Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਾਰਾਣਸੀ ‘ਚ : ਮਲਟੀਮੋਡਲ ਟਰਮੀਨਲ ਦੇਸ਼ ਨੂੰ ਸਮਰਪਿਤ ਕੀਤਾ, ਮੁੱਖ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵਾਰਾਣਸੀ ‘ਚ : ਮਲਟੀਮੋਡਲ ਟਰਮੀਨਲ ਦੇਸ਼ ਨੂੰ  ਸਮਰਪਿਤ ਕੀਤਾ, ਮੁੱਖ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵਾਰਾਣਸੀ ‘ਚ : ਮਲਟੀਮੋਡਲ ਟਰਮੀਨਲ ਦੇਸ਼ ਨੂੰ  ਸਮਰਪਿਤ ਕੀਤਾ, ਮੁੱਖ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵਾਰਾਣਸੀ ‘ਚ : ਮਲਟੀਮੋਡਲ ਟਰਮੀਨਲ ਦੇਸ਼ ਨੂੰ  ਸਮਰਪਿਤ ਕੀਤਾ, ਮੁੱਖ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਦਾ ਦੌਰਾ ਕੀਤਾ।

ਉਨ੍ਹਾਂ ਨੇ 2400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਦੇਸ਼ ਨੂੰ ਸਮਰਪਣ ਕੀਤਾ, ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ।

ਉਨ੍ਹਾਂ ਨੇ ਗੰਗਾ ਨਦੀ ਉੱਤੇ ਬਣਿਆ ਮਲਟੀਮੋਡਲ ਟਰਮੀਨਲ ਦੇਸ਼ ਨੂੰ ਸਮਰਪਿਤ ਕੀਤਾ ਅਤੇ ਪਹਿਲਾ ਕੰਟੇਨਰ ਕਾਰਗੋ ਪ੍ਰਾਪਤ ਕੀਤਾ। ਉਨ੍ਹਾਂ ਨੇ ਵਾਰਾਣਸੀ ਰਿੰਗ ਰੋਡ ਫੇਸ-1 ਅਤੇ ਐੱਨਐੱਚ-56 ਦੇ ਬਾਬਤਪੁਰ-ਵਾਰਾਣਸੀ ਸੈਕਸ਼ਨ ਦੀ ਫੋਰ ਲੇਨਿਗ ਦੇ ਵਿਕਾਸ ਅਤੇ ਉਸਾਰੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵਾਰਾਣਸੀ ਵਿੱਚ ਵੱਖ-ਵੱਖ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਉੱਤੋ ਇਕ ਵੱਡੇ ਅਤੇ ਉਤਸ਼ਾਹ ਨਾਲ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਕਾਸ਼ੀ, ਪੂਰਵਾਂਚਲ ਅਤੇ ਪੂਰਬੀ ਭਾਰਤ ਅਤੇ ਪੂਰੇ ਭਾਰਤ ਲਈ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਵਿਕਾਸ ਕਾਰਜ ਹੋਏ ਹਨ ਉਹ ਦਹਾਕਿਆਂ ਪਹਿਲਾਂ ਹੀ ਪੂਰੇ ਹੋ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਵਾਰਾਣਸੀ ਦੇ ਨਾਲ ਨਾਲ ਸਾਰਾ ਦੇਸ਼ ਗਵਾਹ ਹੈ ਕਿ ਕਿਵੇਂ ਨੈਕਸਟ ਜੈਨਰੇਸ਼ਨ ਬੁਨਿਆਦੀ ਢਾਂਚੇ ਦਾ (Next Gen Infrastructure) ਦਾ ਵਿਜ਼ਨ, ਟਰਾਂਸਪੋਰਟ ਸਾਧਨਾਂ ਦੀ ਕਾਇਆਪਲਟ ਕਰ ਸਕਦਾ ਹੈ।

ਪਹਿਲੇ ਅੰਤਰਦੇਸ਼ੀ ਕੰਟੇਨਰ ਵੈਸਲ ਦੇ ਵਾਰਾਣਸੀ ਵਿੱਚ ਪਹੁੰਚਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਹੁਣ ਦਰਿਆਈ ਰਸਤੇ ਰਾਹੀਂ ਬੰਗਾਲ ਦੀ ਖਾੜੀ ਨਾਲ ਜੁੜ ਗਿਆ ਹੈ।

ਉਨ੍ਹਾਂ ਨੇ ਹੋਰ ਵੱਖ ਵੱਖ ਪ੍ਰੋਜੈਕਟਾਂ, ਜਿਨ੍ਹਾਂ ਵਿੱਚ ਨਮਾਮੀ ਗੰਗੇ ਨਾਲ ਸਬੰਧਤ ਪ੍ਰੋਜੈਕਟ, ਸੜਕਾਂ ਅਤੇ ਹੋਰ ਪ੍ਰੋਜੈਕਟ, ਜਿਨ੍ਹਾਂ ਦਾ ਉਦਘਾਟਨ ਹੋਇਆ ਹੈ ਜਾਂ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨਲੈਂਡ ਵਾਟਰਵੇ ਨਾਲ ਪੈਸਾ ਅਤੇ ਸਮਾਂ ਬਚੇਗਾ, ਸੜਕਾਂ ਉੱਤੇ ਭੀੜ ਘਟੇਗੀ, ਈਂਧਣ ਦੀ ਲਾਗਤ ਘਟੇਗੀ ਅਤੇ ਮੋਟਰ ਗੱਡੀਆਂ ਦਾ ਪ੍ਰਦੂਸ਼ਣ ਵੀ ਘਟੇਗਾ।

ਉਨ੍ਹਾਂ ਕਿਹਾ ਕਿ ਬਾਬਤਪੁਰ ਹਵਾਈ ਅੱਡੇ ਨੂੰ ਵਾਰਾਣਸੀ ਨਾਲ ਜੋੜਨ ਵਾਲੀ ਸੜਕ, ਯਾਤਰਾ ਨੂੰ ਸੁਖਾਲੀ ਬਣਾਉਣ ਤੋਂ ਇਲਾਵਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵੀ ਬਣੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚਾ ਪਿਛਲੇ ਚਾਰ ਸਾਲਾਂ ਵਿੱਚ ਤੇਜ਼ ਗਤੀ ਨਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਖੇਤਰਾਂ ਵਿੱਚ ਹਵਾਈ ਅੱਡੇ, ਉੱਤਰ ਪੂਰਬ ਦੇ ਹਿੱਸਿਆਂ ਵਿੱਚ ਰੇਲ ਕਨੈਕਟੀਵਿਟੀ, ਦਿਹਾਤੀ ਸੜਕਾਂ ਅਤੇ ਹਾਈਵੇਜ਼, ਕੇਂਦਰ ਸਰਕਾਰ ਦੀ ਪਛਾਣ ਦਾ ਹਿੱਸਾ ਬਣ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਨਮਾਮੀ ਗੰਗੇ ਅਧੀਨ 23,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੰਗਾ ਨਦੀ ਦੇ ਕੰਢੇ ਤੇ ਸਥਿਤ ਤਕਰੀਬਨ ਸਾਰੇ ਪਿੰਡਾਂ ਨੂੰ ਖੁੱਲ੍ਹੀ ਥਾਂ ਤੇ ਪਖਾਨੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੇ ਗੰਗਾ ਨਦੀ ਨੂੰ ਸਵੱਛ ਬਣਾਉਣ ਦੀ ਪ੍ਰਤੀਬੱਧਤਾ ਦਾ ਇੱਕ ਹਿੱਸਾ ਹਨ।

*****

ਏਕੇਟੀ/ ਐੱਸਐੱਚ