Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਮਨਾਏ ਜਾ ਰਹੇ ਵਿਭਿੰਨ ਤਿਉਹਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਾਬਾਸਾਹੇਬ ਅੰਬੇਡਕਰ ਨੂੰ ਵੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਕਿਹਾ ਬਾਬਾਸਾਹੇਬ ਜਿਸ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਰਹੇ, ਉਸ ਸੰਵਿਧਾਨ ਨੇ ਸਾਨੂੰ ਸੰਸਦੀ ਪ੍ਰਣਾਲੀ ਦਾ ਅਧਾਰ ਦਿੱਤਾ। ਇਸ ਸੰਸਦੀ ਪ੍ਰਣਾਲੀ ਦੀ ਮੁੱਖ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਰਿਹਾ ਹੈ। ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਪ੍ਰਧਾਨ ਮੰਤਰੀ ਸੰਗ੍ਰਾਹਲਯ ਦੇਸ਼ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਮੌਜੂਦ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਜਨਾਂ ਦਾ ਅਭਿੰਨਦਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਦ ਇਹ ਸੰਗ੍ਰਾਹਲਯ ਇੱਕ ਸ਼ਾਨਦਾਰ ਪ੍ਰੇਰਣਾ ਬਣ ਕੇ ਆਇਆ ਹੈ। ਇਨ੍ਹਾਂ 75 ਵਰ੍ਹਿਆਂ ਵਿੱਚ ਦੇਸ਼ ਨੇ ਕਈ ਗੌਰਵਮਈ ਪਲ ਦੇਖੇ ਹਨ। ਇਤਿਹਾਸ ਦੇ ਝਰੋਖੇ ਵਿੱਚ ਇਨ੍ਹਾਂ ਪਲਾਂ ਦਾ ਜੋ ਮਹੱਤਵ ਹੈ, ਉਹ ਅਤੁਲਨੀਯ ਹੈ।

 

ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਬਾਅਦ ਤੋਂ ਸਾਰੀਆਂ ਸਰਕਾਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ਦੇਸ਼ ਅੱਜ ਜਿਸ ਉਚਾਈ ‘ਤੇ ਹੈ, ਉੱਥੇ ਤੱਕ ਉਸ ਨੂੰ ਪਹੁੰਚਾਉਣ ਵਿੱਚ ਸੁਤੰਤਰ ਭਾਰਤ ਵਿੱਚ ਬਣੀ ਹਰੇਕ ਸਰਕਾਰ ਦਾ ਯੋਗਦਾਨ ਹੈ। ਮੈਂ ਲਾਲ ਕਿਲੇ ਤੋਂ ਵੀ ਇਹ ਗੱਲ ਕਈ ਬਾਰ ਦੋਹਰਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਗ੍ਰਾਹਲਯ ਹਰੇਕ ਸਰਕਾਰ ਦੀ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਤੀਬਿੰਬ ਵੀ ਬਣ ਗਿਆ ਹੈ। ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੇ ਸੰਵਿਧਾਨ ਸੰਮਤ ਲੋਕਤੰਤਰ ਦੇ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਭਰਸਕ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਉਨ੍ਹਾਂ ਨੂੰ ਯਾਦ ਕਰਨਾ ਸੁਤੰਤਰ ਭਾਰਤ ਦੀ ਯਾਤਰਾ ਨੂੰ ਜਾਣਨਾ ਹੈ। ਇੱਥੇ ਆਉਣ ਵਾਲੇ ਲੋਕ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਤੋਂ ਰੂਬਰੂ ਹੋਣਗੇ, ਉਨ੍ਹਾਂ ਦਾ ਪਿਛੋਕੜ, ਉਨ੍ਹਾਂ ਦੇ ਸੰਘਰਸ਼-ਸਿਰਜਣ ਨੂੰ ਜਾਣਨਗੇ

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਮਾਣ ਵਿਅਕਤ ਕੀਤਾ ਕਿ ਜ਼ਿਆਦਾਤਰ ਪ੍ਰਧਾਨ ਮੰਤਰੀ ਸਧਾਰਣ ਪਰਿਵਾਰ ਤੋਂ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੇਹਦ ਗਰੀਬ, ਕਿਸਾਨ ਪਰਿਵਾਰ ਤੋਂ ਆ ਕੇ ਵੀ ਅਜਿਹੇ ਨੇਤਾਵਾਂ ਦੇ ਪ੍ਰਧਾਨ ਮੰਤਰੀ ਪਦ ‘ਤੇ ਪਹੁੰਚਣ ਨਾਲ ਭਾਰਤੀ ਲੋਕਤੰਤਰ ਦੀ ਮਹਾਨ ਪਰੰਪਰਾਵਾਂ ਦੇ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ, ਇਹ ਦੇਸ਼ ਦੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਭਾਰਤ ਦੀ ਲੋਕਤਾਂਤਰਿਕ ਵਿਵਸਥਾ ਵਿੱਚ ਇੱਕ ਆਮ ਪਰਿਵਾਰ ਵਿੱਚ ਜਨਮ ਲੈਣ ਵਾਲਾ ਵਿਅਕਤੀ ਵੀ ਸ਼ੀਰਸ਼ਤਮ ਅਹੁਦਿਆਂ ‘ਤੇ ਪਹੁੰਚ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਸ਼ਾ ਵਿਅਕਤ ਕੀਤੀ ਕਿ ਇਹ ਸੰਗ੍ਰਾਹਲਯ ਯੁਵਾ ਪੀੜ੍ਹੀ ਦੇ ਅਨੁਭਵਾਂ ਨੂੰ ਵਿਸਤਾਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਯੁਵਾ ਸੁਤੰਤਰ ਭਾਰਤ ਦੀਆਂ ਪ੍ਰਮੁੱਖ ਘਟਨਾਵਾਂ ਬਾਰੇ ਜਿੰਨਾ ਜ਼ਿਆਦਾ ਜਾਣਨਗੇ, ਉਨ੍ਹਾਂ ਦੇ ਫੈਸੇ ਓਨੇ ਹੀ ਪ੍ਰਾਸੰਗਿਕ ਹੋਣਗੇ।

 

ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਲੋਕਤੰਤਰ ਦੀ ਮਹਾਨ ਵਿਸ਼ੇਸ਼ਤਾ ਇਹ ਹੈ ਕਿ ਸਮੇਂ ਦੇ ਨਾਲ ਇਸ ਵਿੱਚ ਨਿਰੰਤਰ ਬਦਲਾਵ ਆਉਂਦਾ ਰਿਹਾ ਹੈ। ਹਰ ਯੁਗ ਵਿੱਚ, ਹਰ ਪੀੜ੍ਹੀ ਵਿੱਚ, ਲੋਕਤੰਤਰ ਨੂੰ ਹੋਰ ਅਧਿਕ ਆਧੁਨਿਕ ਬਣਾਉਣ, ਸਸ਼ਕਤ ਕਰਨ ਦਾ ਨਿਰੰਤਰ ਪ੍ਰਯਤਨ ਹੋਇਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਦੋ ਉਪਵਾਦਾਂ ਨੂੰ ਛੱਡ ਦਈਏ, ਤਾਂ ਭਾਰਤ ਵਿੱਚ ਲੋਕਤੰਤਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਮਜ਼ਬੂਤ ਕਰਨ ਦੀ ਗੌਰਵਸ਼ਾਲੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਕਿਹਾ, ਇਸ ਲਈ ਸਾਡੀ ਵੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪ੍ਰਯਤਨਾਂ ਨਾਲ ਲੋਕਤੰਤਰ ਨੂੰ ਮਜ਼ਬੂਤ ਕਰਦੇ ਰਹੀਏ। ਭਾਰਤੀ ਸੱਭਿਆਚਾਰ ਦੇ ਸਮਾਵੇਸ਼ੀ ਅਤੇ ਉਦਾਰ ਤਤਵਾਂ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਲੋਕਤੰਤਰ ਸਾਨੂੰ ਨਵੀਨਤਾ ਅਤੇ ਨਵੇਂ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ।

 

ਭਾਰਤ ਦੇ ਸਮ੍ਰਿੱਧ ਇਤਿਹਾਸ ਅਤੇ ਸਮ੍ਰਿੱਧ ਯੁਗ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਰਾਸਤ ਅਤੇ ਉਸ ਦੇ ਵਰਤਮਾਨ ਦੀ ਸਹੀ ਤਸਵੀਰ ਬਾਰੇ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੁਰਾ ਕੇ ਲੈ ਜਾਈਆਂ ਗਈਆਂ ਧਰੋਹਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਦੇ ਸਰਕਾਰ ਦੇ ਪ੍ਰਯਤਨ, ਗੌਰਵਸ਼ਾਲੀ ਵਿਰਾਸਤ ਦੇ ਸਥਾਨਾਂ ਦਾ ਜਸ਼ਨ ਮਨਾਉਣਾ, ਜਲਿਆਂਵਾਲਾ ਬਾਗ ਸਮਾਰਕ, ਬਾਬਾਸਾਹੇਬ ਦੀ ਯਾਦ ਵਿੱਚ ਪੰਜ ਤੀਰਥ, ਸੁਤੰਤਰਤਾ ਸੈਨਾਨੀ ਸੰਗ੍ਰਾਹਲਯ, ਆਦਿਵਾਸੀ ਇਤਿਹਾਸ ਸੰਗ੍ਰਾਹਲਯ ਜਿਹੀਆਂ ਥਾਵਾਂ ‘ਤੇ ਸੁਤੰਤਰਤਾ ਸੈਨਾਨੀਆਂ ਦੀਆਂ ਯਾਦਾਂ ਨੂੰ ਸੰਜੋਨਾ ਇਸ ਦਿਸ਼ਾ ਵਿੱਚ ਉਠਾਏ ਗਏ ਕਦਮ ਹਨ।

 

ਇਸ ਸੰਗ੍ਰਾਹਲਯ ਦੇ ਲੋਗੋ, ਜਿਸ ਵਿੱਚ ਕਈ ਹੱਥ ਚੱਕ੍ਰ ਨੂੰ ਪਕੜੇ ਹੋਏ ਹਨ, ‘ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੱਕ੍ਰ 24 ਘੰਟੇ ਦੀ ਨਿਰੰਤਰਤਾ ਅਤੇ ਸਮ੍ਰਿੱਧੀ ਤੇ ਕੜੀ ਮਿਹਨਤ ਦੇ ਸੰਕਲਪ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੰਕਲਪ, ਚੇਤਨਾ ਅਤੇ ਸ਼ਕਤੀ ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਦੇ ਵਿਕਾਸ ਨੂੰ ਪਰਿਭਾਸ਼ਿਤ ਕਰਨ ਵਾਲੇ ਹਨ।

ਪ੍ਰਧਾਨ ਮੰਤਰੀ ਨੇ ਬਦਲਦੀ ਵਿਸ਼ਵ ਵਿਵਸਥਾ ਅਤੇ ਉਸ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ਅੱਜ ਜਦੋਂ ਇੱਕ ਨਵਾਂ ਵਰਲਡ ਆਰਡਰ ਉਭਰ ਰਿਹਾ ਹੈ, ਵਿਸ਼ਵ ਭਾਰਤ ਨੂੰ ਇੱਕ ਆਸ਼ਾ ਅਤੇ ਵਿਸ਼ਵਾਸ ਭਰੀ ਨਜ਼ਰਾਂ ਤੋਂ ਦੇਖ ਰਿਹਾ ਹੈ, ਤਾਂ ਭਾਰਤ ਨੂੰ ਵੀ ਹਰ ਪਲ ਨਵੀਂ ਉਚਾਈ ‘ਤੇ ਪਹੁੰਚਣ ਦੇ ਲਈ ਆਪਣੇ ਪ੍ਰਯਤਨ ਵਧਾਉਣੇ ਹੋਣਗੇ।

 

************

ਡੀਐੱਸ