ਨਵੀਂ ਦਿੱਲੀ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਦੇਸ਼ ਭਰ ਤੋਂ 50 ਨਰਸਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਲਾਲ ਕਿਲੇ ਦੀ ਫ਼ਸੀਲ ਤੋਂ ਸਮਾਰੋਹ ਵਿੱਚ ਹਿੱਸਾ ਲੈਣ ਅਤੇ ਦੇਖਣ ਲਈ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਸੀ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿੱਚ ਸਰਪੰਚਾਂ, ਅਧਿਆਪਕਾਂ, ਕਿਸਾਨਾਂ ਅਤੇ ਮਛੇਰਿਆਂ ਤੋਂ ਲੈ ਕੇ ਜੀਵਨ ਦੇ ਵਿਭਿੰਨ ਖੇਤਰਾਂ ਦੇ 1800 ਵਿਸ਼ੇਸ਼ ਮਹਿਮਾਨ ਸ਼ਾਮਲ ਸਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦਾ ਭਾਗ (ਦੀ ਕਿਸਮਤ) ਬਦਲਣ ਦੇ ਪ੍ਰਯਾਸਾਂ ਦੇ ਲਈ ਨਰਸਾਂ, ਡਾਕਟਰਾਂ ਅਤੇ ਹੋਰ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਨੇ ਸਾਨੂੰ ਸਿਖਾਇਆ ਹੈ ਕਿ ਮਾਨਵ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਬਿਨਾ ਦੁਨੀਆ ਦਾ ਵਿਕਾਸ ਸੰਭਵ ਨਹੀਂ ਹੈ।
Addressing the nation on Independence Day. https://t.co/DGrFjG70pA
— Narendra Modi (@narendramodi) August 15, 2023
ਦੇਸ਼ ਦੀ ਯੂਨੀਵਰਸਲ ਹੈਲਥ ਕਵਰੇਜ ਵਿੱਚ ਸੁਧਾਰ ਦੇ ਲਈ ਸਰਕਾਰ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਯੁਸ਼ਮਾਨ ਭਾਰਤ (Ayushman Bharat) ਵਿੱਚ 70,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਬੀਪੀਐੱਲ ਪਰਿਵਾਰਾਂ(BPL families) ਨੂੰ 5 ਲੱਖ ਰੁਪਏ ਦੀ ਸਲਾਨਾ ਹੈਲਥ ਗਰੰਟੀ ਪ੍ਰਦਾਨ ਕਰਦਾ ਹੈ।
200 करोड़ वैक्सिनेशन का काम हमारी आंगनवाड़ी वर्कर, आशा वर्कर, हेल्थ वर्कर ने करके दिखाया है।#IndependenceDayIndia pic.twitter.com/3uzC6LPL3a
— Dr Mansukh Mandaviya (@mansukhmandviya) August 15, 2023
ਇਸ ਅਵਸਰ ’ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ 200 ਕਰੋੜ ਤੋਂ ਅਧਿਕ ਕੋਵਿਡ ਟੀਕਾਕਰਣ ਦੀ ਜ਼ਿਕਰਯੋਗ ਉਪਲਬਧੀ ਪ੍ਰਾਪਤ ਕਰਨ ਵਿੱਚ ਹੈਲਥ ਵਰਕਰਾਂ , ਵਿਸ਼ੇਸ਼ ਤੌਰ ’ਤੇ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਸਮਰਪਣ ਅਤੇ ਲਗਾਤਾਰ ਪ੍ਰਯਾਸਾਂ ਦੇ ਲਈ ਉਨ੍ਹਾਂ ਦੇ ਮਿਸਾਲੀ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਭੀ ਕਿਹਾ, “ਕੋਵਿਡ ਦੇ ਦੌਰਾਨ ਅਤੇ ਉਸ ਦੇ ਬਾਅਦ ਭਾਰਤ ਨੇ ਜੋ ਦੁਨੀਆ ਦੀ ਮਦਦ ਕੀਤੀ, ਉਸ ਨੇ ਭਾਰਤ ਨੂੰ ਦੁਨੀਆ ਦੇ ਲਈ ਇੱਕ ਮਿੱਤਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।”
ਇੱਕ ਪ੍ਰਿਥਵੀ, ਇੱਕ ਸਿਹਤ ਅਤੇ ਇੱਕ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਜਨ ਔਸ਼ਧੀ ਕੇਂਦਰਾਂ ਨੇ 20,000 ਕਰੋੜ ਰੁਪਏ ਦੀ ਬੱਚਤ ਕਰਕੇ ਦੇਸ਼ ਦੇ ਮੱਧ ਵਰਗ ਨੂੰ ਨਵੀਂ ਤਾਕਤ ਦਿੱਤੀ ਹੈ। ਉਨ੍ਹਾਂ ਨੇ ਇਸ ਬਾਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੇਸ਼ ਆਉਣ ਵਾਲੇ ਦਿਨਾਂ ਵਿੱਚ ਜਨ ਔਸ਼ਧੀ ਕੇਂਦਰਾਂ ਦੀ ਮੌਜੂਦਾ ਸੰਖਿਆ 10000 ਤੋਂ ਵਧਾ ਕੇ 25,000 ਕੇਂਦਰ ਕਰਨ ਦੇ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰਨ ਜਾ ਰਿਹਾ ਹੈ।
****************
ਐੱਮਵੀ/ਜੇਜੇ
Addressing the nation on Independence Day. https://t.co/DGrFjG70pA
— Narendra Modi (@narendramodi) August 15, 2023
200 करोड़ वैक्सिनेशन का काम हमारी आंगनवाड़ी वर्कर, आशा वर्कर, हेल्थ वर्कर ने करके दिखाया है।#IndependenceDayIndia pic.twitter.com/3uzC6LPL3a
— Dr Mansukh Mandaviya (@mansukhmandviya) August 15, 2023