Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਲਾਲ ਕਿਲੇ ਵਿੱਚ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2019 ਨੂੰ ਦਿੱਲੀ ਦੇ ਲਾਲ ਕਿਲੇ ਵਿੱਚ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਮਿਊਜ਼ੀਅਮ ਦਾ ਉਦਘਾਟਨ ਕਰਨ ਲਈ ਤਖ਼ਤੀ ਤੋਂ ਪਰਦਾ ਹਟਾਉਣਗੇ। ਪ੍ਰਧਾਨ ਮੰਤਰੀ ਮਿਊਜ਼ੀਅਮ ਵੀ ਦੇਖਣਗੇ।

ਪ੍ਰਧਾਨ ਮੰਤਰੀ ਯਾਦ-ਏ-ਜੱਲ੍ਹਿਆਂ ਮਿਊਜ਼ੀਅਮ (ਜੱਲ੍ਹਿਆਂਵਾਲਾ ਬਾਗ ਅਤੇ ਪਹਿਲੇ ਵਿਸ਼ਵ ਯੁੱਧ ਬਾਰੇ ਮਿਊਜ਼ੀਅਮ) ਜਾਣਗੇ। ਪ੍ਰਧਾਨ ਮੰਤਰੀ 1857 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਬਾਰੇ ਮਿਊਜ਼ੀਅਮ ਅਤੇ ਭਾਰਤੀ ਕਲਾ ਬਾਰੇ ਬਣੇ ਦ੍ਰਿਸ਼ਯਾਕਲਾ ਮਿਊਜ਼ੀਅਮ ਨੂੰ ਵੀ ਦੇਖਣਗੇ। ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਮਿਊਜ਼ੀਅਮ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਮਿਊਜ਼ੀਅਮ ਵਿੱਚ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਨਾਲ ਸਬੰਧਿਤ ਵੱਖ-ਵੱਖ ਵਸਤਾਂ ਪਰਦਰਸ਼ਿਤ ਕੀਤੀਆਂ ਗਈਆਂ ਹਨ ਇਨ੍ਹਾਂ ਵਿੱਚ ਲਕੜੀ ਦੀ ਕੁਰਸੀ ਅਤੇ ਨੇਤਾਜੀ ਵੱਲੋਂ ਇਸਤੇਮਾਲ ਕੀਤੀ ਗਈ ਤਲਵਾਰ, ਪਦਕ, ਬੈਚ, ਵਰਦੀ ਤੇ ਆਜ਼ਾਦ ਹਿੰਦ ਫੌਜ ਨਾਲ ਸਬੰਧਤ ਸਮੱਗਰੀ ਹੈ।

ਇਸ ਮਿਊਜ਼ੀਅਮ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੱਖਿਆ ਗਿਆ ਸੀ। ਉਨ੍ਹਾਂ ਨੇ 21 ਅਕਤੂਬਰ, 2018 ਨੂੰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਸੀ। ਇਹ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਗਠਿਤ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਦਾ ਅਵਸਰ ਸੀ। ਇਸ ਅਵਸਰ ’ਤੇ ਸੁਤੰਤਰਤਾ ਦੀਆਂ ਕਦਰਾਂ-ਕੀਮਤਾਂ ਨੂੰ ਉੱਪਰ ਰੱਖਦਿਆਂ ਪ੍ਰਧਾਨ ਮੰਤਰੀ ਨੇ ਲਾਲ ਕਿਲੇ ’ਤੇ ਰਾਸ਼ਟਰੀ ਝੰਡਾ ਫਹਿਰਾਇਆ ਸੀ।

ਆਪਦਾ ਹੁੰਗਾਰਾ ਸੰਚਾਲਕਾ (disaster response operations) ਵਿੱਚ ਸ਼ਾਮਲ ਲੋਕਾਂ ਦੇ ਸਨਮਾਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਮ ’ਤੇ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ। ਇਹ 21 ਅਕਤੂਬਰ, 2018 ਨੂੰ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ’ਤੇ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ 30 ਦਸੰਬਰ, 2018 ਨੂੰ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਇਆ ਗਿਆ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਭਾਰਤ ਦੀ ਧਰਤੀ ’ਤੇ ਤਿਰੰਗਾ ਫਹਿਰਾਉਣ ਦੀ 75ਵੀਂ ਵਰ੍ਹੇਗੰਢ ਦੇ ਅਵਸਰ ’ਤੇ ਡਾਕ ਟਿਕਟ, ਸਿੱਕਾ ਅਤੇ ਫਸਟ ਡੇ ਕਵਰ ਜਾਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨੇਤਾਜੀ ਦੇ ਸੱਦੇ ’ਤੇ ਅੰਡ਼ਮਾਨ ਦੇ ਅਨੇਕ ਨੌਜਵਾਨਾਂ ਨੇ ਭਾਰਤ ਦੀ ਸੁਤੰਤਰਤਾ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ। 150 ਫੁੱਟ ਉੱਚਾ ਇਹ ਝੰਡਾ 1943 ਦੇ ਉਸ ਦਿਨ ਦੀ ਯਾਦ ਨੂੰ ਸੁਰੱਖਿਅਤ ਕਰਦਾ ਹੈ ਜਦੋਂ ਨੇਤਾਜੀ ਨੇ ਤਿਰੰਗਾ ਫਹਿਰਾਇਆ ਸੀ। ਨੇਤਾਜੀ ਦੇ ਸਨਮਾਨ ਵਿੱਚ ਰਾਸ ਦੀਪ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ਨਾਮ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਅਕਤੂਬਰ, 2015 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਰਤ ਸਰਕਾਰ ਦੇ ਕੋਲ ਉਪਲੱਬਧ ਨੇਤਾਜੀ ਨਾਲ ਜੁੜੀਆਂ ਫਾਈਲਾਂ ਨੂੰ ਗ਼ੈਰ-ਵਰਗੀਕ੍ਰਿਤ ਕਰਨ ਦੀ ਬੇਨਤੀ ਕੀਤੀ ਸੀ। ਰਾਸ਼ਟਰੀ ਪੁਰਾਲੇਖੇ ਵਿੱਚ ਪ੍ਰਧਾਨ ਮੰਤਰੀ ਨੇ ਜਨਵਰੀ, 2018 ਵਿੱਚ ਨੇਤਾਜੀ ਦੀਆਂ ਫਾਈਲਾਂ ਦੀਆਂ 100 ਡਿਜੀਟਲ ਕਾਪੀਆਂ ਨੂੰ ਜਨਤਕ ਕੀਤਾ ਸੀ।

ਯਾਦ-ਏ-ਜੱਲ੍ਹਿਆਂ ਮਿਊਜ਼ੀਅਮ 13 ਅਪ੍ਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ ਦੇ ਹੱਤਿਆਕਾਂਡ ਦਾ ਪ੍ਰਮਾਣਿਕ ਲੇਖਾ ਪੇਸ਼ ਕਰਦਾ ਹੈ। ਇਸ ਮਿਊਜ਼ੀਅਮ ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੈਨਿਕਾਂ ਦੀ ਵੀਰਤਾ, ਬਹਾਦਰੀ ਅਤੇ ਕੁਰਬਾਨੀ ਨੂੰ ਵੀ ਦਿਖਾਇਆ ਜਾਵੇਗਾ।

ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ 1857 ਬਾਰੇ ਬਣੇ ਮਿਊਜ਼ੀਅਮ ਵਿੱਚ 1857 ਦੇ ਸੁਤੰਤਰਤਾ ਸੰਗਰਾਮ ਅਤੇ ਇਸ ਵਿੱਚ ਭਾਰਤੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਦਿਖਾਇਆ ਜਾਵੇਗਾ।

16ਵੀਂ ਸ਼ਤਾਬਦੀ ਤੋਂ ਲੈਕੇ ਭਾਰਤ ਦੀ ਸੁਤੰਤਰਤਾ ਤੱਕ ਦੀਆਂ ਕਲਾਵਾਂ ਨੂੰ ਭਾਰਤੀ ਕਲਾ ਪ੍ਰਦਰਸ਼ਨੀ- ਦ੍ਰਿਸ਼ਯਾਕਲਾ ਵਿੱਚ ਦਿਖਾਇਆ ਜਾਵੇਗਾ।
ਗਣਤੰਤਰ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਅਜਾਇਬਘਰਾਂ ਨੂੰ ਦੇਖਣਾ ਉਨ੍ਹਾਂ ਬਹਾਦਰ ਸੁਤੰਤਰਤਾ ਸੈਨਾਨੀਆਂ ਪ੍ਰਤੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੇ ਪ੍ਰਾਣ ਵਾਰ ਦਿੱਤੇ।

***

ਏਕੇਟੀ/ਵੀਜੇ