ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਭਾਰਤ ’ਤੇ ਸੈਮੀਨਾਰ ਨੂੰ ਸੰਬੋਧਨ ਕੀਤਾ।
ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਬਣਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਰੱਖਿਆ ਉਤਪਾਦਨ ਨੂੰ ਪ੍ਰੋਤਸਾਹਨ ਦੇਣਾ, ਨਵੀਂ ਤਕਨੀਕ ਵਿਕਸਿਤ ਕਰਨਾ ਅਤੇ ਰੱਖਿਆ ਖੇਤਰ ਵਿੱਚ ਨਿਜੀ ਖਿਡਾਰੀਆਂ ਨੂੰ ਮਹੱਤਵਪੂਰਨ ਭੂਮਿਕਾ ਦੇਣਾ ਹੈ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇੱਕ ਮਿਸ਼ਨ ਮੋਡ ’ਤੇ ਕੰਮ ਕਰਨ ਅਤੇ ਅਣਥੱਕ ਯਤਨਾਂ ਲਈ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦਾ ਉਦੇਸ਼ ਨਿਸ਼ਚਿਤ ਰੂਪ ਨਾਲ ਅੱਜ ਦੇ ਸੈਮੀਨਾਰ ਤੋਂ ਗਤੀ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਵਿੱਚ ਰੱਖਿਆ ਉਤਪਾਦਨ ਲਈ ਇਸ ਦੀ ਇੱਕ ਵੱਡੀ ਸਮਰੱਥਾ ਅਤੇ ਈਕੋਸਿਸਟਮ ਸੀ, ਪਰ ਦਹਾਕਿਆਂ ਤੱਕ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਥਿਤੀ ਹੁਣ ਬਦਲ ਰਹੀ ਹੈ, ਰੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਈ ਠੋਸ ਕਦਮ ਉਠਾਏ ਹਨ ਜਿਵੇਂ ਕਿ ਲਾਇਸੈਂਸ ਪ੍ਰਕਿਰਿਆ ਵਿੱਚ ਸੁਧਾਰ, ਸਮਤਲ ਖੇਤਰ ਦੀ ਸਿਰਜਣਾ, ਨਿਰਯਾਤ ਪ੍ਰਕਿਰਿਆ ਦਾ ਸਰਲੀਕਰਣ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਧੁਨਿਕ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਰੱਖਿਆ ਖੇਤਰ ਵਿੱਚ ਵਿਸ਼ਵਾਸ ਦੀ ਭਾਵਨਾ ਲਾਜ਼ਮੀ ਹੈ। ਸੀਡੀਐੱਸ ਦੀ ਨਿਯੁਕਤੀ ਵਰਗੇ ਫੈਸਲੇ ਜੋ ਦਹਾਕਿਆਂ ਤੋਂ ਲੰਬਿਤ ਸਨ, ਹੁਣ ਲਏ ਗਏ ਹਨ ਜੋ ਨਿਊ ਇੰਡੀਆ ਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈ। ਰੱਖਿਆ ਕਰਮਚਾਰੀਆਂ ਦੀ ਨਿਯੁਕਤੀ ਨਾਲ ਤਿੰਨੋਂ ਸੈਨਾਵਾਂ ਵਿੱਚ ਬਿਹਤਰ ਤਾਲਮੇਲ ਹੋਇਆ ਹੈ ਅਤੇ ਰੱਖਿਆ ਖਰੀਦ ਨੂੰ ਵਧਾਉਣ ਵਿੱਚ ਮਦਦ ਮਿਲੀ ਹੈ। ਇਸੀ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਵੈਚਾਲਿਤ ਮਾਰਗ ਨਾਲ 74 ਫੀਸਦੀ ਐੱਫਡੀਆਈ ਦੀ ਆਗਿਆ ਦੇ ਕੇ ਰੱਖਿਆ ਖੇਤਰ ਦਾ ਉਦਘਾਟਨ ਨਵੇਂ ਭਾਰਤ ਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰੇਲੂ ਖਰੀਦ ਲਈ ਪੂੰਜੀਗਤ ਬਜਟ ਦਾ ਇੱਕ ਹਿੱਸਾ ਨਿਰਧਾਰਿਤ ਕਰਨ ਵਰਗੇ ਕਦਮਾਂ ਨਾਲ ਘਰੇਲੂ ਖਰੀਦ ਲਈ 101 ਵਸਤੂਆਂ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਘਰੇਲੂ ਰੱਖਿਆ ਉਦਯੋਗਾਂ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਖਰੀਦ ਪ੍ਰਕਿਰਿਆ ਨੂੰ ਤੇਜ਼ੀ ਕਰਨ, ਪਰੀਖਣ ਦੀ ਨਿਗਰਾਨੀ ਦੀ ਪ੍ਰਣਾਲੀ ਨੂੰ ਵਿਵਸਥਿਤ ਬਣਾਉਣ ਆਦਿ ’ਤੇ ਕੰਮ ਕਰ ਰਹੀ ਹੈ। ਆਰਡੀਨੈਂਸ ਫੈਕਟਰੀਆਂ ਦੇ ਨਿਗਮੀਕਰਨ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਪੂਰਾ ਹੋਣ ਦੇ ਬਾਅਦ ਇਹ ਕਾਮਿਆਂ ਅਤੇ ਰੱਖਿਆ ਖੇਤਰ ਦੋਵਾਂ ਨੂੰ ਮਜ਼ਬੂਤ ਕਰੇਗਾ।
ਆਧੁਨਿਕ ਉਪਕਰਣਾਂ ਵਿੱਚ ਆਤਮਨਿਰਭਰਤਾ ਲਈ ਟੈਕਨੋਲੋਜੀ ਅੱਪਗ੍ਰੇਡੇਸ਼ਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀਆਰਡੀਓ ਦੇ ਇਲਾਵਾ ਸਰਕਾਰ ਨਿਜੀ ਖੇਤਰ ਅਤੇ ਅਕਾਦਮਿਕ ਸੰਸਥਾਨਾਂ ਵਿੱਚ ਵੀ ਖੋਜ ਅਤੇ ਨਵੀਨਤਾ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਭਾਗੀਦਾਰਾਂ ਨਾਲ ਸੰਯੁਕਤ ਉੱਦਮਾਂ ਜ਼ਰੀਏ ਸਹਿ ਉਤਪਾਦਨ ’ਤੇ ਜ਼ੋਰ ਦਿੱਤਾ ਗਿਆ ਹੈ।
ਇਸ ਗੱਲ ’ਤੇ ਰੋਸ਼ਨੀ ਪਾਉਂਦੇ ਹੋਏ ਕਿ ਸਰਕਾਰ ਸੁਧਾਰ, ਪ੍ਰਦਰਸ਼ਨ ਅਤੇ ਰੁਪਾਂਤਰਣ ਦੇ ਮੰਤਰ ’ਤੇ ਕੰਮ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੌਧਿਕ ਸੰਪਤੀ, ਟੈਕਸ, ਇਨਸੌਲਵੈਂਸੀ ਅਤੇ ਦੀਵਾਲੀਆਪਣ, ਪੁਲਾੜ ਅਤੇ ਪਰਮਾਣੂ ਊਰਜਾ ਦੇ ਖੇਤਰਾਂ ਵਿੱਚ ਵੱਡੇ ਸੁਧਾਰ ਚੱਲ ਰਹੇ ਹਨ।
ਬੁਨਿਆਦੀ ਢਾਂਚੇ ਦੀ ਪਹਿਲ ’ਤੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਦੋ ਰੱਖਿਆ ਗਲਿਆਰਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਦੀ ਰਾਜ ਸਰਕਾਰ ਦੇ ਸਹਿਯੋਗ ਨਾਲ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਲਈ ਆਉਣ ਵਾਲੇ 5 ਸਾਲਾਂ ਵਿੱਚ 30 ਹਜ਼ਾਰ ਕਰੋੜ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਡੈਕਸ ਪਹਿਲ ਜੋ ਉੱਦਮੀਆਂ ਨੂੰ ਵਿਸ਼ੇਸ਼ ਰੂਪ ਨਾਲ ਐੱਮਐੱਸਐੱਮਈ ਅਤੇ ਸਟਾਰਟ-ਅੱਪ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ, ਦੇ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੰਚ ਦੇ ਮਾਧਿਅਮ ਨਾਲ 50 ਤੋਂ ਜ਼ਿਆਦਾ ਸਟਾਰਟ-ਅੱਪ ਨੇ ਸੈਨਾ ਉਪਯੋਗ ਲਈ ਟੈਕਨੋਲੋਜੀ ਅਤੇ ਉਤਪਾਦ ਵਿਕਸਿਤ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਚਾ ਵਿਸ਼ਵ ਅਰਥਵਿਵਸਥਾ ਨੂੰ ਜ਼ਿਆਦਾ ਲਚਕੀਲਾ, ਜ਼ਿਆਦਾ ਸਥਿਰ ਬਣਾਉਣ ਅਤੇ ਦੁਨੀਆ ਵਿੱਚ ਸ਼ਾਂਤੀ ਲਿਆਉਣ ਲਈ ਸਮਰੱਥ ਭਾਰਤ ਦਾ ਨਿਰਮਾਣ ਕਰਨਾ ਹੈ। ਰੱਖਿਆ ਨਿਰਮਾਣ ਵਿੱਚ ਆਤਮਨਿਰਭਰਤਾ ਦੇ ਪਿੱਛੇ ਇਹੀ ਵਿਚਾਰ ਹੈ। ਭਾਰਤ ਕੋਲ ਆਪਣੇ ਕਈ ਮਿੱਤਰ ਦੇਸ਼ਾਂ ਲਈ ਰੱਖਿਆ ਉਪਕਰਣਾਂ ਦਾ ਇੱਕ ਭਰੋਸੇਯੋਗ ਸਪਲਾਈਕਰਤਾ ਬਣਨ ਦੀ ਸਮਰੱਥਾ ਹੈ। ਇਹ ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰੇਗਾ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ‘ਸ਼ੁੱਧ ਸੁਰੱਖਿਆ ਪ੍ਰਦਾਤਾ’ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਰੱਖਿਆ ਉਤਪਾਦਨ ਅਤੇ ਨਿਰਯਾਤ ਅੱਪਗ੍ਰੇਡੇਸ਼ਨ ਨੀਤੀ ਡਰਾਫਟ ’ਤੇ ਪ੍ਰਾਪਤ ਪ੍ਰਤੀਕਿਰਿਆ ਅਤੇ ਸੁਝਾਅ ਇਸ ਨੀਤੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਸਿੱਟਾ ਕੱਢਿਆ ਕਿ ਇੱਕ ਆਤਮਨਿਰਭਰ ਭਾਰਤ ਬਣਨ ਲਈ ਸਮੂਹਿਕ ਯਤਨਾਂ ਨਾਲ ਆਤਮਨਿਰਭਰ ਬਣਨ ਦੇ ਸਾਡੇ ਸੰਕਲਪ ਨੂੰ ਜਾਰੀ ਕਰਨ ਵਿੱਚ ਮਦਦ ਮਿਲੇਗੀ।
ਏਕੇਪੀ/ਕੇਪੀ
Making India self-reliant in the defence sector. https://t.co/GDgfmgXzAV
— Narendra Modi (@narendramodi) August 27, 2020