ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਆਸੀਆਨ’ (ASEAN) ਦੇ ਮੌਜੂਦਾ ਚੇਅਰਮੈਨ ਬਰੂਨੇਈ ਦੇ ਮਹਾਮਹਿਮ ਸੁਲਤਾਨ ਹਾਜੀ ਹਸਨਅਲ ਬੋਲਕੀਆ ਦੇ ਸੱਦੇ ’ਤੇ 18ਵੇਂ ਭਾਰਤ–ਆਸੀਆਨ ਸਮਿਟ ’ਚ ਹਿੱਸਾ ਲਿਆ। ਇਹ ਸਮਿਟ ਵਰਚੁਅਲ ਢੰਗ ਨਾਲ ਆਯੋਜਿਤ ਕੀਤਾ ਗਿਆ ਤੇ ਇਸ ਵਿੱਚ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਸਿਆਸੀ ਆਗੂਆਂ ਨੇ ਹਿੱਸਾ ਲਿਆ।
ਭਾਰਤ–ਆਸੀਆਨ ਸਾਂਝੇਦਾਰੀ ਦੀ 30ਵੀਂ ਵਰ੍ਹੇਗੰਢ ਦੀ ਵਰਨਣਯੋਗ ਉਪਲਬਧੀ ’ਤੇ ਚਾਨਣਾ ਪਾਉਂਦਿਆਂ ਇਨ੍ਹਾਂ ਸਾਰੇ ਰਾਜ–ਨੇਤਾਵਾਂ ਨੇ ਸਾਲ 2022 ਨੂੰ ‘ਭਾਰਤ–ਆਸੀਆਨ ਦੋਸਤੀ ਵਰ੍ਹੇ’ ਵਜੋਂ ਐਲਾਨਿਆ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ‘ਐਕਟ ਈਸਟ ਨੀਤੀ’ ਅਤੇ ਵਿਆਪਕ ਹਿੰਦੂ–ਪ੍ਰਸ਼ਾਂਤ ਵਿਜ਼ਨ ਲਈ ਭਾਰਤ ਦੇ ਵਿਜ਼ਨ ’ਚ ਆਸੀਆਨ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਹਿੰਦ–ਪ੍ਰਸ਼ਾਂਤ ਲੀ ਆਸੀਆਨ ਆਊਟਲੁਕ (ਏਓਆਈਪੀ) ਅਤੇ ਭਾਰਤ ਦੀ ਹਿੰਦ–ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਵਿਚਾਲੇ ਤਾਲਮੇਲ ਉੱਤੇ ਪੂਰਾ ਭਰੋਸਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਆਸੀਆਨ ਦੇ ਰਾਜ–ਨੇਤਾਵਾਂ ਨੇ ਇਸ ਖੇਤਰ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਲਈ ਸਹਿਯੋਗ ਉੱਤੇ ‘ਭਾਰਤ–ਆਸੀਆਨ ਸੰਯੁਕਤ ਬਿਆਨ’ ਦੀ ਤਾਈਦ ਕੀਤੇ ਜਾਣ ਦਾ ਸੁਆਗਤ ਕੀਤਾ।
ਕੋਵਿਡ-19 ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤਰ ਵਿੱਚ ਮਹਾਮਾਰੀ ਵਿਰੁੱਧ ਲੜਾਈ ’ਚ ਭਾਰਤ ਦੇ ਅਣਥੱਕ ਪ੍ਰਯਤਨਾਂ ਨੂੰ ਉਜਾਗਰ ਕੀਤਾ ਅਤੇ ਇਸ ਦਿਸ਼ਾ ਵਿੱਚ ਆਸੀਆਨ ਦੀਆਂ ਪਹਿਲਾਂ ਲਈ ਲੋੜੀਂਦੇ ਸਮਰਥਨ ਨੂੰ ਵੀ ਦੁਹਰਾਇਆ। ਭਾਰਤ ਨੇ ਮਿਆਂਮਾਰ ਲਈ ਆਸੀਆਨ ਮਾਨਵਤਾਵਾਦੀ ਪਹਿਲ ਵਿੱਚ 200,000 ਅਮਰੀਕੀ ਡਾਲਰ ਅਤੇ ਆਸੀਆਨ ਦੇ ਕੋਵਿਡ-19 ਰਿਸਪੌਂਸ ਫੰਡ ਵਿੱਚ 10 ਲੱਖ ਡਾਲਰ ਦੀ ਡਾਕਟਰੀ ਸਪਲਾਈ ਦਾ ਯੋਗਦਾਨ ਪਾਇਆ ਹੈ।
ਇਨ੍ਹਾਂ ਨੇਤਾਵਾਂ ਨੇ ਭੌਤਿਕ, ਡਿਜੀਟਲ ਅਤੇ ਲੋਕਾਂ ਵਿਚਾਲੇ ਪਰਸਪਰ ਕ੍ਰਿਆਵਾਂ ਸਮੇਤ ਵਿਆਪਕ ਅਰਥਾਂ ਵਿੱਚ ਭਾਰਤ-ਆਸੀਆਨ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਭਾਰਤ-ਆਸੀਆਨ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਸੱਭਿਆਚਾਰਕ ਵਿਰਾਸਤੀ ਸੂਚੀ ਦੀ ਤਿਆਰੀ ਲਈ ਭਾਰਤ ਦੇ ਸਮਰਥਨ ਦਾ ਐਲਾਨ ਕੀਤਾ। ਵਪਾਰ ਅਤੇ ਨਿਵੇਸ਼ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ ਤੋਂ ਬਾਅਦ ਦੀ ਆਰਥਿਕ ਪੁਨਰ–ਸੁਰਜੀਤੀ ਨੂੰ ਯਕੀਨੀ ਬਣਾਉਣ ਲਈ ਸਪਲਾਈ–ਲੜੀ ਦੇ ਵਿਵਿਧੀਕਰਣ ਅਤੇ ਮਜ਼ਬੂਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਨਾਲ ਹੀ ਇਸ ਸਬੰਧ ਵਿੱਚ ਭਾਰਤ-ਆਸੀਆਨ ਐੱਫਟੀਏ ਵਿੱਚ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਆਸੀਆਨ ਦੇਸ਼ਾਂ ਦੇ ਸਿਆਸਤਦਾਨਾਂ ਨੇ ਵੈਕਸੀਨ ਦੀ ਸਪਲਾਈ ਰਾਹੀਂ, ਖਾਸ ਕਰਕੇ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਇਸ ਖੇਤਰ ਵਿੱਚ ਇੱਕ ਭਰੋਸੇਮੰਦ ਸਾਂਝੇਦਾਰ ਵਜੋਂ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਨ੍ਹਾਂ ਸਿਆਸਤਦਾਨਾਂ ਨੇ ਹਿੰਦ–ਪ੍ਰਸ਼ਾਂਤ ਖੇਤਰ ਵਿੱਚ ਆਸੀਆਨ ਦੀ ਕੇਂਦਰੀ ਭੂਮਿਕਾ ਲਈ ਭਾਰਤ ਵੱਲੋਂ ਲੋੜੀਂਦੇ ਸਮਰਥਨ ਦਾ ਵੀ ਸੁਆਗਤ ਕੀਤਾ ਅਤੇ ਇਸ ਦੇ ਨਾਲ ਹੀ ਸਾਰੇ ਸਿਆਸਤਦਾਨਾਂ ਦੇ ਸਾਂਝੇ ਬਿਆਨ ਰਾਹੀਂ ਇਸ ਖੇਤਰ ਵਿੱਚ ਭਾਰਤ-ਆਸੀਆਨ ਸਹਿਯੋਗ ਨੂੰ ਹੋਰ ਵਧਾਉਣ ਦੀ ਆਸ ਪ੍ਰਗਟਾਈ।
ਇਨ੍ਹਾਂ ਚਰਚਾਵਾਂ ਵਿੱਚ ਦੱਖਣੀ ਚੀਨ ਸਾਗਰ ਅਤੇ ਆਤੰਕਵਾਦ ਸਮੇਤ ਸਾਂਝੇ ਹਿਤਾਂ ਅਤੇ ਗੰਭੀਰ ਚਿੰਤਾ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਦੋਵੇਂ ਧਿਰਾਂ ਨੇ ਅੰਤਰਰਾਸ਼ਟਰੀ ਕਾਨੂੰਨ, ਖਾਸ ਤੌਰ ‘ਤੇ UNCLOS ਦੀ ਪਾਲਣਾ ਸਮੇਤ ਖੇਤਰ ਵਿੱਚ ਨਿਯਮ-ਅਧਾਰਿਤ ਆਦੇਸ਼ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਨ੍ਹਾਂ ਨੇਤਾਵਾਂ ਨੇ ਦੱਖਣੀ ਚੀਨ ਸਾਗਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਖਾਸ ਖੇਤਰ ਵਿੱਚ ਨੇਵੀਗੇਸ਼ਨ ਅਤੇ ਜਹਾਜ਼ਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੇ ਵਿਸ਼ੇਸ਼ ਮਹੱਤਵ ਦੀ ਪੁਸ਼ਟੀ ਕੀਤੀ।
ਭਾਰਤ ਅਤੇ ਆਸੀਆਨ ਇੱਕ ਵਿਸ਼ਾਲ, ਮਜ਼ਬੂਤ ਅਤੇ ਬਹੁਪੱਖੀ ਸਬੰਧਾਂ ਦਾ ਆਨੰਦ ਮਾਣਦੇ ਹਨ ਅਤੇ 18ਵੇਂ ਭਾਰਤ-ਆਸੀਆਨ ਸੰਮੇਲਨ ਨੇ ਇਸ ਸਬੰਧ ਦੇ ਵੱਖ-ਵੱਖ ਪੱਖਾਂ ਦੀ ਸਮੀਖਿਆ ਕਰਨ ਅਤੇ ਉੱਚ ਪੱਧਰ ‘ਤੇ ਭਾਰਤ-ਆਸੀਆਨ ਰਣਨੀਤਕ ਸਾਂਝੇਦਾਰੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਮੌਕਾ ਪ੍ਰਦਾਨ ਕੀਤਾ ਹੈ।
************
ਡੀਐੱਸ/ਏਕੇ
Addressing the India-ASEAN Summit. https://t.co/OaQazNtC2A
— Narendra Modi (@narendramodi) October 28, 2021
इतिहास गवाह है कि भारत और आसियान के बीच हजारों साल से जीवंत संबंध रहे हैं।
— PMO India (@PMOIndia) October 28, 2021
इनकी झलक हमारे साझा मूल्य, परम्पराएँ, भाषाएँ, ग्रन्थ, वास्तुकला, संस्कृति, खान-पान, दिखाते हैं।
और इसलिए आसियान की unity और centrality भारत के लिए सदैव एक महत्वपूर्ण प्राथमिकता रही है: PM @narendramodi
वर्ष 2022 में हमारी पार्टनरशिप के 30 वर्ष पूरे होंगे।
— PMO India (@PMOIndia) October 28, 2021
भारत भी अपनी आज़ादी के 75 वर्ष पूरे करेगा।
मुझे बहुत हर्ष है कि इस महत्वपूर्ण पड़ाव को हम 'आसियान-भारत मित्रता वर्ष' के रूप में मनाएंगे: PM @narendramodi
Attended the 18th ASEAN-India Summit today. Exchanged views with ASEAN partners on regional and global issues. India values its Strategic Partnership with ASEAN. To commemorate 30 years of ASEAN-India Partnership, we decided to celebrate 2022 as 'India-ASEAN Friendship Year'.
— Narendra Modi (@narendramodi) October 28, 2021