Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ ਨੇ ‘ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ’ (ਐੱਮਐੱਸਐੱਮਈ) ਨੂੰ ਸਸ਼ਕਤ ਕਰਨ ਲਈ ਚੈਂਪੀਅਨਸ: ਟੈਕਨੋਲੋਜੀ ਪਲੈਟਫ਼ਾਰਮ ਲਾਂਚ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਕਨੋਲੋਜੀ ਪਲੈਟਫ਼ਾਰਮ ਚੈਂਪੀਅਨਸ ਭਾਵ CHAMPIONS ਲਾਂਚ ਕੀਤਾ, ਜਿਸ ਦਾ ਮਤਲਬ ਹੈ ਕ੍ਰੀਏਸ਼ਨ ਐਂਡ ਹਾਰਮੋਨੀਅਸ ਐਪਲੀਕੇਸ਼ਨ ਆਵ੍ ਮੌਡਰਨ ਪ੍ਰੋਸੈਸਜ਼ ਫ਼ਾਰ ਇਨਕ੍ਰੀਜ਼ਿੰਗ ਦਿ ਆਊਟਪੁਟ ਐਂਡ ਨੈਸ਼ਨਲ ਸਟ੍ਰੈਂਗਥ (Creation and  Harmonious Application of Modern Processes for Increasing the Output and National Strength [ਉਤਪਾਦਨ ਤੇ ਰਾਸ਼ਟਰੀ ਤਾਕਤ ਵਧਾਉਣ ਲਈ ਆਧੁਨਿਕ ਪ੍ਰਕਿਰਿਆਵਾਂ ਦੀ ਸਿਰਜਣਾ ਤੇ ਆਪਸੀ ਤਾਲਮੇਲ ਵਾਲੀ ਐਪਲੀਕੇਸ਼ਨ])।

ਜਿਵੇਂ ਕਿ ਨਾਮ ਤੋਂ ਹੀ ਪ੍ਰਤੱਖ ਹੈ, ਇਹ ਪੋਰਟਲ ਮੁੱਖ ਤੌਰ ਤੇ ਛੋਟੀਆਂ ਇਕਾਈਆਂ ਦੀਆਂ ਸ਼ਿਕਾਇਤਾਂ ਦੂਰ ਕਰ ਕੇ, ਉਤਸ਼ਾਹਿਤ ਕਰ ਕੇ, ਸਮਰਥਨ ਦੇ ਕੇ, ਮਦਦ ਕਰ ਕੇ ਤੇ ਉਨ੍ਹਾਂ ਦਾ ਹੱਥ ਫੜਨ ਲਈ ਹੈ। ਇਹ ਸੂਖਮ, ਲਘੂ, ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦਾ ਇੱਕ ਰੀਅਲ ਵੰਨਸਟੌਪ ਸ਼ੌਪਸਮਾਧਾਨ ਹੈ।

ਆਈਸੀਟੀ (ICT) ਅਧਾਰਿਤ ਸਿਸਟਮ ਇਨ੍ਹਾਂ ਮੌਜੂਦਾ ਪਰਿਸਥਿਤੀਆਂ ਵਿੱਚ ਐੱਮਐੱਸਐੱਮਈ ਦੀ ਮਦਦ ਲਈ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦਾ ਮੰਤਵ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨਸ ਬਣਾਉਣ ਲਈ ਉਨ੍ਹਾਂ ਦਾ ਹੱਥ ਫੜਨਾ ਵੀ ਹੈ।

ਚੈਂਪੀਅਨਸ (CHAMPIONS) ਦੇ ਵਿਸਤ੍ਰਿਤ ਉਦੇਸ਼:

i.        ਸ਼ਿਕਾਇਤ ਨਿਵਾਰਣ: ਕੋਵਿਡ ਕਾਰਨ ਪੈਦਾ ਹੋਈ ਔਖੀ ਸਥਿਤੀ ਵਿੱਚ ਖਾਸ ਤੌਰ ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀਆਂ ਵਿੱਤ, ਕੱਚੇ ਮਾਲ, ਮਜ਼ਦੂਰਾਂ, ਰੈਗੂਲੇਟਰੀ ਪ੍ਰਵਾਨਗੀਆਂ ਆਦਿ ਨਾਲ ਸਬੰਧਿਤ ਸਮੱਸਿਆਵਾਂ ਹੱਲ ਕਰਨ ਲਈ;

ii.       ਉਨ੍ਹਾਂ ਨੂੰ ਨਵੇਂ ਮੌਕਿਆਂ ਦਾ ਲਾਭ ਦਿਵਾਉਣ ਚ ਉਨ੍ਹਾਂ ਦੀ ਮਦਦ ਕਰਨ ਲਈ: ਪੀਪੀਈ (PPEs), ਮਾਸਕ ਆਦਿ ਜਿਹੇ ਮੈਡੀਕਲ ਉਪਕਰਣ ਤੇ ਸਹਾਇਕ ਉਪਕਰਣਾਂ ਦੇ ਉਤਪਾਦਨ ਤੇ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਸਪਲਾਈ ਕਰਨ ਸਮੇਤ;

iii.      ਕੰਮ ਕਰਨ ਦੀਆਂ ਇੱਛਾਵਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ: ਭਾਵ ਅਜਿਹੇ ਸੰਭਾਵੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਜੋ ਮੌਜੂਦਾ ਸਥਿਤੀ ਵਿੱਚ ਕੁਝ ਕਰਨਯੋਗ ਹਨ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨ ਬਣ ਸਕਦੇ ਹਨ।

ਇਹ ਇੱਕ ਟੈਕਨੋਲੋਜੀ ਪੈਕਡ ਕੰਟਰੋਲ ਰੂਮਅਤੇਪ੍ਰਬੰਧਨ ਸੂਚਨਾ ਪ੍ਰਣਾਲੀ ਹੈ। ਟੈਲੀਫ਼ੋਨ, ਇੰਟਰਨੈੱਟ ਤੇ ਵੀਡੀਓ ਕਾਨਫ਼ਰੰਸ ਸਮੇਤ ਆਈਸੀਟੀ ਟੂਲਸ ਤੋਂ ਇਲਾਵਾ, ਇਹ ਸਿਸਟਮ ਬਨਾਵਟੀ ਸੂਝਬੂਝ (ਆਰਟੀਫ਼ੀਸ਼ੀਅਲ ਇੰਟੈਲੀਜੈਂਸ), ਡਾਟਾ ਐਨਾਲਿਟਿਕਸ ਤੇ ਮਸ਼ੀਨ ਲਰਨਿੰਗ ਦੁਆਰਾ ਸੰਚਾਲਿਤ ਹੈ। ਸ਼ਿਕਾਇਤ ਨਿਵਾਰਣ ਨਾਲ ਸਬੰਧਿਤ ਇਹ ਮੁੱਖ ਪੋਰਟਲ ਸੀਪੀਗ੍ਰਾਮਸ (CPGRAMS) ਅਤੇ ਐੱਮਐੱਸਐੱਮਈ ਮੰਤਰਾਲੇ ਦੀਆਂ ਆਪਣੀਆਂ ਹੋਰ ਵੈੱਬ ਅਧਾਰਿਤ ਪ੍ਰਕਿਰਿਆ (ਯੰਤਰਰਚਨਾ) ਨਾਲ ਪੂਰੀ ਤਰ੍ਹਾਂ ਰੀਅਲ ਟਾਈਮ (ਨਾਲੋਨਾਲ) ਆਧਾਰ ਤੇ ਜੁੜਿਆ ਹੋਇਆ ਹੈ। ਸਮੁੱਚੀ ਆਈਸੀਟੀ ਸੰਰਚਨਾ ਐੱਨਆਈਸੀ ਦੀ ਮਦਦ ਨਾਲ ਮੰਤਰਾਲੇ ਵਿੱਚ ਹੀ ਸਿਰਜੀ ਗਈ ਹੈ, ਜਿਸ ਉੱਤੇ ਕੋਈ ਖ਼ਰਚਾ ਨਹੀਂ ਹੋਇਆ। ਇਸੇ ਤਰ੍ਹਾਂ ਇਸ ਦਾ ਭੌਤਿਕ ਢਾਂਚਾ ਰਿਕਾਰਡ ਸਮੇਂ ਅੰਦਰ ਮੰਤਰਾਲੇ ਦੇ ਹੀ ਇੱਕ ਪੁਰਾਣੇ ਸਾਮਾਨ ਵਾਲੇ ਕਮਰੇ ਚ ਤਿਆਰ ਕੀਤਾ ਗਿਆ ਹੈ।

ਇਸ ਪ੍ਰਣਾਲੀ ਦੇ ਹਿੱਸੇ ਵਜੋਂ ਕੰਟਰੋਲ ਰੂਮਾਂ ਦਾ ਇੱਕ ਨੈੱਟਵਰਕ ਇੱਕ ਹੱਬ ਐਂਡ ਸਪੋਕ ਮਾਡਲ ਵਿੱਚ ਸਿਰਜਿਆ ਗਿਆ ਹੈ। ਹੱਬ ਭਾਵ ਧੁਰਾ ਨਵੀਂ ਦਿੱਲੀ ਵਿੱਚ ਐੱਮਐੱਸਐੱਮਈ ਦੇ ਸਕੱਤਰ ਦੇ ਦਫ਼ਤਰ ਵਿੱਚ ਸਥਿਤ ਹੈ। ਇਸ ਦੀਆਂ ਅਰਾਂ (ਸਪੋਕਸ) ਰਾਜਾਂ ਵਿੱਚ ਐੱਮਐੱਸਐੱਮਈ ਮੰਤਰਾਲੇ ਦੇ ਵਿਭਿੰਨ ਦਫ਼ਤਰਾਂ ਤੇ ਸੰਸਥਾਨਾਂ ਵਿੱਚ ਹਨ। ਹੁਣ ਤੱਕ 66 ਰਾਜਪੱਧਰੀ ਕੰਟਰੋਲ ਰੂਮਜ਼ ਤਿਆਰ ਕੀਤੇ ਜਾ ਚੁੱਕੇ ਹਨ ਤੇ ਉਹ ਚਾਲੂ ਹੋ ਚੁੱਕੇ ਹਨ। ਉਹ ਚੈਂਪੀਅਨਸ ਦੇ ਪੋਰਟਲ ਤੋਂ ਇਲਾਵਾ ਵੀਡੀਓ ਕਾਨਫ਼ਰੰਸ ਨਾਲ ਵੀ ਜੁੜੇ ਹੋਏ ਹਨ। ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਮਿਆਰੀ ਸੰਚਾਲਨ ਪ੍ਰਕਿਰਿਆ- ਐੱਸਓਪੀ) ਜਾਰੀ ਕੀਤੀ ਗਈ ਹੈ ਅਤੇ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ।

ਇਸ ਮੌਕੇ, ਸੂਖਮ, ਲਘੂ, ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਵੀ ਮੌਜੂਦ ਸਨ।

*****

ਵੀਆਰਆਰਕੇ/ਐੱਸਐੱਚ