Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਅਮਰੀਕਨ ਮੁੱਖ ਕਾਰਜਕਾਰੀ ਅਫਸਰਾਂ ਨਾਲ ਗੱਲਬਾਤ

s20170625110143

ਪ੍ਰਧਾਨ ਮੰਤਰੀ ਵੱਲੋਂ ਅਮਰੀਕਨ ਮੁੱਖ ਕਾਰਜਕਾਰੀ ਅਫਸਰਾਂ ਨਾਲ ਗੱਲਬਾਤ


ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੀ.ਸੀ. ਵਸ਼ਿੰਗਟਨ ਵਿਖੇ 20 ਉੱਘੇ ਮੁੱਖ ਕਾਰਜਕਾਰੀ ਅਫਸਰਾਂ ਨਾਲ ਇੱਕ ਗੋਲਮੇਜ਼ ਮੀਟਿੰਗ ਦੌਰਾਨ ਗੱਲਬਾਤ ਕੀਤੀ ।

ਮੁੱਖ ਕਾਰਜਕਾਰੀ ਅਫਸਰਾਂ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦਾ ਧਿਆਨ ਭਾਰਤ ਦੀ ਅਰਥ ਵਿਵਸਥਾ ਤੇ ਕੇਂਦਰਤ ਹੈ । ਉਨ੍ਹਾਂ ਕਿਹਾ ਕਿ ਯੁਵਾ ਜਨ-ਸੰਖਿਆ ਅਤੇ ਉਭਰਦੀ ਮੱਧ ਸ਼੍ਰੇਣੀ ਮੁੱਖ ਕਾਰਨ ਹਨ ਜੋ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਕਰਕੇ ਨਿਰਮਾਣ, ਵਣਜ-ਵਪਾਰ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਆਦਿ ਦੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਦਿਲਚਸਪੀ ਉਤਪੰਨ ਕਰਦੇ ਹਨ । ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਭਾਰਤ ਵਿੱਚ ਕੇਂਦਰੀ ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਦੇ ਮਿਆਰ ਵਿੱਚ ਸੁਧਾਰ ਲਿਆਉਣ ਤੇ ਧਿਆਨ ਕੇਂਦਰਤ ਕੀਤਾ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਸਤੇ ਵਿਸ਼ਵ ਭਾਈਵਾਲਤਾ ਦੀ ਲੋੜ ਹੈ । ਅਤੇ ਇਸ ਵਾਸਤੇ ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਕੇਂਦਰੀ ਸਰਕਾਰ ‘ਸ਼ਾਸਨ ਘੱਟ, ਪ੍ਰਸ਼ਾਸਨ ਅਧਿਕ’ ਜੇਹੇ ਸਿਧਾਤਾਂ ਅਨੁਸਾਰ ਕੰਮ ਕਰ ਰਹੀ ਹੈ ।

ਪ੍ਰਧਾਨ ਮੰਤਰੀ ਨੇ ਹੁਣੇ ਹੁਣੇ ਕੀਤੇ ਗਏ ਸੁਧਾਰਾਂ ਤੇ ਵੀ ਗੱਲ ਕੀਤੀ ਅਤੇ ਦਰਜ ਕੀਤਾ ਕਿ ਇਕੱਲੀ ਕੇਂਦਰੀ ਸਰਕਾਰ ਨੇ ਹੀ 7000 ਸੁਧਾਰਾਂ ਲਈ ਪਹਿਲਕਦਮੀ ਕੀਤੀ ਹੈ । ਇਸ ਤੋਂ ਭਾਰਤ ਵੱਲੋਂ ਵਿਸ਼ਵ ਪੱਧਰੀ ਮਾਪਦੰਡਾਂ ਦੀ ਜਾਂਚ ਭਾਲ ਦਾ ਸੰਕੇਤ ਮਿਲਦਾ ਹੈ । ਉਨ੍ਹਾਂ ਨੇ ਸਰਕਾਰ ਵੱਲੋਂ ਸੁਯੋਗਤਾ, ਪਾਰਦਰਸ਼ਤਾ, ਵਿਕਾਸ ਅਤੇ ਸਾਰਿਆਂ ਦੇ ਫਾਇਦੇ ਲਈ ਸਰਕਾਰ ਵੱਲੋਂ ਜ਼ੋਰ ਦਿੱਤੇ ਜਾਣ ਦਾ ਜ਼ਿਕਰ ਕੀਤਾ ।

ਜੀ.ਐਸ.ਟੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਦ ਇਹ ਇੱਕ ਯਥਾਰਥ ਬਣਨ ਜਾ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਲਾਗੂ ਕਰਨਾ ਇੱਕ ਪੇਚੀਦਾ ਕੰਮ ਹੈ ਜੋ ਕਿ ਭਵਿੱਖ ਵਿੱਚ ਸਥਿਤੀ-ਅਧਿਐਨ ਦਾ ਵਿਸ਼ਾ ਬਣ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਵੱਡੇ ਫੈਸਲੇ ਲੈ ਸਕਦਾ ਹੈ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਲਾਗੂ ਕਰ ਸਕਦਾ ਹੈ । ਮੁੱਖ ਕਾਰਜਕਾਰੀ ਅਫਸਰਾਂ ਨੇ ਪ੍ਰਧਾਨ ਮੰਤਰੀ ਦੀਆਂ ਨੀਤੀ ਸਬੰਧੀ ਪਹਿਲਕਦਮੀਆਂ ਅਤੇ ਪਿਛਲੇ ਕੁਝ ਸਮੇਂ ਦੌਰਾਨ ਵਪਾਰ ਦੇ ਕੰਮ ਵਿੱਚ ਸਹਿਜਤਾ ਲਿਆਉਣ ਲਈ ਪ੍ਰਸ਼ੰਸਾ ਕੀਤੀ । ਪਹਿਲਕਦਮੀਆਂ ਜਿਵੇਂ ਕਿ ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਕਿੱਲ ਡਵੈਲਪਮੈਂਟ, ਨੋਟਬੰਦੀ ਅਤੇ ਨਵਿਆਉਣ ਯੋਗ ਊਰਜਾ ਖੇਤਰ ਵਿੱਚ ਘੁੱਸਪੈਠ ਆਦਿ ਦੀ ਕਈ ਮੁੱਖ ਕਾਰਜਕਾਰੀ ਅਫਸਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ । ਕਈ ਸੀ.ਈ.ਓਜ਼ ਨੇ ਨਿਪੁੰਨਤਾ ਵਿਕਾਸ ਅਤੇ ਵਿਦਿਅਕ ਪਹਿਲਕਦਮੀਆਂ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟਾਈ ।

ਉਨ੍ਹਾਂ ਨੇ ਆਪਣੀਆਂ ਕੰਪਨੀਆਂ ਦੁਆਰਾ ਭਾਰਤ ਵਿੱਚ ਕੀਤੀਆਂ ਗਈਆਂ ਸਮਾਜਕ ਪਹਿਲਕਦਮੀਆਂ ਜਿਵੇਂ ਕਿ ਇਸਤਰੀ ਸਸ਼ਕਤੀਕਰਣ, ਡਿਜੀਟਲ ਟੈਕਨੋਲੋਜੀ , ਵਿਦਿਆ ਅਤੇ ਫੂਡ-ਪ੍ਰੋਸੈਸਿੰਗ ਆਦਿ ਦਾ ਜਿਕਰ ਵੀ ਕੀਤਾ । ਮੂਲ ਢਾਂਚਾ, ਰੱਖਿਆ ਨਿਰਮਾਣ ਅਤੇ ਊਰਜਾ ਸੁਰੱਖਿਆ ਆਦਿ ਵਿਸ਼ਿਆਂ ਨੂੰ ਵੀ ਚਰਚਾ ਵਿੱਚ ਸ਼ਾਮਲ ਕੀਤਾ ਗਿਆ ।

ਅੰਤ ਵਿੱਚ ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਫਸਰਾਂ ਦੀਆਂ ਪੜਚੋਲਾਂ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ । ਕੱਲ ਰਾਸ਼ਟਰਪਤੀ ਟਰੰਪ ਨਾਲ ਹੋਣ ਵਾਲੀ ਮੀਟਿੰਗ ਦਾ ਧਿਆਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਕਦਰਾਂ ਕੀਮਤਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਅਗਰ ਅਮਰੀਕਾ ਹੋਰ ਤਾਕਤਵਰ ਬਣਦਾ ਹੈ ਤਾਂ ਸੁਭਾਵਕ ਤੌਰ ਤੇ ਇਸ ਦਾ ਲਾਭ ਭਾਰਤ ਨੂੰ ਹੋਵੇਗਾ । ਉਨ੍ਹਾਂ ਹੋਰ ਕਿਹਾ ਕਿ ਭਾਰਤ ਦਾ ਵਿਸ਼ਵਾਸ ਹੈ ਕਿ ਅਮਰੀਕਾ ਦਾ ਤਾਕਤਵਰ ਹੋਣਾ ਸਮੁੱਚੇ ਵਿਸ਼ਵ ਲਈ ਅੱਛਾ ਹੈ । ਉਨ੍ਹਾਂ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ ਕੋਲੋਂ ਇਸਤਰੀ ਸਸ਼ਕਤੀਕਰਣ, ਨਵਿਆਉਣ ਯੋਗ ਊਰਜਾ, ਸਟਾਰਟ ਅਪਸ ਅਤੇ ਨਵੀਨਤਾ ਆਦਿ ਖੇਤਰਾਂ ਵਿੱਚ ਅਧਿੱਕ ਤਵੱਜੋ ਦੀ ਮੰਗ ਕੀਤੀ । ਉਨ੍ਹਾਂ ਨੇ ਸਵੱਛਤਾ ਨਾਲ ਸਬੰਧਤ ਅਮਲ, ਵਸਤਾਂ ਅਤੇ ਟੈਕਨੋਲੋਜੀ ਨੂੰ ਸਕੂਲ ਜਾਣ ਵਾਲੀਆਂ ਲੜਕੀਆਂ ਦੀਆਂ ਲੋੜਾਂ ਨਾਲ ਜੋੜਨ ਦਾ ਸੁਝਾਅ ਦਿੱਤਾ । ਉਨ੍ਹਾਂ ਫਿਰ ਦੁਹਰਾਇਆ ਕਿ ਉਨ੍ਹਾਂ ਦਾ ਮੁੱਢਲਾ ਉਦੇਸ਼ ਭਾਰਤ ਵਿੱਚ ਜੀਵਨ ਦੇ ਪੱਧਰ ‘ਚ ਸੁਧਾਰ ਲਿਆਉਣਾ ਹੈ ।

AK