Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਬੈਂਕਾਕ ਵਿੱਚ ਈਸਟ ਏਸ਼ੀਆ ਅਤੇ ਆਰਸੀਈਪੀ ਸਿਖਰ ਸੰਮਲੇਨ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਬੈਂਕਾਕ ਵਿੱਚ ਈਸਟ ਏਸ਼ੀਆ ਅਤੇ ਆਰਸੀਈਪੀ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੇ ਇਲਾਵਾ, ਅੱਜ ਰਾਤ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਹ ਬੈਂਕਾਕ ਵਿੱਚ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਵੀਅਤਨਾਮ ਦੇ ਪ੍ਰਧਾਨ ਮੰਤਰੀ ਨਗੁਯੇਨ ਜੁਆਨ ਫੁਕ(nguyen xuan phue) ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ (scott Morrison)ਨਾਲ ਬੈਠਕ ਵੀ ਕਰਨਗੇ।

ਪ੍ਰਧਾਨ ਮੰਤਰੀ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ ਅਤੇ ਆਰਸੀਈਪੀ ਵਿੱਚ ਭਾਰਤ ਦੀਆਂ ਵਾਰਤਾਵਾਂ ਦਾ ਸੰਚਾਲਨ ਕਰਨਗੇ। ਆਰਸੀਈਪੀ ਇੱਕ ਵਿਆਪਕ ਮੁਕਤ ਵਪਾਰ ਸਮਝੌਤਾ ਹੈ, ਜਿਸ ਉੱਤੇ ਆਸੀਆਨ ਦੇ 10 ਮੈਂਬਰ ਦੇਸ਼ਾਂ ਅਤੇ ਆਸੀਆਨ ਦੇ ਮੁਕਤ ਵਪਾਰ ਸਮਝੌਤੇ ਦੇ ਭਾਈਵਾਲਾਂ – ਆਸਟ੍ਰੇਲੀਆ, ਚੀਨ, ਭਾਰਤ, ਜਪਾਨ, ਕੋਰੀਆ ਅਤੇ ਨਿਊਜ਼ੀਲੈਂਡ ਦਰਮਿਆਨ ਗੱਲਬਾਤ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਧਾਰਨਾ ਨੂੰ ਦੂਰ ਕਰਨਗੇ ਕਿ ਭਾਰਤ ਆਰਸੀਈਪੀ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਪ੍ਰਤੀ ਇੱਛੁਕ ਨਹੀਂ ਹੈ। ਬੈਂਕਾਕ ਪੋਸਟ ਨੂੰ ਇੱਕ ਵਿਸਤ੍ਰਿਤ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਆਰਸੀਈਪੀ ਗਲੱਬਾਤ ਦੇ ਵਿਆਪਕ ਅਤੇ ਸੰਤੁਲਤ ਨਤੀਜਿਆਂ ਲਈ ਭਾਰਤ ਨਿਰੰਤਰ ਪ੍ਰਤੀਬੱਧ ਹੈ, ਪਰ ਭਾਰਤ ਇਸ ਦਾ ਸੁਖਦ ਨਤੀਜਾ ਚਾਹੇਗਾ।

ਉਨ੍ਹਾਂ ਕਿਹਾ ਕਿ ਅਸਥਿਰ ਵਪਾਰ ਘਾਟਿਆਂ ਬਾਰੇ ਭਾਰਤ ਦੇ ਸਰੋਕਾਰਾਂ ਚਿੰਤਾਵਾਂ ਦਾ ਸਮਾਧਾਨ ਕਰਨਾ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਪੱਖਾਂ ਲਈ ਲਾਭਦਾਇਕ ਆਰਸੀਈਪੀ ਭਾਰਤ ਦੇ ਨਾਲ-ਨਾਲ ਵਾਰਤਾ ਦੇ ਸਾਰੇ ਸਾਂਝੀਦਾਰ ਦੇਸ਼ਾਂ ਦੇ ਹਿਤ ਵਿੱਚ ਹੈ।

ਆਰਸੀਈਪੀ ਵਾਰਤਾ 2012 ਵਿੱਚ ਕੰਬੋਡੀਆ ਵਿੱਚ ਸ਼ੁਰੂ ਹੋਈ, ਜਿਸ ਵਿੱਚ ਮਾਲ ਅਤੇ ਸੇਵਾਵਾਂ ਦਾ ਵਪਾਰ, ਨਿਵੇਸ਼, ਬਜ਼ਾਰ ਪਹੁੰਚ, ਆਰਥਿਕ ਸਹਿਯੋਗ, ਬੌਧਿਕ ਸੰਪਦਾ ਅਤੇ ਈ-ਵਣਜ ਖੇਤਰ ਸ਼ਾਮਲ ਹਨ।

ਵੀਆਰਆਰਕੇ/ਕੇਪੀ