Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 2023-24 ਵਿੱਚ ਹੁਣ ਤੱਕ ਦਿੱਤੇ ਗਏ ਸਭ ਤੋਂ ਅਧਿਕ ਪੇਟੈਂਟ ਦੀ ਉਪਲਬਧੀ ਹਾਸਲ ਕਰਨ ‘ਤੇ ਪ੍ਰਸੰਨਤਾ ਜਤਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2023-24 ਵਿੱਚ ਹੁਣ ਤੱਕ ਦਿੱਤੇ ਗਏ ਸਭ ਤੋਂ ਅਧਿਕ ਪੇਟੈਂਟ ਦੀ ਉਪਲਬਧੀ ਹਾਸਲ ਕਰਨ ਦੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਕੇਂਦਰੀ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਐਕਸ (X) ਪੋਸਟ ਵਿੱਚ ਕਿਹਾ;

“ਇਹ ਇੱਕ ਜ਼ਿਕਰਯੋਗ ਉਪਲਬਧੀ ਹੈ, ਜੋ ਇਨੋਵੇਸ਼ਨ-ਸੰਚਾਲਿਤ ਗਿਆਨ ਅਰਥਵਿਵਸਥਾ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਵਿੱਚ ਇੱਕ ਮੀਲ ਦਾ ਪੱਥਰ ਹੈ। ਭਾਰਤ ਦੇ ਯੁਵਾ ਇਸ ਤਰ੍ਹਾਂ ਦੀ ਪ੍ਰਗਤੀ ਦੇ ਬੜੇ ਲਾਭਾਰਥੀ ਬਣਨਗੇ।”

***

 

ਡੀਐੱਸ/ਐੱਸਟੀ