Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੀਅਤਨਾਮ ਦੇ ਦੌਰੇ ਉੱਤੇ ਜਾਣਗੇ, ਹੰਗਜ਼ੌ (Hangzhou), ਚੀਨ ਵਿੱਚ ਸਲਾਨਾ ਜੀ-20 ਲੀਡਰਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 2 ਸਤੰਬਰ 2016 ਤੋਂ ਲੈ ਕੇ 3 ਸਤੰਬਰ 2016 ਤੱਕ ਵੀਅਤਨਾਮ ਦੇ ਦੌਰੇ ਉੱਤੇ ਜਾਣਗੇ। ਪ੍ਰਧਾਨ ਮੰਤਰੀ 3 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਚੀਨ ਦੇ ਹੰਗਜ਼ੌ (Hangzhou)ਵਿੱਚ ਹੋ ਰਹੇ ਸਲਾਨਾ ਜੀ-20 ਲੀਡਰਸ ਸਿਖਰ ਸੰਮੇਲਨ ਵਿੱਚ ਹਿੱਸਾ ਵੀ ਲੈਣਗੇ।

ਪ੍ਰਧਾਨ ਮੰਤਰੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਵੀਅਤਨਾਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਵੀਅਤਨਾਮ ਇਕ ਦੋਸਤ ਰਾਸ਼ਟਰ ਹੈ, ਜਿਸ ਨਾਲ ਸਾਡੇ ਰਿਸ਼ਤੇ ਨੂੰ ਅਸੀਂ ਅਣਮੋਲ ਸਮਝਦੇ ਹਾਂ।

ਅੱਜ ਸ਼ਾਮ, ਮੈਂ ਬੇਹੱਦ ਮਹੱਤਵਪੂਰਨ ਦੌਰੇ ਦੀ ਸ਼ੁਰੂਆਤ ਕਰਨ ਲਈ ਵੀਅਤਨਾਮ ਵਿੱਚ ਹਨੋਈ ਵਿਖੇ ਪਹੁੰਚਾਂਗਾ ਜੋ ਕਿ ਭਾਰਤ ਅਤੇ ਵੀਅਤਨਾਮ ਵਿਚਾਲੇ ਕਰੀਬੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ। ਮੇਰੀ ਸਰਕਾਰ ਵੀਅਤਨਾਮ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਭਾਰਤ-ਵੀਅਤਨਾਮ ਦੀ ਭਾਈਵਾਲੀ ਏਸ਼ੀਆ ਅਤੇ ਬਾਕੀ ਦੀ ਦੁਨੀਆ ਲਈ ਫਾਇਦੇਮੰਦ ਹੋਵੇਗੀ।

ਦੌਰੇ ਦੌਰਾਨ, ਮੈਂ ਪ੍ਰਧਾਨ ਮੰਤਰੀ ਸ੍ਰੀ ਨੂਯੇਨ ਜੁਆਨ ਫੂਕ ਨਾਲ ਵਿਸਤ੍ਰਿਤ ਗੱਲਬਾਤ ਕਰਨਗੇ। ਅਸੀਂ ਆਪਣੇ ਦੁਵੱਲੇ ਰਿਸ਼ਤਿਆਂ ਦੀ ਵਿਸਥਾਰਪੂਰਵਕ ਮੁਕੰਮਲ ਪੜਚੋਲ ਕਰਾਂਗੇ।

ਮੈਂ ਵੀਅਤਨਾਮ ਦੇ ਰਾਸ਼ਟਰਪਤੀ ਸ੍ਰੀ ਤਰਾਨ ਦਾਈ ਕੁਆਂਗ (Mr. Tran Dai Quang), ਵੀਅਤਨਾਮ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨੂਯੇਨ ਫੂ ਤਰੋਂਗ (Mr. Nguyen Phu Trong) ਅਤੇ ਵੀਅਤਨਾਮ ਰਾਸ਼ਟਰੀ ਅਸੈਂਬਲੀ ਦੀ ਚੇਅਰਪਰਸਨ ਸ੍ਰੀਮਤੀ ਨੂਯੇਨ ਥੀ ਕਿਮ ਨਗਾਨ (Ms. Nguyen Thi Kim Ngan) ਨਾਲ ਵੀ ਮੁਲਾਕਾਤ ਕਰਾਂਗਾ।

ਅਸੀਂ ਵੀਅਤਨਾਲ ਨਾਲ ਮਜ਼ਬੂਤ ਆਰਥਿਕ ਸਬੰਧ ਕਾਇਮ ਕਰਨ ਦੀ ਆਸ ਕਰਦੇ ਹਾਂ ਜੋ ਸਾਡੇ ਨਾਗਰਿਕਾਂ ਲਈ ਸਾਂਝੇ ਤੌਰ ਉੱਤੇ ਫਾਇਦੇਮੰਦ ਹੋ ਸਕਦੇ ਹਨ। ਵੀਅਤਨਾਮ ਦੌਰੇ ਦੌਰਾਨ ਮੇਰੀ ਕੋਸ਼ਿਸ਼ ਲੋਕਾਂ ਦੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਦੀ ਵੀ ਹੋਵੇਗੀ।

ਵੀਅਤਨਾਮ ਵਿੱਚ, ਮੈਨੂੰ 20 ਸਦੀ ਦੇ ਸਭ ਤੋਂ ਲੰਬੇ ਨੇਤਾਵਾਂ ਵਿਚੋਂ ਇਕ ਹੂ ਚੀ ਮਿੰਹ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਮੌਕਾ ਮਿਲੇਗਾ। ਮੈਂ ਕੁਆਨ ਸੂ ਪਗੋਡਾ ਦੇ ਦੌਰੇ ਦੇ ਨਾਲ-ਨਾਲ ਰਾਸ਼ਟਰੀ ਹੀਰੋ ਅਤੇ ਸ਼ਹੀਦਾਂ ਦੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਚੜ੍ਹਾਵਾਂਗਾ।

ਮੈਂ 3-5 ਸਤੰਬਰ 2016 ਨੂੰ ਹੰਗਜ਼ੌ , ਚੀਨ ਵਿੱਚ ਹੋਣ ਵਾਲੇ ਸਲਾਨਾ ਜੀ-20 ਲੀਡਰਸ ਸਿਖਰ ਸੰਮੇਲਨ ਵਿੱਚ ਜਾਵਾਂਗਾ। ਮੈਂ ਵੀਅਤਨਾਮ ਵਿੱਚ ਮਹੱਤਵਪੂਰਨ ਦੁਵੱਲੇ ਦੌਰੇ ਨੂੰ ਸਮਾਪਤ ਕਰਕੇ ਹੰਗਜ਼ੌ ਪਹੁੰਚਾਂਗਾ।

ਜੀ-20 ਸਿਖਰ ਸੰਮੇਲਨ ਦੌਰਾਨ ਮੈਨੂੰ ਅੰਤਰਰਾਸ਼ਟਰੀ ਤਰਜੀਹਾਂ ਅਤੇ ਚੁਣੌਤੀਆਂ ਉੱਤੇ ਦਬਾਅ ਬਣਾਉਣ ਲਈ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਅਸੀਂ ਵਿਸ਼ਵ ਅਰਥਵਿਵਸਥਾ ਨੂੰ ਸਥਾਈ ਸਥਿਰ ਵਾਧੇ ਦੇ ਰਾਹ ਉੱਤੇ ਲਿਆਉਣ ਸਬੰਧੀ ਗੱਲਬਾਤ ਕਰਾਂਗਾ ਅਤੇ ਉੱਭਰ ਰਹੀਆਂ ਅਤੇ ਮੌਜੂਦਾ ਸਮਾਜਕ, ਸੁਰੱਖਿਆ ਅਤੇ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਯਤਨ ਕਰਾਂਗੇ।

ਭਾਰਤ ਆਪਣੇ ਸਾਹਮਣੇ ਪੇਸ਼ ਸਾਰੇ ਮੁੱਦਿਆਂ ਉੱਤੇ ਰਚਨਾਤਮਕ ਢੰਗ ਨਾਲ ਜੁੜੇਗਾ ਅਤੇ ਹੱਲ ਲੱਭਣ ਦੀ ਦਿਸ਼ਾ ਵਿੱਚ ਕੰਮ ਕਰੇਗਾ ਅਤੇ ਇਕ ਮਜ਼ਬੂਤ, ਸਮਾਵੇਸ਼ੀ, ਸਥਿਰ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਦੇ ਏਜੰਡੇ ਨੂੰ ਅੱਗੇ ਲੈ ਕੇ ਚੱਲੇਗਾ ਜੋ ਕਿ ਪੂਰੀ ਦੁਨੀਆ ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਭ ਤੋਂ ਵੱਧ ਲੋੜਵੰਦ ਲੋਕਾਂ ਦੇ ਸਮਾਜਕ-ਆਰਥਿਕ ਹਾਲਾਤ ਨੂੰ ਸੁਧਾਰੇਗਾ।

ਮੈਂ ਇਕ ਉਪਜਾਊ ਅਤੇ ਨਤੀਜਾਮੁਖੀ ਸਿਖਰ ਸੰਮੇਲਨ ਦੀ ਤਾਂਘ ਵਿੱਚ ਹਾਂ।

AKT/AK