Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 5 ਡੀਆਰਡੀਓ ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀਆਂ 5 ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ

 

ਡੀਆਰਡੀਓ ਯੰਗ ਸਾਇੰਟਿਸਟ ਲੈਬਾਰਟਰੀਆਂ (ਡੀਵਾਈਐੱਸਐੱਲ) ਬੰਗਲੁਰੂ, ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਨਾਮੀ ਪੰਜ ਸ਼ਹਿਰਾਂ ਵਿੱਚ ਸਥਿਤ ਹਨ ਹਰੇਕਲੈਬਾਰਟਰੀ ਭਵਿੱਖ ਦੀਆਂ ਰੱਖਿਆ ਪ੍ਰਣਾਲੀਆਂ ਆਰਟੀਫੀਸ਼ਅਲ ਇੰਟੈਲੀਜੈਂਸ, ਕੁਆਂਟਮ ਟੈਕਨੋਲੋਜੀਆਂ, ਕੌਗਨਿਟਿਵਟੈਕਨੋਲੋਜੀਆਂ, ਐਸੀਮੈਟ੍ਰਿਕ ਟੈਕਨੋਲੋਜੀਆਂ ਅਤੇ ਸਮਾਰਟ ਸਮੱਗਰੀਆਂ ਦੇ ਵਿਕਾਸ ਦੇ ਮਹੱਤਵ ਲਈ ਇੱਕ ਪ੍ਰਮੁੱਖ ਅਤਿਆਧੁਨਿਕਟੈਕਨੋਲੋਜੀਤੇ ਕੰਮ ਕਰੇਗੀ

 

ਅਜਿਹੀਆਂ ਲੈਬਾਰਟਰੀਆਂਸ਼ੁਰੂ ਕਰਨ ਦੀ ਪ੍ਰੇਰਣਾ ਪ੍ਰਧਾਨ ਮੰਤਰੀ ਤੋਂ 24 ਅਗਸਤ, 2014 ਨੂੰ ਡੀਆਰਡੀਓ ਦੇ ਪੁਰਸਕਾਰ ਸਮਾਰੋਹ ਵਿੱਚ ਆਈ ਸੀ ਸ਼੍ਰੀ ਨਰੇਂਦਰ ਮੋਦੀ ਨੇ ਉਸ ਵੇਲੇ ਡੀਆਰਡੀਓ ਨੂੰ ਕਿਹਾ ਸੀ ਕਿ ਉਹ ਨੌਜਵਾਨਾਂ ਨੂੰ ਫੈਸਲਾ ਲੈਣ ਦੇ ਅਧਿਕਾਰ ਦੇ ਕੇ ਅਤੇ ਚੁਣੌਤੀਪੂਰਨ ਖੋਜ ਅਵਸਰ ਪ੍ਰਦਾਨ ਕਰਕੇ ਸਸ਼ਕਤ ਬਣਾਉਣ

 

ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਲੈਬਾਰਟਰੀਆਂ ਦੇਸ਼ ਵਿੱਚ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਦੇ ਪੈਟਰਨ ਨੂੰ ਰੂਪ ਪ੍ਰਦਾਨ ਕਰਨ ਵਿੱਚ ਮਦਦ ਕਰਨਗੀਆਂ

 

ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਨਵੇਂ ਦਹਾਕੇ ਲਈ ਇੱਕ ਪੱਕਾ ਰੋਡਮੈਪ (ਰੂਪਰੇਖਾ) ਤਿਆਰ ਕਰਨ ਜਿੱਥੇ ਡੀਆਰਡੀਓ ਭਾਰਤ ਵਿੱਚ ਕਈ ਖੇਤਰਾਂ ਵਿੱਚ ਦਿਸ਼ਾ ਨਿਰਧਾਰਿਤ ਕਰ ਸਕੇਗਾ ਅਤੇ ਵਿਗਿਆਨਕ ਖੋਜ ਦੀ ਗਤੀ ਵੀ ਨਿਸ਼ਚਿਤ ਕਰ ਸਕੇਗਾ

 

ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਿਸਾਈਲ ਪ੍ਰੋਗਰਾਮ ਦੁਨੀਆ ਦੇ ਸਭ ਤੋਂ ਸ਼ਾਨਦਾਰ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਉਨ੍ਹਾਂ ਭਾਰਤੀ ਪੁਲਾੜ ਪ੍ਰੋਗਰਾਮ ਅਤੇ ਹਵਾਈ ਰੱਖਿਆ ਸਿਸਟਮ ਦੀ ਪ੍ਰਸ਼ੰਸਾ ਕੀਤੀ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨਕ ਖੋਜ ਦੇ ਖੇਤਰ ਵਿਚ ਭਾਰਤ  ਪਿੱਛੇ ਨਹੀਂ ਰਹਿ ਸਕਦਾ ਉਨ੍ਹਾਂ ਕਿਹਾ ਕਿ ਸਰਕਾਰ ਵਿਗਿਆਨਕ ਭਾਈਚਾਰੇ ਨਾਲ ਅੱਗੇ ਵਧ ਕੇ ਚਲਣਾ ਚਾਹੁੰਦੀ ਹੈ ਤਾਕਿ ਇਹ ਰਾਸ਼ਟਰੀ ਸੁਰੱਖਿਆ ਲਈ ਉੱਭਰ ਰਹੀਆਂ ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਵਿਚ ਸਮਾਂ ਲਗਾ ਸਕੇ

 

ਉਨ੍ਹਾਂ ਕਿਹਾ ਕਿ ਡੀਆਰਡੀਓ ਦੀਆਂ ਇਨੋਵੇਸ਼ਨਾਂ ਮੇਕ ਇਨ ਇੰਡੀਆ ਜਿਹੇ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਵਿੱਚ ਰੱਖਿਆ ਖੇਤਰ ਨੂੰ ਉਤਸ਼ਾਹਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਉਣਗੀਆਂ

 

5 ਡੀਆਰਡੀਓ ਯੰਗ ਸਾਇੰਟਿਸਟਸ ਲੈਬਾਰਟਰੀਆਂ ਦੀ ਸਥਾਪਨਾ ਨੇ ਭਵਿੱਖ ਦੀਆਂ ਟੈਕਨੋਲੋਜੀਆਂ ਲਈ ਖੋਜ ਅਤੇ ਵਿਕਾਸ ਦੀ ਨੀਂਹ ਰੱਖੀ ਹੈ ਇਹ ਡੀਆਰਡੀਓ ਲਈ ਰੱਖਿਆ ਟੈਕਨੋਲੋਜੀ ਵਿੱਚ ਭਵਿੱਖ ਲਈ ਤਿਆਰ ਰਹਿਣ ਲਈ ਭਾਰਤ ਨੂੰ ਸਵੈਨਿਰਭਰ ਬਣਾਉਣ ਦੇ ਟੀਚੇ ਤੋਂ ਅਗਾਹ ਇਕ ਵੱਡੀ ਛਾਲ ਹੋਵੇਗੀ

 

ਤੇਜ਼ੀ ਨਾਲ ਵਿਕਸਿਤ ਹੋ ਰਹੀ ਆਰਟੀਫੀਸ਼ਅਲ ਇੰਟੈਲੀਜੈਂਸ ਸਬੰਧੀ ਖੋਜ ਬੰਗਲੁਰੂ ਵਿਖੇ ਕੀਤੀ ਜਾਵੇਗੀ ਕੁਆਂਟਮ ਟੈਕਨੋਲੋਜੀ ਦੇ ਮਹੱਤਵਪੂਰਨ ਖੇਤਰ ਦਾ ਅਧਾਰ ਆਈਆਈਟੀ, ਮੁੰਬਈ  ਵਿਖੇ ਹੋਵੇਗਾ ਭਵਿੱਖ ਕੌਗਨਿਟਿਵਟੈਕਨੋਲੋਜੀਆਂ ਉੱਤੇ ਨਿਰਭਰ ਹੈ ਅਤੇ ਆਈਆਈਟੀ, ਚੇਨਈ ਵਿਖੇ ਇਸ ਖੇਤਰ ਵਿਚ ਹੋਣ ਵਾਲੀ ਖੋਜ ਕੀਤੀ ਜਾਵੇਗੀ ਐਸੀਮੈਟ੍ਰਿਕ ਟੈਕਨੋਲੋਜੀਆਂ ਦੇ ਨਵੇਂ ਅਤੇ ਭਵਿੱਖਮਈ ਲਈ ਖੇਤਰ ਜੋ ਕਿ ਜਿਸ ਢੰਗ ਨਾਲ ਜੰਗਾਂ ਲੜੀਆਂ ਜਾਂਦੀਆਂ ਹਨ, ਉਹ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਦੇ ਕੈਂਪਸ ਉੱਤੇ ਅਧਾਰਤ ਹੋਣਗੀਆਂ ਸਮਾਰਟ ਮੈਟੀਰੀਅਲ ਦੇ ਗਰਮ ਅਤੇ ਨਾਜ਼ੁਕ ਖੇਤਰਾਂ ਵਿਚ ਖੋਜ ਅਤੇ ਉਨ੍ਹਾਂ ਦੀ ਐਪਲੀਕੇਸ਼ਨਾਂ ਹੈਦਰਾਬਾਦ ਵਿਖੇ ਹੋਣਗੀਆਂ

********

ਵੀਆਰਆਰਕੇ/ ਏਕੇ