਅੱਜ ਸਵੇਰੇ ਆਫਸ਼ੋਰ ਪੈਟਰੋਲ ਬੋਟਸ ਦੇ ਨਿਰਮਾਣ ਸਬੰਧੀ ਸਮਝੌਤੇ ਉੱਤੇ ਹੋਏ ਹਸਤਾਖਰ ਸਾਡੇ ਰੱਖਿਆ ਸਹਿਯੋਗ ਨੂੰ ਠੋਸ ਅਕਾਰ ਦੇਣ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਵਿੱਚੋਂ ਇੱਕ ਹੈ। ਮੈਨੂੰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵੀਅਤਨਾਮ ਲਈ ਪੰਜ ਸੌ ਮਿਲੀਅਨ ਅਮਰੀਕੀ ਡਾਲਰ ਦੀ ਨਵੀਂ ਰੱਖਿਆ ਮਦਦ ਦੇਣ ਦਾ ਐਲਾਨ ਕਰਕੇ ਵੀ ਖੁਸ਼ੀ ਹੋਈ ਹੈ।ਕੁਝ ਸਮਾਂ ਪਹਿਲਾਂ ਵੱਖ-ਵੱਖ ਸਮਝੌਤਿਆਂ ਉੱਤੇ ਹੋਏ ਹਸਤਾਖਰ ਸਾਡੇ ਸਹਿਯੋਗ ਦੀ ਡੂੰਘਾਈ ਅਤੇ ਵਿਭਿੰਨਤਾ ਵੱਲ ਇਸ਼ਾਰਾ ਕਰਦੇ ਹਨ।

ਦੋਸਤੋ,

ਵੀਅਤਨਾਮ ਤੇਜ਼ ਵਿਕਾਸ ਅਤੇ ਮਜ਼ਬੂਤ ਆਰਥਿਕ ਵਾਧੇ ਦੇ ਦੌਰ ਵਿੱਚੋਂ ਲੰਘ ਰਿਹਾ ਹੈ।

ਜਿਵੇਂ ਵੀਅਤਨਾਮ ਦੀ ਮੰਗ

• ਆਪਣੇ ਲੋਕਾਂ ਨੂੰ ਸਸ਼ਕਤ ਅਤੇ ਸਮਰੱਥ ਬਣਾਉਣਾ,

• ਆਪਣੀ ਖੇਤੀਬਾੜੀ ਦਾ ਆਧੁਨਿਕੀਕਰਨ ਕਰਨਾ,

• ਨਵੀਨਤਾ ਅਤੇ ਉੱਦਮਤਾ ਨੂੰ ਪ੍ਰਫੁੱਲਤ ਕਰਨਾ,

• ਵਿਗਿਆਨ ਅਤੇ ਤਕਨੀਕੀ ਅਧਾਰ ਨੂੰ ਮਜ਼ਬੂਤੀ ਦੇਣਾ,

• ਤੇਜ਼ ਆਰਥਿਕ ਵਿਕਾਸ ਲਈ ਨਵੀਂ ਸੰਸਥਾਗਤ ਸਮਰੱਥਾ ਕਾਇਮ ਕਰਨਾ, ਅਤੇ

• ਇੱਕ ਆਧੁਨਿਕ ਰਾਸ਼ਟਰ ਬਣਾਉਣ ਲਈ ਕਦਮ ਉਠਾਉਣਾ।

ਭਾਰਤ ਅਤੇ ਇਸ ਦੇ 125 ਕਰੋੜ ਲੋਕ ਵੀਅਤਨਾਮ ਦੇ ਭਾਈਵਾਲ ਅਤੇ ਇਸ ਸਫਰ ਵਿੱਚ ਇੱਕ ਦੋਸਤ ਬਣਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਅਤੇ ਮੈਂ ਸਾਡੀ ਭਾਈਵਾਲੀ ਦੇ ਸੰਕਲਪ ਉੱਤੇ ਅੱਗੇ ਵਧਣ ਲਈ ਅੱਜ ਕਈ ਫੈਸਲੇ ਲੈਣ ਉੱਤੇ ਸਹਿਮਤ ਹੋਏ ਹਾਂ। ਭਾਰਤ ਨਹਾ ਤਰਾਂਗ ਵਿੱਚ ਟੈਲੀਕਮਿਊਨੀਕੇਸ਼ਨਸ ਯੂਨੀਵਰਸਿਟੀ ਵਿੱਚ ਇੱਕ ਸਾਫਟਵੇਅਰ ਪਾਰਕ ਕਾਇਮ ਕਰਨ ਲਈ 5 ਮਿਲੀਅਨ ਅਮਰੀਕੀ ਡਾਲਰ ਦੀ ਗਰਾਂਟ ਦੇਵੇਗਾ। ਪੁਲਾੜ ਸਹਿਯੋਗ ਉੱਤੇ ਰੂਪਰੇਖਾ ਸਮਝੌਤੇ ਨਾਲ ਵੀਅਤਨਾਮ ਨੂੰ ਆਪਣੇ ਰਾਸ਼ਟਰੀ ਵਿਕਾਸ ਉਦੇਸ਼ਾਂ ਨੂੰ ਪੂਰਾ ਕਰਨ ਲਈ ਭਾਰਤੀ ਪੁਲਾੜ ਖੋਜ ਸੰਗਠਨ ਨਾਲ ਹੱਥ ਮਿਲਾਉਣ ਦੀ ਆਗਿਆ ਮਿਲੇਗੀ। ਇਸ ਲਈ ਨਵੇਂ ਵਪਾਰ ਅਤੇ ਕਾਰੋਬਾਰੀ ਮੌਕਿਆਂ ਨਾਲ 2020 ਤੱਕ ਪੰਦਰਾਂ ਬਿਲੀਅਨ ਡਾਲਰ ਦੇ ਵਪਾਰਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਮੈਂ ਵੀਅਤਨਾਮ ਵਿੱਚ ਮੌਜੂਦਾ ਭਾਰਤੀ ਪ੍ਰੋਜੈਕਟਾਂ ਅਤੇ ਨਿਵੇਸ਼ ਦੀ ਸਹੂਲਤ ਵੀ ਮੰਗੀ ਹੈ। ਅਤੇ ਮੇਰੀ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਵੱਖ-ਵੱਖ ਸਕੀਮਾਂ ਦੇ ਲਾਭ ਲੈਣ ਲਈ ਵੀਅਤਨਾਮੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ।

ਦੋਸਤੋ,

ਸਾਡੇ ਲੋਕਾਂ ਵਿਚਾਲੇ ਸੱਭਿਆਚਾਰਕ ਸਬੰਧ ਸਦੀਆਂ ਪੁਰਾਣਾ ਹੈ। ਅਸੀਂ ਹਨੋਈ ਵਿੱਚ ਭਾਰਤੀ ਸੱਭਿਆਚਾਰ ਕੇਂਦਰ ਦੇ ਖੁੱਲ੍ਹਣ ਅਤੇ ਛੇਤੀ ਸਥਾਪਤ ਕਰਨ ਦੀ ਆਸ ਕਰਦੇ ਹਾਂ।

ਭਾਰਤੀ ਪੁਰਾਤੱਤਵ ਸਰਵੇ ਮਾਈ ਸਨ ਵਿਖੇ ਚੈਮ ਸਮਾਰਕਾਂ ਦੀ ਸਾਂਭ-ਸੰਭਾਲ ਅਤੇ ਪੁਨਰ ਬਹਾਲੀ ਲਈ ਛੇਤੀ ਕੰਮ ਸ਼ੁਰੂ ਕਰ ਸਕਦਾ ਹੈ। ਮੈਂ ਇਸ ਦੇ ਸ਼ੁਰੂ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਥਾਨ ਵਜੋਂ ਨਾਲੰਦਾ ਮਹਾਵੀਰ ਦੀ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮਦਦ ਕਰਨ ਲਈ ਵੀਅਤਨਾਮ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ।

ਦੋਸਤੋ,

ਇਤਿਹਾਸਕ ਸੰਪਰਕਾਂ, ਭੂਗੋਲਿਕ ਨੇੜਤਾ ਸੱਭਿਆਚਾਰਕ ਸਬੰਧਾਂ ਅਤੇ ਰਣਨੀਤਕ ਸਪੇਸ ਜੋ ਕਿ ਅਸੀਂ ਸਾਂਝੀ ਕਰਦੇ ਹਾਂ, ਦੇ ਮੱਦੇਨਜ਼ਰ ਆਸੀਆਨ ਭਾਰਤ ਲਈ ਬੇਹੱਦ ਮਹੱਤਵਪੂਰਨ ਹੈ। ਇਹ ਸਾਡੀ ‘ਐਕਟ ਈਸਟ’ ਨੀਤੀ ਦਾ ਕੇਂਦਰ ਹੈ। ਭਾਰਤ ਲਈ ਆਸੀਆਨ ਕੋਆਰਡੀਨੇਟਰ ਵਜੋਂ ਵੀਅਤਨਾਮ ਦੀ ਲੀਡਰਸ਼ਿਪ ਅਧੀਨ ਅਸੀਂ ਸਾਰੇ ਖੇਤਰਾਂ ਵਿੱਚ ਇੱਕ ਮਜ਼ਬੂਤ ਭਾਰਤ-ਆਸੀਆਨ ਭਾਈਵਾਲੀ ਦੀ ਦਿਸ਼ਾ ਵਿੱਚ ਕੰਮ ਕਰਾਂਗੇ।

ਮਹਾਮਹਿਮ,

ਤੁਸੀਂ ਇੱਕ ਖੁੱਲ੍ਹਦਿਲ ਅਤੇ ਦਿਆਲੂ ਮੇਜ਼ਬਾਨ ਹੋ। ਵੀਅਤਨਾਮੀ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਨੇ ਮੇਰਾ ਦਿਲ ਜਿੱਤ ਲਿਆ ਹੈ। ਅਸੀਂ ਸਾਡੀ ਭਾਈਵਾਲੀ ਦੀ ਦਿਸ਼ਾ ਅਤੇ ਪ੍ਰਕਿਰਤੀ ਤੋਂ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ। ਇਸੇ ਸਮੇਂ ਸਾਨੂੰ ਸਾਡੇ ਸਬੰਧਾਂ ਦੀ ਰਫਤਾਰ ਬਣਾਈ ਰੱਖਣ ਉੱਤੇ ਵੀ ਜ਼ਰੂਰ ਧਿਆਨ ਕੇਂਦਰਿਤ ਕਰਨਾ ਪਵੇਗਾ। ਮੈਂ ਤੁਹਾਡੀ ਪ੍ਰਾਹੁਣਚਾਰੀ ਦਾ ਬੇਹੱਦ ਆਨੰਦ ਮਾਣਿਆ ਹੈ। ਮੈਨੂੰ ਭਾਰਤ ਵਿੱਚ ਤੁਹਾਡੀ ਅਤੇ ਵੀਅਤਨਾਮੀ ਲੀਡਰਸ਼ਿਪ ਦੀ ਮਹਿਮਾਨ ਨਿਵਾਜ਼ੀ ਕਰਨ ਉੱਤੇ ਬੇਹੱਦ ਖੁਸ਼ੀ ਹੋਵੇਗੀ।ਅਸੀਂ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦੀ ਤਾਂਘ ਵਿੱਚ ਹਾਂ।

ਧੰਨਵਾਦ।

ਬਹੁਤ-ਬਹੁਤ ਧੰਨਵਾਦ

AKT/SH