ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੇ ਆਪਣੇ ਦੋ ਦਿਨਾ ਦੌਰੇ ਦੇ ਦੌਰਾਨ ਬੰਗਲਾਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਦੇ ਮੌਕੇ ’ਤੇ ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਬੰਗਲਾਦੇਸ਼ ਦੇ ਰਾਸ਼ਟਰਪਤੀ, ਮਹਾਮਹਿਮ ਮੁਹੰਮਦ ਅਬਦੁਲ ਹਾਮਿਦ; ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਮਹਾਮਹਿਮ ਸ਼ੇਖ ਹਸੀਨਾ; ਸ਼ੇਖ ਮੁਜੀਬੁਰ ਰਹਿਮਾਨ ਦੀ ਛੋਟੀ ਧੀ, ਸ਼ੇਖ ਰੇਹਾਨਾ; ਮੁਜੀਬ ਬੋਰਸ਼ੋ ਮਨਾਉਣ ਲਈ ਰਾਸ਼ਟਰੀ ਲਾਗੂਕਰਨ ਕਮੇਟੀ ਦੇ ਮੁੱਖ ਕੋਆਰਡੀਨੇਟਰ, ਡਾ. ਕਮਾਲ ਅਬਦੁਲ ਨਾਸਰ ਚੌਧਰੀ ਅਤੇ ਹੋਰ ਪਤਵੰਤੇ ਮੌਜੂਦ ਸਨ। ਇਹ ਆਯੋਜਨ ਤੇਜਗਾਂਵ ਦੇ ਰਾਸ਼ਟਰੀ ਪਰੇਡ ਚੌਕ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੰਗਲਾਦੇਸ਼ ਦੇ ਰਾਸ਼ਟਰ-ਪਿਤਾ, ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਵੀ ਮਨਾਈ।
ਕੁਰਾਨ, ਭਗਵਦ ਗੀਤਾ, ਤ੍ਰਿਪਿਟਕ ਅਤੇ ਬਾਈਬਲ ਸਹਿਤ ਧਾਰਮਿਕ ਗ੍ਰੰਥਾਂ ਦੇ ਪਾਠ ਉਚਾਰਨ ਨਾਲ ਆਯੋਜਨ ਦੀ ਸ਼ੁਰੂਆਤ ਹੋਈ। ਬੰਗਲਾਦੇਸ਼ ਦੀ ਆਜ਼ਾਦੀ ਦੀ ਗੋਲਡਨ ਜੁਬਲੀ ਮਨਾਉਣ ਦੇ ਲੋਗੋ ਤੋਂ ਪਰਦਾ ਹਟਾਉਣ ਦੇ ਬਾਅਦ “ਦ ਇਟਰਨਲ ਮੁਜੀਬ” ਨਾਮਕ ਇੱਕ ਵੀਡੀਓ ਪੇਸ਼ ਕੀਤੀ ਗਈ। ਇਸ ਵਿਸ਼ੇਸ਼ ਮੌਕੇ ਨੂੰ ਮਨਾਉਣ ਲਈ ਇੱਕ ਥੀਮ ਸੌਂਗ ਵੀ ਪੇਸ਼ ਕੀਤਾ ਗਿਆ। ਇਸ ਆਯੋਜਨ ਵਿੱਚ “ਦ ਇਟਰਨਲ ਮੁਜੀਬ” ਸਿਰਲੇਖ ਹੇਠ ਇੱਕ ਐਨੀਮੇਸ਼ਨ ਵੀਡੀਓ ਵੀ ਦਿਖਾਈ ਗਈ ਸੀ। ਸਸ਼ਸਤ੍ਰ ਬਲਾਂ ਦੁਆਰਾ ਬੰਗਲਾਦੇਸ਼ ਦੇ ਰਾਸ਼ਟਰ ਨਿਰਮਾਣ ਵਿੱਚ ਹਖਿਆਰਬੰਦ ਬਲਾਂ ਦੀ ਭੂਮਿਕਾ ਦਾ ਜਸ਼ਨ ’ਤੇ ਇੱਕ ਵਿਸ਼ੇਸ਼ ਪੇਸ਼ਕਾਰੀ ਵੀ ਪ੍ਰਦਰਸ਼ਿਤ ਕੀਤੀ ਗਈ।
ਡਾ: ਕਮਾਲ ਅਬਦੁਲ ਨਸੀਰ ਚੌਧਰੀ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤੀ ਸਸ਼ਸਤ੍ਰ ਬਲਾਂ ਦੇ ਦਿੱਗਜਾਂ ਦੀ ਮੌਜੂਦਗੀ ਨੂੰ ਮਾਨਤਾ ਦਿੱਤੀ ਜਿਨ੍ਹਾਂ ਨੇ ਕਿ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪ੍ਰਤੱਖ ਤੌਰ ’ਤੇ ਹਿੱਸਾ ਲਿਆ ਸੀ। ਕਈ ਰਾਸ਼ਟਰਾਂ ਦੇ ਮੁਖੀਆਂ, ਸਰਕਾਰਾਂ ਦੇ ਮੁਖੀਆਂ ਅਤੇ ਕਈ ਵਿਸ਼ੇਸ਼ ਸ਼ਖਸੀਅਤਾਂ ਦੇ ਵਧਾਈ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਰਨ-ਉਪਰਾਂਤ ਮਿਲੇ ਗਾਂਧੀ ਸ਼ਾਂਤੀ ਪੁਰਸਕਾਰ 2020 ਨੂੰ ਸ਼ੇਖ ਮੁਜੀਬੁਰ ਰਹਿਮਾਨ ਦੀਆਂ ਬੇਟੀਆਂ- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਛੋਟੀ ਭੈਣ ਸ਼ੇਖ ਰੇਹਾਨਾ ਨੂੰ ਸੌਂਪਿਆ। ਇਹ ਪੁਰਸਕਾਰ ਅਹਿੰਸਾਵਾਦੀ ਅਤੇ ਹੋਰ ਗਾਂਧੀਵਾਦੀ ਤਰੀਕਿਆਂ ਨਾਲ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਬਦਲਾਅ ਲਿਆਉਣ ਲਈ ਉਨ੍ਹਾਂ ਵੱਲੋਂ ਪਾਏ ਗ ਏ ਉਤਕ੍ਰਿਸ਼ਟ ਯੋਗਦਾਨ ਲਈ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ, ਇਸ ਮੌਕੇ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੇ ਕਈ ਪਹਿਲੂਆਂ ਨੂੰ ਛੂਹਿਆ। ਸੰਬੋਧਨ ਤੋਂ ਬਾਅਦ ਸ਼ੇਖ ਰੇਹਾਨਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ‘ਇਟਰਨਲ ਮੁਜੀਬ ਮਮੈਂਟੋ’ ਪ੍ਰਦਾਨ ਕੀਤਾ।
ਬੰਗਲਾਦੇਸ਼ ਦੇ ਰਾਸ਼ਟਰਪਤੀ ਸ਼੍ਰੀ ਮੁਹੰਮਦ ਅਬਦੁਲ ਹਾਮਿਦ ਨੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਬੰਗਲਾਦੇਸ਼ ਦੀ 1971 ਦੀ ਆਜ਼ਾਦੀ ਦੀ ਲੜਾਈ ਵਿੱਚ ਭਾਰਤ ਦੀ ਭੂਮਿਕਾ ਅਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਸੰਬੋਧਨ ਵਿੱਚ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਸਮਾਗਮ ਵਿੱਚ ਵਿਅਕਤੀਗਤ ਤੌਰ ’ਤੇ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਹਰ ਸਮੇਂ ਬੰਗਲਾਦੇਸ਼ ਵਾਸਤੇ ਭਾਰਤ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਰਸਮੀ ਹਿੱਸੇ ਤੋਂ ਬਾਅਦ ਸੱਭਿਆਚਾਰਕ ਹਿੱਸਾ ਪੇਸ਼ ਕੀਤਾ ਗਿਆ। ਪ੍ਰਸਿੱਧ ਹਿੰਦੁਸਤਾਨੀ ਕਲਾਸੀਕਲ ਗਾਇਕ ਪੰਡਿਤ ਅਜੌਯ ਚਕਰਵਰਤੀ, ਨੇ ਬੰਗਬੰਧੂ ਨੂੰ ਸਮਰਪਿਤ ਰਾਗ ਨਾਲ ਪਤਵੰਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਏਆਰ ਰਹਿਮਾਨ ਆਪਣੀ ਮਧੁਰ ਪੇਸ਼ਕਾਰੀ ਨਾਲ ਕਈ ਲੋਕਾਂ ਦੇ ਦਿਲਾਂ ਉੱਤੇ ਛਾ ਗਏ। ਇਸ ਪ੍ਰੋਗਰਾਮ ਦਾ ਸੱਭਿਆਚਾਰਕ ਹਿੱਸਾ ਕਈ ਸੰਗੀਤਕ, ਡਾਂਸ ਅਤੇ ਨਾਟਕੀ ਪੇਸ਼ਕਾਰੀਆਂ ਨਾਲ ਸੰਪੰਨ ਹੋਇਆ।
****
ਡੀਐੱਸ
Speaking at the National Day programme of Bangladesh. https://t.co/ka54Wleu7x
— Narendra Modi (@narendramodi) March 26, 2021
राष्ट्रपति अब्दुल हामिद जी, प्रधानमन्त्री शेख हसीना जी और बांग्लादेश के नागरिकों का मैं आभार प्रकट करता हूं।
— PMO India (@PMOIndia) March 26, 2021
आपने अपने इन गौरवशाली क्षणों में, इस उत्सव में भागीदार बनने के लिए भारत को सप्रेम निमंत्रण दिया: PM @narendramodi
मैं सभी भारतीयों की तरफ से आप सभी को, बांग्लादेश के सभी नागरिकों को हार्दिक बधाई देता हूँ।
— PMO India (@PMOIndia) March 26, 2021
मैं बॉन्गोबौन्धु शेख मुजिबूर रॉहमान जी को श्रद्धांजलि देता हूं जिन्होंने बांग्लादेश और यहाँ के लोगों के लिए अपना जीवन न्योछावर कर दिया: PM @narendramodi
मैं आज भारतीय सेना के उन वीर जवानों को भी नमन करता हूं जो मुक्तिजुद्धो में बांग्लादेश के भाइयों-बहनों के साथ खड़े हुये थे।
— PMO India (@PMOIndia) March 26, 2021
जिन्होंने मुक्तिजुद्धो में अपना लहू दिया, अपना बलिदान दिया, और आज़ाद बांग्लादेश के सपने को साकार करने में बहुत बड़ी भूमिका निभाई: PM @narendramodi
मेरी उम्र 20-22 साल रही होगी जब मैंने और मेरे कई साथियों ने बांग्लादेश के लोगों की आजादी के लिए सत्याग्रह किया था: PM @narendramodi
— PMO India (@PMOIndia) March 26, 2021
बांग्लादेश के मेरे भाइयों और बहनों को, यहां की नौजवान पीढ़ी को मैं एक और बात बहुत गर्व से याद दिलाना चाहता हूं।
— PMO India (@PMOIndia) March 26, 2021
बांग्लादेश की आजादी के लिए संघर्ष में शामिल होना, मेरे जीवन के भी पहले आंदोलनों में से एक था: PM @narendramodi
यहां के लोगों और हम भारतीयों के लिए आशा की किरण थे- बॉन्गोबौन्धु शेख मुजिबूर रॉहमान।
— PMO India (@PMOIndia) March 26, 2021
बॉन्गोबौन्धु के हौसले ने, उनके नेतृत्व ने ये तय कर दिया था कि कोई भी ताकत बांग्लादेश को ग़ुलाम नहीं रख सकती: PM @narendramodi
ये एक सुखद संयोग है कि बांग्लादेश के आजादी के 50 वर्ष और भारत की आजादी के 75 वर्ष का पड़ाव, एक साथ ही आया है।
— PMO India (@PMOIndia) March 26, 2021
हम दोनों ही देशों के लिए, 21वीं सदी में अगले 25 वर्षों की यात्रा बहुत ही महत्वपूर्ण है।
हमारी विरासत भी साझी है, हमारा विकास भी साझा है: PM @narendramodi
आज भारत और बांग्लादेश दोनों ही देशों की सरकारें इस संवेदनशीलता को समझकर, इस दिशा में सार्थक प्रयास कर रही हैं।
— PMO India (@PMOIndia) March 26, 2021
हमने दिखा दिया है कि आपसी विश्वास और सहयोग से हर एक समाधान हो सकता है।
हमारा Land Boundary Agreement भी इसी का गवाह है: PM @narendramodi