ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਕੋਲਕਾਤਾ ਪੋਰਟ ਟਰੱਸਟ ਦੇ 150ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਕੋਲਕਾਤਾ ਦੇ ਰਬਿੰਦਰ ਸੇਤੂ (ਹਾਵੜਾ ਬ੍ਰਿਜ) ’ਤੇ ਇੱਕ ਇੰਟਰਰੈਕਟਿਵ ਲਾਈਟ ਐਂਡ ਸਾਊਡ ਸ਼ੋਅ ਲਾਂਚ ਕੀਤਾ। ਉਨ੍ਹਾਂ ਨੇ ਸਮਾਰੋਹ ਸਥਾਨ ’ਤੇ ਨਵੀਂ ਪ੍ਰਕਾਸ਼ ਵਿਵਸਥਾ ਦੇ ਉਦਘਾਟਨ ਲਈ ਆਯੋਜਿਤ ਸ਼ਾਨਦਾਰ ਸੱਭਿਆਚਾਰਾਕ ਪ੍ਰੋਗਰਾਮ ਵੀ ਦੇਖਿਆ ।
ਇਸ ਅਵਸਰ ’ਤੇ ਪੱਛਮੀ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ, ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਰਬਿੰਦਰ ਸੇਤੂ ਨੂੰ ਘੱਟ ਊਰਜਾ ਖਪਤ ਵਾਲੇ ਵੱਖ-ਵੱਖ ਰੰਗਾਂ ਦੇ 650 ਐੱਲਈਡੀ ਬਲਬਾਂ ਅਤੇ ਸਪਾਟ ਲਾਈਟ ਫਿਟਿੰਗਜ ਨਾਲ ਸਜਾਇਆ ਗਿਆ ਹੈ। ਬੇੱਹਦ ਖੂਬਸੂਰਤ ਰੋਸ਼ਨੀ ਦੀ ਇਹ ਸਜਾਵਟ ਪੁਲ ਨਿਰਮਾਣ ਵਿੱਚ ਇੰਜੀਨੀਅਰਿੰਗ ਦਾ ਇੱਕ ਕਮਾਲ ਮੰਨੇ ਜਾਣ ਵਾਲੇ ਹਾਵੜਾ ਬ੍ਰਿਜ ਨੂੰ ਵਧੇਰੇ ਵਿਰਾਸਤੀ ਰੂਪ ਦੇਵੇਗਾ ਨਵਾਂ ਇੰਟਰੈਕਟਿਵ ਸ਼ੋਅ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ।
ਰਬਿੰਦਰ ਸੇਤੂ ਦਾ ਨਿਰਮਾਣ 1943 ਵਿੱਚ ਕੀਤਾ ਗਿਆ ਸੀ। ਇਸ ਪੁਲ ਦੀ 75ਵੀਂ ਵਰ੍ਹੇ ਗੰਢ ਪਿਛਲੇ ਸਾਲ ਮਨਾਈ ਗਈ ਸੀ। ਇਸ ਪੁਲ ਨਿਰਮਾਣ ਇੰਜੀਨੀਅਰਿੰਗ ਦਾ ਕਮਾਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਪੁਲ ਦੇ ਹਿੱਸਿਆਂ ਨੂੰ ਜੋੜਨ ਲਈ ਇਸ ਵਿੱਚ ਕਿਸੇ ਤਰ੍ਹਾਂ ਦੇ ਨਟ ਬੋਲਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ। ਇਸ ਦੇ ਨਿਰਮਾਣ ਵਿੱਚ 26 ਹਜ਼ਾਰ 500 ਟਨ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿੱਚੋਂ 23 ਹਜ਼ਾਰ ਟਨ ਸਟੀਲ ਬੇਹੱਦ ਉੱਚ ਸ਼੍ਰੇਣੀ ਦਾ ਹੈ।
***
ਵੀਆਰਆਰਕੇ/ਏਕੇ
PM @narendramodi inaugurates dynamic lighting on the iconic Rabindra Setu in Kolkata.
— PMO India (@PMOIndia) January 11, 2020
Governor @jdhankar1, Chief Minister @MamataOfficial and others are present during the programme. pic.twitter.com/r6q0ofX2F4
Glimpses from an amazing cultural programme in Kolkata marking the inauguration of facade lighting on the iconic Rabindra Setu. pic.twitter.com/LXxr65STVr
— PMO India (@PMOIndia) January 11, 2020