Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 50ਵਾਂ ਵਨਡੇਅ ਸ਼ਤਕ ਲਗਾਉਣ ਦੇ ਲਈ ਵਿਰਾਟ ਕੋਹਲੀ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 50 ਇੱਕ ਦਿਨਾਂ ਅੰਤਰਰਾਸ਼ਟਰੀ ਸ਼ਤਕ ਬਣਾਉਣ ਵਾਲੇ ਪ੍ਰਥਮ ਕ੍ਰਿਕਟਰ ਬਣਨ ‘ਤੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਅੱਜ ਵਿਰਾਟ ਕੋਹਲੀ ਨੇ ਨਾ ਸਿਰਫ਼ ਵਨਡੇਅ ਸ਼ਤਕ ਲਗਾਇਆ ਹੈ, ਬਲਕਿ ਆਪਣੇ ਅਤਿਅੰਤ ਉਤਕ੍ਰਿਸ਼ਟ ਕੌਸ਼ਲ ਅਤੇ ਦ੍ਰਿੜ੍ਹਤਾ ਨੂੰ ਵੀ ਦਰਸਾਇਆ ਹੈ ਜੋ ਇਸ ਦੇ ਨਾਲ ਹੀ ਸਰਵੋਤਮ ਖੇਡ ਭਾਵਨਾ ਦਾ ਵੀ ਪ੍ਰਤੀਕ ਹੈ।

ਇਹ ਜ਼ਿਕਰਯੋਗ ਉਪਲਬਧੀ ਉਨ੍ਹਾਂ ਦੀ ਸਤਤ ਨਿਸ਼ਠਾ ਅਤੇ ਅਸਾਧਾਰਣ ਪ੍ਰਤਿਭਾ ਦਾ ਉਤਕ੍ਰਿਸ਼ਟ ਪ੍ਰਮਾਣ ਹੈ।

ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਇਹ ਕਾਮਨਾ ਕਰਦਾ ਹਾਂ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਿਰੰਤਰ ਸਰਵਉੱਚ ਮਿਆਰ ਸਥਾਪਿਤ ਕਰਦੇ ਰਹਿਣ।”

************

 ਡੀਐੱਸ/ਟੀਐੱਸ