ਡਾ ਭੀਮ ਸਾਹਿਬ ਅੰਬੇਡਕਰ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 13 ਅਪ੍ਰੈਲ ਨੂੰ ਦਿੱਲੀ ਦੀ 26, ਅਲੀਪੁਰ ਰੋਡ ‘ਤੇ ਡਾ ਅੰਬੇਡਕਰ ਰਾਸ਼ਟਰੀ ਸਮਾਰਕ ਦਾ ਉਦਘਾਟਨ ਕਰਨਗੇ।
ਇਹ ਉਹ ਥਾਂ ਹੈ ਜਿੱਥੇ ਡਾ ਅੰਬੇਡਕਰ ਨੇ 6 ਦਸੰਬਰ, 1956 ਨੂੰ ਮਹਾਪਰੀਨਿਰਵਾਣ ਪ੍ਰਾਪਤ ਕੀਤਾ ਸੀ।
ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਦਸੰਬਰ, 2003 ਵਿੱਚ 26, ਅਲੀਪੁਰ ਰੋਡ ‘ਤੇ ਡਾ ਅੰਬੇਡਕਰ ਮਹਾਪਰੀਨਿਰਵਾਣ ਸਥਲ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਮਾਰਚ, 2016 ਨੂੰ ਸਮਾਰਕ ਦਾ ਨੀਂਹ ਪੱਥਰ ਰੱਖਿਆ ਸੀ।
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਸਮਾਰਕ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ ਹੈ।
ਸਮਾਰਕ ‘ਤੇ ਅਜਾਇਬ ਘਰ ਡਾ ਅੰਬੇਡਕਰ ਦੇ ਬੇਮਿਸਾਲ ਜੀਵਨ ਅਨੁਭਵ ਅਤੇ ਉਨ੍ਹਾਂ ਦੇ ਭਾਰਤ ਪ੍ਰਤੀ ਯੋਗਦਾਨ ਨੂੰ ਸਥਿਰ ਮੀਡੀਆ, ਗਤੀਸ਼ੀਲ ਮੀਡੀਆ, ਆਡਿਓ-ਵਿਜੂਅਲ ਸਮੱਗਰੀ ਅਤੇ ਮਲਟੀਮੀਡੀਆ ਟੈਕਨੋਲੋਜੀ ਦੇ ਵਿਆਪਕ ਉਪਯੋਗ ਰਾਹੀਂ ਦਰਸਾਉਣ ਦਾ ਇਰਾਦਾ ਰੱਖਦਾ ਹੈ।
ਮੈਡੀਟੇਸ਼ਨ ਹਾਲ ਵੀ ਬਣਾਇਆ ਗਿਆ ਹੈ। ਤੋਰਨ ਦਵਾਰ, ਬੋਧੀ ਦਰੱਖਤ, ਸੰਗੀਤਮਈ ਫੁਹਾਰਾ ਅਤੇ ਇਸਦੇ ਸਾਹਮਣੇ ਕੀਤੀ ਗਈ ਲਾਈਟਿੰਗ ਸਮਾਰਕ ਦੇ ਹੋਰ ਅਹਿਮ ਪਹਿਲੂ ਹਨ।
***
ਏਕੇਟੀ/ਐੱਸਐੱਚ/ਐੱਸਕੇ