ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਦਸੰਬਰ ਨੂੰ ਸਵੇਰੇ ਕਰੀਬ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਵਨਿਯੁਕਤ ਰਿਕਰੂਟਾਂ ਦੇ ਲਈ 71,000 ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ। ਇਸ ਅਵਸਰ ‘ਤੇ ਉਹ ਉਪਸਥਿਤ ਲੋਕਾਂ ਨੂੰ ਸੰਬੋਧਨ ਭੀ ਕਰਨਗੇ।
ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਅਤੇ ਆਤਮ-ਸਸ਼ਕਤੀਕਰਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰੇਗਾ।
ਰੋਜ਼ਗਾਰ ਮੇਲਾ (Rozgar Mela) ਦੇਸ਼ ਭਰ ਵਿੱਚ 45 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਲਈ ਭਰਤੀਆਂ ਹੋ ਰਹੀਆਂ ਹਨ। ਦੇਸ਼ ਭਰ ਤੋਂ ਸਿਲੈਕਟਿਡ ਨਵੇਂ ਕਰਮਚਾਰੀ ਗ੍ਰਹਿ ਮੰਤਰਾਲਾ, ਡਾਕ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ ਸਹਿਤ ਵਿਭਿੰਨ ਮੰਤਰਾਲਿਆਂ/ਵਿਭਾਗਾਂ ਵਿੱਚ ਸ਼ਾਮਲ ਹੋਣਗੇ।
***
ਐੱਮਜੇਪੀਐੱਸ/ਵੀਜੇ