ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਕੋਸਟਾ ਨੇ ਲਿਸਬਨ ਵਿੱਚ ਇੱਕ ਵਿਲੱਖਣ ਸਟਾਰਟ-ਅੱਪ ਪੋਰਟਲ – ਭਾਰਤ ਪੁਰਤਗਾਲ ਅੰਤਰ-ਰਾਸ਼ਟਰੀ ਸਟਾਰਟ-ਅੱਪ ਹੱਬ (India-Portugal International StartUp Hub) (ਇਪਿਸ਼-IPISH) ਦੀ ਸ਼ੁਰੂਆਤ ਕੀਤੀ ।
ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਦੀ ਪਹਿਲਕਦਮੀ ਸਟਾਰਟ-ਅੱਪ ਇੰਡੀਆ ਦੁਆਰਾ ਕੀਤੀ ਗਈ ਹੈ ਤੇ ਆਪਸੀ ਸਹਿਯੋਗ ਵਾਲੀ ਵਿਲੱਖਣ ਭਾਈਵਾਲੀ ਸਿਰਜਣ ਲਈ ਵਣਜ ਅਤੇ ਉਦਯੋਗ ਮੰਤਰਾਲਾ ਅਤੇ ਸਟਾਰਟ-ਅੱਪ ਪੁਰਤਗਾਲ ਨੇ ਇਸ ਦੀ ਹਮਾਇਤ ਕੀਤੀ ਹੈ ।
ਇਪਿਸ਼ ਕਈ ਤਰਾਂ ਦੇ ਸੰਦਾਂ ਦੀ ਮੇਜ਼ਬਾਨੀ ਕਰੇਗਾ ਅਤੇ ਬੰਗਲੌਰ, ਦਿੱਲੀ ਅਤੇ ਲਿਸਬਨ ਆਦਿ ਦੇ ਸਟਾਰਟ-ਅੱਪ ਹੌਟਸਪੌਟ ਤੇ ਸਬੰਧਤ ਵਿਸ਼ਿਆਂ ਜਿਵੇਂ ਕਿ ਨੀਤੀ, ਟੈਕਸੇਸ਼ਨ ਅਤੇ ਵੀਜ਼ਾ ਵਿਕਲਪਾਂ `ਤੇ ਸੂਚਨਾ ਪ੍ਰਦਾਨ ਕਰੇਗਾ । ਇਹ ਸਟਾਰਟ-ਅੱਪ ਦੀ ਹਮਾਇਤ ਲਈ ਇੱਕ ਬਜ਼ਾਰ- ਜਾਉ-ਮਾਰਗਦਰਸ਼ਕ (Go-to-Market Guide) ਵਿਕਸਤ ਕਰੇਗਾ ।
ਇਪਿਸ਼ ਵੱਲੋਂ ਪਰਸਪਰ ਸਮਰੱਥਾ ਨਿਰਮਾਣ ਅਤੇ ਸਬੰਧਤ ਖੇਤਰਾਂ ਦੇ ਸਟਾਰਟ-ਅੱਪਸ, ਨਿਵੇਸ਼ਕ ਅਤੇ ਇਨਕੂਬੇਟਰਾਂ ਵਿਚਕਾਰ ਸੰਪਰਕ ਬਣਾਏ ਜਾਣ ਦੀ ਉਮੀਦ ਹੈ । ਦੋਹਾਂ ਮੁਲਕਾਂ ਦੇ ਸਟਾਰਟ-ਅੱਪਸ ਦੇ ਮਾਰਗ ਦਰਸ਼ਨ ਲਈ ਭਾਰਤ ਅਤੇ ਪੁਰਤਗਾਲ ਅਧਾਰਤ ਆਨਰੇਰੀ ਐਂਬੈਸਡਰਾਂ ਦਾ ਨੈੱਟਵਰਕ ਸਥਾਪਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ ।
ਪਿੱਠ-ਭੂਮੀ:
ਸਟਾਰਟ-ਅੱਪ ਖੇਤਰ ਵਿੱਚ ਭਾਰਤ ਅਤੇ ਪੁਰਤਗਾਲ ਵਿਚਕਾਰ ਮਜ਼ਬੂਤ ਸਮਾਨਤਾਵਾਂ ਹਨ । ਯੂਰਪ ਵਿੱਚ ਉੱਚ ਦਰਜੇ ਦਾ ਵਪਾਰ ਪੈਦਾ ਕਰਨ ਵਾਲਿਆਂ ਵਿੱਚੋਂ ਪੁਰਤਗਾਲ ਇੱਕ ਹੈ ਅਤੇ ਉੱਦਮਤਾ ਲਈ ਯੂਰਪੀਅਨ ਈਕੋ-ਪ੍ਰਣਾਲੀਆਂ ਵਿੱਚੋਂ ਸਭ ਤੋਂ ਜੀਵੰਤ ਹੋ ਕੇ ਉੱਭਰਿਆ ਹੈ । ਲਿਸਬਨ ਵੈੱਬ ਸੰਮੇਲਨ – ਮੁੱਖ ਸਲਾਨਾ ਅੰਤਰਰਾਸ਼ਟਰੀ ਟੈਕਨੋਲੋਜੀ ਕਾਨਫਰੰਸ, 2016 ਤੋਂ ਅੱਗੇ ਤਿੰਨ ਸਾਲਾਂ ਲਈ ਮੇਜ਼ਬਾਨੀ ਕਰ ਰਿਹਾ ਹੈ । ਪਿਛਲੇ ਵੈੱਬ ਸੰਮੇਲਨ ਵਿੱਚ ਭਾਰਤ ਤੋਂ 700 ਸਹਿਭਾਗੀ ਸ਼ਾਮਲ ਹੋਏ ਸਨ ਅਤੇ ਇਸ ਸਾਲ ਸੰਖਿਆ ਵਧਣ ਦੀ ਸੰਭਾਵਨਾ ਹੈ । ਭਾਰਤ ਅਤੇ ਪੁਰਤਗਾਲ ਦੀਆਂ ਸਰਕਾਰਾਂ ਸਟਾਰਟ-ਅੱਪਸ ਨੂੰ ਉਤਸ਼ਾਹਤ ਕਰਨ `ਤੇ ਧਿਆਨ ਕੇਂਦਰਤ ਕਰ ਰਹੀਆਂ ਹਨ ।
VBA/HS