Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਦੇ ਦੋ ਦਿਨਾਂ ਦੌਰੇ ਤੇ; 92ਵੇਂ ਫਾਊਂਡੇਸ਼ਨ ਕੋਰਸ ਦੇ ਅਫਸਰ ਸਿਖਿਆਰਥੀਆਂ ਨਾਲ ਗੱਲਬਾਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਿਰ ਮੋਦੀ ਉੱਤਰਾਖੰਡ ਦੇ ਮਸੂਰੀ ਵਿੱਚ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਵਿਖੇ 92ਵੇਂ ਫਾਊਂਡੇਸ਼ਨ ਕੋਰਸ ਦੇ 360 ਦੇ ਕਰੀਬ ਅਫਸਰ ਟ੍ਰੇਨੀਆਂ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ । ਉਹ ਇੱਥੇ ਦੋ ਦਿਨਾ ਦੌਰੇ ’ਤੇ ਹਨ ।

ਉਨ੍ਹਾਂ ਨੇ ਟ੍ਰੇਨਿੰਗ ਲੈ ਰਹੇ ਅਫਸਰਾਂ ਨਾਲ ਚਾਰ ਗਰੁੱਪਾਂ ਵਿੱਚ ਸਜੀਵ ਗੈਰ-ਰਸਮੀ ਗੱਲਬਾਤ ਕੀਤੀ । ਲਗਭਗ 4 ਘੰਟੇ ਤੱਕ ਚੱਲੀ ਇਸ ਵਿਆਪਕ ਅਤੇ ਖੁੱਲ੍ਹੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਟ੍ਰੇਨਿੰਗ ਲੈ ਰਹੇ ਅਫਸਰਾਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਡਰ ਦੇ ਖੁੱਲ੍ਹ ਕੇ ਆਪਣੇ ਵਿਚਾਰ ਅਤੇ ਖਿਆਲ ਵਿਅਕਤ ਕਰਨ । ਕਈ ਪ੍ਰਕਾਰ ਦੇ ਵਿਸ਼ਿਆਂ, ਜਿਵੇਂ ਕਿ ਪ੍ਰਸ਼ਾਸਨ, ਰਾਜ ਪ੍ਰਬੰਧ, ਟੈਕਨਾਲੋਜੀ ਅਤੇ ਨੀਤੀ ਘੜਨ ਆਦਿ ‘ਤੇ ਚਰਚਾ ਹੋਈ । ਪ੍ਰਧਾਨ ਮੰਤਰੀ ਨੇ ਅਫਸਰ ਟ੍ਰੇਨੀਆਂ ਨੂੰ ਉਤਸ਼ਾਹਤ ਕੀਤਾ ਕਿ ਉਹ ਰਾਜ ਪ੍ਰਬੰਧ ਸਬੰਧੀ ਮਾਮਲਿਆਂ ‘ਤੇ ਗੰਭੀਰਤਾ ਨਾਲ ਖੋਜ ਅਤੇ ਅਧਿਐਨ ਕਰਨ ਤਾਂ ਕਿ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਸਕਣ । ਉਹਨਾਂ ਨੇ ਇੱਕ ਰਾਸ਼ਟਰੀ ਦੂਰ-ਦ੍ਰਿਸ਼ਟੀ ਵਿਕਸਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ । ਵਿਚਾਰ-ਚਰਚਾ ਵੱਡੇ ਪੱਧਰ ਦੇ ਅਨੁਭਵ ਸਾਂਝੇ ਕਰਨ ‘ਤੇ ਅਧਾਰਤ ਰਹੀ ।

ਪ੍ਰਧਾਨ ਮੰਤਰੀ ਨੇ ਅਕਾਦਮੀ ਦੇ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਭਾਰਤ ਦੇ ਸਿਵਲ ਅਧਿਕਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ ।

ਪ੍ਰਧਾਨ ਮੰਤਰੀ ਨੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦੀ ਅਤਿ-ਅਧੁਨਿਕ ਗਾਂਧੀ ਸਮ੍ਰਿਤੀ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ । ਉਹਨਾਂ ਨੇ ਅਫਸਰ ਟ੍ਰੇਨੀਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ ।

ਇਸ ਤੋਂ ਪਹਿਲਾਂ, ਅਕਾਦਮੀ ਪੁੱਜਣ ‘ਤੇ ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀਆਂ ਮੂਰਤੀਆਂ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ ।

ਮੰਤਰੀ ਮੰਡਲ ਸੱਕਤਰ, ਸ਼੍ਰੀ ਪੀ. ਕੇ. ਸਿਨਹਾ ਅਤੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦੇ ਡਾਇਰੈਕਟਰ, ਸ਼੍ਰੀਮਤੀ ਉਪਮਾ ਚੌਧਰੀ ਵੀ ਗੱਲਬਾਤ ਦੌਰਾਨ ਹਾਜ਼ਰ ਸਨ ।

*****

AKT/NT