Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ ਨੇ ਕੇਵਡੀਆ ਵਿੱਚ ਰਾਸ਼ਟਰੀਯ ਏਕਤਾ ਦਿਵਸ ‘ਤੇ ਰਾਸ਼ਟਰੀਯ ਏਕਤਾ ਦੀ ਸਹੁੰ ਚੁਕਾਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀਯ ਏਕਤਾ ਦਿਵਸ ਦੇ ਅਵਸਰ ‘ਤੇ ਕੇਵਡੀਆ ਸਥਿਤ ਸਟੈਚੂ ਆਵ੍ ਯੂਨਿਟੀ ‘ਤੇ ਰਾਸ਼ਟਰੀਯ ਏਕਤਾ ਦਿਵਸ ਦੀ ਸਹੁੰ ਚੁਕਾਈ ।

ਸੰਨ 2014 ਤੋਂ 31 ਅਕਤੂਬਰ ਨੂੰ ਰਾਸ਼ਟਰੀਯ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਦੇਸ਼ ਭਰ ਵਿੱਚ “ਏਕਤਾ ਦੌੜ” ਵਿੱਚ ਹਿੱਸਾ ਲੈਂਦੇ ਹਨ ।

ਦੇਸ਼ ਭਰ ਤੋਂ ਆਏ ਝੰਡਾ ਧਾਰਕਾਂ ਅਤੇ ਗੁਜਰਾਤ ਸਟੂਡੈਂਟ ਕੈਡਿਟ ਕੋਰ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ “ਏਕ ਭਾਰਤ ਸ਼੍ਰੇਸ਼ਠ ਭਾਰਤ” ‘ਤੇ ਡਰਿੱਲ ਪੇਸ਼ ਕੀਤੀ। ਇਸ ਦੇ ਨਾਲ ਹੀ ਐੱਨਐੱਸਜੀ, ਸੀਆਈਐੱਸਐੱਫ, ਐੱਨਡੀਆਰਐੱਫ , ਸੀਆਰਪੀਐੱਫ, ਗੁਜਰਾਤ ਪੁਲਿਸ ਅਤੇ ਜੰਮੂ ਤੇ ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਆਪਣੇ – ਆਪਣੇ ਪ੍ਰਦਰਸ਼ਨ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਬਾਅਦ ਕੇਵਡੀਆ ਵਿੱਚ ਟੈਕਨੋਲੋਜੀ ਪ੍ਰਦਰਸ਼ਨੀ ਸਥਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਪੁਲਿਸ ਬਲਾਂ ਦੁਆਰਾ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ, ਜਿਸ ਵਿੱਚ ਹਵਾਬਾਜ਼ੀ ਸੁਰੱਖਿਆ, ਪੁਲਿਸ ਬਲਾਂ ਦੇ ਆਧੁਨਿਕੀਕਰਨ ਸਹਿਤ ਕਈ ਵਿਸ਼ਿਆਂ ‘ਤੇ ਆਧੁਨਿਕ ਟੈਕਨੋਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ ।

*****

ਵੀਆਰਆਰਕੇ/ਕੇਪੀ