Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਿਲਮਿੰਗਟਨ, ਡੇਲਾਵੇਅਰ (Delaware) ਵਿੱਚ ਛੇਵੀਂ ਕੁਆਡ ਲੀਡਰਜ਼ ਸਮਿਟ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਵਿਲਮਿੰਗਟਨ, ਡੇਲਾਵੇਅਰ (Delaware) ਵਿੱਚ ਛੇਵੀਂ ਕੁਆਡ ਲੀਡਰਜ਼ ਸਮਿਟ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21 ਸਤੰਬਰ 2024 ਨੂੰ ਵਿਲਮਿੰਗਟਨ, ਡੇਲਾਵੇਅਰ ਵਿੱਚ ਕੁਆਡ ਲੀਡਰਸ ਦੀ ਛੇਵੀਂ ਸਮਿਟ ਵਿੱਚ ਹਿੱਸਾ ਲਿਆ। ਇਸ ਮਹੱਤਵਪੂਰਨ ਬੈਠਕ ਦਾ ਆਯੋਜਨ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਸਫ ਆਰ. ਬਾਇਡਨ ਨੇ ਕੀਤਾ ਸੀ। ਸਮਿਟ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ੍ਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ , ਮਹਾਮਹਿਮ ਸ੍ਰੀ ਫੁਮਿਓ ਕਿਸ਼ਿਦਾ ਵੀ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਕਰਨ ਅਤੇ ਆਲਮੀ ਭਲਾਈ ਲਈ ਕੁਆਡ ਨੂੰ ਇੱਕ ਸੰਗਠਨ ਦੇ ਰੂਪ ਵਿੱਚ ਸਸ਼ਕਤ ​​ਕਰਨ ਲਈ ਰਾਸ਼ਟਰਪਤੀ ਬਾਇਡਨ ਦਾ ਨਿਜੀ ਪ੍ਰਤੀਬੱਧਤਾ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੁਨੀਆ ਤਣਾਅ ਅਤੇ ਸੰਘਰਸ਼ ਨਾਲ ਗ੍ਰਸਤ ਹੈ ਅਤੇ ਅਜਿਹੀਆਂ ਮੁਸ਼ਕਲ ਪਰਿਸਥਿਤੀਆਂ ਵਿੱਚ ਸਾਂਝੇ ਲੋਕਤੰਤਰੀ ਵਿਚਾਰਾਂ ਅਤੇ ਕਦਰਾਂ-ਕੀਮਤਾਂ ਦੇ ਨਾਲ ਕੁਆਡ ਭਾਗੀਦਾਰ ਦੇਸ਼ਾਂ ਦੇ ਨਾਲ ਇੱਕ ਮੰਚ ‘ਤੇ ਆਉਣਾ ਮਾਨਵਤਾ ਲਈ ਮਹੱਤਵਪੂਰਨ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁਆਡ ਸੰਗਠਨ ਕਾਨੂੰਨ ਦੇ ਸ਼ਾਸਨ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਆਪਣੀ ਵਚਨਬੱਧਤਾ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਡੋ-ਪੈਸੀਫਿਕ ਖੇਤਰ ਨੂੰ ਸੁਤੰਤਰ, ਮੁਕਤ, ਸਮਾਵੇਸ਼ੀ ਅਤੇ ਸਮ੍ਰਿੱਧ ਬਣਾਉਣਾ ਕੁਆਡ ਦੇਸ਼ਾਂ ਦਾ ਸਾਂਝਾ ਉਦੇਸ਼ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਕੁਆਡ ਇੱਥੇ ਬਣੇ ਰਹਿਣ, ਸਹਾਇਤਾ ਪਹੁੰਚਾਉਣ, ਸਾਂਝੇਦਾਰੀ ਕਰਨ ਅਤੇ ਇੰਡੋ-ਪੈਸੀਫਿਕ ਦੇਸ਼ਾਂ ਦੇ ਪ੍ਰਯਾਸਾਂ ਨੂੰ ਪੂਰਕ ਬਣਾਉਣ ਲਈ ਹੈ।

ਸੰਗਠਨ ਦੇ ਨੇਤਾਵਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਕੁਆਡ “ਆਲਮੀ ਭਲਾਈ ਲਈ ਇੱਕ ਤਾਕਤ” ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਇੰਡੋ-ਪੈਸੀਫਿਕ ਖੇਤਰ ਅਤੇ ਸਮੁੱਚੇ ਤੌਰ ‘ਤੇ ਆਲਮੀ ਭਾਈਚਾਰੇ ਦੀਆਂ ਵਿਕਾਸ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਲਈ ਹੇਠ ਲਿਖੇ ਐਲਾਨ ਕੀਤੇ ਗਏ ਹਨ:

* “ਕੁਆਡ ਕੈਂਸਰ ਮੂਨਸ਼ੌਟ”, ਸਰਵਾਈਕਲ ਕੈਂਸਰ ਨਾਲ ਲੜ ਕੇ ਇੰਡੋ-ਪੈਸੀਫਿਕ ਖੇਤਰ ਵਿੱਚ ਜਾਨਾਂ ਬਚਾਉਣ ਲਈ ਇੱਕ ਬੇਮਿਸਾਲ ਸਾਂਝੇਦਾਰੀ।

* “ਇੰਡੋ-ਪੈਸੀਫਿਕ ਵਿੱਚ ਟ੍ਰੇਨਿੰਗ ਲਈ ਸਮੁੰਦਰੀ ਪਹਿਲ” (MAITRI) ਦਾ ਉਦੇਸ਼ ਇੰਡੋ-ਪੈਸਿਫਿਕ ਸੈਕਟਰ ਭਾਗੀਦਾਰ ਦੇਸ਼ਾਂ ਨੂੰ।

* ਆਈਪੀਐੱਮਡੀਏ (IPMDA) ਅਤੇ ਹੋਰ ਕੁਆਡ ਗਤੀਵਿਧੀਆਂ ਦੇ ਜ਼ਰੀਏ ਪ੍ਰਦਾਨ ਕੀਤੇ ਗਏ ਸਾਧਨਾਂ ਦਾ ਅਧਿਕਤਮ ਉਪਯੋਗ ਕਰਨ ਵਿੱਚ ਸਮਰੱਥ ਬਣਾਉਣਾ ਹੈ।

* ਪਹਿਲੀ ਵਾਰ ਅੰਤਰ-ਸੰਚਾਲਨ ਸਹਿਭਾਗਿਤਾ ਸਮਰੱਥਾ ਵਿੱਚ ਸੁਧਾਰ ਸੁਰੱਖਿਆ ਨੂੰ ਅੱਗੇ ਵਧਾਉਣ ਲਈ 2025 ਵਿੱਚ “ਕੁਆਡ-ਐਟ-ਸੀ ਸ਼ਿਪ ਔਬਜ਼ਰਵਰ ਮਿਸ਼ਨ”।

* “ਭਵਿੱਖ ਦੀ ਸਾਂਝੇਦਾਰੀ ਲਈ ਕੁਆਡ ਪੋਰਟਸ” ਜਿਸ ਵਿੱਚ ਇੰਡੋ-ਪੈਸੀਫਿਕ ਵਿੱਚ ਟਿਕਾਊ ਅਤੇ ਲਚਕੀਲੇ ਪੋਰਟ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਸਹਿਯੋਗ ਕਰਨ ਲਈ ਕੁਆਡ ਦੀ ਸਮੂਹਿਕ ਮੁਹਾਰਤ ਦਾ ਉਪਯੋਗ ਕੀਤਾ ਜਾਵੇਗਾ।

* ਇੰਡੋ-ਪੈਸੀਫਿਕ ਅਤੇ ਉਸ ਦੇ ਬਾਹਰ “ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਿਸਤਾਰ ਲਈ ਕੁਆਡ ਸਿਧਾਂਤ”।

* ਕੁਆਡ ਦੀਆਂ ਸੈਮੀਕੰਡਕਟਰ ਸਪਲਾਈ ਚੇਨਾਂ ਵਿੱਚ ਲਚਕਤਾ ਨੂੰ ਵਧਾਉਣ ਲਈ “ਸੈਮੀਕੰਡਕਟਰ ਸਪਲਾਈ ਚੇਨਜ਼ ਕੰਟੀਜੈਂਸੀ ਨੈੱਟਵਰਕ ਮੈਮੋਰੈਂਡਮ ਆਫ ਕੋਆਪ੍ਰੇਸ਼ਨ”।

* ਇੰਡੋ-ਪੈਸੀਫਿਕ ਖੇਤਰ ਵਿੱਚ ਉੱਚ-ਕੁਸ਼ਲਤਾ ਵਾਲੀਆਂ ਕਿਫਾਇਤੀ ਕੂਲਿੰਗ ਪ੍ਰਣਾਲੀਆਂ ਦੀ ਤੈਨਾਤੀ ਅਤੇ ਨਿਰਮਾਣ ਸਹਿਤ ਊਰਜਾ ਕੁਸ਼ਲਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕੁਆਡ ਦੇ ਸਮੂਹਿਕ ਪ੍ਰਯਾਸ।

* ਭਾਰਤ ਵੱਲੋਂ ਮਾਰੀਸ਼ਸ ਲਈ ਸਪੇਸ-ਅਧਾਰਿਤ ਵੈੱਬ ਪੋਰਟਲ ਦੀ ਸਥਾਪਨਾ, ਤਾਕਿ ਮੌਸਮ ਦੀਆਂ ਅਤਿ ਦੀਆਂ ਸਥਿਤੀਆਂ ਵਿੱਚ ਹੋਣ ਵਾਲੀਆਂ ਘਟਨਾਵਾਂ ਅਤੇ ਜਲਵਾਯੂ ਪ੍ਰਭਾਵਾਂ ਦੀ ਪੁਲਾੜ-ਅਧਾਰਿਤ ਨਿਗਰਾਨੀ ਲਈ ਓਪਨ ਸਾਇੰਸ ਦੀ ਧਾਰਨਾ ਨੂੰ ਹੁਲਾਰਾ ਦਿੱਤਾ ਜਾ ਸਕੇ।

 * ਭਾਰਤ ਨੇ ਕੁਆਡ ਐੱਸਟੀਈਐੱਮ (STEM) ਫੈਲੋਸ਼ਿਪ ਦੇ ਤਹਿਤ ਇੱਕ ਨਵੀਂ ਸਬ-ਕੈਟੇਗਰੀ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਇੰਡੋ-ਪੈਸੀਫਿਕ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਫੰਡ ਪ੍ਰਾਪਤ ਤਕਨੀਕੀ ਸੰਸਥਾ ਵਿੱਚ 4-ਸਾਲ ਦੇ ਬੈਚਲਰ ਪੱਧਰ ਦੇ ਇੰਜੀਨੀਅਰਿੰਗ ਪ੍ਰੋਗਰਾਮ ਵਿੱਚ ਪ੍ਰਵੇਸ਼ ਦਿੱਤਾ ਜਾਵੇਗਾ।

* ਸੰਗਠਨ ਦੇ ਨੇਤਾਵਾਂ ਨੇ ਸਾਲ 2025 ਵਿੱਚ ਭਾਰਤ ਦੁਆਰਾ ਕੁਆਡ ਲੀਡਰਸ ਅਗਲੇ ਸਮਿਟ ਦੀ ਮੇਜ਼ਬਾਨੀ ਦਾ ਸੁਆਗਤ ਕੀਤਾ ਹੈ। ਬੈਠਕ ਦੌਰਾਨ ਕੁਆਡ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਕੁਆਡ ਵਿਲਮਿੰਗਟਨ ਘੋਸ਼ਣਾ-ਪੱਤਰ ਨੂੰ ਅਪਣਾਇਆ ਗਿਆ।

 

**********

 

ਐੱਮਜੇਪੀਐੱਸ/ਐੱਸਟੀ